ਰੱਖਿਆ ਮੰਤਰਾਲਾ

ਸਵਦੇਸ਼ੀ ਹਵਾਈ ਜਹਾਜ਼ ਕੈਰੀਅਰ (ਆਈਏਸੀ (ਪੀ 71)) 'ਵਿਕਰਾਂਤ' ਪਲੇਠੀ ਸਮੁੰਦਰੀ ਯਾਤਰਾ ਉਪਰੰਤ ਵਾਪਸ ਪਰਤਿਆ

Posted On: 08 AUG 2021 5:06PM by PIB Chandigarh

ਸਵਦੇਸ਼ੀ ਏਅਰਕ੍ਰਾਫਟ ਕੈਰੀਅਰ (ਆਈਏਸੀ) 'ਵਿਕਰਾਂਤਨੇ ਅੱਜ ਆਪਣੀ ਪਲੇਠੀ ਸਮੁੰਦਰੀ ਯਾਤਰਾ ਸਫਲਤਾਪੂਰਵਕ ਪੂਰੀ ਕੀਤੀਜਿਸ ਲਈ ਉਹ 04 ਅਗਸਤ 21 ਨੂੰ ਕੋਚੀ ਤੋਂ ਰਵਾਨਾ ਹੋਇਆ ਸੀ। ਜਿਵੇਂ ਕੇ ਵਿਉਂਤਬੰਦੀ ਕੀਤੀ ਸੀ, ਪ੍ਰੀਖਣ ਅੱਗੇ ਵਧੇ ਅਤੇ ਪ੍ਰਣਾਲੀ ਮਾਪਦੰਡ ਤਸੱਲੀਬਖਸ਼ ਸਾਬਤ ਹੋਏ। ਕੈਰੀਅਰ ਨੂੰ ਭਾਰਤੀ ਜਲ ਸੈਨਾ ਨੂੰ ਸੌਂਪਣ ਤੋਂ ਪਹਿਲਾਂ ਸਾਰੇ ਉਪਕਰਣ ਅਤੇ ਪ੍ਰਣਾਲੀਆਂ ਨੂੰ ਸਾਬਤ ਕਰਨ ਲਈ ਸਮੁੰਦਰੀ ਅਜ਼ਮਾਇਸ਼ਾਂ ਦੀ ਲੜੀ ਜਾਰੀ ਰਹੇਗੀ। 

ਭਾਰਤੀ ਜਲ ਸੈਨਾ ਦੇ ਡਾਇਰੈਕਟੋਰੇਟ ਆਫ਼ ਨੇਵਲ ਡਿਜ਼ਾਈਨ (ਡੀਐਨਡੀ) ਵੱਲੋਂ ਤਿਆਰ ਕੀਤਾ ਗਿਆ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ (ਆਈਏਸੀ) 'ਵਿਕ੍ਰਾਂਤਕੋਚੀਨ ਸ਼ਿਪਯਾਰਡ ਲਿਮਟਿਡ (ਸੀਐਸਐਲ) ਵਿਖੇ ਬਣਾਇਆ ਜਾ ਰਿਹਾ ਹੈਜੋ ਕਿ ਸ਼ਿਪਿੰਗ ਮੰਤਰਾਲੇ (ਐਮਓਐਸ) ਦੇ ਅਧੀਨ ਜਨਤਕ ਖੇਤਰ ਦਾ ਇੱਕ ਸ਼ਿਪਯਾਰਡ ਹੈ। ਆਈਏਸੀ "ਆਤਮਨਿਰਭਰ ਭਾਰਤ" ਲਈ ਰਾਸ਼ਟਰ ਦੀ ਖੋਜ ਦਾ ਇੱਕ ਪ੍ਰਮੁੱਖ  ਉਦਾਹਰਣ ਅਤੇ 76% ਤੋਂ ਵੱਧ ਸਵਦੇਸ਼ੀ ਸਮਗ੍ਰੀ ਨਾਲ ਭਾਰਤੀ ਜਲ ਸੈਨਾ ਦੀ "ਮੇਕ ਇਨ ਇੰਡੀਆ" ਦੀ ਪਹਿਲਕਦਮੀ ਹੈ।  

ਸਵਦੇਸ਼ੀ ਏਅਰਕ੍ਰਾਫਟ ਕੈਰੀਅਰ 262 ਮੀਟਰ ਲੰਬਾ ਅਤੇ ਚੌੜਾਈ ਦੇ ਹਿੱਸੇ ਵਿੱਚ 62 ਮੀਟਰ ਅਤੇ ਇਸਦੀ ਊੰਚਾਈ ਸੁਪਰਸਟ੍ਰਕਚਰ ਸਮੇਤ 59 ਮੀਟਰ ਹੈ।  ਇਸ ਵਿੱਚ ਕੁੱਲ 14 ਡੈਕ ਹਨਜਿਨ੍ਹਾਂ ਵਿੱਚ ਪੰਜ ਸੁਪਰਸਟ੍ਰਕਚਰ ਵਿੱਚ ਹਨ। ਸਮੁੰਦਰੀ ਜਹਾਜ਼ ਵਿੱਚ 2,300 ਤੋਂ ਵੱਧ ਕੰਪਾਰਟਮੈਂਟ ਹਨਜੋ ਲਗਭਗ 1700 ਲੋਕਾਂ ਦੇ ਅਮਲੇ ਲਈ ਤਿਆਰ ਕੀਤੇ ਗਏ ਹਨਜਿਨ੍ਹਾਂ ਵਿੱਚ ਮਹਿਲਾ ਅਧਿਕਾਰੀਆਂ ਲਈ ਲਿੰਗ-ਸੰਵੇਦਨਸ਼ੀਲ ਅਕੋਮੋਡੇਸ਼ਨ ਸਥਾਨ ਹਨ। ਮਸ਼ੀਨਰੀ ਦੇ ਸੰਚਾਲਨਜਹਾਜ਼ ਦੀ  ਨੇਵੀਗੇਸ਼ਨ ਅਤੇ ਬਚਾਅ ਲਈ ਉੱਚ ਪੱਧਰ ਦੀ ਆਟੋਮੇਸ਼ਨ ਨਾਲ ਜਹਾਜ਼ ਨੂੰ ਨਿਸ਼ਚਤ ਵਿੰਗ ਅਤੇ ਰੋਟਰੀ ਜਹਾਜ਼ ਦੇ ਅਨੁਕੂਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ। 

ਪਲੇਠੀ ਸਮੁੰਦਰੀ ਯਾਤਰਾ ਦੌਰਾਨਜਹਾਜ਼ ਦੀ ਕਾਰਗੁਜ਼ਾਰੀਜਿਸ ਵਿੱਚ ਹੱਲਮੇਨ ਪ੍ਰੋਪਲਸ਼ਨਪਾਵਰ ਜਨਰੇਸ਼ਨ ਐਂਡ ਡਿਸਟਰੀਬਿਉਸ਼ਨ (ਪੀਜੀਡੀ) ਅਤੇ ਸਹਾਇਕ ਉਪਕਰਣ ਸ਼ਾਮਲ ਹਨ, ਦੀ ਜਾਂਚ ਕੀਤੀ ਗਈ ਸੀ। 

ਪ੍ਰੀਖਣਜਿਨ੍ਹਾਂ ਦੀ ਸਮੀਖਿਆ ਵਾਈਸ ਐਡਮਿਰਲ ਏਕੇ ਚਾਵਲਾਫਲੈਗ ਆਫ਼ਿਸਰ ਕਮਾਂਡਿੰਗ-ਇਨ-ਚੀਫ, ਦੱਖਣੀ ਜਲ ਸੈਨਾ ਕਮਾਂਡ ਨੇ ਪਿਛਲੇ ਦਿਨ ਕੀਤੀ ਸੀਯੋਜਨਾਬੱਧ ਤੌਰ ਤੇ ਅੱਗੇ ਵਧੀਆਂ ਹਨ ਅਤੇ ਪ੍ਰਣਾਲੀ ਮਾਪਦੰਡ ਤਸੱਲੀਬਖਸ਼ ਸਾਬਤ ਹੋਏ ਹਨ। ਕੋਵਿਡ -19 ਮਹਾਮਾਰੀ ਅਤੇ ਕੋਵਿਡ ਪ੍ਰੋਟੋਕੋਲਾਂ ਕਾਰਨ, ਆਉਣ ਵਾਲੀਆਂ ਚੁਣੌਤੀਆਂ ਦੇ ਬਾਵਜੂਦਪਲੇਠੇ ਉਡਾਣ ਪ੍ਰੀਖਣਾਂ ਦੀ ਸਫਲਤਾਪੂਰਵਕ ਸਮਾਪਤੀਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਵੱਡੀ ਗਿਣਤੀ ਵਿੱਚ ਹਿੱਸੇਦਾਰਾਂ ਦੇ ਸਮਰਪਿਤ ਯਤਨਾਂ ਦੀ ਗਵਾਹੀ ਹੈ ਦਿੰਦੀ ਹੈ। ਇਹ ਇੱਕ ਵੱਡੀ ਮੀਲ ਪੱਥਰ ਗਤੀਵਿਧੀ ਅਤੇ ਇਤਿਹਾਸਕ ਘਟਨਾ ਹੈ। ਕੈਰੀਅਰ 2022 ਵਿੱਚ ਡਿਲੀਵਰੀ ਤੋਂ ਪਹਿਲਾਂ ਸਾਰੇ ਉਪਕਰਣਾਂ ਅਤੇ ਪ੍ਰਣਾਲੀਆਂ ਨੂੰ ਸਾਬਤ ਕਰਨ ਲਈ ਸਮੁੰਦਰੀ ਪ੍ਰੀਖਣਾਂ ਦੀ ਇੱਕ ਲੜੀ ਵਿੱਚੋਂ ਗੁਜਰੇਗਾ। 

ਵਿਕ੍ਰਾਂਤ ਦੀ ਸੁਪੁਰਦਗੀ ਨੂੰ ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ‘'ਅਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਜਸ਼ਨਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਆਈਏਸੀ ਦੀ ਸਪੁਰਦਗੀ ਦੇ ਨਾਲਭਾਰਤ ਏਅਰਕ੍ਰਾਫਟ ਕੈਰੀਅਰ ਨੂੰ ਸਵਦੇਸ਼ੀ ਤੌਰ ਤੇ ਡਿਜ਼ਾਈਨ ਕਰਨ ਅਤੇ ਬਣਾਉਣ ਦੀ ਸਮਰੱਥਾ ਵਾਲੇ ਰਾਸ਼ਟਰਾਂ ਦੇ ਇੱਕ ਚੁਣੇ ਹੋਏ ਸਮੂਹ ਵਿੱਚ ਸ਼ਾਮਲ ਹੋ ਜਾਵੇਗਾ ਅਤੇ ਸਰਕਾਰ ਦੀ 'ਮੇਕ ਇਨ ਇੰਡੀਆਪਹਿਲ ਤੇ  ਜ਼ੋਰ ਦੇਵੇਗਾ। ਆਈਏਸੀ ਦੀ ਸਪੁਰਦਗੀ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਭਾਰਤ ਦੀ ਸਥਿਤੀ ਅਤੇ ਨੀਲਾ ਪਾਣੀ ਜਲ ਸੈਨਾ ਦੀ ਖੋਜ ਨੂੰ ਵੀ ਮਜ਼ਬੂਤ ਕਰੇਗੀ। 

 

 ****************

 ਬੀ ਬੀ ਬੀ /ਵੀ ਐੱਮ /ਪੀ ਐੱਸ (Release ID: 1743895) Visitor Counter : 151