ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐੱਮ ਐੱਸ ਐੱਮ ਈਜ਼ ਦੀ ਸਥਾਪਨਾ

Posted On: 05 AUG 2021 1:40PM by PIB Chandigarh

ਸੂਖਮ, ਲਘੂ ਤੇ ਦਰਮਿਆਨੇ ਉੱਦਮ ਖੇਤਰ ਵਿੱਚ ਨਿਜੀ ਖਿਡਾਰੀ ਆਉਂਦੇ ਹਨ ਅਤੇ ਇਸ ਖੇਤਰ ਵਿੱਚ ਉੱਦਮੀਆਂ ਦੁਆਰਾ ਖੁੱਦ ਨਿਵੇਸ਼ ਕੀਤਾ ਜਾਂਦਾ ਹੈ । ਐੱਮ ਐੱਸ ਐੱਮ ਈ ਮੰਤਰਾਲਾ ਦੇਸ਼ ਵਿੱਚ ਸੂਖਮ , ਲਘੂ ਅਤੇ ਦਰਮਿਆਨੇ ਉੱਦਮਾਂ ਦੀ ਸਥਾਪਨਾ ਨਹੀਂ ਕਰਦਾ । ਉੱਦਮਾਂ ਦੀ ਪ੍ਰਫੁੱਲਤਾ ਅਤੇ ਵਿਕਾਸ ਸੂਬੇ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਵੱਖ ਵੱਖ ਸਕੀਮਾਂ , ਪ੍ਰੋਗਰਾਮਾਂ ਰਾਹੀਂ ਸੂਬਾ ਤੇ ਕੇਂਦਰ ਸ਼ਾਸਤ ਸਰਕਾਰਾਂ ਦੇ ਯਤਨਾਂ ਨੂੰ ਵਧਾਉਂਦੀ ਹੈ ਅਤੇ ਦੇਸ਼ ਵਿੱਚ ਐੱਮ ਐੱਸ ਐੱਮ ਈਜ਼ ਦੇ ਮੁਕਾਬਲੇਪਣ ਨੂੰ ਵਧਾਉਣ ਅਤੇ ਵਿਕਾਸ ਪ੍ਰਫੁੱਲਤ ਕਰਨ ਲਈ ਨੀਤੀ ਪਹਿਲਕਦਮੀਆਂ ਕਰਦੀ ਹੈ ।
ਐੱਮ ਐੱਸ ਐੱਮ ਈਜ਼ ਸਰਕਾਰ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਤੋਂ ਫਾਇਦਾ ਲੈ ਸਕਦੇ ਹਨ । ਇਹ ਸਕੀਮਾਂ ਹਨ , ਜਿਵੇਂ ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ (ਪੀ ਐੱਮ ਈ ਜੀ ਪੀ) , ਪੇਂਡੂ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ  (ਆਰ ਈ ਜੀ ਪੀ) , ਲਘੂ ਇਕਾਈਆਂ ਵਿਕਾਸ ਅਤੇ ਰੀ—ਫਾਇਨਾਂਸ ਏਜੰਸੀ (ਐੱਮ ਯੂ ਡੀ ਆਰ ਏ), ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਫਾਰ ਤਕਨਾਲੋਜੀ ਅਪਗ੍ਰੇਡੇਸ਼ਨ ਸਕੀਮ (ਸੀ ਐੱਲ ਸੀ ਐੱਸ — ਟੀ ਯੂ ਐੱਸ) , ਖਾਦੀ , ਪੇਂਡੂ ਤੇ ਕੁਆਇਰ ਉਦਯੋਗ ਲਈ ਸਕੀਮ , ਅੰਤਰਰਾਸ਼ਟਰੀ ਸਹਿਯੋਗ ਸਕੀਮ , ਖਰੀਦ ਅਤੇ ਬਜ਼ਾਰੀਕਰਨ ਸਹਾਇਤਾ ਸਕੀਮ , ਸੂਖਮ ਅਤੇ ਲਘੂ ਉੱਦਮਾਂ ਲਈ ਕਰਜ਼ਾ ਗਰੰਟੀ ਫੰਡ ਸਕੀਮ ਆਦਿ ।


ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉੰਦਮਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ ਦਿੱਤੀ  ।   

****************


ਐੱਮ ਜੇ ਪੀ ਐੱਸ / ਐੱਮ ਐੱਸ(Release ID: 1742859) Visitor Counter : 145