ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਵੰਦੇ ਭਾਰਤ ਮਿਸ਼ਨ


128 ਲੱਖ ਮੁਸਾਫ਼ਰਾਂ ਨੇ 24 ਜੁਲਾਈ 2021 ਤੱਕ ਮਿਸ਼ਨ ਤਹਿਤ ਯਾਤਰਾ ਕੀਤੀ

Posted On: 04 AUG 2021 3:42PM by PIB Chandigarh

ਵੰਦੇ ਭਾਰਤ ਮਿਸ਼ਨ 07—05—2020 ਨੂੰ ਸ਼ੁਰੂ ਹੋਇਆ ਸੀ ਅਤੇ ਉਦੋਂ ਤੋ ਲਗਾਤਾਰ ਚੱਲ ਰਿਹਾ ਹੈ 24—07—2021 ਤੱਕ 88,000 ਤੋਂ ਵੱਧ ਦੇਸ਼ ਅੰਦਰ ਆਉਣ ਵਾਲੀਆਂ ਉਡਾਣਾਂ ਸੰਚਾਲਿਤ ਕੀਤੀਆਂ ਗਈਆਂ ਹਨ ਅਤੇ 100 ਤੋਂ ਵੱਧ ਮੁਲਕਾਂ ਤੋਂ 21 ਲੱਖ ਤੋਂ ਵੱਧ ਮੁਸਾਫ਼ਰ ਭਾਰਤ ਪਰਤੇ ਹਨ ਇਸੇ ਸਮੇਂ ਦੌਰਾਨ 87,600 ਦੇਸ਼ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਚਲਾਈਆਂ ਗਈਆਂ ਹਨ ਅਤੇ 57 ਲੱਖ ਤੋਂ ਵੱਧ ਮੁਸਾਫਰਾਂ ਨੇ ਵਿਦੇਸ਼ੀ ਮੁਲਕਾਂ ਲਈ ਸਫਰ ਕੀਤਾ ਹੈ ਵੰਦੇ ਭਾਰਤ ਮਿਸ਼ਨ ਤਹਿਤ ਉਡਾਣਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਿਰਧਾਰਿਤ ਸਿਹਤ ਸੰਬੰਧੀ ਪ੍ਰੋਟੋਕੋਲ ਦੀ ਸਖ਼ਤ ਪਾਲਣਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਨਿਰਧਾਰਿਤ ਪ੍ਰਕਿਰਿਆਵਾਂ ਤਹਿਤ ਸੰਚਾਲਿਤ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਵਿਦੇਸ਼ ਮੁਲਕ ਜਿਸ ਤੋਂ ਉਡਾਣ ਆਉਣੀ ਹੈ ਅਤੇ ਵਿਦੇਸ਼ੀ ਮੁਲਕ ਜਿਸ ਵਿੱਚ ਜਾਣੀ ਹੈ , ਦੇ ਲਾਗੂ ਦਿਸ਼ਾ ਨਿਰਦੇਸ਼ ਅਤੇ ਨਿਯਮਾਂ ਦੀ ਪਾਲਣਾ ਕਰਦਿਆਂ ਉਡਾਣਾਂ ਚਲਾਈਆਂ ਜਾਂਦੀਆਂ ਹਨ
 

ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਰਾਜ ਮੰਤਰੀ ਜਨਰਲ (ਰਿਟਾ) ਡਾਕਟਰ ਵੀ ਕੇ ਸਿੰਘ ਨੇ ਡਾਕਟਰ ਸਸਮਿਤ ਪਤਰੈਨ ਨੂੰ ਇੱਕ ਲਿਖਤੀ ਜਵਾਬ ਵਿੱਚ ਅੱਜ ਰਾਜ ਸਭਾ ਵਿੱਚ ਦਿੱਤੀ


*********

ਆਰ ਕੇ ਜੇ / ਐੱਮ


(Release ID: 1742400) Visitor Counter : 170


Read this release in: English , Urdu , Telugu