ਗ੍ਰਹਿ ਮੰਤਰਾਲਾ

ਜੰਗਬੰਦੀ ਦੀ ਉਲੰਘਣਾ

Posted On: 03 AUG 2021 5:03PM by PIB Chandigarh

ਕੰਟਰੋਲ ਰੇਖਾ (ਐੱਲ  ਸੀਅਤੇ ਅੰਤਰਰਾਸ਼ਟਰੀ ਸਰਹੱਦ (ਆਈ ਬੀਤੇ ਪਾਕਿਸਤਾਨ ਦੁਆਰਾ ਬਿਨਾ ਕਿਸੇ ਭੜਕਾਹਟ ਦੇ ਗੋਲੀਬਾਰੀ ਤੇ ਜੰਗਬੰਦੀ ਦੀ ਉਲੰਘਣਾ ਦੇ ਮਾਮਲਿਆਂ ਦੌਰਾਨ ਭਾਰਤੀ ਫੌਜ ਤੇ ਬੀ ਐੱਸ ਐੱਫ ਕਰਮਚਾਰੀਆਂ ਦੁਆਰਾ ਤੁਰੰਤ ਤੇ ਪ੍ਰਭਾਵਸ਼ਾਲੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ 
ਪਿਛਲੇ ਤਿੰਨ ਸਾਲਾਂ ਦੌਰਾਨ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਵਿੱਚ ਜੰਗਬੰਦੀ ਦੀ ਉਲੰਘਣਾ / ਸਰਹੱਦ ਪਾਰੋਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਗਿਣਤੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ 

Sl.No.

Month-Wise

Number of incidents of Ceasefire Violation/Cross Border Firing in Jammu and Kashmir by Pakistan

2018

2019

2020

2021 (upto June)

1.

January

408

216

394

380

2.

February

225

251

389

278

3.

March

203

275

454

0

4.

April

177

240

412

1

5.

May

351

238

398

3

6.

June

58

190

423

2

7.

July

13

314

482

 

8.

August

44

323

434

 

9.

September

112

308

436

 

10.

October

183

398

459

 

11.

November

188

333

437

 

12.

December

178

393

415

 

Total

2140

3479

5133

664

 

ਭਾਰਤ ਅਤੇ ਪਾਕਿਸਤਾਨ ਦੇ ਮਿਲਟ੍ਰੀ ਸੰਚਾਨਲ ਦੇ ਡਾਇਰੈਕਟਰ ਜਨਰਲਾਂ ਵਿਚਾਲੇ ਹਾਟ ਲਾਈਨ ਤੇ ਨਿਰਧਾਰਿਤ ਗੱਲਬਾਤ ਦੇ ਬਾਅਦ 25—02—2021 ਨੂੰ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ , ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਸਾਰੇ ਸਮਝੌਤਿਆਂ ਦੀ ਸਖ਼ਤੀ ਨਾਲ ਪਾਲਣਾ ਕਰਨ , ਸਹਿਮਤੀ ਬਣਾਉਣ ਅਤੇ ਰੇਖਾ ਦੇ ਨਾਲ ਗੋਲੀਬੰਦੀ ਬੰਦ ਕਰਨ ਲਈ ਸਹਿਮਤ ਹੋਏ 

ਰਿਪੋਰਟਾਂ ਅਨੁਸਾਰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਾਂਝੇ ਬਿਆਨ ਦਾ ਸਵਾਗਤ ਕੀਤਾ ਹੈ  ਕਈ ਦੇਸ਼ਾਂ ਨੇ ਇਸ ਵਿਕਾਸ ਨੂੰ ਇੱਕ ਮਹੱਤਵਪੂਰਨ ਅਤੇ ਸਾਕਰਾਤਮਕ ਕਦਮ ਵਜੋਂ ਸਵਾਗਤ ਕਰਦਿਆਂ ਬਿਆਨ ਜਾਰੀ ਕੀਤੇ ਹਨ 
ਸਰਕਾਰ ਦੀ ਨਿਰੰਤਰ ਸਥਿਤੀ ਇਹ ਰਹੀ ਹੈ ਕਿ ਭਾਰਤ ਪਾਕਿਸਤਾਨ ਨਾਲ ਆਮ ਗੁਆਂਢੀ ਵਾਲਾ ਰਿਸ਼ਤਾ ਚਾਹੁੰਦਾ ਹੈ ਅਤੇ ਦਹਿਸ਼ਤ , ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਦੁਵੱਲੇ ਤੇ ਸ਼ਾਂਤੀਪੂਰਕ ਮੁੱਦਿਆਂ , ਜੇ ਕੋਈ ਹੈ , ਨੂੰ ਹੱਲ ਕਰਨ ਲਈ  ਵਚਨਬੱਧ ਹੈ  ਇਹ ਪਾਕਿਸਤਾਨ ਦੀ ਜਿ਼ੰਮੇਵਾਰੀ ਹੈ ਕਿ ਉਹ ਭਰੋਸੇਯੋਗ, ਤਸਦੀਕਯੋਗ ਅਤੇ ਪਰਿਵਰਤਣ ਯੋਗ ਕਾਰਵਾਈ ਕਰਕੇ  ਅਜਿਹਾ ਅਨੁਕੂਲ ਮਾਹੌਲ ਸਿਰਜੇ , ਜਿਸ ਨਾਲ ਉਸ ਦੇ ਅਧੀਨ ਕਿਸੇ ਵੀ ਖੇਤਰ ਨੂੰ ਭਾਰਤ ਦੇ ਵਿਰੁੱਧ ਸਰਹੱਦ ਪਾਰੋਂ ਅੱਤਵਾਦ ਲਈ ਕਿਸੇ ਵੀ ਤਰੀਕੇ ਨਾਲ ਨਾ ਵਰਤਣ ਦਿੱਤਾ ਜਾਵੇ  ਭਾਰਤ ਅਤੇ ਪਾਕਿਸਤਾਨ ਸੰਬੰਧਿਤ ਹਾਈ ਕਮਿਸ਼ਨ ਤੇ ਹੋਰ ਸਥਾਪਿਤ ਢੰਗ ਤਰੀਕਿਆਂ ਰਾਹੀਂ ਸੰਚਾਰ ਦੇ ਰੈਗੂਲਰ ਚੈਨਲਾਂ ਨੂੰ ਕਾਇਮ ਰੱਖਣਾ ਜਾਰੀ ਰੱਖਦੇ ਹਨ 


ਇਹ ਜਾਣਕਾਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਲੋਕ ਸਭਾ ਵਿੱਚ ਪ੍ਰਸ਼ਨ ਦੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ 


*****************

ਐੱਨ ਡਬਲਯੁ / ਆਰ ਕੇ / ਪੀ ਕੇ /  ਵਾਈ / 2432



(Release ID: 1742079) Visitor Counter : 147


Read this release in: English , Urdu , Tamil