ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਰਾਮੇਸ਼ਵਰ ਤੇਲੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਤੀਸਰੀ ਓਐੱਨਜੀਸੀ ਹੈਂਡੀਕ੍ਰਾਫਟ ਪ੍ਰੋਜੈਕਟ ਦਾ ਸ਼ੁਰੂਆਤ ਕੀਤਾ


ਅਸਮ ਹਥਕਰਘਾ (ਹੈਂਡਲੂਮ) ਪ੍ਰੋਜੈਕਟ ਦੇ ਤਹਿਤ 100 ਕਾਰੀਗਰਾਂ ਨੂੰ ਟ੍ਰੇਨਿੰਗ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ

ਸਥਾਨਕ ਬੁਣਕਰਾਂ ਨੂੰ ਲਾਭ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਪ੍ਰੋਤਸਾਹਨ ਮਿਲੇਗਾ

Posted On: 08 AUG 2021 3:36PM by PIB Chandigarh

ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਤੇ ਕਿਰਤ ਤੇ ਰੋਜ਼ਗਾਰ ਰਾਜ ਮੰਤਰੀ (ਐੱਮਓਐੱਸ) ਸ਼੍ਰੀ ਰਾਮੇਸ਼ਵਰ ਤੇਲੀ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ 6 ਅਗਸਤ 2021 ਨੂੰ ਓਐੱਨਜੀਸੀ ਸਮਰਥਿਤ ਅਸਮ ਹੈਂਡਲੂਮ ਪ੍ਰੋਜੈਕਟ ‘ਉਜਵਲ ਅਬਾਹਨ’ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਤਹਿਤ ਹੈਂਡੀਕ੍ਰਾਫਟ ਵਿੱਚ ਅਸਮ ਦੇ ਸ਼ਿਵਸਾਗਰ ਜ਼ਿਲ੍ਹੇ ਦੇ ਭਟਿਯਾਪਾਰ ਦੇ ਸੌ ਤੋਂ ਵੱਧ ਕਾਰੀਗਰਾਂ ਨੂੰ ਸਹਾਇਤਾ ਅਤੇ ਟ੍ਰੇਨਿੰਗ ਦਿੱਤੀ ਜਾਵੇਗੀ।

 

ਇਹ ਪ੍ਰੋਜੈਕਟ ਸਰਕਾਰ ਦੇ “ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਸਮਾਰੋਹ ਦੇ ਤਹਿਤ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਓਐੱਨਜੀਸੀ ਨੇ ਇਸ ਤੋਂ ਪਹਿਲਾਂ ਦੇਸ਼ ਦੇ ਸਵਦੇਸ਼ੀ ਹੈਂਡੀਕ੍ਰਾਫਟ ਦਾ ਸਮਰਥਨ ਕਰਨ ਵਾਲੇ 2 ਪ੍ਰੋਜੈਕਟ ਸ਼ੁਰੂ ਕੀਤੇ ਹਨ। ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਦੇਖਦੇ ਹੋਏ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ਜਨਤਕ ਉੱਦਮਾਂ ਦੇ ਸੁਤੰਤਰਤਾ ਦੇ ਹਰੇਕ ਸਾਲ ਨੂੰ ਮਨਾਉਣ ਦੇ ਲਈ 75 ਪ੍ਰੋਜੈਕਟਾਂ ਵਿੱਚ ਮਦਦ ਦਾ ਜਿੰਮਾ ਲਿਆ ਹੈ। ਇਨ੍ਹਾਂ 75 ਪ੍ਰੋਜੈਕਟਾਂ ਵਿੱਚੋਂ, ਓਐੱਨਜੀਸੀ 15 ਪ੍ਰੋਜੈਕਟਾਂ ਵਿੱਚ ਸਹਾਇਤਾ ਦੇ ਰਹੀ ਹੈ, ਜਿਨ੍ਹਾਂ ਨੂੰ 15 ਅਗਸਤ, 2022 ਤੱਕ ਲਾਗੂ ਕੀਤਾ ਜਾਵੇਗਾ। ਓਐੱਨਜੀਸੀ ਦੀ ਤੀਸਰੀ ਪਹਿਲ ਪਹਿਲੇ ਚਰਣ ਦਾ ਹਿੱਸਾ ਹੈ - ਜਿਸ ਦੇ ਤਹਿਤ ਊਰਜਾ ਖੇਤਰ ਦੀ ਇਹ ਪ੍ਰਮੁੱਖ ਕੰਪਨੀ 5 ਪ੍ਰੋਜੈਕਟਾਂ ਦੀ ਸ਼ੁਰੂਆਤ ਕਰੇਗੀ।

ਕੇਂਦਰੀ ਰਾਜ ਮੰਤਰੀ ਸ਼੍ਰੀ ਤੇਲੀ ਨੇ ਕਿਹਾ ਕਿ ਅਸਮ ਹੈਂਡੀਕ੍ਰਾਫਟ ਪ੍ਰੋਜੈਕਟ ਦੀ ਲਾਗਤ 26 ਲੱਖ ਰੁਪਏ ਤੋਂ ਵੱਧ ਹੈ ਅਤੇ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਇਸ ਨਾਲ ਸਥਾਨਕ ਬੁਣਕਰਾਂ ਨੂੰ ਬਹੁਤ ਲਾਭ ਹੋਵੇਗਾ ਅਤੇ ਨਾਲ ਹੀ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਮਾਧਿਅਮ ਨਾਲ ਉਤਪਾਦਕਤਾ ਵਧਾਉਣ ਦੇ ਲਈ ਤਕਨੀਕੀ ਵਿਕਾਸ ਮਹੱਤਵਪੂਰਨ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਓਐੱਨਜੀਸੀ ਦੁਆਰਾ ਕਾਇਮ ਮਿਸਾਲ ਨਾਲ ਹੋਰ ਜਨਤਕ ਉੱਦਮਾਂ ਨੂੰ ਅੱਗੇ ਆਉਣ ਅਤੇ ਦੇਸ਼ ਵਿੱਚ ਅਜਿਹੀਆਂ ਲਾਭਕਾਰੀ ਯੋਜਨਾਵਾਂ ਨੂੰ ਸਹਾਇਤਾ ਦੇਣ ਦੀ ਪ੍ਰੇਰਣਾ ਮਿਲੇਗੀ।

ਇਸ ਅਵਸਰ ‘ਤੇ ਪੈਟ੍ਰੋਲੀਅਮ ਸਕੱਤਰ ਸ਼੍ਰੀ ਤਰੁਣ ਕਪੂਰ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਓਐੱਨਜੀਸੀ ਇਸ ਵਿਲੱਖਣ ਸੀਐੱਸਆਰ (ਕਾਰਪੋਰੇਟ ਸਮਾਜਿਕ ਦਾਇਤਵ) ਪ੍ਰੋਜੈਕਟ ਦੇ ਮਾਧਿਅਮ ਨਾਲ ਗ੍ਰਾਮੀਣ ਖੇਤਰਾਂ ਵਿੱਚ ਹੈਂਡੀਕ੍ਰਾਫਟ ਅਤੇ ਰੋਜ਼ਗਾਰ ਪੈਦਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟਾਂ ਵਿੱਚ ਸ਼ਾਮਲ ਕੌਸ਼ਲ ਅਧਾਰਿਤ ਟ੍ਰੇਨਿੰਗ ਦੇਸ਼ ਦੇ ਵੰਚਿਤ ਲੋਕਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡੀ ਛਲਾਂਗ ਹੈ।

 

ਉੱਥੇ ਓਐੱਨਜੀਸੀ ਦੇ ਸੀਐੱਮਡੀ (ਚੀਫ਼ ਮੈਨੇਜਿੰਗ ਡਾਇਰੈਕਟਰ) ਸ਼੍ਰੀ ਸੁਭਾਸ਼ ਕੁਮਾਰ ਨੇ ਕਿਹਾ ਕਿ ਸਰਕਾਰ ਦੇ, ਆਜ਼ਾਦੀ ਦੇ 75ਵੇਂ ਵਰ੍ਹੇ ਦੇ ਉਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਇਸ ਤਰ੍ਹਾਂ ਦੀ ਸੀਐੱਸਆਰ ਪ੍ਰੋਜੈਕਟ ਦੀ ਮੇਜ਼ਬਾਨੀ ਕਰਨਾ ਕੰਪਨੀ ਦੇ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਕਿਹਾ, “ਓਐੱਨਜੀਸੀ ਹਮੇਸਾ ਆਪਣੇ ਪਰਿਚਾਲਨ ਖੇਤਰਾਂ ਵਿੱਚ ਅਤੇ ਉਸ ਦੇ ਆਸ-ਪਾਸ ਦੇ ਸਥਾਨਕ ਸਮੁਦਾਇਆਂ ਦਾ ਸਮਰਥਨ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।”

**

ਵਾਈਬੀ/ਆਰਕੇਐੱਮ



(Release ID: 1744116) Visitor Counter : 162