ਘੱਟ ਗਿਣਤੀ ਮਾਮਲੇ ਮੰਤਰਾਲਾ

''ਜਾਨ ਹੈ ਤਾਂ ਜਹਾਨ ਹੈ'' ਮੁਹਿੰਮ ਦੇ ਤਹਿਤ ਘੱਟ ਗਿਣਤੀਆਂ ਵਿੱਚ ਟੀਕਾਕਰਣ

Posted On: 09 AUG 2021 3:39PM by PIB Chandigarh

ਮੰਤਰਾਲੇ ਨੇ ਖਦਸ਼ਿਆਂ ਅਤੇ ਅਫਵਾਹਾਂ ਨੂੰ ਰੋਕਣ ਲਈ ਕੋਵਿਡ -19 ਟੀਕਾਕਰਣ 'ਤੇ ''ਜਾਨ ਹੈ ਤਾਂ ਜਹਾਨ ਹੈ'' ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈਜਿਸ ਦੇ ਤਹਿਤ ਮੰਤਰਾਲੇ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਰਾਜ ਵਕਫ ਬੋਰਡਰਾਜ ਹੱਜ ਕਮੇਟੀਆਂਰਾਜ ਚੈਨਲਿੰਗ ਏਜੰਸੀਆਂ ਅਤੇ ਮੰਤਰਾਲੇ ਵਿੱਚ ਸੂਚੀਬੱਧ ਪ੍ਰੋਗਰਾਮ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੱਖ -ਵੱਖ ਯੋਜਨਾਵਾਂ ਨੂੰ ਲਾਗੂ ਕਰਨ ਲਈ ਨੂੰ ਅਪੀਲ ਕੀਤੀ ਗਈ ਕਿ ਉਹ ਲੋਕਾਂ ਤੱਕ ਪਹੁੰਚਣ ਅਤੇ ਜਾਗਰੂਕਤਾ ਫੈਲਾਉਣ ਅਤੇ ਸਥਾਨਕ ਭਾਈਚਾਰਿਆਂ ਵਿੱਚ ਵੈਕਸੀਨ ਝਿਜਕ ਘੱਟ ਕਰਨ ਲਈ ਕੰਮ ਕਰਨ। ਮੰਤਰਾਲਾ ਆਪਣੀਆਂ ਵੱਖ -ਵੱਖ ਸਕੀਮਾਂ ਦੇ 80 ਲੱਖ ਤੋਂ ਵੱਧ ਲਾਭਪਾਤਰੀਆਂ ਤੱਕ ਪਹੁੰਚ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਟੀਕਾਕਰਣ ਦੇ ਲਾਭਾਂ ਬਾਰੇ ਦੱਸ ਰਿਹਾ ਹੈ।

ਉਪਰੋਕਤ ਤੋਂ ਇਲਾਵਾਮੰਤਰਾਲੇ ਨੇ ਸਮਾਜਿਕਸੱਭਿਆਚਾਰਕ ਅਤੇ ਧਰਮ ਦੇ ਖੇਤਰ ਤੋਂ ਪ੍ਰਭਾਵਸ਼ਾਲੀ ਦੇ ਰੂਪ ਵਿੱਚ ਵੱਖ -ਵੱਖ ਨਾਮਵਰ ਸ਼ਖਸੀਅਤਾਂ ਵਲੋਂ ਟੀਕਾਕਰਣ ਬਾਰੇ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਵੀ ਕੀਤੀ ਹੈ। ਮੁਹਿੰਮ ਲਈ ਕੋਈ ਵੱਖਰਾ ਫੰਡ ਜਾਰੀ ਨਹੀਂ ਕੀਤਾ ਗਿਆ।

ਇਹ ਜਾਣਕਾਰੀ ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਨਏਓ/(ਐੱਮਓਐੱਮਏ _ਆਰਐੱਸਕਿਊ-2367)



(Release ID: 1744272) Visitor Counter : 153


Read this release in: Bengali , Urdu , English , Marathi