ਵਿੱਤ ਮੰਤਰਾਲਾ

ਵਿੱਤੀ ਸਾਲ 2017-18 ਵਿੱਚ ਡਿਜੀਟਲ ਅਦਾਇਗੀਆਂ 1459.02 ਕਰੋੜ ਤੋਂ ਵਧ ਕੇ ਵਿੱਤੀ ਸਾਲ 2020-21 ਵਿੱਚ 4371.18 ਕਰੋੜ ਹੋ ਗਈਆਂ

Posted On: 09 AUG 2021 6:29PM by PIB Chandigarh

ਘੱਟ ਨਕਦ ਅਰਥ ਵਿਵਸਥਾ ਅਤੇ ਇੱਕ ਡਿਜੀਟਲ ਭੁਗਤਾਨ ਵਾਤਾਵਰਣ ਪ੍ਰਣਾਲੀ ਵੱਲ ਵਧਣਾ ਸਰਕਾਰ ਦੀ ਨੀਤੀ ਹੈ। ਇਹ ਜਾਣਕਾਰੀ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ ਗਈ।

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਹਫਤਾਵਾਰੀ ਅੰਕੜਾ ਸਪਲੀਮੈਂਟ ਦੇ ਅਨੁਸਾਰ ਵਧੇਰੇ ਵੇਰਵੇ ਦਿੰਦਿਆਂਮੰਤਰੀ ਨੇ ਕਿਹਾ ਕਿ ਨਵੰਬਰ, 2016 ਨੂੰ   17,74,187 ਕਰੋੜ ਰੁਪਏ ਦੇ ਨੋਟ ਸਰਕੂਲੇਸ਼ਨ (ਐੱਨਆਈਸੀ) ਵਿੱਚ ਸਨ ਅਤੇ 29 ਜਨਵਰੀ 2021, ਨੂੰ 27,80,045 ਕਰੋੜ ਰੁਪਏ ਦੇ ਨੋਟ ਸਰਕੂਲੇਸ਼ਨ ਵਿੱਚ ਸਨ। 

ਡਿਜੀਟਲ ਭੁਗਤਾਨ ਵਾਤਾਵਰਣ ਪ੍ਰਣਾਲੀ ਤੇ ਮੰਤਰੀ ਨੇ ਕਿਹਾ ਕਿ ਡਿਜੀਟਲਾਈਜੇਸ਼ਨ ਵੱਲ ਨਿਰੰਤਰ ਯਤਨਾਂ ਸਦਕਾ ਵਿੱਤੀ ਸਾਲ 2017-18 ਵਿੱਚ ਡਿਜੀਟਲ ਭੁਗਤਾਨਾਂ ਦੀ ਕੁੱਲ ਮਾਤਰਾ 1459.02 ਕਰੋੜ ਤੋਂ ਵਧ ਕੇ ਵਿੱਤੀ ਸਾਲ 2020-21 ਵਿੱਚ 4371.18 ਕਰੋੜ ਹੋ ਗਈ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਅਰਥ ਵਿਵਸਥਾ ਵਿੱਚ ਬੈਂਕ ਨੋਟਾਂ ਦੀ ਮਾਤਰਾ, ਵਿਆਪਕ ਤੌਰ 'ਤੇ ਜੀਡੀਪੀ ਵਾਧੇਮਹਿੰਗਾਈਅਤੇ ਗੰਦੇ ਬੈਂਕ ਨੋਟਾਂ ਨੂੰ ਬਦਲਣ ਅਤੇ ਭੁਗਤਾਨ ਦੇ ਗੈਰ-ਨਕਦੀ ਢੰਗਾਂ ਵਿੱਚ ਵਾਧੇ ਕਾਰਨ ਬੈਂਕ ਨੋਟਾਂ ਦੀ ਮੰਗ ਨੂੰ ਪੂਰਾ ਕਰਨ ਦੀ ਜ਼ਰੂਰਤਤੇ ਨਿਰਭਰ ਕਰਦੀ ਹੈ।

---------------------------- 

 ਆਰਐਮ/ਕੇਐਮਐਨ


(Release ID: 1744276) Visitor Counter : 239


Read this release in: Telugu , Bengali , English