ਪੁਲਾੜ ਵਿਭਾਗ

ਕੈਬਨਿਟ ਨੇ ਖੋਜ ਵਿੱਚ ਆਪਸੀ ਸਹਿਯੋਗ ਲਈ ਇੰਡੀਅਨ ਇੰਸਟੀਟਿਊਟ ਆਵ੍ ਸਪੇਸ ਸਾਇੰਸ ਐਂਡ ਟੈਕਨੋਲੋਜੀ (ਆਈਆਈਐੱਸਟੀ) ਅਤੇ ਦ ਡੈਲਫਟ ਯੂਨੀਵਰਸਿਟੀ ਆਵ੍ ਟੈਕਨੋਲੋਜੀ (ਟੀਯੂ ਡੈਲਫਟ) ਨੀਦਰਲੈਂਡਜ਼ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦਿੱਤੀ

Posted On: 04 AUG 2021 3:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅਕਾਦਮਿਕ ਪ੍ਰੋਗਰਾਮਾਂ ਅਤੇ ਖੋਜਾਂ ਨੂੰ ਨੇਪਰੇ ਚਾੜ੍ਹਨ ਲਈ ਇੰਡੀਅਨ ਇੰਸਟੀਟਿਊਟ ਆਵ੍ ਸਪੇਸ ਸਾਇੰਸ ਐਂਡ ਟੈਕਨੋਲੋਜੀ (ਆਈਆਈਐੱਸਟੀ) ਅਤੇ ਦ ਡੈਲਫਟ ਯੂਨੀਵਰਸਿਟੀ ਆਵ੍ ਟੈਕਨੋਲੋਜੀ (ਟੀਯੂ ਡੈਲਫਟ) ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ‘ਤੇ ਹਰੇਕ ਸੰਸਥਾ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਸਬੰਧਤ ਗਤੀਵਿਧੀਆਂ ਬਾਰੇ 09 ਅਪ੍ਰੈਲ, 2021 ਅਤੇ 17 ਮਈ, 2021 ਨੂੰ ਸਬੰਧਿਤ ਸੰਸਥਾਵਾਂ ਵਿੱਚ ਦਸਤਖਤ ਕੀਤੇ ਗਏ ਸਨ ਅਤੇ ਈਮੇਲ ਦੁਆਰਾ ਅਦਾਨ-ਪ੍ਰਦਾਨ ਕੀਤਾ ਗਿਆ ਸੀ।

 

 

 ਸਹਿਮਤੀ ਪੱਤਰ ਦਾ ਵੇਰਵਾ:

•          ਵਿਦਿਆਰਥੀ ਐਕਸਚੇਂਜ ਪ੍ਰੋਗਰਾਮ: ਦੋਵੇਂ ਪਾਰਟੀਆਂ ਅੰਡਰਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਾਕਟਰਲ ਪੱਧਰ 'ਤੇ ਵਿਦਿਆਰਥੀਆਂ ਦਾ ਅਦਾਨ-ਪ੍ਰਦਾਨ ਕਰ ਸਕਦੀਆਂ ਹਨ। ਧਿਰਾਂ ਆਪਸੀ ਵਿਚਾਰ ਵਟਾਂਦਰਾ ਕਰਨਗੀਆਂ ਅਤੇ ਯੋਜਨਾ ਦੇ ਤਹਿਤ ਕੀਤੇ ਜਾਣ ਵਾਲੇ ਅਧਿਐਨ ਅਤੇ ਕ੍ਰੈਡਿਟ ਦੇ ਖੇਤਰਾਂ ਬਾਰੇ ਫੈਸਲਾ ਲੈਣਗੀਆਂ। ਦੋਵੇਂ ਧਿਰਾਂ ਸਹਿਮਤ ਹਨ ਕਿ ਡਿਗਰੀ ਟ੍ਰੇਨਿੰਗ ਲਈ ਪ੍ਰੈਕਟਿਕਮ ਐਕਸਚੇਂਜ (Practicum exchange) ਪ੍ਰੋਗਰਾਮ ਨੂੰ ਹੋਸਟਿੰਗ ਪਾਰਟਨਰ ਦੀ ਵਿੱਦਿਅਕ ਪ੍ਰਣਾਲੀ ਅਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

•          ਜੁੜਵੀਂ ਡਿਗਰੀ/ਦੂਹਰੀ ਡਿਗਰੀ ਪ੍ਰੋਗਰਾਮ: ਪਾਰਟੀਆਂ ਵਿਦਿਆਰਥੀਆਂ ਦੁਆਰਾ ਕੀਤੀ ਜਾਣ ਵਾਲੀ ਕਿਸੇ ਵੀ ਅੰਡਰਗਰੈਜੂਏਟ ਜਾਂ ਪੋਸਟ ਗ੍ਰੈਜੂਏਟ ਡਿਗਰੀ ਨੂੰ ਪ੍ਰਦਾਨ ਕਰਨ ਲਈ ਵਿਸ਼ੇਸ਼ ਪਾਠਕ੍ਰਮ ਵਿਕਸਤ ਕਰ ਸਕਦੀਆਂ ਹਨ, ਜੋ ਗ੍ਰਹਿ ਸੰਸਥਾ ਦੁਆਰਾ ਦਿੱਤੀ ਜਾਣ ਵਾਲੀ ਸ਼ੁਰੂਆਤੀ ਡਿਗਰੀ ਤੋਂ ਇਲਾਵਾ ਹੋਵੇਗੀ।

•          ਇੰਟਰਨਸ਼ਿਪਸ ਅਤੇ ਪ੍ਰੋਜੈਕਟ ਵਰਕ: ਪਾਰਟੀਆਂ ਇੰਜੀਨੀਅਰਿੰਗ ਪ੍ਰੋਜੈਕਟ ਅਸਾਈਨਮੈਂਟਸ ਦੀ ਰਿਸਰਚ ਨੂੰ ਡਿਜ਼ਾਈਨ ਅਤੇ ਵਿਕਸਿਤ ਕਰ ਸਕਦੀਆਂ ਹਨ ਜੋ ਵਿਦਿਆਰਥੀਆਂ ਦੁਆਰਾ ਸਹਿਯੋਗੀ ਸੰਸਥਾ ਵਿੱਚ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਰਹਿਣ ਦੇ ਦੌਰਾਨ ਕੀਤੇ ਜਾਣਗੇ।

•          ਫੈਕਲਟੀ ਐਕਸਚੇਂਜ: ਪਾਰਟੀਆਂ ਇੱਕ ਫੈਕਲਟੀ ਐਕਸਚੇਂਜ ਪ੍ਰੋਗਰਾਮ ਬਾਰੇ ਵਿਚਾਰ ਕਰ ਸਕਦੀਆਂ ਹਨ ਜਿਸ ਦੌਰਾਨ ਉਨ੍ਹਾਂ ਦੇ ਫੈਕਲਟੀ ਮੈਂਬਰ ਪਾਰਟਨਰ ਇੰਸਟੀਟਿਊਟ ਵਿੱਚ ਕੋਰਸ ਪੇਸ਼ ਕਰਨਗੇ, ਜਿਸ ਲਈ ਕੋਰਸ ਸਮੱਗਰੀ ਸਾਂਝੇ ਤੌਰ ‘ਤੇ ਵਿਕਸਿਤ ਕੀਤੀ ਜਾਵੇਗੀ।

•          ਸੰਯੁਕਤ ਖੋਜ: ਦੋਵਾਂ ਧਿਰਾਂ ਦੇ ਫੈਕਲਟੀ ਮੈਂਬਰ ਨਿਰਧਾਰਿਤ ਮਿਆਦ ਦੇ ਨਾਲ ਸਾਂਝੇ ਦਿਲਚਸਪੀ ਵਾਲੇ ਖੇਤਰਾਂ ਵਿੱਚ ਸਾਂਝੇ ਖੋਜ ਪ੍ਰੋਗਰਾਮਾਂ ਦੀ ਪਹਿਚਾਣ ਕਰ ਸਕਦੇ ਹਨ।

 

 ਲਾਭ:

 

 ਇਸ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਜਾਣ ਨਾਲ ਸਹਿਯੋਗ ਦੇ ਹੇਠ ਲਿਖੇ ਸੰਭਾਵੀ ਹਿਤ ਖੇਤਰਾਂ ਜਿਵੇਂ ਕਿ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਖੋਜਕਰਤਾਵਾਂ, ਵਿਗਿਆਨਕ ਸਮੱਗਰੀ, ਪ੍ਰਕਾਸ਼ਨ ਅਤੇ ਜਾਣਕਾਰੀ ਦਾ ਅਦਾਨ-ਪ੍ਰਦਾਨ, ਸੰਯੁਕਤ ਖੋਜ ਮੀਟਿੰਗਾਂ, ਪੀਐੱਚਡੀ ਪ੍ਰੋਗਰਾਮ, ਜੁੜਵੀਂ ਡਿਗਰੀ/ਦੋਹਰੀ ਡਿਗਰੀ ਪ੍ਰੋਗਰਾਮ ਵਿੱਚ ਮਦਦ ਮਿਲੇਗੀ।

 

 ਇਸ ਸਮਝੌਤੇ ਜ਼ਰੀਏ ਈਡਬਲਿਊਆਈ, ਟੀਯੂ ਡੈਲਫਟ, ਨੀਦਰਲੈਂਡਜ਼, ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਡੱਚ ਪਬਲਿਕ ਟੈਕਨੋਲੋਜੀਕਲ ਯੂਨੀਵਰਸਿਟੀ ਦੇ ਨਾਲ ਸਹਿਯੋਗ ਦੁਆਰਾ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਖੋਜ ਵਿੱਚ ਸਾਂਝੀ ਗਤੀਵਿਧੀ ਵਿਕਸਿਤ ਹੋਵੇਗੀ। ਇਸ ਤਰ੍ਹਾਂ, ਦੇਸ਼ ਦੇ ਸਾਰੇ ਵਰਗਾਂ ਅਤੇ ਖੇਤਰਾਂ ਨੂੰ ਲਾਭ ਮਿਲੇਗਾ।

 

ਦਸਤਖਤ ਕੀਤੇ ਗਏ ਸਮਝੌਤੇ ਨਾਲ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਖੋਜ ਗਤੀਵਿਧੀਆਂ ਅਤੇ ਐਪਲੀਕੇਸ਼ਨ ਸੰਭਾਵਨਾਵਾਂ ਦੀ ਖੋਜ ਕਰਨ ਲਈ ਉਤਸ਼ਾਹ ਮਿਲੇਗਾ।

 

 

***********

 

 ਡੀਐੱਸ


(Release ID: 1742466) Visitor Counter : 203