ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਵਿਦੇਸ਼ੀ ਨਾਗਰਿਕ ਹੁਣ ਭਾਰਤ ਵਿੱਚ ਟੀਕਾਕਰਣ ਦੇ ਯੋਗ ਹਨ


ਭਾਰਤ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦਾ ਪਾਸਪੋਰਟ ਕੋਵਿਨ ਪੋਰਟਲ 'ਤੇ ਰਜਿਸਟ੍ਰੇਸ਼ਨ ਲਈ ਪਛਾਣ ਦਸਤਾਵੇਜ਼ ਹੋਵੇਗਾ

Posted On: 09 AUG 2021 6:36PM by PIB Chandigarh

ਕੋਵਿਡ -19 ਤੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਵਿੱਚਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਭਾਰਤ ਵਿੱਚ ਰਹਿੰਦੇ ਵਿਦੇਸ਼ੀ ਨਾਗਰਿਕਾਂ ਨੂੰ ਕੋਵਿਡ-19 ਟੀਕਾ ਲੈਣ ਲਈ ਕੋਵਿਨ ਪੋਰਟਲ 'ਤੇ ਰਜਿਸਟਰਡ ਹੋਣ ਦੀ ਆਗਿਆ ਦੇਣ ਦਾ ਫੈਸਲਾ ਲਿਆ ਹੈ। ਉਹ ਆਪਣੇ ਪਾਸਪੋਰਟ ਨੂੰ ਕੋਵਿਨ ਪੋਰਟਲ 'ਤੇ ਰਜਿਸਟ੍ਰੇਸ਼ਨ ਦੇ ਉਦੇਸ਼ ਲਈ ਪਛਾਣ ਦਸਤਾਵੇਜ਼ ਵਜੋਂ ਵਰਤ ਸਕਦੇ ਹਨ। ਇੱਕ ਵਾਰ ਜਦੋਂ ਉਹ ਇਸ ਪੋਰਟਲ 'ਤੇ ਰਜਿਸਟਰ ਹੋ ਜਾਂਦੇ ਹਨਤਾਂ ਉਨ੍ਹਾਂ ਨੂੰ ਟੀਕਾਕਰਣ ਲਈ ਇੱਕ ਸਥਾਨ ਦਿੱਤਾ ਜਾਵੇਗਾ।

ਖਾਸ ਕਰਕੇ ਵੱਡੇ ਮਹਾਨਗਰੀ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਭਾਰਤ ਵਿੱਚ ਰਹਿ ਰਹੇ ਹਨ। ਇਨ੍ਹਾਂ ਖੇਤਰਾਂ ਵਿੱਚਵਧੇਰੇ ਆਬਾਦੀ ਘਣਤਾ ਦੇ ਕਾਰਨ ਕੋਵਿਡ -19 ਦੇ ਫੈਲਣ ਦੀ ਸੰਭਾਵਨਾ ਵਧੇਰੇ ਹੈ। ਅਜਿਹੀ ਘਟਨਾ ਦੀ ਕਿਸੇ ਵੀ ਸੰਭਾਵਨਾ ਦਾ ਮੁਕਾਬਲਾ ਕਰਨ ਲਈਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਣ ਕਰਨਾ ਮਹੱਤਵਪੂਰਨ ਹੈ।

ਇਹ ਪਹਿਲ ਭਾਰਤ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ। ਇਹ ਭਾਰਤ ਵਿੱਚ ਰਹਿ ਰਹੇ ਟੀਕਾਕਰਣ ਰਹਿਤ ਵਿਅਕਤੀਆਂ ਤੋਂ ਲਾਗ ਦੇ ਹੋਰ ਤਬਾਦਲੇ ਦੀਆਂ ਸੰਭਾਵਨਾਵਾਂ ਨੂੰ ਵੀ ਘਟਾ ਦੇਵੇਗਾ। ਇਹ ਕੋਵਿਡ -19 ਵਾਇਰਸ ਦੇ ਹੋਰ ਪ੍ਰਸਾਰਣ ਤੋਂ ਸਮੁੱਚੀ ਸੁਰੱਖਿਆ ਨੂੰ ਵੀ ਯਕੀਨੀ ਬਣਾਏਗਾ।

ਰਾਸ਼ਟਰੀ ਕੋਵਿਡ -19 ਟੀਕਾਕਰਣ ਪ੍ਰੋਗਰਾਮ 16 ਜਨਵਰੀ, 2021 ਤੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਟੀਕਾਕਰਣ ਪ੍ਰੋਗਰਾਮ ਆਪਣੇ ਮੌਜੂਦਾ ਪੜਾਅ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਕਵਰ ਕਰਦਾ ਹੈ। 9 ਅਗਸਤ, 2021 ਤੱਕਭਾਰਤ ਨੇ ਦੇਸ਼ ਭਰ ਵਿੱਚ 51 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਹਨ।

****

ਐਮਵੀ

ਐਚਐਫਡਬਲਯੂ/ਭਾਰਤ ਵਿੱਚ ਵਿਦੇਸ਼ੀ ਲੋਕਾਂ ਦਾ ਕੋਵਿਡ-ਟੀਕਾਕਰਨ/9 ਅਗਸਤ 2021/5


(Release ID: 1744274) Visitor Counter : 210


Read this release in: English , Marathi , Hindi , Telugu