ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸਰਕਾਰ ਐੱਲਐੱਨਜੀ ਦੀ ਵਰਤੋਂ ਤੇ ਡਿਸਟ੍ਰੀਬਿਊਟਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਕਰ ਰਹੀ ਕਈ ਉਪਾਅ
Posted On:
09 AUG 2021 2:35PM by PIB Chandigarh
ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸਵਰ ਤੇਲੀ ਨੇ ਅੱਜ ਲੋਕ ਸਭਾ ’ਚ ਇੱਕ ਪ੍ਰਸ਼ਨ ਦੇ ਲਿਖਤੀ ਜੁਆਬ ਵਿੱਚ ਸੂਚਿਤ ਕੀਤਾ ਕਿ ਸਰਕਾਰ ਦੇਸ਼ ਵਿੱਚ ਐੱਲਐੱਨਜੀ (LNG) ਦੀ ਵਰਤੋਂ ਅਤੇ ਡਿਸਟ੍ਰੀਬਿਊਟਰ਼ਸਪ ਨੂੰ ਉਤਸ਼ਾਹਿਤ ਕਰਨ ਲਈ ਵਿਭਿੰਨ ਉਪਾਅ ਕਰ ਰਹੀ ਹੈ, ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:
(i) ਉਦਯੋਗਿਕ ਤੇ ਵਪਾਰਕ ਗਾਹਕਾਂ ਨੂੰ ਐੱਲਐੱਨਜੀ (LNG) ਸਮੇਤ ਕੁਦਰਤੀ ਗੈਸ ਦੀ ਸਪਲਾਈ ਵਧਾਉਣ ਲਈ ਸੀਜੀਡੀ (CGD) ਨੈੱਟਵਰਕ ਨੂੰ ਪ੍ਰੋਤਸਾਹਨ।
(ii) ਫ਼ਰਟੀਲਾਈਜ਼ਰ (ਯੂਰੀਆ) ਖੇਤਰ ਵਿੱਚ ਗੈਸ ਦੀ ਪੂਲਿੰਗ
(iii) ਐੱਲਐੱਨਜੀ ਟਰਮੀਨੀਲਜ਼, ਰੀ–ਗੈਸੀਫ਼ਿਕੇਸ਼ਨ ਦੀ ਸਥਾਪਨਾ/ਸਮਰੱਥਾ ਵਾਧਾ।
(iv) ਰਾਸ਼ਟਰੀ ਰਾਜ–ਮਾਰਗਾਂ, ਗੋਲਡਨ ਕੁਆਡਰੀਲੇਟਰਲ ਉੱਤੇ ਐੱਲਐੱਨਜੀ ਸਟੇਸ਼ਨਾਂ ਦੀ ਸਥਾਪਨਾ ਨੂੰ ਪ੍ਰੋਤਸਾਹਨ
(v) ਕੇਂਦਰੀ ਮੋਟਰ ਵਾਹਨ ਨਿਯਮਾਂ (CMVR), ਸਟੈਟਿਕ ਐਂਡ ਮੋਬਾਇਲ ਪ੍ਰੈਸ਼ਰ ਵੈਸਲ ਰੂਲਜ਼ (SMPV), ਐੱਲਐੱਨਜੀ ਵ੍ਹੀਕਲ ਪ੍ਰਕਾਰ ਟੈਸਟਿੰਗ ਮਾਪਦੰਡ, ਡੀਜ਼ਲ–ਐੱਲਐੱਨਜੀ ਡਿਊਏਲ ਫ਼ਿਊਏਲ ਵਹੀਕਲ ਨੀਤੀ ਆਦਿ ਵਿੱਚ ਸੋਧਾਂ ਜਿਹੀ ਰੈਗੂਲੇਟਰੀ ਸਹਾਇਤਾ ਨੂੰ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਹੈ।
******
ਵਾਇਬੀ/ਆਰਕੇਐੱਮ
(Release ID: 1744128)