ਵਿੱਤ ਮੰਤਰਾਲਾ
171 ਸੰਚਾਲਿਤ ਕੇਂਦਰੀ ਜਨਤਕ ਖੇਤਰ ਇਕਾਈਆਂ ਨੇ ਮਾਲੀ ਸਾਲ 2019—20 ਵਿੱਚ ਨੈੱਟ ਲਾਭ ਕਮਾਇਆ
Posted On:
09 AUG 2021 6:15PM by PIB Chandigarh
ਲਾਭ ਕਮਾ ਰਹੇ ਕੇਂਦਰੀ ਜਨਤਕ ਖੇਤਰ ਉੱਦਮਾਂ ਦੀ ਗਿਣਤੀ ਬਾਰੇ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਮਾਲੀ ਸਾਲ 2019—20 ਵਿੱਚ 171 ਸੰਚਾਲਿਤ ਸੀ ਪੀ ਐੱਸ ਈਜ਼ , ਜਿਸ ਵਿੱਚ ਮਹਾਰਤਨਾ , ਨਵਰਤਨਾ ਅਤੇ ਮਿੰਨੀ ਰਤਨਾ ਸੀ ਪੀ ਐੱਸ ਈਜ਼ ਸ਼ਾਮਲ ਹਨ , ਨੇ ਨੈੱਟ ਲਾਭ ਕਮਾਇਆ ਹੈ । ਇਹ ਜਾਣਕਾਰੀ ਕੇਂਦਰੀ ਵਿੱਤ ਰਾਜ ਮੰਤਰੀ ਡਾਕਟਰ ਭਾਗਵਤ ਕਿਸ਼ਨਰਾਓ ਕਰਾਡ ਨੇ ਅੱਜ ਲੋਕ ਸਭਾ ਵਿੱਚ ਪ੍ਰਸ਼ਨ ਦੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
ਹੋਰ ਵੇਰਵਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ 10 ਮਹਾਰਤਨ , 14 ਨਵਰਤਨ ਅਤੇ 73 ਮਿੰਨੀ ਰਤਨ ਕੇਂਦਰੀ ਜਨਤਕ ਖੇਤਰ ਉੱਦਮ ਹਨ ।
ਉਨ੍ਹਾਂ ਨੇ ਕਿਹਾ ਕਿ ਬਜਟ 2021—22 ਵਿੱਚ ਇੱਕ ਮਹਾਰਤਨ ਸੀ ਪੀ ਐੱਸ ਈ — ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ , ਦੋ ਨਵਰਤਨ ਸੀ ਪੀ ਐੱਸ ਈਜ਼ — ਸਿ਼ਪਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਅਤੇ ਕੰਟੇਨਰ ਕਾਰਪੋਰੇਸ਼ਨ ਇੰਡੀਆ ਲਿਮਟਿਡ ਅਤੇ ਦੋ ਮਿੰਨੀ ਰਤਨਾ ਸੀ ਪੀ ਐੱਸ ਈਜ਼ — ਬੀ ਈ ਐੱਮ ਐੱਲ ਲਿਮਟਿਡ ਅਤੇ ਪਵਨ ਹੰਸ ਲਿਮਟਿਡ ਦੇ ਰਣਨੀਤਕ ਵਿਵਨੇਸ਼ ਨੂੰ ਮੁਕੰਮਲ ਕਰਨ ਦੀ ਯੋਜਨਾ ਹੈ ।
*********************
ਆਰ ਐੱਮ / ਕੇ ਐੱਮ ਐੱਨ
(Release ID: 1744233)
Visitor Counter : 186