ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਹੁਨਰ ਵਿਕਾਸ ਲਈ ਪਹਿਲਕਦਮੀਆਂ


ਬਹੁ-ਹੁਨਰ ਵਿਕਾਸ ਕੇਂਦਰ (ਐਮਐਸਡੀਸੀ) ਅਤੇ ਹਵਾਬਾਜ਼ੀ ਹੁਨਰ ਵਿਕਾਸ ਕੇਂਦਰ ਸਥਾਪਤ ਕੀਤੇ ਗਏ

ਵੱਖ ਵੱਖ ਏਏਐਸਐਸਸੀ ਨੌਕਰੀ ਦੀਆਂ ਭੂਮਿਕਾਵਾਂ ਲਈ 3589 ਉਮੀਦਵਾਰਾਂ/ਕਰਮਚਾਰੀਆਂ ਨੂੰ ਅਸੈੱਸ ਤੇ ਸਰਟੀਫਾਈ ਕੀਤਾ ਗਿਆ

ਹੁਣ ਤੱਕ 84 ਸਿਖਲਾਈ ਕੇਂਦਰ ਮਾਨਤਾ ਪ੍ਰਾਪਤ ਹਨ

Posted On: 11 AUG 2021 11:38AM by PIB Chandigarh

ਏਰੋਸਪੇਸ ਅਤੇ ਏਵੀਏਸ਼ਨ ਸੈਕਟਰ ਸਕਿੱਲ ਕੌਂਸਲ (ਏਏਐਸਐਸਸੀ) ਵੱਲੋਂ  ਕੀਤੀਆਂ ਗਈਆਂ ਵੱਡੀਆਂ ਪਹਿਲਕਦਮੀਆਂ ਹੇਠ ਲਿਖੇ ਅਨੁਸਾਰ ਹਨ :

 

      1.          ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਵੱਲੋਂ ਫੰਡ ਕੀਤੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀਐਸਆਰ) ਸਕੀਮ ਦੇ ਤਹਿਤ ਚੰਡੀਗੜ੍ਹ ਵਿੱਚ ਏਵੀਏਸ਼ਨ ਸਕਿਲਿੰਗ ਲਈ ਮਲਟੀ-ਸਕਿੱਲ ਡਿਵੈਲਪਮੈਂਟ ਸੈਂਟਰ (ਐਮਐਸਡੀਸੀ) ਸਥਾਪਤ ਕੀਤਾ ਗਿਆ ਹੈ।

2. ਏਏਆਈ ਦੇ ਸੀਐਸਆਰ ਪ੍ਰੋਜੈਕਟ ਲਈ ਸਿਖਲਾਈ ਲਾਗੂ ਕਰਨ ਦੇ ਸਹਿਭਾਗੀ ਦੇ ਰੂਪ ਵਿੱਚ ਲਰਨਨੇਟ ਸਕਿੱਲਸ ਦੁਆਰਾ ਮੁੰਬਈ ਵਿੱਚ ਏਵੀਏਸ਼ਨ ਸਕਿੱਲ ਡਿਵੈਲਪਮੈਂਟ ਸੈਂਟਰ ਸਥਾਪਤ ਕੀਤਾ ਗਿਆ ਹੈ

3.   ਏਅਰੋਸਪੇਸ ਅਤੇ ਏਵੀਏਸ਼ਨ ਸਕਿਲਿੰਗ ਦੇ ਪ੍ਰਚਾਰ ਲਈ 2017 ਤੋਂ ਲੈ ਕੇ ਹੁਣ ਤੱਕ ਆਯੋਜਿਤ ਏਅਰੋਇੰਡਿਆ ਸ਼ੋਅ ਦੇ ਸਾਰੇ ਐਡੀਸ਼ਨਾਂ ਅਤੇ ਲਖਨਊ ਵਿੱਚ ਆਯੋਜਿਤ ਡੇਫੈਕਸਪੋ 2019 ਵਿੱਚ ਭਾਗ ਲਿਆ।

4. ਸੀਐਸਆਈਆਰ-ਐਨਏਐਲ ਪਰਿਸਰ, ਬੈਂਗਲੁਰੂ ਵਿੱਚ ਜੂਨ 2019 ਵਿੱਚ ਏਅਰਸਪੇਸ ਨਿਰਮਾਣ, ਅਸੈਂਬਲੀ ਅਤੇ ਡਿਜ਼ਾਈਨ ਲਈ ਉੱਤਮਤਾ ਕੇਂਦਰ ਦੀ ਸ਼ੁਰੂਆਤ ਕੀਤੀ I

5. ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਸਡੀਸੀ) ਅਤੇ ਬੰਗਲੌਰ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਬੀਆਈਏਐਲ) ਦੇ ਸਹਿਯੋਗ ਨਾਲ ਅਪ੍ਰੈਂਟਿਸਸ਼ਿਪ 'ਤੇ ਇੰਟਰਐਕਟਿਵ ਚਰਚਾਵਾਂ ਸੰਚਾਲਤ ਕੀਤੀਆਂ। 

 6. ਏਆਈ-ਸੈਟਸ, ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ, (ਐਚਏਐਲ) ਅਤੇ ਭਾਰਤੀ ਜਲ ਸੈਨਾ ਦੇ ਵੱਖ-ਵੱਖ ਏਏਐਸਐਸਸੀ ਨੌਕਰੀਆਂ ਦੀਆਂ ਭੂਮਿਕਾਵਾਂ ਲਈ 3589 ਉਮੀਦਵਾਰਾਂ/ ਕਰਮਚਾਰੀਆਂ ਨੂੰ ਅਸੈੱਸ ਅਤੇ ਸਰਟੀਫਾਈ ਕੀਤਾ I

 

84 ਸਿਖਲਾਈ ਕੇਂਦਰਾਂ ਨੂੰ ਅੱਜ ਤੱਕ ਏਏਐਸਐਸਸੀ ਵੱਲੋਂ ਮਾਨਤਾ ਪ੍ਰਾਪਤ ਹੈ।  ਐਨਐਸਡੀਸੀ ਅਤੇ ਏਏਐਸਐਸਸੀ ਵੱਲੋਂ ਨਿਰਧਾਰਤ ਸਿਖਲਾਈ ਕੇਂਦਰਾਂ ਦੀ ਮਾਨਤਾ ਲਈ ਦਿਸ਼ਾ ਨਿਰਦੇਸ਼ https://smart.nsdcindia.org/user_manuals.aspx ਤੇ ਉਪਲਬਧ ਹਨ I

 

ਏਏਐਸਐਸਸੀ ਹਵਾਬਾਜ਼ੀ ਖੇਤਰ ਲਈ ਹੁਨਰਮੰਦ ਮਨੁੱਖੀ ਸ਼ਕਤੀ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਨੌਕਰੀਆਂ ਉਦਯੋਗ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਹਨ। ਏਏਆਰਐਸਸੀ ਵੱਲੋਂ ਏਅਰੋਸਪੇਸ ਅਤੇ ਏਵੀਏਸ਼ਨ ਦੇ ਪੰਜ ਉਪ-ਖੇਤਰਾਂ, ਏਅਰਲਾਈਨਜ਼, ਏਅਰਪੋਰਟਸ, ਐਮਆਰਓ, ਡਿਜ਼ਾਈਨ ਅਤੇ ਡਿਵੈਲਪਮੈਂਟ ਅਤੇ ਮੈਨੂਫੈਕਚਰਿੰਗ ਅਤੇ ਅਸੈਂਬਲੀ ਲਈ 72 ਨੌਕਰੀਆਂ ਦੀਆਂ ਭੂਮਿਕਾਵਾਂ ਲਈ ਏਏਐਸਐਸਸੀ ਦੁਵੱਲੋਂ ਵੱਖ ਵੱਖ ਯੋਗਤਾ ਪੈਕ ਰਾਸ਼ਟਰੀ ਆਕੂਪੇਸ਼ਨਲ ਸਟੈਂਡਰਡਸ (ਕਿਯੂਪੀ-ਐਨਓਐਸ) ਵਿਕਸਤ ਕੀਤੇ ਗਏ ਹਨ ਜਿਨ੍ਹਾਂ ਲਈ ਉਪਯੋਗ ਛੋਟੀ ਮਿਆਦ ਦੇ ਹੁਨਰ ਪ੍ਰਮਾਣੀਕਰਣ ਕੀਤਾ ਜਾਂਦਾ ਹੈ। ਸਿਖਲਾਈ ਕੇਂਦਰਾਂ (ਟੀਸੀ) ਅਤੇ ਸਿਖਲਾਈ ਪ੍ਰਦਾਤਾ (ਟੀਪੀ) ਦੇ ਵੇਰਵੇ ਅਨੇਕਸਚਰ 1 

https://static.pib.gov.in/WriteReadData/specificdocs/documents/2021/aug/doc202181101.pdf  ਅਤੇ 

ਐਨੈਕਸਚਰ 2     https://static.pib.gov.in/WriteReadData/specificdocs/documents/2021/aug/doc202181111.pdf

ਦੇ ਨਾਲ ਨੱਥੀ ਕੀਤੇ ਗਏ ਹਨ। 

ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ. ਵੀ.ਕੇ. ਸਿੰਘ ਵੱਲੋਂ ਅੱਜ ਰਾਜ ਸਭਾ ਵਿੱਚ ਡਾ: ਵਿਨੈ ਪੀ. ਸਹਸਤਰਬੁਧੇ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।    

----------------------- 

ਆਰਕੇਜੇ/ਐਮ



(Release ID: 1744838) Visitor Counter : 151


Read this release in: English , Urdu , Bengali , Telugu