ਰੱਖਿਆ ਮੰਤਰਾਲਾ

ਰੱਖਿਆ ਸਕੱਤਰ ਨੇ 75ਵੇਂ ਅਜ਼ਾਦੀ ਦਿਨ ਸਮਾਰੋਹ ’ਤੇ ਵੇਬਸਾਈਟ ਦਾ ਸ਼ੁਭਾਰੰਭ ਕੀਤਾ

Posted On: 03 AUG 2021 5:48PM by PIB Chandigarh

ਦੁਨੀਆ ਭਰ ਦੇ ਭਾਰਤੀਆਂ ਨੂੰ ਅਜ਼ਾਦੀ ਦਿਨ ਮਨਾਉਣ ਲਈ ਜੋੜਨ ਵਾਲਾ ਰੰਗ ਮੰਚ

ਸਮਾਰੋਹ ਨਾਲ ਜੁੜੀਆਂ ਸਾਰੀਆ ਗਤੀਵਿਧੀਆਂ ਦੀ ਜਾਣਕਾਰੀ ਦੇਣ ਲਈ 

ਲਾਲ ਕਿਲੇ ਤੋਂ ਮੁੱਖ ਘਟਨਾ ਦੀ ਲਾਈਵ ਸਟਰੀਮਿੰਗਵੀ.ਆਰ. 360 ਡਿਗਰੀ ’ ਲਾਈਵ ਫੀਡ

ਹੋਰ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਵਿਸ਼ੇਸ਼ ਆਈ.ਡੀ.ਸੀਰੇਡੀਓਗੈਲਰੀਇੰਟਰਐਕਟਿਵ ਫਿਲਟਰ-ਬੁਕਸ ਅਤੇ ਬਲਾਗ ਸ਼ਾਮਿਲ

 

ਭਾਰਤ ਵਿਦੇਸ਼ੀ ਸ਼ਾਸਨ ਤੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ‘ਆਜ਼ਾਦੀ ਕਾ ਅੰਮਿ੍ਤ ਮਹਾਉਤਸਵ’ ਮਨਾ ਰਿਹਾ ਹੈ ਪੂਰਾ ਦੇਸ਼ ਦੇਸ਼ਭਗਤੀ ਦੇ ਜੋਸ਼ ’ ਸਰਾਬੋਰ ਹੈ ਇਸ ਮਹੱਤਵਪੂਰਣ ਮੌਕੇ ਨੂੰ ਮਨਾਉਣ ਲਈ ਰੱਖਿਆ ਸਕੱਤਰ ਡਾਅਜੈ ਕੁਮਾਰ ਨੇ ਮਿਤੀ: 3 ਅਗਸਤ 2021 ਨੂੰ ਨਵੀਂ ਦਿੱਲੀ ਵਿੱਚ 75ਵੇਂ ਸੁਤੰਤਰਤਾ ਦਿਵਸ ਸਮਾਰੋਹ 2021 (IDC 2021 ) ’ਤੇ ਇੱਕ ਵੇਬਸਾਈਟ  https://indianidc2021.mod.gov.in ਲਾਂਚ ਕੀਤੀ ਇਹ ਸਾਡੇ ਰਾਸ਼ਟਰੀ ਉਤਸਵ ਨੂੰ ਮਨਾਉਣ ਲਈ ਦੁਨੀਆ ਭਰ ਤੋਂ ਭਾਰਤੀਆਂ ਨੂੰ ਜੋੜਨ ਵਾਲਾ ਇੱਕ ਰੰਗ ਮੰਚ ਹੈ ਆਉਣ ਵਾਲੇ ਦਿਨਾਂ ਵਿੱਚ ਆਈ.ਡੀ.ਸੀ. 2021 ਪਲੇਟਫਾਰਮ ਦਾ ਮੋਬਾਇਲ ਐਪ ਲਾਂਚ ਕੀਤਾ ਜਾਵੇਗਾ  

 

ਇਹ ਰੰਗ ਮੰਚ ਸਾਰਿਆਂ ਲਈ ਸੁਤੰਤਰ ਤੌਰ ਤੇ ਉਪਲਬਧ ਹੈ ਅਤੇ ਆਈ.ਡੀ.ਸੀ. 2021 ਦੇ ਆਸੇ-ਪਾਸੇ ਕੇਂਦਰਿਤ ਗਤੀਵਿਧੀਆਂ ਦੇ ਬਾਰੇ ਵਿੱਚ ਅਪਡੇਟ ਜਾਣਕਾਰੀ ਪ੍ਰਦਾਨ ਕਰਦਾ ਹੈ ਇਸ ਵਿੱਚ ਸਾਰੇ ਭਾਰਤੀ ਪ੍ਰਵਾਸੀ ਸ਼ਾਮਿਲ ਹਨਠੀਕ ਇਵੇਂ ਜਿਵੇਂ ਉਹ ਵਿਅਕਤੀਗਤ ਤੌਰ ਤੇ ਸਮਾਰੋਹ ਦਾ ਹਿੱਸਾ ਹੋਣ ਇਹ ਸਾਰੇ ਉਮਰ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਜੋੜਨ ਦੀ ਇੱਕ ਕੋਸ਼ਿਸ਼ ਹੈ  

 

ਇਹ ਪਲੇਟਫਾਰਮ ਪਹਿਲੀ ਵਾਰ ਮਿਤੀ: 15 ਅਗਸਤ, 2021 ਨੂੰ ਸ਼ਾਨਦਾਰ ਲਾਲ ਕਿਲੇ ’ਤੇ ਆਯੋਜਿਤ ਸੁਤੰਤਰਤਾ ਦਿਵਸ ਸਮਾਰੋਹ ਨੂੰ ਵਰਚੁਅਲ ਰਿਅਲਿਟੀ ( ਵੀ.ਆਰ. ) 360 ਡਿਗਰੀ ਪ੍ਰਾਰੂਪ ਵਿੱਚ ਲਾਈਵ ਸਟ੍ਰੀਮ ਕਰੇਗਾ ਲੋਕ ਇਸ ਸਹੂਲਤ ਦੀ ਵਰਤੋ ਵੀ.ਆਰਗੈਜੇਟ ਦੇ ਨਾਲ ਜਾਂ ਉਸਦੇ ਬਿਨਾਂ ਕਰ ਸਕਦੇ ਹਨ 

 

ਇਹ ਮੰਚ ਵਿਸ਼ੇਸ਼ ਆਈ.ਡੀ.ਸੀਰੇਡਿਓਗੈਲਰੀਇੰਟਰਐਕਟਿਵ ਫਿਲਟਰਵੀਰਤਾ ਦੇ ਕਾਰਨਾਮਿਆਂ ’ਤੇ -ਪੁਸਤਕਾਂ, 1971 ਦੀ ਜਿੱਤ ਦੇ 50 ਸਾਲ ਅਤੇ ਸੁਤੰਤਰਤਾ ਅੰਦੋਲਨ ਤੇ ਬਲਾਗਸਯੁੱਧ ਅਤੇ ਯੁੱਧ ਸਮਾਰਕ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ ਇੰਟਰਨੇਟ ਦੇ ਉਪਭੋਗਤਾ ਮਿੰਟ-ਟੂ-ਮਿੰਟ ਪ੍ਰੋਗਰਾਮਰੂਟ ਮੈਪਪਾਰਕਿੰਗ ਵੇਰਵਾਆਰ.ਐਸ.ਵੀ.ਪੀਅਤੇ ਹੋਰ ਗਤੀਵਿਧੀਆਂ ਦੇ ਵੇਰਵੇ ਸਹਿਤ ਸੁਤੰਤਰਤਾ ਦਿਵਸ ਪ੍ਰੋਗਰਾਮ ਨਾਲ ਸੰਬੰਧਿਤ ਜਾਣਕਾਰੀ ਜਾਣਨ ਲਈ ਲਾਗ ਇੰਨ ਵੀ ਕਰ ਸਕਦੇ ਹਨ ਇਸ ਮੌਕੇ ਨੂੰ ਮਨਾਉਣ ਲਈ ਵੱਖ-ਵੱਖ ਮੰਤਰਾਲਿਆ ਵਲੋਂ ਕੀਤੀ ਗਈ ਸਾਰੇ ਪਹਿਲੂਆਂ ਲਈ ਪ੍ਰੋਗਰਾਮ ਕੈਲੇਂਡਰ ਵੀ ਇਸ ਪਲੇਟਫਾਰਮ ’ਤੇ ਉਪਲੱਬਧ ਹਨ  

 

ਸੀਮਾ ਸੜਕ ਸੰਗਠਨ (ਬੀ.ਆਰ..), ਰਾਸ਼ਟਰੀ ਕੈਡੇਟ ਕੋਰ (ਐਨ.ਸੀ.ਸੀ.) ਅਤੇ ਭਾਰਤੀ ਸਮੁੰਦਰੀ ਰੱਖਿਅਕ (ਆਈ.ਸੀ.ਜੀ.) ਸਮੇਤ ਸੁਰੱਖਿਆ ਬਲ ਅਤੇ ਰੱਖਿਆ ਮੰਤਰਾਲਾ ਦੇ ਵੱਖ-ਵੱਖ ਅੰਗਾਂ ਵਲੋਂ ਦੇਸ਼ ਭਰ ਵਿੱਚ ਲੱਗਭੱਗ 40 ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ 

 

ਇੱਕ ਅਨੂਠੀ ਵੈਬ ਆਧਾਰਿਤ ਆਰ.ਐਸ.ਵੀ.ਪੀਪ੍ਰਣਾਲੀ ਦੇ ਤਹਿਤ ਹਰੇਕ ਸੱਦੇ ਪੱਤਰ ’ਤੇ ਇੱਕ ਕਿਊ.ਆਰਕੋਡ ਚੰਗੀ ਤਰ੍ਹਾਂ ਅੰਕਿਤ ਕੀਤਾ ਜਾਵੇਗਾ ਜਿਸਨੂੰ ਸੱਦੇ ਵਿਅਕਤੀ ਵਲੋਂ ਆਪਣੇ ਸਮਾਰਟ ਫੋਨ ਦਾ ਪ੍ਰਯੋਗ ਕਰਕੇ ਸਕੈਨ ਕੀਤਾ ਜਾਣਾ ਹੈ ਕਿਊ.ਆਰਕੋਡ ਦੇ ਸਕੈਨ ਕਰਨ ’ਤੇ ਇੱਕ ਵੈਬ ਲਿੰਕ ਜੈਨਰੇਟ ਹੋਵੇਗਾਜਿਸਦੇ ਮਾਧਿਅਮ ਰਾਹੀ ਸੱਦੇ ਗਏ ਵਿਅਕਤੀ ਨੂੰ ਵੈਬ ਪੋਰਟਲ ’ਤੇ ਨਿਰਦੇਸ਼ਤ ਕੀਤਾ ਜਾਵੇਗਾ ਪੋਰਟਲ ’ਤੇ ਸੱਦੇ ਗਏ ਵਿਅਕਤੀ ਸਮਾਰੋਹ ਵਿੱਚ ਭਾਗ ਲੈਣ ਲਈ ਆਪਣੀ ਇੱਛਾ ਜ਼ਾਹਰ ਕਰ ਸੱਕਦੇ ਹਨ 

 

ਇਸ ਮੌਕੇ ’ਤੇ ਬੋਲਦੇ ਹੋਏ ਰੱਖਿਆ ਸਕੱਤਰ ਡਾਅਜੈ ਕੁਮਾਰ ਨੇ ਕਿਹਾ ਕਿ ਇਸ ਪਲੇਟਫਾਰਮ ਦਾ ਉਦੇਸ਼ ਜਨਤਾ ਵਿੱਚ ਇੱਕਜੁੱਟਤਾ ਦੀ ਸੰਸਕ੍ਰਿਤੀ ਨੂੰ ਇੱਕਠਾ ਕਰਨਾ ਹੈ ਤਾਂ ਕਿ ਉਹ ਇਸ ਇਤਿਹਾਸਿਕ ਮੌਕੇ ਦਾ ਜਸ਼ਨ ਮਨਾ ਸਕਣ ਅਤੇ ਭਾਰਤੀ ਹੋਣ ਦੀ ਆਮ ਪਹਿਚਾਨ ਦੇ ਤਹਿਤ ਇੱਕਜੁੱਟ ਹੋ ਸਕਣ ਉਨ੍ਹਾਂ ਨੇ ਆਈ.ਡੀ.ਸੀ. 2021 ਤੱਕ ਯੋਜਨਾਬੱਧ ਗਤੀਵਿਧੀਆਂ ਦੀ ਸੰਖਿਆ ’ਤੇ ਚਾਨਣਾ ਪਾਇਆਜਿਸ ਵਿੱਚ ਮਾਉਂਟ ਮਣਿਰੰਗ ਵਿੱਚ ਸਾਰੇ ਔਰਤ ਪਰਬਤਾਰੋਹੀ ਮੁਹਿੰਮਬੀ.ਆਰ.ਵਲੋਂ ਆਯੋਜਿਤ ਕੀਤੇ ਜਾ ਰਹੇ 75 ਚਿਕਿਤਸਾ ਕੈਂਪ ਅਤੇ ਦੇਸ਼ ਭਰ ਵਿੱਚ 75 ਸਥਾਨਾਂ ’ਤੇ ਐਨ.ਸੀ.ਸੀਕੈਡੇਟਾਂ ਵਲੋਂ ਕੀਤੀ ਜਾਣ ਵਾਲੀ ਚਿੱਤਰ ਦੀ ਸਫਾਈ ਸੰਬੰਧੀ ਗਤੀਵਿਧੀਆਂ ’ਤੇ ਪ੍ਰਕਾਸ਼ ਪਾਇਆ ਗਿਆ 

 

ਡਾਅਜੈ ਕੁਮਾਰ ਨੇ ਕਿਹਾ ਕਿ ਲੋਕ ਜਲਦ ਹੀ ਨਵੀਂ ਦਿੱਲੀ ਵਿੱਚ ਰਾਸ਼ਟਰੀ ਯੁੱਧ ਸਮਾਰਕ ( ਐਨ.ਡਬਲਿਊ.ਐਮ.) ਵਿੱਚ ਸ਼ਹੀਦ ਹੋਏ ਵੀਰਾਂ ਨੂੰ ਆਨਲਾਈਨ ਸ਼ਰਧਾਂਜਲੀ ਦੇ ਸਕੇਂਗੇ  ਉਨ੍ਹਾਂ ਨੇ ਕਿਹਾ ਕਿ ਐਨ.ਡਬਲਿਊ.ਐਮਵਿੱਚ ਇੰਟਰਐਕਟਿਵ ਦੀ ਯੋਸਕ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਲੋਕ ਡਿਜੀਟਲ ਮਾਧਿਅਮਾਂ ਰਾਹੀ ਵੀਰਾਂ ਨੂੰ ਸ਼ਰਧਾਂਜਲੀ ਦੇ ਸਕਦੇ ਹਨ  ਰੱਖਿਆ ਸਕੱਤਰ ਨੇ ਇਹ ਵੀ ਕਿਹਾ ਕਿ ਆਈ.ਡੀ.ਸੀ. 2021 ਦੇ ਅਨੁਸਾਰ ਵੀਰਤਾ ਪੁਰਸਕਾਰ ਜੈਤੂਆ ਜਾਂ ਉਨ੍ਹਾਂ ਦੇ ਵਾਰਿਸਾ ਅਤੇ ਵੀਰ ਨਾਰੀਆਂ ਦੇ ਨਾਲ ਪ੍ਰੋਤਸਾਹਿਤ ਕਰਨ ਵਾਲੀ ਵਾਰਤਾ ਵੀ ਆਯੋਜਿਤ ਕੀਤੀ ਜਾ ਰਹੀ ਹੈ ਆਯੋਜਨਾਂ ਦਾ ਵੇਰਵਾ ਵੈਬ ਸਾਈਟ ’ਤੇ ਉਪਲੱਬਧ ਹੈ  

 ****************

ਨੰਪੀ/ਕੇਏ/ਡੀਕੇ/ਆਰਪੀ/ਸ਼ੇਵੀ/ਏਡੀਏ


(Release ID: 1742200) Visitor Counter : 202


Read this release in: English , Urdu , Hindi