ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ
ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਵੱਲੋਂ ਬਕਸਰ, ਬਿਹਾਰ ’ਚ ਇੱਕ ਵਿਕੇਂਦ੍ਰੀਕ੍ਰਿਤ ਬਾਇਓਮੈਡੀਕਲ ਵੇਸਟ ਇਨਸਿਨਰੇਟਰ ਦਾ ਵਰਚੁਅਲੀ ਉਦਘਾਟਨ
ਬਕਸਰ, ਬਿਹਾਰ ’ਚ ਵਿਕੇਂਦ੍ਰੀਕ੍ਰਿਤ ਬਾਇਓਮੈਡੀਕਲ ਵੇਸਟ ਇਨਸਿਨਰੇਟਰ ਦਾ ਉਦਘਾਟਨ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਤੇ ਬਕਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ
Posted On:
04 AUG 2021 10:39AM by PIB Chandigarh
ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੇ ਰਾਘਵਨ ਨੇ ਬਿਹਾਰ ’ਚ ਬਕਸਰ ਨਗਰ ਕੌਂਸਲ ਦੀ ਹਦੂਦ ’ਚ ਇੱਕ ਵਿਕੇਂਦ੍ਰੀਕ੍ਰਿਤ ਬਾਇਓਮੈਡੀਕਲ ਵੇਸਟ ਇਨਸਿਨਰੇਟਰ ਦਾ ਵਰਚੁਅਲੀ ਉਦਘਾਟਨ ਕੀਤਾ। ‘ਗਣੇਸ਼ ਇੰਜੀਨੀਅਰਿੰਗ ਵਰਕਸ’ ਵੱਲੋਂ ਵਿਕਸਤ ਕੀਤੀ ਗਈ ਇਸ ਟੈਕਨੋਲੋਜੀ ਨੂੰ ਜੂਨ 2020 ’ਚ ‘ਵੇਸਟ ਟੂ ਵੈਲਥ ਮਿਸ਼ਨ’ (ਕੂੜਾ–ਕਰਕਟ ਤੋਂ ਧਨ ਬਣਾਉਣ ਦੀ ਮੁਹਿੰਮ)‘ਬਾਇਓਮੈਡੀਕਲ ਵੇਸਟ ਟ੍ਰੀਟਮੈਂਟ ਇਨੋਵੇਸ਼ਨ ਚੈਲੇਂਜ’ ਰਾਹੀਂ ਕੀਤੀ ਗਈ ਸੀ। ਇਹ ਮਿਸ਼ਨ ‘ਪ੍ਰਧਾਨ ਮੰਤਰੀ ਦੀ ਵਿਗਿਆਨ, ਟੈਕਨੋਲੋਜੀ ਤੇ ਨਵੀਨਤਾ ਬਾਰੇ ਸਲਾਹਕਾਰ ਪ੍ਰੀਸ਼ਦ’ (PM-STIAC – ਪ੍ਰਾਈਮ ਮਿਨਿਸਟਰ’ਜ਼ ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ ਐਡਵਾਈਜ਼ਰੀ ਕੌਂਸਲ) ਦੀਆਂ ਨੋਂ ਵਿਗਿਆਨਕ ਮਿਸ਼ਨਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਅਗਵਾਈ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਕੋਲ ਹੈ।
ਬਕਸਰ ’ਚ ਸਥਾਪਤ ਕੀਤਾ ਗਿਆ ਇਹ ਪਾਇਲਟ ਪ੍ਰੋਜੈਕਟ ਪੋਰਟੇਬਲ ਅਤੇ ਫ਼ੋਰਸਡ ਡ੍ਰਾਫ਼ਟ ਇਨਸਿਨਰੇਟਰ ਹੈ, ਜੋ ਵੇਸਟ ਹੀਟ ਰੀਕਵਰੀ ਦੀ ਵਿਵਸਥਾ ਨਾਲ ਹਰੇਕ ਘੰਟੇ ਸੂਤੀ ਕੱਪੜੇ, ਪਲਾਸਟਿਕ ਜਾ। ਅਜਿਹੀਆਂ ਸਮੱਗਰੀਆਂ ਤੋਂ ਬਣੇ 50 ਕਿਲੋਗ੍ਰਾਮ ਬਾਇਓਮੈਡੀਕਲ ਵੇਸਟ ਨਾਲ ਨਿਪਟਣ (5 ਕਿਲੋਗ੍ਰਾਮ ਪ੍ਰਤੀ ਬੈਚ) ਦੇ ਸਮਰੱਥ ਹੈ। ਇਸ ਇਕਾਈ ਨੂੰ ਦੋ ਵਰਗ ਮੀਟਰ ਸਥਾਨ ਅਤੇ ਮੁਢਲੇ ਇਗਨੀਸ਼ਨ ਲਈ ਸਿਰਫ਼ 0.6 kWh ਬਿਜਲੀ ਦੀ ਲੋੜ ਪੈਂਦੀ ਹੈ ਅਤੇ ਫਿਰ ਇਸ ਦੀ ਬਿਜਲੀ ਵਰਤੋਂ ਆਪਣੇ–ਆਪ ਬੰਦ ਹੋ ਜਾਂਦੀ ਹੈ।
ਬਕਸਰ, ਬਿਹਾਰ ਦੇ ਵਾਰਡ–32, ਜਿਓਤੀ ਚੌਕ ’ਚ ਵਿਕੇਂਦ੍ਰੀਕ੍ਰਿਤ ਬਾਇਓਮੈਡੀਕਲ ਵੇਸਟ ਇਨਸਿਨਰੇਟਰ ਤਾਇਨਾਤ ਕੀਤਾ ਗਿਆ
ਵੇਸਟ ਹੀਟ ਰੀਕਵਰੀ; ਇਸ ਇਨਸਿਨਰੇਟਰ ਦੀ ਸਥਾਪਨਾ ਦੇ ਸਥਾਨ ਨੇੜੇ ਕਿਸੇ ਉਤਪਾਦਕ ਐਪਲੀਕੇਸ਼ਨ ਲਈ ਗਰਮ ਗੈਸ ਤੋਂ ਲਵੇਗਾ। ਇਸ ਪਾਇਲਟ ਦੌਰਾਨ ਡਿਸਟਿਲਡ ਵਾਟਰ, ਭਾਫ਼, ਗਰਮ ਪਾਣੀ, ਗੈਸ ਬਰਨਿੰਗ ਆਦਿ ਜਿਹੇ ਵਿਭਿੰਨ ਪ੍ਰਕਾਰ ਦੇ ਵੇਸਟ ਹੀਟ ਤੇ ਉਤਪਾਦਾਂ ਦੀ ਪਰਖ ਵੱਖੋ–ਵੱਖਰੀਆਂ ਥਾਵਾਂ ’ਤੇ ਕੀਤੀ ਜਾਵੇਗੀ। ਰਿਹਾਇਸ਼ੀ ਜਾਂ ਜਨਤਕ ਸਥਾਨਾਂ ’ਤੇ ਟੈਕਨੋਲੋਜੀ ਦੀ ਬਿਹਤਰੀਨ ਉਪਯੋਗਤਾ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ, ਤਾਂ ਜੋ ਧੂੰਆਂ ਬਿਲਕੁਲ ਵੀ ਨਾ ਨਿਕਲੇ, ਚਿਮਨੀ ਦੀ ਵਰਤੋਂ ਹੋਵੇ, ਕੰਪੈਕਟ ਸਿਸਟਮ, ਪਲਾਜ਼ਮਾ (ਸਪਾਰਕ) ਬਰਨਿੰਗ, ਵੇਸਟ ਹੀਟ ਰਿਕਵਰੀ ਆਦਿ ਨੂੰ ਯਕੀਨੀ ਬਣਾਇਆ ਜਾਵੇ।
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੇ ਰਾਘਵਨ ਨੇ ਬਕਸਰ ਜ਼ਿਲਾ ਪ੍ਰਸ਼ਾਸਨ, ਬਕਸਰ ਨਗਰ ਕੌਂਸਲ ਅਤੇ ‘ਵੇਸਟ ਟੂ ਵੈਲਥ ਮਿਸ਼ਨ’ ਵੱਲੋਂ ਬਕਸਰ ਨਗਰਪਾਲਿਕਾ, ਬਿਹਾਰ ਵਿਖੇ ਵਿਕੇਂਦ੍ਰੀਕ੍ਰਿਤ ਬਾਇਓਮੈਡੀਕਲ ਵੇਸਟ ਇਨਸਿਨਰੇਟਰ ਦੇ ਵਰਚੁਅਲ ਉਦਘਾਟਨ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ।
ਛੋਟੇ ਕਸਬਿਆਂ ਅਤੇ ਪਿੰਡਾਂ ਵਿੱਚ ਕੋਵਿਡ -19 ਮਹਾਮਾਰੀ ਕਾਰਣ ਬਾਇਓਮੈਡੀਕਲ ਰਹਿੰਦ-ਖੂੰਹਦ ਦੇ ਪ੍ਰਬੰਧ ਅਤੇ ਨਿਬੇੜੇ ਨਾਲ ਜੁੜੀ ਸਮੱਸਿਆ ਵਧ ਗਈ ਹੈ; ਜਿਨ੍ਹਾਂ ਕੋਲ ਕੇਂਦਰੀ ਬਾਇਓਮੈਡੀਕਲ ਵੇਸਟ ਟ੍ਰੀਟਮੈਂਟ ਸਹੂਲਤਾਂ ਦੀ ਪਹੁੰਚ ਨਹੀਂ ਹੈ। ਕੂੜਾ–ਕਰਕਟ ਦੇ ਨਿਬੇੜੇ ਲਈ ਵਿਕੇਂਦ੍ਰੀਕ੍ਰਿਤ ਟੈਕਨੋਲੋਜੀਆਂ ਦੀ ਜ਼ਰੂਰਤ ਨੂੰ ਸਮਝਦੇ ਹੋਏ, ‘ਵੇਸਟ ਟੂ ਵੈਲਥ ਮਿਸ਼ਨ’ ਦੁਆਰਾ ਬਾਇਓਮੈਡੀਕਲ ਵੇਸਟ ਟ੍ਰੀਟਮੈਂਟ ਇਨੋਵੇਸ਼ਨ ਚੈਲੇਂਜ ਨੇ ਸੁਰੱਖਿਅਤ ਸੰਗ੍ਰਹਿ, ਨਿਬੇੜੇ/ਵੱਡੀ ਮਾਤਰਾ ਦੇ ਇਲਾਜ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਖੋਜ ਸੰਸਥਾਵਾਂ ਦੇ ਸਟਾਰਟ-ਅਪਸ, ਕਾਰਪੋਰੇਟਾਂ ਅਤੇ ਉੱਦਮੀਆਂ ਤੋਂ ਟੈਕਨੋਲੋਜੀ ਅਰਜ਼ੀਆਂ ਮੰਗੀਆਂ ਸਨ। ਚੱਲ ਰਹੀ ਕੋਵਿਡ -19 ਮਹਾਮਾਰੀ ਦੌਰਾਨ ਬਾਇਓ-ਮੈਡੀਕਲ ਰਹਿੰਦ-ਖੂੰਹਦ ਪੈਦਾ ਹੋ ਰਹੀ ਹੈ। ਦੇਸ਼ ਭਰ ਤੋਂ 460 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਅਤੇ ਅੰਤ ਵਿੱਚ ਤਿੰਨ ਤਕਨੀਕਾਂ ਨੂੰ ਪਾਇਲਟ ਕਰਨ ਲਈ ਚੁਣਿਆ ਗਿਆ ਸੀ। ਸਥਾਨਕ ਪ੍ਰਸ਼ਾਸਨ ਦੁਆਰਾ ਨਿਰੰਤਰ ਨਿਗਰਾਨੀ ਅਤੇ ਮੁੱਲਾਂਕਣ ਦੁਆਰਾ ਨਤੀਜਿਆਂ ਦੇ ਅਧਾਰ ਤੇ ਵਿਸ਼ੇਸ਼ ਸੰਦਰਭ ਵਿੱਚ ਇਹਨਾਂ ਤਕਨੀਕਾਂ ਦਾ ਮੁੱਲਾਂਕਣ ਕੀਤਾ ਜਾਵੇਗਾ। ਐੱਮ ਐਂਡ ਈ ਡਾਟਾ ਵੇਸਟ-ਟੂ-ਵੈਲਥ ਮਿਸ਼ਨ (ਪੋਰਟਲ) ਡੈਸ਼ਬੋਰਡ ‘ਤੇ ਉਪਲਬਧ ਹੋਵੇਗਾ।
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਵਿਕੇਂਦ੍ਰੀਕ੍ਰਿਤ ਬਾਇਓਮੈਡੀਕਲ ਵੇਸਟ ਇਨਸਾਈਨੇਟਰ ਦਾ ਉਦਘਾਟਨ ਕਰਦਿਆਂ ਪ੍ਰੋ. ਕੇ. ਵਿਜੇ ਰਾਘਵਨ ਨੇ ਇੱਕ ਵਿਕੇਂਦ੍ਰੀਕ੍ਰਿਤ ਬਾਇਓਮੈਡੀਕਲ ਵੇਸਟ ਇਨਸਿਨਰੇਟਰ ਦਾ ਉਦਘਾਟਨ ਕਰਦਿਆਂ ਟੈਕਨੋਲੋਜੀ ਸ਼ੁੱਧੀਕਰਣ ਲਈ ਭਵਿੱਖ ਵਾਸਤੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਤੇ ਕਿਹਾ,‘‘ਇਹ ਖ਼ੁਸ਼ੀ ਦੀ ਗੱਲ ਹੈ ਕਿ ਬਕਸਰ ਦੀ ਇੱਕ ਸਟਾਰਟਅੱਪ ਕੰਪਨੀ ਗਣੇਸ਼ ਇੰਜੀਨੀਅਰਿੰਗ ਵਿਕੇਂਦ੍ਰੀਕ੍ਰਿਤ ਬਾਇਓਮੈਡੀਕਲ ਵੇਸਟ ਇਨਸਿਨਰੇਟਰ ਵਿਕਸਤ ਕਰਨ ਦੇ ਯੋਗ ਰਹੀ ਹੈ। ਮੈਂ ਬਕਸਰ ਜ਼ਿਲ੍ਹਾ ਪ੍ਰਸ਼ਾਸਨ ਦਾ ਉਨ੍ਹਾਂ ਦੀ ਮਦਦ ਅਤੇ ਸਹਿਯੋਗ ਲਈ ਧੰਨਵਾਦ ਕਰਨਾ ਚਾਹਾਂਗਾ। ਅੱਗੇ ਜਾ ਕੇ ਇਹ ਮਹੱਤਵਪੂਰਨ ਹੈ ਕਿ ਗਣੇਸ਼ ਇੰਜੀਨੀਅਰਿੰਗ ਕਾਰਜਸ਼ੀਲ ਪੜਾਅ ਦੀ ਸੂਝ ਦੀ ਵਰਤੋਂ ਕਰੇ ਅਤੇ ਆਪਣੀ ਟੈਕਨੋਲੋਜੀ ਨੂੰ ਹੋਰ ਸੁਧਾਰੇ ਅਤੇ ਸਕੇਲ-ਅਪ ਲਈ ਨਿਰਮਾਣ ਭਾਈਵਾਲੀਆਂ ਦੀ ਪੜਚੋਲ ਕਰੇ।”
ਬਕਸਰ ਨਗਰ ਪ੍ਰੀਸ਼ਦ ਦੇ ਸਲਾਹਕਾਰ ਸ਼੍ਰੀ ਅਜੈ ਚੌਬੇ ਨੇ ਕਿਹਾ, “ਇਹ ਮਾਣ ਵਾਲੀ ਗੱਲ ਹੈ ਕਿ ਇੱਕ ਬਕਸਰ ਦੀ ਕੰਪਨੀ ਨੇ ਇਸ ਪ੍ਰਣਾਲੀ ਨੂੰ ਸਵਦੇਸ਼ੀ ਰੂਪ ਵਿੱਚ ਵਿਕਸਤ ਕੀਤਾ ਹੈ। ਇਸ ਸਿਸਟਮ ਨੂੰ ਕੂੜੇ ਦੇ ਸਰੋਤ 'ਤੇ ਅਸਾਨੀ ਨਾਲ ਸਥਾਪਤ ਕੀਤਾ ਜਾ ਸਕਦਾ ਹੈ ਅਤੇ ਆਵਾਜਾਈ ਅਤੇ ਲੇਬਰ ਦੇ ਖਰਚਿਆਂ ਦੀ ਬਚਤ ਕਰਦੇ ਹੋਏ ਕੂੜੇ ਦਾ ਕੁਸ਼ਲਤਾ ਨਾਲ ਟ੍ਰੀਟ ਕੀਤਾ ਜਾ ਸਕਦਾ ਹੈ. "
ਬਕਸਰ ਸਥਿਤ ਬਾਇਓਮਾਸ ਗੈਸੀਫਿਕੇਸ਼ਨ-ਅਧਾਰਤ ਬਿਜਲੀ ਉਤਪਾਦਨ ਪ੍ਰਣਾਲੀਆਂ ਦਾ ਐੱਮਐੱਨਆਰਈ (MNRE) ਦੁਆਰਾ ਪ੍ਰਵਾਨਤ ਨਿਰਮਾਤਾ ਗਣੇਸ਼ ਇੰਜੀਨੀਅਰਿੰਗ ਵਰਕਸ, ਤਿੰਨ ਮਹੀਨਿਆਂ ਲਈ ਪਾਇਲਟ ਦਾ ਸੰਚਾਲਨ ਅਤੇ ਦੇਖਭਾਲ ਕਰੇਗਾ, ਜਿਸ ਤੋਂ ਬਾਅਦ ਬਕਸਰ ਜ਼ਿਲ੍ਹਾ ਪ੍ਰਸ਼ਾਸਨ ਯੂਨਿਟ ਦਾ ਸੰਚਾਲਨ ਸੰਭਾਲ ਲਵੇਗਾ। ਪਾਇਲਟ ਦੀ ਨਿਗਰਾਨੀ ਅਤੇ ਮੁੱਲਾਂਕਣ ਬਕਸਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫਤਰ ਦੇ ‘ਵੇਸਟ ਟੂ ਵੈਲਥ ਮਿਸ਼ਨ’ ਦੁਆਰਾ ਕੀਤਾ ਜਾਵੇਗਾ।
*********
ਡੀਐੱਸ
(Release ID: 1742303)
Visitor Counter : 222