ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਅਗਲੇ 4-5 ਸਾਲਾਂ ਵਿੱਚ ਸ਼ਹਿਰੀ ਹਵਾਬਾਜ਼ੀ ਖੇਤਰ ਦੇ ਵਾਧੇ ਅਤੇ ਵਿਕਾਸ ਲਈ 25,000 ਕਰੋੜ ਰੁਪਏ ਖਰਚ ਕੀਤੇ ਜਾਣਗੇ


ਦੇਸ਼ ਭਰ ਵਿੱਚ 21 ਗ੍ਰੀਨਫੀਲਡ ਏਅਰਪੋਰਟ ਸਥਾਪਤ ਕਰਨ ਲਈ 'ਸਿਧਾਂਤਕ' ਪ੍ਰਵਾਨਗੀ ਦਿੱਤੀ ਗਈ

Posted On: 04 AUG 2021 3:38PM by PIB Chandigarh

ਸਰਕਾਰ ਨੇ ਸਿਖਰ ਦੀ ਸ਼੍ਰੇਣੀ ਦਾ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਉਪਲਬਧ ਕਰਵਾ ਕੇ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਸੁਧਾਰਾਂ ਲਈ ਕਈ ਉਕਦਮ ਚੁੱਕੇ ਹਨ। ਸਰਕਾਰ ਨੇ ਹਵਾਬਾਜ਼ੀ ਖੇਤਰ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਹੈ ਜਿਸ ਵਿੱਚ ਹੋਰ ਉਪਰਾਲੇ ਵੀ ਸ਼ਾਮਲ ਹਨ :

 

1. ਏਏਆਈ ਨੇ ਹਵਾਬਾਜ਼ੀ ਸੈਕਟਰ ਵਿੱਚ ਸੰਭਾਵਤ ਵਾਧੇ ਨੂੰ ਅਗਲੇ 4-5 ਸਾਲਾਂ ਵਿੱਚ 25, 000 ਕਰੋੜ ਰੁਪਏ ਖਰਚ ਕਰਕੇ ਪੂਰਾ ਕਰਨ ਲਈ ਮੌਜੂਦਾ ਟਰਮੀਨਲ਼ਾਂ, ਨਵੇਂ ਟਰਮੀਨਲਾਂ, ਮੌਜੂਦਾ ਰਨਵੇਜ, ਐਪਰਨਜ, ਏਅਰਪੋਰਟ ਨੇਵੀਗੇਸ਼ਨ ਸਰਵਿਸੇਜ (ਏਐੱਨਐੱਸ), ਕੰਟਰੋਲ ਟਾਵਰਾਂ, ਟੈਕਨੀਕਲ ਬਲਾਕਾਂ ਆਦਿ ਦੇ ਵਿਸਥਾਰ ਅਤੇ ਦਾ ਕਾਇਆਕਲਪ ਕਰਨ ਦਾ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਹੈ।

 

2. ਭਾਰਤ ਸਰਕਾਰ (ਜੀਓਆਈ) ਨੇ ਦੇਸ਼ ਭਰ ਵਿੱਚ 21 ਗ੍ਰੀਨਫੀਲਡ ਹਵਾਈ ਅੱਡਿਆਂ ਦੀ ਸਥਾਪਨਾ ਲਈ 'ਸਿਧਾਂਤਕ' ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਤੱਕ, ਮਹਾਰਾਸ਼ਟਰ ਦੇ ਸ਼ਿਰਡੀ, ਪੱਛਮੀ ਬੰਗਾਲ ਦੇ ਦੁਰਗਾਪੁਰ, ਸਿੱਕਮ ਦੇ ਪਾਕਯੋਂਗ, ਕੇਰਲ ਦੇ ਕਨੂਰ, ਆਂਧਰਾ ਪ੍ਰਦੇਸ਼ ਦੇ ਓਰਵਾਕਲ ਅਤੇ ਕਰਨਾਟਕ ਦੇ ਕਾਲਾਬੁਰਗੀ ਵਿੱਚ ਛੇ ਗ੍ਰੀਨਫੀਲਡ ਹਵਾਈ ਅੱਡੇ ਕਾਰਜਸ਼ੀਲ ਕਰ ਦਿੱਤੇ ਗਏ ਹਨ।

3. ਮੌਜੂਦਾ ਅਤੇ ਨਵੇਂ ਹਵਾਈ ਅੱਡਿਆਂ ਵਿੱਚ ਪੀਪੀਪੀ ਵਿਧੀ ਰਾਹੀਂ ਨਿੱਜੀ ਨਿਵੇਸ਼ਾਂ ਨੂੰ ਉਤਸ਼ਾਹਤ ਕਰਨਾ I

 

4. ਖੇਤਰੀ ਸੰਪਰਕ ਯੋਜਨਾ (ਆਰਸੀਐਸ) - ਉੜੇ ਦੇਸ਼ ਕਾ ਆਮ ਨਾਗਰਿਕ (ਉਡਾਨ) ਅਧੀਨ 27 ਜੁਲਾਈ, 2021 ਤੱਕ, 359 ਮਾਰਗਾਂ ਨੂੰ 59 ਅਨਸਰਵਡ/ਅੰਡਰਸਰਵਡ ਹਵਾਈ ਅੱਡਿਆਂ ਨਾਲ ਜੋੜਨਾ ਸ਼ੁਰੂ ਕੀਤਾ ਹੈ, ਜਿਨ੍ਹਾਂ ਵਿੱਚ 2 ਵਾਟਰ ਏਅਰੋਡਰੋਮ ਅਤੇ 5 ਹੈਲੀਪੋਰਟ ਸ਼ਾਮਲ ਹਨ।

5. ਕੁਸ਼ਲ ਏਅਰਸਪੇਸ ਪ੍ਰਬੰਧਨ, ਛੋਟੇ ਰੂਟਾਂ ਅਤੇ ਘੱਟ ਈਂਧਨ ਦੀ ਖਪਤ ਲਈ ਭਾਰਤੀ ਹਵਾਈ ਸੈਨਾ ਦੇ ਨਾਲ ਤਾਲਮੇਲ ਵਿੱਚ ਭਾਰਤੀ ਹਵਾਈ ਖੇਤਰ ਵਿੱਚ ਰੂਟ ਨੂੰ ਤਰਕਸੰਗਤ ਬਣਾਉਣਾ।

6. ਏਅਰ ਬੱਬਲ ਪ੍ਰਬੰਧਾਂ ਦੇ ਜ਼ਰੀਏ, ਅੰਤਰਰਾਸ਼ਟਰੀ ਖੇਤਰ ਵਿੱਚ ਆਪਣੇ ਕੈਰੀਅਰਾਂ ਨਾਲ ਨਿਰਪੱਖ ਅਤੇ ਸਮਾਨ ਵਿਵਹਾਰ ਨੂੰ ਯਕੀਨੀ ਬਣਾਉਣ ਦੇ ਯਤਨ ਕੀਤੇ ਗਏ ਹਨ I

7. ਸਰਕਾਰ ਨੇ ਏਅਰਲਾਈਨਾਂ ਨੂੰ ਉਨ੍ਹਾਂ ਦੀ ਵਿਸ਼ਵ ਪੱਧਰੀ ਪ੍ਰਤੀਯੋਗਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਵੱਖ -ਵੱਖ ਨੀਤੀ ਉਪਾਵਾਂ ਰਾਹੀਂ ਸਮਰਥਨ ਦਿੱਤਾ ਹੈ, ਜਿਵੇਂ ਕਿ ਟੈਕਸਾਂ ਦੀ ਤਰਕਸੰਗਤਾ, ਜਹਾਜ਼ਾਂ ਦੀ ਪ੍ਰੇਰਕ ਲੀਜ਼ਿੰਗ ਅਤੇ ਵਿੱਤੀ ਵਾਤਾਵਰਣ, ਦੁਵੱਲੇ ਆਵਾਜਾਈ ਅਧਿਕਾਰਾਂ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਹਵਾਈ ਨੇਵੀਗੇਸ਼ਨ ਸਹੂਲਤਾਂ ਵਿੱਚ ਸੁਧਾਰ ਆਦਿ I

8. ਸਰਕਾਰ ਨੇ ਏਅਰਲਾਈਨਾਂ ਨੂੰ ਆਧੁਨਿਕ ਵਿਸ਼ਾਲ ਬਾਡੀ ਹਵਾਈ ਜਹਾਜ਼ ਖਰੀਦਣ ਲਈ ਉਤਸ਼ਾਹਿਤ ਕੀਤਾ ਹੈ। ਹੁਣ ਤੱਕ ਵਿਸਤਾਰਾ ਏਅਰ ਲਾਈਨਜ਼ ਨੇ ਦੋ ਨਵੇਂ ਵਿਸ਼ਾਲ ਬਾਡੀ ਹਵਾਈ ਜਹਾਜ਼ ਹਾਸਲ ਕੀਤੇ ਹਨ।

 

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਰਾਜ ਮੰਤਰੀ ਜਨਰਲ (ਰਿਟਾ.) ਡਾ. ਵੀ.ਕੇ. ਸਿੰਘ ਵੱਲੋਂ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਗਈ।

----------------

ਆਰ ਕੇ ਜੇ /ਐੱਮ


(Release ID: 1742520)
Read this release in: English , Urdu , Marathi , Tamil