ਰੇਲ ਮੰਤਰਾਲਾ

ਦੁੱਧ ਦੁਰੰਤੋ ਨੇ ਰੇਨੀਗੁੰਟਾ ਨਾਲ ਰਾਸ਼ਟਰੀ ਰਾਜਧਾਨੀ ਨੂੰ 10 ਕਰੋੜ ਲੀਟਰ ਦੁੱਧ ਦੀ ਸਪਲਾਈ ਕੀਤੀ


ਹੁਣ ਤੱਕ ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਨੇ 443 ਫੇਰੀਆਂ ਦੇ ਰਾਹੀਂ 2502 ਟੈਂਕਰਾਂ ਤੋਂ ਦੁੱਧ ਦੀ ਸਪਲਾਈ ਕੀਤੀ

ਹੁਣ ਤੱਕ ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਨੇ 443 ਫੇਰੀਆਂ ਦੇ ਰਾਹੀਂ ਕੁੱਲ 2,502 ਟੈਂਕਰਾਂ ਵਿੱਚ 10 ਕਰੋੜ ਲੀਟਰ ਤੋਂ ਜ਼ਿਆਦਾ ਦੁੱਧ ਦੀ ਸਪਲਾਈ ਕੀਤੀ ਗਈ

Posted On: 10 AUG 2021 5:53PM by PIB Chandigarh

 “ਦੁੱਧ ਦੁਰੰਤੋ” ਵਿਸ਼ੇਸ਼ ਟ੍ਰੇਨਾਂ ਨੇ ਰਾਹੀਂ ਆਂਧਰਾਂ ਪ੍ਰਦੇਸ਼ ਦੇ ਰੇਨੀਗੁੰਟਾ ਨਾਲ ਰਾਸ਼ਟਰੀ ਰਾਜਧਾਨੀ ਲਈ ਦੁੱਧ ਦੀ ਸਪਲਾਈ 10 ਕਰੋੜ ਲੀਟਰ ਦੇ ਅੰਕੜਿਆਂ ਨੂੰ ਪਾਰ ਕਰ ਗਈ ਹੈ। 26 ਮਾਰਚ, 2020 ਨੂੰ ਸ਼ੁਰੂਆਤ ਦੇ ਬਾਅਦ ਤੋਂ, ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਦਾ ਸੰਚਾਲਨ ਦੱਖਣੀ ਮੱਧ ਰੇਲਵੇ ਦੁਆਰਾ ਸਹਿਜ ਰੂਪ ਤੋਂ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 443  ਫੇਰਾਂ ਦੇ ਰਾਹੀਂ ਦੁੱਧ ਦੇ 2,502 ਟੈਂਕਰਾਂ ਦੀ ਸਪਲਾਈ ਕੀਤੀ ਗਈ ਹੈ।

ਰੇਨੀਗੁੰਟਾ ਨਾਲ ਨਵੀਂ ਦਿੱਲੀ ਲਈ ਰੇਲ ਦੇ ਦੁਆਰਾ ਦੁੱਧ ਦੀ ਸਪਲਾਈ ਕਾਫੀ ਮਹੱਤਵਪੂਰਨ ਹੈ ਅਤੇ  ਦੇਸ਼ ਦੀ ਬੁਨਿਆਦੀ ਜ਼ਰੂਰਤਾਂ ਪੂਰੀ ਕਰਨ ਲਈ ਅਹਿਮ ਹੈ। ਕੋਵਿਡ-19 ਤੋਂ ਪਹਿਲੇ, ਨਵੀਂ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਦੀ ਦੁੱਧ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਫਤਾਵਾਰੀ ਸੁਪਰਫਾਸਟ ਟ੍ਰੇਨਾਂ ਨਾਲ ਦੁੱਧ ਦੇ ਟੈਂਕਰ ਜੋੜੇ ਜਾ ਰਹੇ ਸਨ।  ਜਦੋਂ ਦੇਸ਼ ਭਰ ਵਿੱਚ ਲੌਕਡਾਊਨ ਲਾਗੂ ਕੀਤਾ ਗਿਆ ਹੈ, ਤਾਂ ਇਸ ਉਦੇਸ਼ ਨਾਲ ਦੱਖਣੀ ਮੱਧ ਰੇਲਵੇ ਨੇ ਵਿਸ਼ੇਸ਼ ਰੂਪ ਤੋਂ ਦੁੱਧ ਦੇ ਟੈਂਕਰਾਂ ਲਈ ਦੁੱਧ ਦੁਰੰਤੋ ਵਿਸ਼ੇਸ਼ ਟ੍ਰੇਨਾਂ ਦੇ ਸੰਚਾਲਨ ਦੀ ਅਨੋਖੀ ਪਹਿਲ ਕੀਤੀ ਸੀ। ਜੋਨ ਰੇਨੀਗੁੰਟਾ ਨਾਲ ਹਜਰਤ ਨਿਦਾ ਜਾਂ ਮੁਦੀਨ ਸਟੇਸ਼ਨ ਦੀ 2300 ਕਿਲੋਮੀਟਰ ਦੀ ਦੂਰੀ 30 ਘੰਟਿਆਂ ਦੇ ਉਪਯੁਕਤ ਸਮੇਂ ਵਿੱਚ ਤੈਅ ਕਰਦੇ ਹੋਏ ਮੇਲ ਐਕਸਪ੍ਰੈੱਸ ਟ੍ਰੇਨਾਂ ਦੇ ਅਨੁਰੂਪ ਇਨ੍ਹਾਂ ਟ੍ਰੇਨਾਂ ਦਾ ਪਰਿਚਾਲਨ ਕਰ ਰਿਹਾ ਹੈ।

 

ਦੁੱਧ ਦੁਰੰਤੋ ਵਿਸ਼ੇਸ਼ ਟ੍ਰੇਨਾਂ ਆਮ ਤੌਰ ‘ਤੇ ਦੁੱਧ ਦੇ 6 ਟੈਂਕਰ ਲੈ ਕੇ ਚਲਦੀਆਂ ਹਨ,ਹਰੇਕ ਟੈਂਕਰ ਦੀ ਸਮਰੱਥ 40,000 ਲੀਟਰ ਹੁੰਦੀ ਹੈ ਅਤੇ ਇਸ ਪ੍ਰਕਾਰ ਇੱਕ ਟ੍ਰੇਨ ਦੀ ਕੁੱਲ ਸਮਰੱਥਾ 2.40 ਲੱਖ ਲੀਟਰ ਹੁੰਦੀ ਹੈ। ਹੁਣ ਤੱਕ ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਨੇ 443 ਫੇਰਾਂ ਵਿੱਚ ਦੁੱਧ ਦੇ 2,502 ਟੈਂਕਰਾਂ ਨੂੰ 10 ਕਰੋੜ ਲੀਟਰ ਤੋਂ ਜ਼ਿਆਦਾ ਦੁੱਧ ਦੀ ਸਪਲਾਈ ਕੀਤੀ ਹੈ। ਗੁੰਟਕਲ ਡਿਵੀਜਨ ਦੇ ਅਧਿਕਾਰੀ ਮਾਲ ਭੇਜਣ ਵਾਲੇ ਗ੍ਰਾਹਕਾਂ ਦੇ ਨਾਲ ਸੰਪਰਕ ਵਿੱਚ ਹਨ, ਜੋ ਦੁੱਧ ਦੇ ਢੁਲਾਈ ਦੀ ਪੇਸ਼ਕਸ਼ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਰਹੇ ਹਨ ਜਿਸ ਨਾਲ ਕਿ ਟ੍ਰੇਨਾਂ ਦੀ ਪਰਿਚਾਲਨ ਵਿੱਚ ਕੋਈ ਰੁਕਾਵਟ ਨਾ ਆਏ। ਇਸ ਅਨੋਖੀ ਪਹਿਲ ਦੀ ਸ਼ੁਰੂਆਤ ਦੇ ਬਾਅਦ ਤੋਂ, ਕੋਵਿਡ ਦੇ ਸਭ ਤੋਂ ਖਰਾਬ ਦੌਰ ਵਿੱਚ ਵੀ ਇਨ੍ਹਾਂ ਟ੍ਰੇਨਾਂ ਦਾ ਸੰਚਾਲਨ ਨਿਰੰਤਰ ਜਾਰੀ ਰਿਹਾ ਹੈ ਅਤੇ ਜ਼ਰੂਰੀ ਵਸਤੂਆਂ ਦੀ ਸਪਲਾਈ  ਚੇਨ ਨੂੰ ਸੰਤੁਲਿਕ ਰੱਖਣ ਲਈ ਅੱਗੇ ਵੀ ਜਾਰੀ ਰੱਖਿਆ ਜਾ ਰਿਹਾ ਹੈ। 

***


ਆਰਜੇ/ਡੀਐੱਸ


(Release ID: 1744777) Visitor Counter : 168


Read this release in: Hindi , Urdu , English , Bengali