ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੁਰਲੱਭ ਬਿਮਾਰੀਆਂ ਨਾਲ ਜਿੰਦਗੀ ਜੀ ਰਹੇ ਵਿਅਕਤੀਆਂ ਲਈ ਰਾਸ਼ਟਰੀ ਪੋਰਟਲ
प्रविष्टि तिथि:
10 AUG 2021 1:39PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਦੁਰਲੱਭ ਬਿਮਾਰੀਆਂ ਦੇ ਮਰੀਜ਼ਾਂ ਦੇ ਇਲਾਜ ਲਈ ਨੈਸ਼ਨਲ ਪਾਲਿਸੀ ਫਾਰ ਰੇਅਰ ਡੀਜੀਜ਼ਸ 2021 ਦੇ ਹੁਕਮ ਅਨੁਸਾਰ ਦੁਰਲੱਭ ਬਿਮਾਰੀਆਂ ਦੇ ਮਰੀਜ਼ਾਂ ਦੇ ਇਲਾਜ ਲਈ ਕ੍ਰਾਉਡਫੰਡਿੰਗ ਅਤੇ ਸਵੈ -ਇੱਛਤ ਦਾਨਾਂ ਲਈ ਇੱਕ ਡਿਜੀਟਲ ਪੋਰਟਲ ਲਾਂਚ ਕੀਤਾ ਹੈ। ਡਿਜੀਟਲ ਪੋਰਟਲ ਤੱਕ https: // rarediseases.nhp.gov.in/ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ।
ਫਾਰਮਾਸਿਉਟੀਕਲ ਵਿਭਾਗ ਨੇ ਫਾਰਮਾਸਿਉਟੀਕਲਜ਼ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ ਯੋਜਨਾ ਨੂੰ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਹੈ। ਸਕੀਮ ਵੱਖ -ਵੱਖ ਉਤਪਾਦ ਸ਼੍ਰੇਣੀਆਂ ਦੇ ਘਰੇਲੂ ਨਿਰਮਾਣ ਲਈ ਯੋਜਨਾ ਦੇ ਅਧੀਨ ਚੁਣੇ ਗਏ ਨਿਰਮਾਤਾਵਾਂ ਨੂੰ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ, ਜਿਸ ਵਿੱਚ ਆਰਫ਼ਨ ਦਵਾਈਆਂ ਵੀ ਸ਼ਾਮਲ ਹਨ। ਸਕੀਮ ਦੇ ਦਿਸ਼ਾ ਨਿਰਦੇਸ਼ 'ਸਕੀਮਾਂ' ਟੈਬ ਦੇ ਅਧੀਨ ਫਾਰਮਾਸਿਉਟੀਕਲ ਵਿਭਾਗ ਦੀ ਵੈਬਸਾਈਟ 'ਤੇ ਉਪਲਬਧ ਹਨ।
ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ), ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਜ ਇੱਥੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
******
ਐਮ.ਵੀ
(रिलीज़ आईडी: 1744458)
आगंतुक पटल : 174