ਪ੍ਰਿਥਵੀ ਵਿਗਿਆਨ ਮੰਤਰਾਲਾ
ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਡੀਪ ਓਸ਼ਨ ਮਿਸ਼ਨ ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ 4,077 ਕਰੋੜ ਰੁਪਏ ਦੇ ਕੁਲ ਬਜਟ ਨਾਲ 5 ਸਾਲਾਂ ਲਈ 2021 ਤੋਂ 2026 ਦੌਰਾਨ ਲਾਗੂ ਕੀਤਾ ਜਾਵੇਗਾ
ਕਿਹਾ, ਇਸ ਮਿਸ਼ਨ ਲਈ ਤਕਨਾਲੋਜੀ ਦੇ ਵਿਕਾਸ ਲਈ ਨਿਜੀ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਡੀਪ ਓਸ਼ਨ ਵਿੱਚ ਖਾਣਾਂ, ਬਾਇਓ ਵਿਭਿੰਨਤਾ , ਊਰਜਾ , ਤਾਜੇ ਪਾਣੀ ਆਦਿ ਦੀਆਂ ਸੰਭਾਵਨਾਵਾਂ ਲੱਭੀਆਂ ਜਾ ਸਕਣ ਅਤੇ 'ਬਲੁ ਇਕੋਨੋਮੀ' ਦੀ ਮਦਦ ਕੀਤੀ ਜਾ ਸਕੇ
प्रविष्टि तिथि:
10 AUG 2021 3:57PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਤੇ ਤਕਨਾਲੋਜੀ , ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ , ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੇ ਡੀਪ ਓਸ਼ਨ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਪ੍ਰਿਥਵੀ ਵਿਗਿਆਨ ਮੰਤਰਾਲਾ 4,077 ਕਰੋੜ ਰੁਪਏ ਦੇ ਕੁਲ ਬਜਟ ਨਾਲ 5 ਸਾਲਾਂ ਲਈ 2021 ਤੋਂ 2026 ਦੌਰਾਨ ਲਾਗੂ ਕਰੇਗਾ । ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਉਹਨਾਂ ਕਿਹਾ ਇੱਥੋਂ ਤੱਕ ਕਿ ਇਸ ਮਿਸ਼ਨ ਲਈ ਤਕਨਾਲੋਜੀ ਦੇ ਵਿਕਾਸ ਲਈ ਨਿਜੀ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਡੀਪ ਓਸ਼ਨ ਵਿੱਚ ਖਾਣਾਂ, ਬਾਇਓ ਵਿਭਿੰਨਤਾ , ਊਰਜਾ , ਤਾਜੇ ਪਾਣੀ ਆਦਿ ਦੀਆਂ ਸੰਭਾਵਨਾਵਾਂ ਲੱਭੀਆਂ ਜਾ ਸਕਣ ਅਤੇ 'ਬਲੁ ਇਕੋਨੋਮੀ' ਦੀ ਮਦਦ ਕੀਤੀ ਜਾ ਸਕੇ I
ਪ੍ਰਿਥਵੀ ਵਿਗਿਆਨ ਮੰਤਰਾਲਾ ਅੰਤਰਰਾਸ਼ਟਰੀ ਸੀ ਬੈੱਡ ਅਥਾਰਟੀ ਨਾਲ ਠੇਕੇਦਾਰੀ ਸਮਝੌਤਿਆਂ ਰਾਹੀਂ ਸੈਂਟਰਲ ਇੰਡੀਅਨ ਓਸ਼ਨ ਬੇਸਿਨ ਵਿੱਚ ਪੌਲੀ ਮਟੈਲਿਕ ਨੋਡੀਊਲਸ (ਪੀ ਐੈੱਮ ਐੱਨ) ਦੀਆਂ ਖੁਦਾਈ ਗਤੀਵਿਧੀਆਂ ਅਤੇ ਕੇਂਦਰੀ ਤੇ ਦੱਖਣ ਪੱਛਮ ਇੰਡੀਅਨ ਰੀਚੇਸ ਦੇ ਹਿੱਸਿਆਂ ਵਿੱਚ ਪੌਲੀ ਮਟੈਲਿਕ ਸਲਫਾਈਡਸ (ਪੀ ਐੱਮ ਐੱਸ) ਲਈ ਖੁਦਾਈ ਗਤੀਵਿਧੀਆਂ ਚਲਾ ਰਿਹਾ ਹੈ ।
ਸ਼ੁਰੂਆਤੀ ਅੰਦਾਜੇ ਇਹ ਸੰਕੇਤ ਦੇ ਰਹੇ ਹਨ ਕਿ ਸੈਂਟਰਲ ਇੰਡੀਅਨ ਓਸ਼ਨ ਬੇਸਿਨ ਵਿੱਚ ਪੀ ਐੱਮ ਐੱਨ ਖੁਦਾਈ ਲਈ ਅਲਾਟ ਕੀਤੇ ਗਏ 75,000 ਵਰਗ ਕਿਲੋਮੀਟਰ ਖੇਤਰ ਵਿੱਚੋਂ 380 ਮਿਲੀਅਨ ਮੀਟ੍ਰਿਕ ਟਨ ਪੌਲੀ ਮਟੈਲਿਕ ਨੋਡੀਊਲਸ ਜਿਹਨਾਂ ਵਿੱਚ ਕਾਪਰ , ਨਿੱਕਲ , ਕੋਬਾਲਟ ਅਤੇ ਮੈਗਨੀਜ਼ ਸ਼ਾਮਲ ਹਨ , ਉਪਲਬੱਧ ਹਨ । ਇਹਨਾਂ ਧਾਤਾਂ ਦੀ ਸੰਭਾਵਿਤ ਕੀਮਤ ਕਰੀਬ 110 ਬਿਲੀਅਨ ਅਮਰੀਕੀ ਡਾਲਰ ਹੈ । ਪੌਲੀ ਮਟੈਲਿਕ ਸਲਫਾਈਡ ਵਿੱਚ ਕੁਝ ਵਿਲੱਖਣ ਧਰਤ ਖਣਿਜ ਜਿਵੇਂ ਸੋਨਾ ਅਤੇ ਚਾਂਦੀ ਹੋਣ ਦੀ ਸੰਭਾਵਨਾ ਹੈ ।
ਅਮਰੀਕਾ, ਫਰਾਂਸ , ਜਾਪਾਨ , ਰੂਸ ਅਤੇ ਚੀਨ ਹੋਰ ਮੁੱਖ ਮੁਲਕ ਹਨ , ਜਿਹਨਾਂ ਕੋਲ ਇਸ ਤਰ੍ਹਾਂ ਦੀਆਂ ਤਕਨਾਲੋਜੀਆਂ ਹਨ ।
*****************
ਐੱਸ ਐੱਨ ਸੀ / ਟੀ ਐੱਮ / ਆਰ ਆਰ
(रिलीज़ आईडी: 1744545)
आगंतुक पटल : 276