ਖਾਣ ਮੰਤਰਾਲਾ
ਖਾਣਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਨਾਲਕੋ ਨੂੰ ਅਪੀਲ ਕੀਤੀ ਕਿ ਉਹ ਕਰਮਚਾਰੀਆਂ ਨੂੰ ਭਾਰਤ ਦੀ ਸੁਤੰਤਰਤਾ ਦੇ 75 ਸਾਲਾਂ ਦੀ ਯਾਦ ਵਿੱਚ ਜੋ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਵੱਜੋਂ ਮਨਾਈ ਜਾ ਰਹੀ ਹੈ, 7500/- ਰੁਪਏ ਕੀਮਤ ਦੇ ਹੈਂਡਲੂਮ ਫੈਬ੍ਰਿਕਸ ਮੁਹਈਆ ਕਰਵਾਏ
Posted On:
10 AUG 2021 6:06PM by PIB Chandigarh
ਕੇਂਦਰੀ ਖਾਣ, ਕੋਲਾ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਖਾਣ ਮੰਤਰਾਲੇ ਦੇ ਅਧੀਨ ਇੱਕ ਸੀਪੀਐਸਈ ਨਾਲਕੋ ਨੂੰ ਅੱਜ ਬੇਨਤੀ ਕੀਤੀ ਕਿ ਉਹ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਜੋ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਦੇ ਰੂਪ ਵੱਜੋਂ ਮਨਾਈ ਜਾ ਰਹੀ ਹੈ, ਆਪਣੇ ਸਾਰੇ ਹੀ ਕਰਮਚਾਰੀਆਂ ਨੂੰ 7500/-ਰੁਪਏ ਕੀਮਤ ਦੇ ਹੈਂਡਲੂਮ ਫੈਬਰਿਕ ਮੁਹੱਈਆ ਕਰਵਾਏ। ਸ਼੍ਰੀ ਜੋਸ਼ੀ ਨੇ ਟੀਮ ਨਾਲਕੋ ਨਾਲ ਵਰਚੁਅਲ ਤੌਰ ਤੇ ਗੱਲਬਾਤ ਕੀਤੀ ਅਤੇ ਨਵਰਤਨ ਸੀਪੀਐਸਈ ਨੂੰ ਵਿੱਤੀ ਸਾਲ 2020-21 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਅਤੇ 2021-22 ਦੀ ਪਹਿਲੀ ਤਿਮਾਹੀ ਵਿੱਚ ਸਫਲਤਾ ਦੇ ਦੌਰ ਨੂੰ ਜਾਰੀ ਰੱਖਣ ਲਈ ਵਧਾਈ ਦਿੱਤੀ।
ਸ਼੍ਰੀ ਜੋਸ਼ੀ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹੈਂਡਲੂਮਜ਼ ਨੂੰ ਉਤਸ਼ਾਹਤ ਕਰਨ ਦੀ ਅਪੀਲ ਤੇ, ਮੈਂ ਨੈਲਕੋ ਨੂੰ ਸਲਾਹ ਦਿੰਦਾ ਹਾਂ ਕਿ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਉਹ ਹਰੇਕ ਕਰਮਚਾਰੀ ਨੂੰ 7500 ਰੁਪਏ ਮੁੱਲ ਦੇ ਹੈਂਡਲੂਮ ਫੈਬਰਿਕਸ ਮੁਹੱਈਆ ਕਰਵਾ ਕੇ ਹੈਂਡਲੂਮ ਨੂੰ ਉਤਸ਼ਾਹਤ ਕਰਨ ਦੇ ਮਿਸ਼ਨ ਵਿੱਚ ਸ਼ਾਮਲ ਹੋਣ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਨਾਲਕੋ ਨੇ ਨੈਰੇਟਿਵ ਨੂੰ ਆਪਣੇ ਪੱਖ ਵਿੱਚ ਮੋੜ ਲਿਆ ਹੈ ਅਤੇ ਵਿੱਤੀ ਸਾਲ 2020-21 ਵਿੱਚ ਵਧੇਰੇ ਜੋਸ਼, ਲਚਕਤਾ ਅਤੇ ਦ੍ਰਿੜਤਾ ਨਾਲ ਵਾਪਸੀ ਕੀਤੀ ਹੈ ਤਾਂ ਜੋ ਗਤੀਸ਼ੀਲ ਕਾਰੋਬਾਰੀ ਮਾਹੌਲ ਅਤੇ ਵਿਸ਼ਵ ਭਰ ਵਿੱਚ ਚੱਲ ਰਹੀ ਕੋਵਿਡ ਮਹਾਮਾਰੀ ਕਾਰਨ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਕੰਪਨੀ ਨੇ 2020-21 ਵਿੱਚ ਨੈਟ ਲਾਭਾਂ ਵਿੱਚ 1300 ਕਰੋੜ ਰੁਪਏ ਕਮਾ ਕੇ ਮੁਨਾਫੇ ਵਿੱਚ ਨੌ ਗੁਣਾ ਵਾਧਾ ਹਾਸਲ ਕੀਤਾ ਹੈ। ਨਾਲਕੋ ਨੇ ਚਾਲੂ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਵਿੱਚ 348 ਕਰੋੜ ਰੁਪਏ ਦਾ ਨੈਟ ਲਾਭ ਵੀ ਦਰਜ ਕੀਤਾ ਹੈ, ਜਦੋਂ ਕਿ 2020-21 ਦੀ ਪਹਿਲੀ ਤਿਮਾਹੀ ਵਿੱਚ ਇਹ 17 ਕਰੋੜ ਰੁਪਏ ਸੀ। ਇਹ ਅਸਲ ਵਿੱਚ ਕੰਪਨੀ ਦੀ ਟੈਗਲਾਈਨ "ਅਸਾਧਾਰਣ ਰਵੱਈਏ ਵਾਲੇ ਆਮ ਲੋਕ" ਦੇ ਸਮਕਾਲੀ ਹੈ।
“ਸ਼੍ਰੀ ਜੋਸ਼ੀ ਨੇ ਕਿਹਾ ਕਿ "ਇਹ ਮੈਨੂੰ ਵਿਸ਼ਵਾਸ ਦੀ ਭਾਵਨਾ ਦਿਵਾਉਂਦੀ ਹੈ ਕਿ ਨਾਲਕੋ ਦੇ ਸਾਰੇ ਕਰਮਚਾਰੀਆਂ ਦੀ ਇਮਾਨਦਾਰੀ ਅਤੇ ਸਖਤ ਮਿਹਨਤ, ਪ੍ਰਧਾਨ ਮੰਤਰੀ ਦੇ “ਆਤਮਨਿਰਭਰ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਦੇ ਹੋਏ ਲੰਮੇ ਸਮੇਂ ਲਈ ਬਿਹਤਰ ਡਿਵੀਡੈਂਡ ਦੇਵੇਗੀ। ਇੱਕ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਹੋਣ ਦੇ ਨਾਤੇ, ਕੋਵਿਡ ਵਿਰੁੱਧ ਲੜਨ ਦੀ ਜ਼ਰੂਰਤ ਦੇ ਸਮੇਂ ਨਾਲਕੋ ਦਾ ਸਮਰਥਨ ਅਤੇ ਸਹਾਇਤਾ ਦਾ ਹੱਥ ਵਧਾਉਣਾ ਵੀ ਰਾਸ਼ਟਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਨਾਲਕੋ ਦੇ ਸੀਐਮਡੀ ਸ਼੍ਰੀਧਰ ਪਾਤਰਾ, ਕੰਪਨੀ ਦੇ ਡਾਇਰੈਕਟਰ, ਯੂਨੀਅਨਾਂ ਦੇ ਨੁਮਾਇੰਦੇ ਅਤੇ ਕਰਮਚਾਰੀ ਵਰਚੁਅਲ ਮੀਟਿੰਗ ਵਿੱਚ ਮੌਜੂਦ ਸਨ।
ਨਾਲਕੋ, ਭਾਰਤ ਸਰਕਾਰ ਦੇ ਖਾਣ ਮੰਤਰਾਲੇ ਅਧੀਨ ਇੱਕ ਨਵਰਤਨ ਸੀਪੀਐਸਈ ਹੈ। ਕੰਪਨੀ ਭਾਰਤ ਦੀ ਪ੍ਰਮੁੱਖ ਉਤਪਾਦਕ ਅਤੇ ਐਲੂਮੀਨਾ ਅਤੇ ਐਲੂਮੀਨੀਅਮ ਦੀ ਬਰਾਮਦਕਾਰ ਹੈ। ਕੰਪਨੀ ਨੇ ਮਾਈਨਿੰਗ, ਮੈਟਲ ਅਤੇ ਪਾਵਰ ਵਿੱਚ ਏਕੀਕ੍ਰਿਤ ਅਤੇ ਵਿਭਿੰਨ ਕਾਰਜ ਕੀਤੇ ਹਨ।
-----------------------------------------
ਐਸਐਸ/ਆਰਕੇਪੀ
(Release ID: 1744639)
Visitor Counter : 206