ਆਯੂਸ਼
ਹੋਮਿਓਪੈਥੀ ਅਤੇ ਰਵਾਇਤੀ ਚਿਕਿਤਸਾ ਪ੍ਰਣਾਲੀ ਵਿੱਚ ਆਲਮੀ ਸਹਿਯੋਗ
Posted On:
10 AUG 2021 5:28PM by PIB Chandigarh
ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਹੋਮਿਓਪੈਥੀ ਦੇ ਅੰਤਰਰਾਸ਼ਟਰੀ ਪ੍ਰਚਾਰ ਅਤੇ ਪ੍ਰਸਾਰ ਲਈ ਵਿਦੇਸ਼ੀ ਸਹਿਭਾਗੀ ਸੰਸਥਾਵਾਂ ਜਿਵੇਂ ਸ਼ਾਰੇ ਜ਼ੇਦੇਕ ਮੈਡੀਕਲ ਸੈਂਟਰ (ਇਜ਼ਰਾਈਲ), ਯੂਨੀਵਰਸਟੀਜ਼ ਮੈਮੋਨਾਇਡਜ਼ (ਅਰਜਨਟੀਨਾ), ਹੋਮਿਓਪੈਥਸ ਕਾਲਜ ਓਨਟਾਰੀਓ (ਕੈਨੇਡਾ), ਵਿਸ ਹੋਮ-ਸਾਇੰਟਿਫਿਕ ਸੁਸਾਇਟੀ ਫਾਰ ਹੋਮਿਓਪੈਥੀ (ਜਰਮਨੀ), ਫੈਡਰਲ ਯੂਨੀਵਰਸਿਟੀ ਆਫ਼ ਰੀਓ ਡੀ ਜਨੇਰੀਓ (ਬ੍ਰਾਜ਼ੀਲ), ਨੈਸ਼ਨਲ ਸੈਂਟਰ ਫੌਰ ਨੈਚੁਰਲ ਪ੍ਰੋਡਕਟਸ ਰਿਸਰਚ (ਯੂਐੱਸਏ), ਯੂਨਾਈਟਿਡ ਸਟੇਟਸ (ਯੂਐੱਸਏ) ਦੀ ਹੋਮਿਓਪੈਥਿਕ ਫਾਰਮਾਕੋਪੀਆ ਕਨਵੈਨਸ਼ਨ, ਨੈਸ਼ਨਲ ਇੰਸਟੀਚਿਟ ਆਫ਼ ਇੰਟੀਗ੍ਰੇਟਿਵ ਮੈਡੀਸਨ (ਆਸਟਰੇਲੀਆ), ਇੰਸਟੀਚਿਊਟ ਫਾਰ ਦ ਹਿਸਟਰੀ ਆਫ਼ ਮੈਡੀਸਨ-ਰੌਬਰਟ ਬੌਸ਼ ਫਾਊਂਡੇਸ਼ਨ (ਜਰਮਨੀ), ਰਾਇਲ ਲੰਡਨ ਹਸਪਤਾਲ ਆਫ਼ ਇੰਟੈਗਰੇਟਿਡ ਮੈਡੀਸਨ, (ਯੂਨਾਈਟਿਡ ਕਿੰਗਡਮ), ਨੈਸ਼ਨਲ ਸਕੂਲ ਆਫ਼ ਮੈਡੀਸਨ ਐਂਡ ਹੋਮਿਓਪੈਥੀ (ਮੈਕਸੀਕੋ) ਨਾਲ 11 ਸਮਝੌਤਿਆਂ 'ਤੇ ਹਸਤਾਖਰ ਕਰਕੇ ਕੇਂਦਰੀ ਹੋਮਿਓਪੈਥੀ ਖੋਜ ਪਰਿਸ਼ਦ ਲਈ (ਸੀਸੀਆਰਐੱਚ) ਸਹੂਲਤ ਦਿੱਤੀ ਹੈ।
ਆਯੁਸ਼ ਮੰਤਰਾਲੇ ਨੇ ਪਰੰਪਰਾਗਤ ਦਵਾਈ ਪ੍ਰਣਾਲੀ ਅਤੇ ਹੋਮਿਓਪੈਥੀ ਪ੍ਰਣਾਲੀ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ। ਭਾਰਤ ਸਰਕਾਰ ਨੇ ਨੇਪਾਲ, ਬੰਗਲਾਦੇਸ਼, ਹੰਗਰੀ, ਤ੍ਰਿਨੀਦਾਦ ਅਤੇ ਟੋਬੈਗੋ, ਮਲੇਸ਼ੀਆ, ਮੌਰੀਸ਼ਸ, ਮੰਗੋਲੀਆ, ਤੁਰਕਮੇਨਿਸਤਾਨ, ਮਿਆਮਾ, ਵਿਸ਼ਵ ਸਿਹਤ ਸੰਗਠਨ, ਜਰਮਨੀ, ਈਰਾਨ, ਸਾਓ ਟੋਮ ਅਤੇ ਪ੍ਰਾਂਸੀਪੇ, ਭੂਮੱਧ ਰੇਖਾ ਗਿਨੀ, ਕਿਊਬਾ, ਕੋਲੰਬੀਆ, ਜਾਪਾਨ, ਬੋਲੀਵੀਆ, ਜਾਂਬੀਆ, ਗਿੰਨੀ ਗਣਰਾਜ, ਚੀਨ, ਸੇਂਟ ਵਿਨਸੈਂਟ ਅਤੇ ਦਿ ਗ੍ਰੇਨਾਡੀਨਜ਼, ਸੂਰੀਨਾਮ, ਬ੍ਰਾਜ਼ੀਲ ਅਤੇ ਜ਼ਿੰਬਾਬਵੇ ਨਾਲ ਰਵਾਇਤੀ ਦਵਾਈ ਦੇ ਖੇਤਰ ਵਿੱਚ ਦੇਸ਼ ਤੋਂ ਦੇਸ਼ ਸਹਿਯੋਗ ਲਈ 25 ਸਮਝੌਤਿਆਂ (ਐੱਮਓਯੂ) 'ਤੇ ਦਸਤਖਤ ਕੀਤੇ ਹਨ।
ਰਵਾਇਤੀ ਦਵਾਈ ਦੀ ਸਹਿਯੋਗੀ ਖੋਜ ਅਤੇ ਵਿਕਾਸ ਲਈ 31 ਸਮਝੌਤਿਆਂ 'ਤੇ ਅਮਰੀਕਾ, ਜਰਮਨੀ, ਯੂਕੇ, ਕੈਨੇਡਾ, ਅਰਜਨਟੀਨਾ, ਇਜ਼ਰਾਈਲ, ਮਲੇਸ਼ੀਆ, ਬ੍ਰਾਜ਼ੀਲ, ਆਸਟਰੀਆ, ਤਜ਼ਾਕਿਸਤਾਨ, ਸਾਊਦੀ ਅਰਬ, ਇਕਵਾਡੋਰ, ਜਾਪਾਨ, ਇੰਡੋਨੇਸ਼ੀਆ, ਅਤੇ ਰੀਯੂਨੀਅਨ ਟਾਪੂ, ਮੈਕਸੀਕੋ, ਹੰਗਰੀ ਦੀਆਂ ਵਿਦੇਸ਼ੀ ਸੰਸਥਾਵਾਂ/ਯੂਨੀਵਰਸਿਟੀਆਂ/ਸੰਸਥਾਵਾਂ ਨਾਲ ਹਸਤਾਖਰ ਕੀਤੇ ਗਏ ਹਨ। ਹੰਗਰੀ, ਲਾਤਵੀਆ, ਮੌਰੀਸ਼ਸ, ਬੰਗਲਾਦੇਸ਼, ਰੂਸ, ਵੈਸਟ- ਇੰਡੀਜ਼, ਥਾਈਲੈਂਡ, ਇੰਡੋਨੇਸ਼ੀਆ, ਸਲੋਵੇਨੀਆ, ਅਰਮੀਨੀਆ, ਅਰਜਨਟੀਨਾ, ਮਲੇਸ਼ੀਆ, ਦੱਖਣੀ ਅਫਰੀਕਾ ਤੋਂ ਵਿਦੇਸ਼ੀ ਸੰਸਥਾਵਾਂ/ਯੂਨੀਵਰਸਿਟੀਆਂ ਵਿੱਚ ਆਯੁਸ਼ ਅਕਾਦਮਿਕ ਚੇਅਰ ਸਥਾਪਤ ਕਰਨ ਲਈ 13 ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਹਨ।
ਇਹ ਜਾਣਕਾਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਸਕੇ/
(Release ID: 1744635)
Visitor Counter : 139