ਰਸਾਇਣ ਤੇ ਖਾਦ ਮੰਤਰਾਲਾ
ਨੈਨੋ ਯੂਰੀਆ ਕਿਸਾਨਾਂ ਦੀ ਫਸਲ ਦੇ ਝਾੜ ਨੂੰ ਵਧਾ ਸਕਦਾ ਹੈ ਅਤੇ 50% ਤੱਕ ਨਾਈਟ੍ਰੋਜਨ ਬਚਾ ਸਕਦਾ ਹੈ, ਤਜ਼ਰਬਿਆਂ ਨੇ ਦਿਖਾਇਆ ਹੈ
ਨੈਸ਼ਨਲ ਫਰਟੀਲਾਈਜ਼ਰਸ ਲਿਮਟਿਡ (ਐੱਨ ਐੱਫ ਐੱਲ) ਅਤੇ ਰਾਸ਼ਟਰੀ ਕੈਮੀਕਲਸ ਅਤੇ ਫਰਟੀਲਾਈਜ਼ਰਸ ਲਿਮਟਿਡ (ਆਰ ਸੀ ਐੱਫ ਨੇ ਇੱਫਕੋ ਨਾਲ ਨੈਨੋ ਯੂਰੀਆ ਦੇ ਉਤਪਾਦਨ ਵਾਸਤੇ ਤਕਨਾਲੋਜੀ ਤਬਦੀਲੀ ਲਈ ਸਮਝੌਤੇ ਤੇ ਦਸਤਖ਼ਤ ਕੀਤੇ ਹਨ
Posted On:
06 AUG 2021 12:24PM by PIB Chandigarh
ਨੈਨੋ ਖਾਦ ਪੌਦਿਆਂ ਦੀ ਪ੍ਰਫੁੱਲਤਾ ਲਈ ਯੋਗ ਕਰਨ ਲਈ ਵੱਡਾ ਵਾਧਾ ਹੈ ਕਿਉਂਕਿ ਇਸ ਵਿੱਚ ਅਕਾਰ ਨਿਰਭਰ ਗੁਣ , ਉੱਚ ਧਰਾਤਲ ਮਾਤਰਾ ਅਨੁਪਾਤ ਅਤੇ ਵਿਲੱਖਣ ਗੁਣ ਹਨ । ਨੈਨੋ ਖਾਦਾਂ ਪੌਦਿਆਂ ਵਿੱਚ ਪੌਸ਼ਟਿਕ ਤੱਤਾਂ ਨੂੰ ਇੱਕ ਕੰਟਰੋਲ ਢੰਗ ਨਾਲ ਜਾਰੀ ਕਰਕੇ ਵਧੇਰੇ ਪੌਸ਼ਟਿਕ ਵਰਤੋਂ ਕੁਸ਼ਲਤਾ ਲਈ ਯੋਗਦਾਨ ਪਾਉਂਦੀਆਂ ਹਨ ।
ਨੈਨੋ ਨਾਈਟ੍ਰੋਜਨ ਦੇ ਤਜ਼ਰਬੇ ਟ੍ਰਾਇਲ (ਨੈਨੋ ਯੂਰੀਆ ਇੱਫਕੋ ਦੁਆਰਾ ਵਿਕਸਿਤ ਕੀਤੀ ਗਈ) 2019—20 ਵਿੱਚ ਰਬੀ ਦੌਰਾਨ ਕੌਮੀ ਖੇਤੀ ਖੋਜ ਪ੍ਰਣਾਲੀ ਰਾਹੀਂ 7 ਆਈ ਸੀ ਏ ਆਰ ਖੋਜ ਸੰਸਥਾ / ਸੂਬਾ ਖੇਤੀ ਯੂਨੀਵਰਸਿਟੀਆਂ ਵਿੱਚ ਵੱਖ ਵੱਖ ਫਸਲਾਂ ਜਿਵੇਂ ਝੋਨਾ , ਕਣਕ , ਸਰੋਂ , ਮੱਕਾ , ਟਮਾਟਰ , ਗੋਭੀ , ਖੀਰਾ , ਕੈਪਸੀਕਮ , ਪਿਆਜ਼ ਤੇ ਕੀਤੇ ਗਏ ਸਨ । ਇਹ ਤਜ਼ਰਬੇ ਖੇਤੀ ਆਰਥਿਤਾ ਦੇ ਯੋਗ ਪਾਏ ਗਏ ਸਨ , ਕਿਉਂਕਿ ਇਹ ਸੰਕੇਤ ਦਿੰਦੇ ਹਨ ਕਿ ਨੈਨੋ ਨਾਈਟ੍ਰੋਜਨ (ਨੈਨੋ ਯੂਰੀਆ) ਕਿਸਾਨ ਦੀਆਂ ਫਸਲਾਂ ਦਾ ਝਾੜ ਵਧਾਉਣ ਦੇ ਨਾਲ ਨਾਲ 50% ਤੱਕ ਨਾਈਟ੍ਰੋਜਨ ਬਚਾਉਂਦੇ ਹਨ ।
ਨੈਸ਼ਨਲ ਫਰਟੀਲਾਈਜ਼ਰਸ ਲਿਮਟਿਡ (ਐੱਨ ਐੱਫ ਐੱਲ) ਅਤੇ ਰਾਸ਼ਟਰੀ ਕੈਮੀਕਲਸ ਅਤੇ ਫਰਟੀਲਾਈਜ਼ਰਸ ਲਿਮਟਿਡ (ਆਰ ਸੀ ਐੱਫ ਨੇ ਇੱਫਕੋ (ਇੰਡੀਅਨ ਫਾਰਮਰਜ਼ ਫਰਟੀਲਾਈਜ਼ਰਸ ਕੋਆਪ੍ਰੇਟਿਵ ਲਿਮਟਿਡ) ਨਾਲ ਨੈਨੋ ਯੂਰੀਆ ਦੇ ਉਤਪਾਦਨ ਵਾਸਤੇ ਤਕਨਾਲੋਜੀ ਤਬਦੀਲ ਲਈ ਸਮਝੌਤੇ ਤੇ ਦਸਤਖ਼ਤ ਕੀਤੇ ਹਨ ।
ਇੱਫਕੋ ਨੇ ਗੁਜਰਾਤ ਦੇ ਕਲੋਲ ਵਿੱਚ ਸਥਾਪਿਤ ਆਪਣੇ ਨੈਨੋ ਫਰਟੀਲਾਈਜ਼ਰ ਪਲਾਂਟ ਸਹੂਲਤ ਵਿੱਚ ਬਣਾਏ ਜਾਣ ਵਾਲੇ ਨੈਨੋ ਯੂਰੀਆ (ਤਰਲ) ਦੀ ਬਰਾਮਦ ਲਈ ਖਾਦ ਵਿਭਾਗ ਤੋਂ ਇਜਾਜ਼ਤ ਮੰਗੀ ਹੈ ।
ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦਾਂ ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।
*****************
ਐੱਮ ਵੀ / ਏ ਐੱਲ / ਜੀ ਐੱਸ
(Release ID: 1743271)
Visitor Counter : 155