ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਮ੍ਰਿਤਕ ਸਰਕਾਰੀ ਕਰਮਚਾਰੀ/ਪੈਂਸ਼ਨਭੋਗੀ ਦੇ ਦਿੱਵਿਯਾਂਗ ਬੱਚਿਆਂ ਨੂੰ ਪਰਵਾਰਿਕ ਪੈਂਸ਼ਨ ਪਰਿਲਾਭਾਂ ਵਿੱਚ ਵੱਡਾ ਵਾਧਾ ਮਿਲੇਗਾ
ਡਾ. ਜਿਤੇਂਦਰ ਸਿੰਘ ਨੇ ਕਿਹਾ, ਇਸ ਸੰਬੰਧ ਵਿੱਚ ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਦੁਆਰਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ
Posted On:
08 AUG 2021 5:40PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ( ਸੁਤੰਤਰ ਚਾਰਜ ), ਧਰਤੀ ਵਿਗਿਆਨ ਰਾਜ ਮੰਤਰੀ ( ਸੁਤੰਤਰ ਚਾਰਜ ) , ਪ੍ਰਧਾਨ ਮੰਤਰੀ ਦਫ਼ਤਰ , ਪਰਸੋਨਲ , ਲੋਕ ਸ਼ਿਕਾਇਤ , ਪੈਂਸ਼ਨ, ਪ੍ਰਮਾਣੂ ਊਰਜਾ ਅਤੇ ਪੁਲ਼ਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਕਿਸੇ ਮ੍ਰਿਤਕ ਸਰਕਾਰੀ ਕਰਮਚਾਰੀ/ਪੈਂਸ਼ਨਭੋਗੀ ਦੇ ਦਿੱਵਿਯਾਂਗ ਬੱਚਿਆਂ ਨੂੰ ਪਰਿਵਾਰਿਕ ਪੈਂਸ਼ਨ ਪਰਿਲਾਭਾਂ ਵਿੱਚ ਵੱਡਾ ਵਾਧਾ ਮਿਲੇਗਾ ਅਤੇ ਇਸ ਸੰਬੰਧ ਵਿੱਚ ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਦੁਆਰਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਸ ਇਤਿਹਾਸਿਕ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ , ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਅਜਿਹੇ ਬੱਚਿਆਂ ਦੀ ਗਰਿਮਾ ਅਤੇ ਦੇਖਭਾਲ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਅਨੁਰੂਪ ਹੈ । ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਉਨ੍ਹਾਂ ਦਿੱਵਿਆਂਗਾਂ ਲਈ ਈਜ਼ ਆਵ੍ ਲਿਵਿੰਗ ਅਤੇ ਬਿਹਤਰ ਆਰਥਿਕ ਸਥਿਤੀਆਂ ਦਾ ਨਿਰਮਾਣ ਕਰਨਾ ਹੈ , ਜਿਨ੍ਹਾਂ ਨੂੰ ਅਧਿਕ ਚਿਕਿਤਸਾ ਦੇਖਭਾਲ ਅਤੇ ਵਿੱਤੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ।
ਡਾ. ਜਿਤੇਂਦਰ ਸਿੰਘ ਨੇ ਨਾਲ ਹੀ ਦੱਸਿਆ ਕਿ ਕੇਂਦਰੀ ਸਿਵਲ ਸੇਵਾ ( ਪੈਂਸ਼ਨ ) ਨਿਯਮ 1972 ਦੇ ਤਹਿਤ ਪਰਿਵਾਰ ਪੈਂਸ਼ਨ ਲਈ ਕਿਸੇ ਮ੍ਰਿਤਕ ਸਰਕਾਰੀ ਕਰਮਚਾਰੀ ਜਾਂ ਪੈਂਸ਼ਨਭੋਗੀ ਦੇ ਬੱਚੇ/ਭਾਈ-ਭੈਣ ਦੀ ਯੋਗਤਾ ਲਈ ਆਮਦਨ ਮਾਪਦੰਡ ਨੂੰ ਉਦਾਰ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਵਿਚਾਰ ਹੈ ਕਿ ਪਰਿਵਾਰ ਦੇ ਹੋਰ ਮੈਬਰਾਂ ਦੇ ਮਾਮਲੇ ਵਿੱਚ ਲਾਗੂ ਹੋਣ ਵਾਲੀ ਪਰਿਵਾਰ ਪੈਂਸ਼ਨ ਸੰਬੰਧੀ ਯੋਗਤਾ ਦੇ ਮਾਪਦੰਡ ਸਰੀਰਕ ਰੂਪ ਨਾਲ ਕਮਜ਼ੋਰ ਬੱਚੇ/ਭਾਈ-ਭੈਣ ਦੇ ਮਾਮਲੇ ਵਿੱਚ ਉਸੇ ਤਰ੍ਹਾਂ ਲਾਗੂ ਨਹੀਂ ਕੀਤੇ ਜਾ ਸਕਦੇ ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਦਿੱਵਿਯਾਂਗ ਬੱਚਿਆਂ/ਭਾਈ-ਭੈਣ ਦੇ ਸੰਬੰਧ ਵਿੱਚ ਪਰਿਵਾਰ ਪੈਂਸ਼ਨ ਦੀ ਯੋਗਤਾ ਲਈ ਆਮਦਨ ਨਾਲ ਜੁੜੇ ਮਾਪਦੰਡ ਦੀ ਸਮੀਖਿਆ ਕੀਤੀ ਹੈ ਅਤੇ ਇਹ ਫੈਸਲਾ ਕੀਤਾ ਹੈ ਕਿ ਅਜਿਹੇ ਬੱਚਿਆਂ/ਭਾਈ-ਭੈਣਾਂ ਦੇ ਪਰਿਵਾਰ ਪੈਂਸ਼ਨ ਦੀ ਯੋਗਤਾ ਲਈ ਆਮਦਨ ਨਾਲ ਜੁੜਿਆ ਮਾਪਦੰਡ , ਉਨ੍ਹਾਂ ਦੇ ਮਾਮਲੇ ਵਿੱਚ ਪਰਿਵਾਰ ਪੈਂਸ਼ਨ ਦੀ ਯੋਗ ਰਾਸ਼ੀ ਦੇ ਸਮਾਨ ਹੋਵੇਗਾ ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਨੇ ਨਿਰਦੇਸ਼/ਆਦੇਸ਼ ਜਾਰੀ ਕੀਤੇ ਹਨ ਕਿ ਕਿਸੇ ਮ੍ਰਿਤਕ ਸਰਕਾਰੀ ਕਰਮਚਾਰੀ/ਪੈਂਸ਼ਨਭੋਗੀ ਦਾ ਮਾਨਸਿਕ ਜਾਂ ਸਰੀਰਕ ਰੂਪ ਨਾਲ ਕਮਜ਼ੋਰ ਬੱਚਾ/ਭਾਈ-ਭੈਣ ਜੀਵਨ ਭਰ ਪਰਿਵਾਰ ਪੈਂਸ਼ਨ ਲਈ ਯੋਗ ਹੋਵੇਗਾ/ਹੋਵੇਗੀ , ਜੇਕਰ ਉਸ ਦੀ ਕੁੱਲ ਆਮਦਨ , ਪਰਿਵਾਰ ਪੈਂਸ਼ਨ ਦੇ ਇਲਾਵਾ , ਸਾਧਾਰਣ ਦਰ ‘ਤੇ ਯੋਗ ਪਰਿਵਾਰ ਪੈਂਸ਼ਨ ਤੋਂ ਘੱਟ ਹੈ ਯਾਨੀ ਮ੍ਰਿਤਕ ਸਰਕਾਰੀ ਕਰਮਚਾਰੀ/ਪੈਂਸ਼ਨਭੋਗੀ ਦੁਆਰਾ ਚੁੱਕੇ ਗਏ ਅੰਤਮ ਸੈਲਰੀ ਦੇ 30 ਫ਼ੀਸਦੀ ਹਿੱਸੇ ਅਤੇ ਉਸ ‘ਤੇ ਮਨਜੂਰ ਮੰਹਿਗਾਈ ਰਾਹਤ ਭੱਤੇ ਦੇ ਬਰਾਬਰ ਜਾਂ ਉਸ ਤੋਂ ਘੱਟ ਹੈ।
ਕੇਂਦਰੀ ਸਿਵਲ ਸੇਵਾ ( ਪੈਂਸ਼ਨ ) ਨਿਯਮ , 1972 ਦੇ ਨਿਯਮ 54 ( 6 ) ਦੇ ਅਨੁਸਾਰ , ਮ੍ਰਿਤਕ ਸਰਕਾਰੀ ਕਰਮਚਾਰੀ ਜਾਂ ਪੈਂਸ਼ਨਭੋਗੀ ਦਾ ਮਾਨਸਿਕ ਜਾਂ ਸਰੀਰਕ ਰੂਪ ਨਾਲ ਕਮਜ਼ੋਰ ਬੱਚਾ/ਭਾਈ- ਭੈਣ ਆਜੀਵਨ ਪਰਿਵਾਰਿਕ ਪੈਂਸ਼ਨ ਲਈ ਯੋਗ ਹੈ , ਜੇਕਰ ਉਹ ਕਿਸੇ ਅਜਿਹੀ ਸਰੀਰਕ ਨਿਰਬਲਤਾ ਨਾਲ ਪੀੜਿਤ ਹੈ ਜਿਸ ਦੀ ਵਜ੍ਹਾ ਨਾਲ ਉਹ ਆਪਣੀ ਆਜੀਵਿਕਾ ਨਹੀਂ ਕਮਾ ਸਕਦਾ/ਸਕਦੀ। ਇਸ ਸਮੇਂ ਪਰਿਵਾਰ ਦਾ ਕੋਈ ਮੈਂਬਰ, ਜਿਸ ਵਿੱਚ ਸਰੀਰਕ ਰੂਪ ਨਾਲ ਕਮਜ਼ੋਰ ਬੱਚੇ/ਭਾਈ-ਭੈਣ ਸ਼ਾਮਿਲ ਹਾਂ , ਨੂੰ ਉਸ ਸਥਿਤੀ ਵਿੱਚ ਆਪਣੀ ਆਜੀਵਿਕਾ ਕਮਾਉਣ ਵਾਲਾ ਮੰਨਿਆ ਜਾਂਦਾ ਹੈ, ਜਦੋਂ ਪਰਿਵਾਰ ਪੈਂਸ਼ਨ ਦੇ ਇਲਾਵਾ ਹੋਰ ਸਰੋਤਾਂ ਤੋਂ ਉਸ ਦੀ ਆਮਦਨ ਨਿਊਨਤਮ ਪਰਿਵਾਰ ਪੈਂਸ਼ਨ ਯਾਨੀ 9,000 ਰੁਪਏ ਅਤੇ ਉਸ ‘ਤੇ ਮਨਜੂਰ ਮੰਹਿਗਾਈ ਰਾਹਤ ਭੱਤੇ ਦੇ ਬਰਾਬਰ ਜਾਂ ਉਸ ਤੋਂ ਜ਼ਿਆਦਾ ਹੈ ।
ਉਹ ਮਾਮਲਾ ਜਿਸ ਵਿੱਚ ਮਾਨਸਿਕ ਜਾਂ ਸਰੀਰਕ ਰੂਪ ਨਾਲ ਕਮਜ਼ੋਰ ਬੱਚੇ/ਭਾਈ-ਭੈਣ ਜੋ ਵਰਤਮਾਨ ਵਿੱਚ ਆਮਦਨ ਦੇ ਪਹਿਲਾਂ ਮਾਪਦੰਡ ਨੂੰ ਪੂਰਾ ਨਾ ਕਰਨ ਦੇ ਕਾਰਨ ਪਰਿਵਾਰਿਕ ਪੈਂਸ਼ਨ ਪ੍ਰਾਪਤ ਨਹੀਂ ਕਰ ਰਿਹਾ ਹੈ , ਉਸ ਨੂੰ ਪਰਿਵਾਰ ਪੈਂਸ਼ਨ ਦਿੱਤੀ ਜਾਵੇਗੀ , ਜੇਕਰ ਉਹ ਆਮਦਨ ਦੇ ਨਵੇਂ ਮਾਪਦੰਡ ਨੂੰ ਪੂਰਾ ਕਰਦਾ/ਕਰਦੀ ਹੈ ਅਤੇ ਸਰਕਾਰੀ ਕਰਮਚਾਰੀ ਜਾਂ ਪੈਂਸ਼ਨਭੋਗੀ ਜਾਂ ਪਿਛਲੇ ਪਰਿਵਾਰ ਪੈਂਸ਼ਨਭੋਗੀ ਦੀ ਮੌਤ ਦੇ ਸਮੇਂ ਪਰਿਵਾਰ ਪੈਂਸ਼ਨ ਲਈ ਹੋਰ ਸ਼ਰਤਾਂ ਨੂੰ ਵੀ ਪੂਰਾ ਕਰਦਾ/ਕਰਦੀ ਹੈ । ਹਾਲਾਂਕਿ , ਅਜਿਹੇ ਮਾਮਲੀਆਂ ਵਿੱਚ ਵਿੱਤੀ ਲਾਭ , ਭਾਵੀ ਰੂਪ ਨਾਲ ਅਰਜਿਤ ਹੋਣਗੇ ਅਤੇ ਸਰਕਾਰੀ ਕਰਮਚਾਰੀ/ਪੈਂਸ਼ਨਭੋਗੀ/ਪਿਛਲੇ ਪਰਿਵਾਰ ਪੈਂਸ਼ਨਭੋਗੀ ਦੀ ਮੌਤ ਦੀ ਤਾਰੀਖ ਦੀ ਮਿਆਦ ਤੋਂ ਕਿਸੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ।
<><><><><>
ਐੱਸਐੱਨਸੀ/ਟੀਐੱਮ/ਆਰਆਰ
(Release ID: 1744162)
Visitor Counter : 166