ਰੇਲ ਮੰਤਰਾਲਾ

ਰੇਲ ਮਦਦ, ਗਾਹਕਾਂ ਦੀਆਂ ਸ਼ਿਕਾਇਤਾਂ, ਪੁੱਛਗਿੱਛ, ਸੁਝਾਅ ਅਤੇ ਸਹਾਇਤਾ ਲਈ ਏਕੀਕ੍ਰਿਤ ਅਤੇ ਨਵੀਨਤਕਾਰੀ ਇੱਕੋ-ਇੱਕ ਹੱਲ

Posted On: 06 AUG 2021 3:37PM by PIB Chandigarh

ਪਹਿਲਾਂ ਰੇਲਵੇ ਵਿੱਚ ਵੱਖ-ਵੱਖ ਉਦੇਸ਼ਾਂ ਲਈ ਮੌਜੂਦ ਕਈ ਹੈਲਪਲਾਈਨ ਨੰਬਰ ਸਨ, ਹੁਣ ਉਨ੍ਹਾਂ ਨੂੰ ਇੱਕ ਹੈਲਪਲਾਈਨ ਭਾਵ 139 ਵਿੱਚ ਮਿਲਾ ਦਿੱਤਾ ਗਿਆ ਹੈ ਜਿਸਦੀ ਵਰਤੋਂ ਜਾਂਚ ਦੀਆਂ ਸਾਰੀਆਂ ਜ਼ਰੂਰਤਾਂ ਅਤੇ ਸ਼ਿਕਾਇਤਾਂ ਦਰਜ ਕਰਨ ਲਈ ਕੀਤੀ ਜਾ ਸਕਦੀ ਹੈ। 139 ਹੈਲਪਲਾਈਨ ਸਹੂਲਤ 24 ਭਾਸ਼ਾਵਾਂ ਵਿੱਚ 24 ਘੰਟੇ ਉਪਲਬਧ ਹੈ।

ਭਾਰਤੀ ਰੇਲਵੇ ਨੇ ਗਾਹਕਾਂ ਦੀਆਂ ਸ਼ਿਕਾਇਤਾਂ, ਪੁੱਛਗਿੱਛ, ਸੁਝਾਅ ਅਤੇ ਸਹਾਇਤਾ ਲਈ ਏਕੀਕ੍ਰਿਤ ਅਤੇ ਨਵੀਨਤਕਾਰੀ ਇੱਕੋ-ਇੱਕ ਹੱਲ – ਰੇਲ ਮਦਦ ਨੂੰ ਲਾਂਚ ਕੀਤਾ ਗਿਆ ਹੈ। ਜਿਸ ਨਾਲ ਯਾਤਰੀਆਂ ਨੂੰ ਕਈ ਚੈਨਲਾਂ, ਜਿਵੇਂ ਕਿ ਵੈਬ, ਐਪ, ਐੱਸਐੱਮਐੱਸ, ਸੋਸ਼ਲ ਮੀਡੀਆ ਅਤੇ ਹੈਲਪਲਾਈਨ ਨੰਬਰ (139) ਰਾਹੀਂ ਰੇਲਮੈਡ ਤੱਕ ਪਹੁੰਚ ਕਰਨ ਦਾ ਵਿਕਲਪ ਮੁਹੱਈਆ ਹੁੰਦਾ ਹੈ। ਰੇਲਮੈਡ ਨੂੰ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ਲਈ ਲਾਂਚ ਕੀਤਾ ਗਿਆ ਹੈ।

ਵਿੱਤੀ ਸਾਲ 2020-21 ਵਿੱਚ 139 ਹੈਲਪਲਾਈਨ ਰਾਹੀਂ ਪ੍ਰਾਪਤ ਹੋਈਆਂ 99.93% ਸ਼ਿਕਾਇਤਾਂ ਪੂਰੀਆਂ ਕੀਤੀਆਂ ਗਈਆਂ ਹਨ ਅਤੇ ਸ਼ਿਕਾਇਤਕਰਤਾਵਾਂ ਦੁਆਰਾ ਦਿੱਤੇ ਗਏ ਫੀਡਬੈਕ ਦਾ 72% ਜਵਾਬ ‘ਸ਼ਾਨਦਾਰ’ ਜਾਂ ‘ਸੰਤੁਸ਼ਟੀਜਨਕ’ ਰਿਹਾ ਹੈ।

ਇਹ ਜਾਣਕਾਰੀ ਰੇਲਵੇ, ਸੰਚਾਰ, ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

****************

ਆਰਜੇ/ਡੀਐੱਸ



(Release ID: 1743702) Visitor Counter : 156


Read this release in: English , Urdu , Tamil , Malayalam