ਸਿੱਖਿਆ ਮੰਤਰਾਲਾ
ਸਕੂਲੀ ਸਿੱਖਿਆ ਵਿੱਚ ਭਾਰਤੀ ਕਦਰਾਂ ਕੀਮਤਾਂ ਨੂੰ ਲਾਗੂ ਕਰਨਾ
Posted On:
09 AUG 2021 3:30PM by PIB Chandigarh
ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਨੇ ਰਾਸ਼ਟਰੀ ਪਾਠਕ੍ਰਮ ਢਾਂਚਾ (ਐਨਸੀਐਫ) 2005 ਵਿਕਸਿਤ ਕੀਤਾ ਹੈ, ਜੋ ਨੈਤਿਕ ਵਿਕਾਸ, ਆਪਣੇ -ਆਪ ਅਤੇ ਦੂਜਿਆਂ ਦੇ ਨਾਲ ਇਕਸੁਰਤਾ ਵਿੱਚ ਰਹਿਣ ਲਈ ਲੋੜੀਂਦੀਆਂ ਕਦਰਾਂ ਕੀਮਤਾਂ, ਰਵੱਈਏ ਅਤੇ ਹੁਨਰਾਂ 'ਤੇ ਜ਼ੋਰ ਦਿੰਦਾ ਹੈ। ਐਨਸੀਈਆਰਟੀ ਨੇ ਮੁੱਢਲੇ ਅਤੇ ਸੈਕੰਡਰੀ ਪੜਾਵਾਂ ਲਈ ਪਾਠਕ੍ਰਮ, ਸਿਲੇਬੀ, ਪਾਠ ਪੁਸਤਕਾਂ ਅਤੇ ਹੋਰ ਪਾਠਕ੍ਰਮ ਸਮੱਗਰੀ ਵਿਕਸਤ ਕੀਤੀ ਹੈ ਜੋ ਵਿੱਦਿਅਕ ਕਦਰਾਂ- ਕੀਮਤਾਂ ਦੀ ਸਿੱਖਿਆ ਦੇ ਵੱਖੋ ਵੱਖਰੇ ਪਹਿਲੂਆਂ ਨੂੰ ਜੋੜਦੀ ਹੈ ਅਤੇ ਨਾਲ ਹੀ ਵੱਖੋ ਵੱਖਰੇ ਵਿਸ਼ਿਆਂ ਦੀ ਸਮਗਰੀ ਦਾ ਅਧਿਐਨ ਕਰਨ ਲਈ ਲੋੜੀਂਦੀ ਜਗ੍ਹਾ ਪ੍ਰਦਾਨ ਕਰਦੀ ਹੈ। ਐਨਸੀਈਆਰਟੀ ਦੀਆਂ ਪਾਠ ਪੁਸਤਕਾਂ ਵਿੱਚ ਵਾਤਾਵਰਣ, ਸ਼ਾਂਤੀ -ਅਧਾਰਤ ਕਦਰਾਂ-ਕੀਮਤਾਂ, ਲਿੰਗ, ਐਸਸੀ/ਐਸਟੀ ਘੱਟਗਿਣਤੀ ਨਾਲ ਜੁੜੀਆਂ ਚਿੰਤਾਵਾਂ ਨੂੰ ਇਸ ਦੀਆਂ ਸਾਰੀਆਂ ਪਾਠ ਸਮੱਗਰੀਆਂ ਅਤੇ ਪੂਰਕ ਪਠਨ-ਪਾਠਨ ਸਮੱਗਰੀ ਵਿੱਚ ਸ਼ਾਮਲ ਕੀਤਾ ਗਿਆ ਹੈ। ਨਿਸ਼ਠਾ ਪ੍ਰੋਗਰਾਮ ਦੇ ਮੁਢਲੇ ਅਤੇ ਸੈਕੰਡਰੀ ਪੜਾਅ 'ਤੇ ਸਮਾਜਿਕ ਵਿਗਿਆਨ ਤੇ ਪੇਡਾਗੋਗ਼ੀ ਤੇ ਤਿਆਰ ਕੀਤਾ ਗਿਆ ਮਾਡਿਉਲ ਸਮਾਜਿਕ ਵਿਗਿਆਨ ਦੇ ਅਧਿਆਪਨ ਅਤੇ ਸਿੱਖਣ ਵਿੱਚ ਭਾਗੀਦਾਰੀ ਪਹੁੰਚਾਂ ਰਾਹੀਂ ਭਾਰਤੀ ਕਦਰਾਂ ਕੀਮਤਾਂ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ।
ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ), 2020 ਪਾਠਕ੍ਰਮ ਵਿੱਚ ਨੈਤਿਕ ਤਰਕ, ਪਰੰਪਰਾਗਤ ਭਾਰਤੀ ਕਦਰਾਂ ਕੀਮਤਾਂ ਅਤੇ ਸਾਰੇ ਬੁਨਿਆਦੀ ਮਨੁੱਖੀ ਅਤੇ ਸੰਵਿਧਾਨਕ ਮੁੱਲਾਂ (ਜਿਵੇਂ ਸੇਵਾ, ਅਹਿੰਸਾ, ਸਵੱਛਤਾ , ਸੱਤਿਆ, ਨਿਸ਼ਕਾਮ ਕਰਮ, ਸ਼ਾਂਤੀ, ਬਲੀਦਾਨ, ਸਹਿਣਸ਼ੀਲਤਾ, ਵਿਭਿੰਨਤਾ, ਬਹੁਲਵਾਦ, ਸਾਫ ਸੁਥਰਾ ਚਾਲ ਚਲਣ, ਲਿੰਗ ਸੰਵੇਦਨਸ਼ੀਲਤਾ, ਬਜ਼ੁਰਗਾਂ ਦਾ ਸਤਿਕਾਰ, ਸਾਰੇ ਲੋਕਾਂ ਦਾ ਸਤਿਕਾਰ ਅਤੇ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੀਆਂ ਸੁਭਾਵਕ ਯੋਗਤਾਵਾਂ ਆਦਿ ਨੂੰ ਸ਼ਾਮਲ ਕਰਨ ਦੀ ਵਿਵਸਥਾ ਕਰਦੀ ਹੈ। ਐਨਈਪੀ, 2020 ਇਹ ਵੀ ਉਪਲਬਧ ਕਰਵਾਉਂਦੀ ਹੈ ਕਿ ਬੁਨਿਆਦੀ ਪੜਾਅ ਤੋਂ ਬਾਅਦ ਦੇ ਸਾਰੇ ਪਾਠਕ੍ਰਮ ਅਤੇ ਸਿੱਖਿਆ ਪੇਡਾਗੋਗੀ ਨੂੰ ਭਾਰਤੀ ਅਤੇ ਸਥਾਨਕ ਸੰਦਰਭ ਵਿੱਚ ਸਭਿਆਚਾਰ, ਪਰੰਪਰਾਵਾਂ, ਵਿਰਾਸਤ, ਰੀਤੀ ਰਿਵਾਜਾਂ, ਭਾਸ਼ਾ, ਦਰਸ਼ਨ ਸ਼ਾਸਤਰ, ਭੂਗੋਲ, ਪ੍ਰਾਚੀਨ ਅਤੇ ਸਮਕਾਲੀ ਗਿਆਨ, ਸਮਾਜਕ ਅਤੇ ਵਿਗਿਆਨਕ ਲੋੜਾਂ, ਸਿੱਖਣ ਦੇ ਸਵਦੇਸ਼ੀ ਅਤੇ ਰਵਾਇਤੀ ਤਰੀਕਿਆਂ ਆਦਿ ਦੇ ਅਧਾਰ ਤੇ ਮਜਬੂਤ ਬਣਾਉਣ ਲਈ ਮੁੜ ਤੋਂ ਡਿਜ਼ਾਈਨ ਕੀਤਾ ਗਿਆ ਹੈ-ਇਹ ਯਕੀਨੀ ਬਣਾਉਣ ਲਈ ਕਿ ਸਿੱਖਿਆ ਸਾਡੇ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਸੰਪਰਕਯੋਗ,ਢੁਕਵੀਂ, ਦਿਲਚਸਪ ਅਤੇ ਪ੍ਰਭਾਵਸ਼ਾਲੀ ਹੈ।
ਸਿੱਖਿਆ ਮੰਤਰਾਲਾ ਐਨਸੀਈਆਰਟੀ ਰਾਹੀਂ ਦੇਸ਼ ਵਿੱਚ ਸਕੂਲੀ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਦੇ ਪਾਲਣ ਪੋਸ਼ਣ ਅਤੇ ਪ੍ਰਦਰਸ਼ਨ ਲਈ ਸਿਖਿਆ ਵਿੱਚ ਸਵਦੇਸ਼ੀ ਕਲਾਵਾਂ ਅਤੇ ਸਭਿਆਚਾਰ ਦੇ ਪ੍ਰਚਾਰ ਲਈ ਹਰ ਸਾਲ ਕਲਾ ਉਤਸਵ ਦਾ ਆਯੋਜਨ ਕਰਦਾ ਹੈ। ਕਲਾ ਉਤਸਵ ਆਪਣੀ ਕਿਸਮ ਦਾ ਇੱਕ ਵਿਲੱਖਣ ਜਸ਼ਨ ਹੈ ਜਿੱਥੇ ਵਿਦਿਆਰਥੀਆਂ ਨੂੰ ਸਕੂਲ, ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸੱਭਿਆਚਾਰਕ ਵਿਭਿੰਨਤਾ ਨੂੰ ਸਮਝਣ ਅਤੇ ਮਨਾਉਣ ਦਾ ਮੌਕਾ ਮਿਲਦਾ ਹੈ ਅਤੇ ਸਿੱਖਿਆ ਦੇ ਵੱਖ -ਵੱਖ ਹਿੱਸੇਦਾਰਾਂ ਵਿੱਚ ਸਾਡੀ ਖੇਤਰੀ ਸਭਿਆਚਾਰਕ ਵਿਰਾਸਤ ਅਤੇ ਇਸ ਦੀ ਜੀਵੰਤ ਵਿਭਿੰਨਤਾ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਤਾ ਕਰਦਾ ਹੈ। ਕਿਉਂਕਿ ਕਲਾ ਉਤਸਵ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ'ਜ) ਦੇ ਸਾਰੇ ਸਕੂਲ ਸ਼ਾਮਲ ਹੁੰਦੇ ਹਨ, ਇਸ ਲਈ ਇਹ ਮੱਧ ਪ੍ਰਦੇਸ਼ ਨੂੰ ਵੀ ਕਵਰ ਕਰਦਾ ਹੈ।
ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਮਨਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰੀ ਏਕਤਾ ਦਿਵਸ 31 ਅਕਤੂਬਰ, 2015 ਨੂੰ "ਏਕ ਭਾਰਤ ਸ਼੍ਰੇਸ਼ਠ ਭਾਰਤ" ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸਦਾ ਉਦੇਸ਼ ਸਾਡੇ ਰਾਸ਼ਟਰ ਦੀ ਵਿਭਿੰਨਤਾ ਵਿੱਚ ਏਕਤਾ ਮਨਾਉਣ ਦੀ ਭਾਵਨਾ ਨੂੰ ਉਤਸ਼ਾਹਤ ਕਰਨਾ ਹੈ ਅਤੇ ਸਾਰੇ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇੱਕ ਡੂੰਘੀ ਅਤੇ ਢਾਂਚਾਗਤ ਸਾਂਝ ਰਾਹੀਂ ਰਾਸ਼ਟਰੀ ਏਕੀਕਰਣ, ਕਿਸੇ ਵੀ ਰਾਜ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ, ਰੀਤੀ ਰਿਵਾਜਾਂ ਅਤੇ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਕੇ ਲੋਕਾਂ ਨੂੰ ਭਾਰਤ ਦੀ ਵਿਭਿੰਨਤਾ ਨੂੰ ਸਮਝਣ ਅਤੇ ਉਨ੍ਹਾਂ ਦੀ ਕਦਰ ਕਰਨ ਦੇ ਯੋਗ ਬਣਾ ਕੇ ਸਾਂਝੀ ਪਛਾਣ ਦੀ ਭਾਵਨਾ ਨੂੰ ਪ੍ਰਚਾਰਤ ਕਰਨਾ ਹੈ। ਭਾਸ਼ਾ ਸਿੱਖਣ, ਸੱਭਿਆਚਾਰ, ਪਰੰਪਰਾਵਾਂ ਅਤੇ ਸੰਗੀਤ, ਸੈਰ -ਸਪਾਟੇ ਅਤੇ ਰਸੋਈ ਪ੍ਰਬੰਧ, ਖੇਡਾਂ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਆਦਿ ਦੇ ਖੇਤਰਾਂ ਵਿੱਚ ਸਥਾਈ ਅਤੇ ਢਾਂਚਾ ਸਭਿਆਚਾਰਕ ਸੰਪਰਕ ਨੂੰ ਉਤਸ਼ਾਹਤ ਕਰਨ ਲਈ ਰਾਜ ਗਤੀਵਿਧੀਆਂ ਸੰਚਾਲਤ ਕਰਦੇ ਹਨ। ਮੱਧ ਪ੍ਰਦੇਸ਼ ਦੀ ਮਨੀਪੁਰ ਅਤੇ ਨਾਗਾਲੈਂਡ ਨਾਲ ਜੋੜੀ ਬਣਾਈ ਗਈ ਹੈ ਅਤੇ ਇਨ੍ਹਾਂ ਰਾਜਾਂ ਦੇ ਵਿਦਿਆਰਥੀਆਂ ਨੂੰ ਪ੍ਰੋਗਰਾਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲਾਂ ਵਿੱਚ ਇੱਕ ਦੂਜੇ ਦੇ ਸਭਿਆਚਾਰ, ਕਲਾਵਾਂ, ਆਦਿ ਬਾਰੇ ਸਿੱਖਣ ਦੀਆਂ ਗਤੀਵਿਧੀਆਂ ਲਈ ਉਤਸ਼ਾਹਤ ਕੀਤਾ ਜਾਂਦਾ ਹੈ।
ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਵੱਲੋਂ ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।
------------
ਐਮਜੇਪੀਐਸ/ਏਕੇ
(Release ID: 1744236)
Visitor Counter : 180