ਵਿੱਤ ਮੰਤਰਾਲਾ

ਸੀਬੀਆਈਸੀ ਨੇ ਪਾਲਣਾ ਸੂਚਨਾ ਪੋਰਟਲ (ਸੀਆਈਪੀ) ਲਾਂਚ ਕੀਤਾ


ਸੀਆਈਪੀ ਲਗਭਗ 12,000 ਕਸਟਮ ਟੈਰਿਫ ਆਈਟਮਾਂ ਲਈ ਸਾਰੀਆਂ ਕਸਟਮ ਪ੍ਰਕਿਰਿਆਵਾਂ ਅਤੇ ਰੈਗੂਲੇਟਰੀ ਪਾਲਣਾ ਬਾਰੇ ਸੂਚਨਾ ਤੱਕ ਮੁਫ਼ਤ ਪਹੁੰਚ ਉਪਲਬਧ ਕਰਵਾਉਂਦੀ ਹੈ

Posted On: 04 AUG 2021 4:27PM by PIB Chandigarh

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਅੱਜ ਇੱਥੇ ਸਾਰੀਆਂ ਕਸਟਮ ਪ੍ਰਕਿਰਿਆਵਾਂ ਅਤੇ ਨਿਯਮਾਂ ਦੀ ਪਾਲਣਾ ਬਾਰੇ ਮੁਫਤ ਪਹੁੰਚ ਉਪਲਬਧ ਕਰਵਾਉਣ ਲਈ  www.cip.icegate.gov.in/CIP 'ਤੇ 12, 000 ਕਸਟਮ  ਟੈਰਿਫ ਆਈਟਮਾਂ ਲਈ ਭਾਰਤੀ ਕਸਟਮਜ਼ ਪਾਲਣਾ ਸੂਚਨਾ ਪੋਰਟਲ (ਸੀਆਈਪੀ) ਲਾਂਚ ਕੀਤਾ। 

ਸੀਆਈਪੀ ਅਜੇ ਵੀ ਸੀਬੀਆਈਸੀ ਵੱਲੋਂ ਵਿਕਸਤ ਕੀਤਾ ਗਿਆ ਇੱਕ ਹੋਰ ਸਹੂਲਤੀ ਸਾਧਨ ਹੈ ਜੋ ਸਾਡੇ ਕਾਰੋਬਾਰ ਦੇ ਨਾਲ ਨਾਲ ਕਿਸੇ ਵੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਸਟਮ ਅਤੇ ਸਹਿਭਾਗੀ ਸਰਕਾਰੀ ਏਜੰਸੀਆਂ (ਐਫਐਸਐਸਏਆਈਏਕਿਯੂਆਈਐਸਪੀਕਿਯੂਆਈਐਸਡਰੱਗ ਕੰਟਰੋਲਰ ਆਦਿ) ਦੀਆਂ ਕਾਨੂੰਨੀ ਅਤੇ ਪ੍ਰਕਿਰਿਆ ਸੰਬੰਧੀ ਜ਼ਰੂਰਤਾਂ ਬਾਰੇ ਦਰਾਮਦ ਅਤੇ ਬਰਾਮਦ ਲਈ ਨਵੀਨਤਮ ਜਾਣਕਾਰੀ ਪ੍ਰਦਾਨ ਕਰਦਾ ਹੈ। ਪੋਰਟਲ ਇੱਕ ਬਟਨ ਦੇ ਕਲਿਕ ਤੇ ਕਸਟਮ ਟੈਰਿਫ ਦੇ ਅਧੀਨ ਆਉਂਦੀਆਂ ਸਾਰੀਆਂ ਵਸਤਾਂ ਲਈ ਦਰਾਮਦ ਅਤੇ ਬਰਾਮਦ ਸੰਬੰਧੀ ਸਾਰੀਆਂ ਜ਼ਰੂਰਤਾਂ ਦਾ ਪੂਰਾ ਗਿਆਨ ਪ੍ਰਦਾਨ ਕਰੇਗਾ ਜਿਸ ਨਾਲ ਸਰਹੱਦ ਪਾਰ ਵਪਾਰ ਕਰਨ ਵਿੱਚ ਅਸਾਨੀ ਹੋਵੇਗੀ। 

ਸੀਆਈਪੀ ਦੀ ਵਰਤੋਂ ਕਰਨ ਲਈਕੋਈ ਵੀ ਕਸਟਮਜ਼ ਟੈਰਿਫ ਹੈਡਿੰਗ (ਸੀਟੀਐਚ) ਜਾਂ ਵਸਤਾਂ ਦੇ ਸੰਬੰਧ ਵਿੱਚ ਵੇਰਵਾ ਦਾਖਲ ਕਰ ਸਕਦਾ ਹੈ ਤਾਂ ਜੋ ਦਰਾਮਦ ਦੇ ਨਾਲ ਨਾਲ ਬਰਾਮਦ ਲਈ ਕਦਮ-ਦਰ-ਕਦਮ ਪ੍ਰਕਿਰਿਆਵਾਂਰੈਗੂਲੇਟਰੀ ਪਾਲਣਾ ਦੀਆਂ ਜ਼ਰੂਰਤਾਂ, ਜਿਵੇਂ ਕਿ  ਲਾਇਸੈਂਸਸਰਟੀਫਿਕੇਟ,  ਆਦਿ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਇਸ ਵਿੱਚ ਡਾਕ ਅਤੇ ਕੋਰੀਅਰ ਰਾਹੀਂ ਦਰਾਮਦ ਅਤੇ ਬਰਾਮਦ, ਨਮੂਨਿਆਂ ਦੀ ਦਰਾਮਦ, ਵਸਤਾਂ ਦੀ ਮੁੜ ਦਰਾਮਦ ਅਤੇ ਮੁੜ ਬਰਾਮਦ, ਬਰਾਮਦਕਾਰਾਂ ਅਤੇ ਪ੍ਰੋਜੈਕਟ ਦਰਾਮਦਾਂ ਲਈ ਸਵੈ-ਸੀਲਿੰਗ ਸਹੂਲਤ ਸ਼ਾਮਲ ਹੈ। 

ਸੀਆਈਪੀ ਦੀ ਇੱਕ ਹੋਰ ਮਹੱਤਵਪੂਰਣ ਵਿਸ਼ੇਸ਼ਤਾ ਇੱਕ ਪੈਨ ਇੰਡੀਆ ਦਾ ਨਕਸ਼ਾ ਹੈ, ਜੋ ਸਾਰੀਆਂ ਕਸਟਮ ਸਮੁਦਰੀ ਬੰਦਰਗਾਹਾਂਹਵਾਈ ਅੱਡਿਆਂਲੈਂਡ ਕਸਟਮ ਸਟੇਸ਼ਨਾਂ ਆਦਿ ਨੂੰ ਦਰਸਾਉਂਦਾ ਹੈ। ਇਸ ਵਿੱਚ ਰੈਗੂਲੇਟਰੀ ਏਜੰਸੀਆਂ ਅਤੇ ਉਨ੍ਹਾਂ ਦੀਆਂ ਵੈਬਸਾਈਟਾਂ ਦੇ ਪਤੇ ਵੀ ਸ਼ਾਮਲ ਹਨ। 

 

--------------------------- 

ਆਰ ਐੱਮ /ਕੇ ਐੱਮ ਐੱਨ 


(Release ID: 1742561) Visitor Counter : 180