ਭਾਰੀ ਉਦਯੋਗ ਮੰਤਰਾਲਾ

ਈ ਈ ਐੱਸ ਐੱਲ / ਸੀ ਈ ਐੱਸ ਐੱਲ ਦੁਆਰਾ 49 ਸ਼ਹਿਰਾਂ ਵਿੱਚ 160 ਤੋਂ ਵੱਧ ਕੇਂਦਰੀ ਅਤੇ ਸੂਬਾ ਸਰਕਾਰਾਂ ਦੇ ਵਿਭਾਗਾਂ ਵਿੱਚ ਬਿਜਲੀ ਨਾਲ ਚੱਲਣ ਵਾਲੇ 1,590 ਵਾਹਨ ਤਾਇਨਾਤ / ਤਾਇਨਾਤੀ ਤਹਿਤ ਹਨ

Posted On: 09 AUG 2021 3:56PM by PIB Chandigarh

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਤਹਿਤ ਊਰਜਾ ਕੁਸ਼ਲਤਾ ਸੇਵਾਵਾਂ ਲਿਮਟਿਡ (ਈ ਈ ਐੱਸ ਐੱਲ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਨਵਰਜ਼ਨਸ ਊਰਜਾ ਸੇਵਾਵਾਂ ਲਿਮਟਿਡ (ਸੀ ਈ ਐੱਸ ਐੱਲ — ਈ ਈ ਐੱਸ ਐੱਲ ਦੀ 100% ਮਲਕੀਅਤ ਵਾਲੀ ਇਕਾਈ) ਰਾਹੀਂ ਈ ਮੋਬਿਲਟੀ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ ਤੇਲ ਦਰਾਮਦ ਤੇ ਨਿਰਭਰਤਾ ਘੱਟ ਕਰਨਾ  ਅਤੇ ਸਵਦੇਸ਼ੀ ਬਿਜਲੀ ਵਾਹਨ ਬਣਾਉਣ ਵਾਲਿਆਂ , ਚਾਰਜਿੰਗ ਬੁਨਿਆਦੀ ਢਾਂਚਾ ਕੰਪਨੀਆਂ , ਫਲੀਟ ਆਪ੍ਰੇਟਰਜ਼ , ਸਰਵਿਸ ਪ੍ਰੋਵਾਈਡਰਜ਼ ਨੂੰ ਹੱਲਾਸ਼ੇਰੀ ਮੁਹੱਈਆ ਕਰਨਾ ਹੈ ਅਤੇ ਕੁਸ਼ਲਤਾ ਵਧਾ ਕੇ ਕੀਮਤਾਂ ਨੂੰ ਘੱਟ ਕਰ ਸਕਣ , ਸਥਾਨਕ ਮੈਨਫੈਕਚਰਿੰਗ ਸਹੂਲਤਾਂ ਕਾਇਮ ਕਰਨਾ , ਭਾਰਤ ਵਿੱਚ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੇ ਉਦਯੋਗਾਂ ਵਿੱਚ ਲੰਮੇ ਸਮੇਂ ਦੀ ਪ੍ਰਗਤੀ ਨਾਲ ਟੈਕਨੀਕਲ ਮਹਾਰਤਾਂ ਨੂੰ ਵਧਾਉਣਾ ਅਤੇ ਭਾਰਤੀ ਈ ਵੀ ਮੈਨਫੈਕਚਰਿੰਗ ਕੰਪਨੀਆਂ ਨੂੰ ਮੁੱਖ ਵਿਸ਼ਵ ਖਿਡਾਰੀ ਵਜੋਂ ਉਭਾਰਨ ਯੋਗ ਕਰਨਾ ਹੈ ।
ਇਸ ਪ੍ਰੋਗਰਾਮ ਤਹਿਤ ਈ ਈ ਐੱਸ ਐੱਲ / ਸੀ ਈ ਐੱਸ ਐੱਲ ਨੇ ਅੰਤਰਰਾਸ਼ਟਰੀ ਮੁਕਾਬਲਾ ਨਿਲਾਮੀ ਪ੍ਰਕਿਰਿਆ ਰਾਹੀਂ ਬਿਜਲੀ ਨਾਲ ਚੱਲਣ ਵਾਲੀਆਂ ਵੱਖ ਵੱਖ ਸ਼੍ਰੇਣੀਆਂ ਦੀ ਖਰੀਦ ਮੁਕੰਮਲ ਕਰ ਲਈ  ਹੈ । ਅੱਜ ਦੀ ਤਰੀਕ ਤੱਕ ਈ ਈ ਐੱਸ ਐੱਲ / ਸੀ ਈ ਐੱਸ ਐੱਲ ਦੇ 160 ਤੋਂ ਵੱਧ ਕੇਂਦਰੀ ਅਤੇ ਸੂਬਾ ਸਰਕਾਰ ਵਿਭਾਗਾਂ ਦੇ 49 ਸ਼ਹਿਰਾਂ ਵਿੱਚ 1,590 ਬਿਜਲੀ ਨਾਲ ਚੱਲਣ ਵਾਲੇ ਵਾਹਨ ਤਾਇਨਾਤ / ਤਾਇਨਾਤੀ ਅਧੀਨ ਹਨ । ਇਹ ਈ—ਕਾਰਾਂ ਪਹਿਲਾਂ ਤੋਂ ਲੀਜ਼ ਵਾਲੀਆਂ ਮੌਜੂਦਾ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੇ ਬਦਲੇ ਵਿੱਚ ਲੀਜ਼ / ਉੱਕਾ ਪੁੱਕਾ ਖਰੀਦ ਅਧਾਰ ਤੇ ਦਿੱਤੀਆਂ ਜਾ ਰਹੀਆਂ ਹਨ ।
ਈ ਈ ਐੱਸ ਐੱਲ / ਸੀ ਈ ਐੱਸ ਐੱਲ ਬਿਜਲੀ ਵਾਹਨਾਂ ਦੇ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਵੀ ਵਿਕਸਿਤ ਕਰ ਰਹੀਆਂ ਹਨ ਅਤੇ ਵੱਖ ਵੱਖ ਮਿਉਂਸਿਪੈਲਿਟੀਆਂ , ਲੋਕੇਸ਼ਨ ਸਮੀਖਿਆ ਅਧਿਅਨ ਲਈ ਡਿਸਕੌਮਸ (ਡੀ ਆਈ ਐੱਸ ਸੀ ਓ ਐੱਮ ਐੱਸ) ਤੇ ਉਹਨਾਂ ਦੇ ਸਥਾਨਕ ਅਧਿਕਾਰ ਖੇਤਰ ਵਿੱਚ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਬਹੁਭਾਗੀਦਾਰਾਂ ਨਾਲ ਸਮਝੋਤੇ ਕੀਤੇ ਹਨ । ਅੱਜ ਦੀ ਤਰੀਕ ਤੱਕ ਈ ਈ ਐੱਸ ਐੱਲ / ਸੀ ਈ ਐੱਸ ਐੱਲ ਨੇ ਭਾਰਤ ਵਿੱਚ 301 ਈ ਵੀ ਚਾਰਜਰਸ ਸਥਾਪਿਤ ਕੀਤੇ ਹਨ ।
13 ਸੂਬਿਆਂ — ਆਂਧਰਾ ਪ੍ਰਦੇਸ਼ , ਦਿੱਲੀ , ਕਰਨਾਟਕ , ਕੇਰਲ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਤਾਮਿਲਨਾਡੂ , ਤੇਲੰਗਾਨਾ , ਉੱਤਰ ਪ੍ਰਦੇਸ਼ , ਉੱਤਰਾਖੰਡ , ਮੇਘਾਲਿਆ , ਗੁਜਰਾਤ ਅਤੇ ਪੱਛਮ ਬੰਗਾਲ ਨੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਸਮਰਪਿਤ ਇਲੈਕਟ੍ਰਿਕ ਵੇਹੀਕਲਸ (ਈ ਵੀ) ਪੋਲਿਸੀਸ ਨੂੰ ਮਨਜ਼ੂਰੀ / ਨੋਟੀਫਾਈ ਕੀਤਾ ਹੈ ।
ਰਾਸ਼ਟਰੀ ਇਲੈਕਟ੍ਰਿਕ ਮੋਬੀਲਿਟੀ ਮਿਸ਼ਨ ਯੋਜਨਾ (ਐੱਨ ਈ ਐੱਮ ਐੱਮ ਪੀ) 2020 ਇੱਕ ਰਾਸ਼ਟਰੀ ਮਿਸ਼ਨ ਦਸਤਾਵੇਜ਼ ਹੈ , ਜੋ ਦੇਸ਼ ਵਿੱਚ ਬਿਜਲੀ ਵਾਹਨਾਂ ਨੂੰ ਤੇਜ਼ੀ ਨਾਲ ਅਪਣਾਉਣ ਅਤੇ ਬਣਾਉਣ ਲਈ ਰੋਡਮੈਪ ਅਤੇ ਦ੍ਰਿਸ਼ਟੀ ਮੁਹੱਈਆ ਕਰਦਾ ਹੈ । ਇਹ ਯੋਜਨਾ ਰਾਸ਼ਟਰੀ ਫਿਊਲ ਸੁਰੱਖਿਆ ਵਧਾਉਣ , ਕਫਾਇਤੀ ਅਤੇ ਵਾਤਾਵਰਣ ਦੋਸਤਾਨਾ ਆਵਾਜਾਈ ਮੁਹੱਈਆ ਕਰਨ ਅਤੇ ਭਾਰਤੀ ਆਟੋ ਮੋਟਿਵ ਉਦਯੋਗ ਨੂੰ ਵਿਸ਼ਵੀ ਮੈਨਫੈਕਚਰਿੰਗ ਪ੍ਰਾਪਤ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ ।
ਐੱਫ ਏ ਐੱਮ ਈ (ਫੇਮ) ਇੰਡੀਆ ਸਕੀਮ ਦੇ ਪਹਿਲੇ ਪੜਾਅ ਦੌਰਾਨ ਹਾਸਲ ਕੀਤੇ ਤਜ਼ਰਬੇ ਅਤੇ ਸਿੱਟਿਆਂ ਤੇ ਅਧਾਰਿਤ ਅਤੇ ਸਾਰੇ ਭਾਗੀਦਾਰਾਂ, ਜਿਹਨਾਂ ਵਿੱਚ ਉਦਯੋਗ ਅਤੇ ਉਦਯੋਗਿਕ ਐਸੋਸੀਏਸ਼ਨਾਂ ਸ਼ਾਮਲ ਹਨ, ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਰਕਾਰ ਨੇ ਫੇਮ ਇੰਡੀਆ ਸਕੀਮ ਦੇ ਪੜਾਅ 2 ਨੂੰ 01 ਅਪ੍ਰੈਲ 2019 ਤੋਂ ਸ਼ੁਰੂ ਕਰਕੇ 3 ਸਾਲਾਂ ਲਈ 10,000 ਕਰੋੜ ਰੁਪਏ ਦੀ ਕੁਲ ਬਜਟ ਸਹਾਇਤਾ ਨਾਲ ਨੋਟੀਫਾਈ ਕੀਤਾ ਹੈ ।
ਫੇਮ ਇੰਡੀਆ ਸਕੀਮ ਦੇ ਪੜਾਅ 2 ਤਹਿਤ ਚਾਰਜਿੰਗ ਸਟੇਸ਼ਨਾਂ ਦੇ ਵਿਕਾਸ ਲਈ 1,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ । ਇਸ ਤੋਂ ਅੱਗੇ ਮੰਤਰਾਲੇ ਨੇ 2,877 ਬਿਜਲੀ ਨਾਲ ਚੱਲਣ ਵਾਲੀਆਂ ਵਾਹਨਾਂ ਦੇ ਚਾਰਜਿੰਗ ਸਟੇਸ਼ਨਾਂ ਲਈ ਕਰੀਬ 500 ਕਰੋੜ ਰੁਪਏ ਦੀ ਰਾਸ਼ੀ, ਜੋ 25 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 68 ਸ਼ਹਿਰਾਂ ਵਿੱਚ ਫੇਮ ਇੰਡੀਆ (ਫਾਸਟਰ ਐਡਾਪਸ਼ਨ ਅਤੇ ਮੈਨਫੈਕਚਰਿੰਗ ਆਫ ਹਾਈਬ੍ਰਿਡ ਅਤੇ ਇਲੈਕਟ੍ਰਿਕ ਵੇਹੀਕਲਸ ਇੰਨ ਇੰਡੀਆ) ਸਕੀਮ ਤਹਿਤ ਲਗਾਏ ਜਾਣਗੇ , ਲਈ ਰੱਖੀ ਹੈ । ਫੇਮ ਇੰਡੀਆ ਸਕੀਮ ਤਹਿਤ ਬਿਜਲੀ ਨਾਲ ਚੱਲਣ ਵਾਲੀਆਂ ਵਾਹਨਾਂ ਲਈ ਦੇਸ਼ ਭਰ ਵਿੱਚ ਸੰਚਾਲਿਤ ਚਾਰਜਿੰਗ ਸਟੇਸ਼ਨਾਂ ਦਾ ਵੇਰਵਾ ਹੇਠਾਂ ਅਨੈਕਸਚਰ—1 ਵਿੱਚ ਦਿੱਤਾ ਗਿਆ ਹੈ ।
ਊਰਜਾ ਕੁਸ਼ਲਤਾ ਸੇਵਾਵਾਂ ਲਿਮਟਿਡ (ਈ ਈ ਐੱਸ ਐੱਲ) , ਪਾਵਰਗ੍ਰਿਡ ਕਾਰਪੋਰੇਸ਼ਨ ਲਿਮਟਿਡ (ਪੀ ਜੀ ਸੀ ਆਈ ਐੱਲ) ਅਤੇ ਐੱਨ ਟੀ ਪੀ ਸੀ ਲਿਮਟਿਡ ਦੁਆਰਾ ਸਥਾਪਿਤ ਕੀਤੇ ਸੂਬਾ ਵਾਰ ਜਨਤਕ ਚਾਰਜਿੰਗ ਸਟੇਸ਼ਨਾਂ ਦਾ ਵੇਰਵਾ ਅਨੈਕਸਚਰ—2 ਵਿੱਚ ਨਥੀ ਹੈ ।


 

ANNEXURE-I

Details of Charging Stations installed (As on 06-07-2021)

 

City

Charging Stations

Highway

Charging Stations

Chandigarh

48

Delhi -Chandigarh

24

Delhi

94

Mum-Pune

15

Rajasthan

49

Delhi- Jaipur- Agra

29

Karnataka

45

Jaipur-Delhi Highway

9

Jharkhand

29

 

 

Goa

19

 

 

Telangana

 50

 

 

Uttar Pradesh

11

 

 

Himachal Pradesh

7

 

 

Total

352

 

77

ANNEXURE-II

 

Details of Public Charging Stations installed by CPSUs under Ministry of Power

 

EESL

NTPC

PGCIL

State

No. of PCS installed

State

No. of PCS installed

State

No. of PCS installed

Chhattisgarh

2

Haryana

4

Gujarat

2

Delhi

73

Uttar Pradesh

16

Karnataka

2

Goa

1

Delhi

42

Delhi

4

Gujarat

0

Madhya Pradesh

12

Haryana

1

Haryana

2

Andhra Pradesh

2

Telangana

6

Karnataka

1

Telangana

2

Kerala

2

Kerala

7

Tamil Nadu

8

-

-
 

Maharashtra

2

Kerala

2

-

-

Tamil Nadu

20

Gujarat

4

-

-

Uttar Pradesh

21

Karnataka

8

-

-

West Bengal

18

-

-

-

-

Total

147

 

100

 

17

 


ਇਹ ਜਾਣਕਾਰੀ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕਿਸ਼ਨ ਪਾਲ ਗੁਰਜਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
 

****************

ਡੀ ਜੇ ਐੱਨ / ਟੀ ਐੱਫ ਕੇ



(Release ID: 1744169) Visitor Counter : 187