ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਲੀਗਲ ਮੈਟ੍ਰੋਲੋਜੀ ਦਫ਼ਤਰ ਨੇ ਮੂਲ ਦੇਸ਼ ਸੰਬੰਧੀ ਲਾਜ਼ਮੀ ਐਲਾਨਨਾਮੇ ਦੀ ਉਲੰਘਣਾ ਲਈ ਈ—ਕਾਮਰਸ ਇਕਾਈਆਂ ਨੂੰ 183 ਨੋਟਿਸ ਜਾਰੀ ਕੀਤੇ ਹਨ


ਪਿਛਲੇ 12 ਮਹੀਨਿਆਂ ਵਿੱਚ 183 ਨੋਟਿਸ ਦਿੱਤੇ ਗਏ ਹਨ

Posted On: 10 AUG 2021 2:27PM by PIB Chandigarh

ਕੇਂਦਰੀ ਉਪਭੋਗਤਾ ਮਾਮਲੇ , ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦੱਸਿਆ ਹੈ ਕਿ ਲੀਗਲ ਮੈਟ੍ਰੋਲੋਜੀ ਐਕਟ 2009 ਤਹਿਤ ਲੀਗਲ ਮੈਟ੍ਰੋਲੋਜੀ  (ਪੈਕੇਜਡ ਵਸਤਾਂਨਿਯਮ 2011 ਦਰਾਮਦ ਵਸਤਾਂ ਦੇ ਕੇਸ ਵਿੱਚ ਮੂਲ ਦੇਸ਼ ਦੇ ਐਲਾਨਨਾਮੇ ਨੂੰ ਲਾਜ਼ਮੀ ਬਣਾਉਂਦਾ ਹੈ  ਇਹ ਐਲਾਨਨਾਮਾ ਕਾਮਰਸ ਲੈਣ ਦੇਣ ਲਈ ਵਰਤੇ ਜਾਂਦੇ ਡਿਜੀਟਲ ਅਤੇ ਇਲੈਕਟ੍ਰੋਨਿਕ ਨੈੱਟਵਰਕ ਤੇ ਮੁਹੱਈਆ ਕਰਨਾ ਹੁੰਦਾ ਹੈ  ਇਸ ਤੋਂ ਅੱਗੇ ਲੀਗਲ ਮੈਟ੍ਰੋਲੋਜੀ ਐਕਟ 2009 ਵਿੱਚ ਉਲੰਘਣਾ ਦੇ ਕੇਸ ਵਿੱਚ ਜ਼ੁਰਮਾਨੇ ਦੀ ਵਿਵਸਥਾ  ਵੀ ਦਿੱਤੀ ਗਈ ਹੈ ਅਤੇ ਸੂਬਾ ਸਰਕਾਰਾਂ ਨੂੰ ਕਾਰਵਾਈ ਕਰਨ ਲਈ ਵੀ ਅਧਿਕਾਰ ਦੇਂਦਾ ਹੈ  ਉਪਭੋਗਤਾ ਮਾਮਲੇ ਵਿਭਾਗ ਦੇ ਲੀਗਲ ਮੈਟ੍ਰੋਲੋਜੀ ਦਫ਼ਤਰ ਨੇ ਪਿਛਲੇ 12 ਮਹੀਨਿਆਂ ਵਿੱਚ ਮੂਲ ਦੇਸ਼ ਨਾਲ ਸੰਬੰਧਿਤ ਵਿਵਸਥਾਵਾਂ ਦੀ ਉਲੰਘਣਾ ਲਈ ਕਾਮਰਸ ਇਕਾਈਆਂ ਨੂੰ 183 ਨੋਟਿਸ ਜਾਰੀ ਕੀਤੇ ਹਨ 

 

*********************


ਡੀ ਜੇ ਐੱਨ / ਐੱਨ ਐੱਸ



(Release ID: 1744549) Visitor Counter : 154


Read this release in: English , Urdu , Gujarati , Tamil