ਰਸਾਇਣ ਤੇ ਖਾਦ ਮੰਤਰਾਲਾ
ਜ਼ਰੂਰੀ ਦਵਾਈਆਂ ਦੀ ਸਪਲਾਈ
Posted On:
03 AUG 2021 4:27PM by PIB Chandigarh
ਸਰਕਾਰ ਨੇ ਦੇਸ਼ ਭਰ ਵਿੱਚ ਜ਼ਰੂਰੀ ਦਵਾਈਆਂ ਦੀ ਸਪਲਾਈ ਵਧਾਉਣ ਲਈ ਕਈ ਉਪਾਅ ਜਿਵੇਂ ਮੌਜੂਦਾ ਨਿਰਮਾਤਾਵਾਂ ਦੀਆਂ ਨਵੀਆਂ ਨਿਰਮਾਣ ਸਾਈਟਾਂ ਨੂੰ ਉਨ੍ਹਾਂ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਤੇਜ਼ੀ ਨਾਲ ਮਨਜ਼ੂਰੀ ਦੇਣਾ, ਨਵੇਂ ਨਿਰਮਾਤਾਵਾਂ/ਆਯਾਤਕਾਂ ਨੂੰ ਲਾਇਸੈਂਸ ਜਾਰੀ ਕਰਨਾ, ਨਿਰਮਾਤਾਵਾਂ ਨੂੰ ਕੱਚੇ ਮਾਲ ਦੀ ਸਪਲਾਈ ਵਿੱਚ ਸਹਾਇਤਾ ਕਰਨਾ ਅਤੇ ਦਵਾਈਆਂ ਦੇ ਆਯਾਤਕਾਂ ਦੀ ਸਹਾਇਤਾ ਕਰਨਾ, ਕੂਟਨੀਤਕ ਚੈਨਲਾਂ ਦੇ ਸਮਰਥਨ ਰਾਹੀਂ ਆਯਾਤ ਕਰਨ ਵਾਲੇ ਦੇਸ਼ਾਂ ਤੋਂ ਵੱਧ ਤੋਂ ਵੱਧ ਸਪਲਾਈ ਪ੍ਰਾਪਤ ਕਰਨ, ਨਿਰਯਾਤ ਨੂੰ ਇੱਕ ਨਿਸ਼ਚਤ ਅਵਧੀ ਲਈ ਸੀਮਤ ਕਰਨ ਅਤੇ ਸੀਮਤ ਸਪਲਾਈ ਦੀ ਮਿਆਦ ਦੇ ਦੌਰਾਨ, ਰੇਮਡੇਸਿਵਿਰ, ਟੌਸੀਲੀਜ਼ੁਮਾਬ ਅਤੇ ਐਮਫੋਟੇਰੀਸਿਨ ਬੀ ਨਾਮਕ ਦਵਾਈਆਂ ਦੀ ਵੰਡ, ਰਾਜਾਂ ਨੂੰ ਨਿਰਪੱਖ ਢੰਗ ਨਾਲ ਯਕੀਨੀ ਬਣਾਉਣ ਲਈ ਕੀਤੇ ਹਨ। ਘਰੇਲੂ ਉਤਪਾਦਨ ਅਤੇ ਸੰਵੇਦਨਸ਼ੀਲ ਦਵਾਈਆਂ ਦੇ ਆਯਾਤ ਦੀ ਨਿਯਮਤ ਤੌਰ 'ਤੇ ਸਰਕਾਰ ਵਲੋਂ ਨਿਗਰਾਨੀ ਕੀਤੀ ਜਾਂਦੀ ਹੈ। ਉਤਪਾਦਕਾਂ ਦੇ ਉਤਪਾਦਨ ਨੂੰ ਵਧਾਉਣ ਵਿੱਚ ਨਿਰਮਾਤਾਵਾਂ ਦੁਆਰਾ ਦਰਪੇਸ਼ ਮੁਸ਼ਕਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਹੱਲ ਲਈ ਨਿਰਮਾਤਾਵਾਂ ਨਾਲ ਨਿਯਮਤ ਮੀਟਿੰਗਾਂ ਕੀਤੀਆਂ ਗਈਆਂ। ਕੋਵਿਡ -19 ਦੇ ਪ੍ਰਬੰਧਨ ਲਈ ਲੋੜੀਂਦੀਆਂ ਸਾਰੀਆਂ ਪ੍ਰਮੁੱਖ ਦਵਾਈਆਂ ਦੀ ਉਪਲਬਧਤਾ ਦੀ ਨਿਯਮਤ ਤੌਰ 'ਤੇ ਪ੍ਰਚੂਨ ਫਾਰਮੇਸੀਆਂ ਦੇ ਹਫਤਾਵਾਰੀ ਸਰਵੇਖਣ ਦੁਆਰਾ ਨਿਗਰਾਨੀ ਕੀਤੀ ਜਾਂਦੀ ਸੀ।
ਰੇਮਡੇਸਿਵਿਰ ਗਿਲਿਅਡ ਲਾਈਫ ਸਾਇੰਸਜ਼ ਯੂਐੱਸਏ ਦੀ ਇੱਕ ਪੇਟੈਂਟ ਦਵਾਈ ਹੈ, ਜੋ ਕਿ 7 ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਪੇਟੈਂਟ ਧਾਰਕ ਦੁਆਰਾ ਦਿੱਤੇ ਗਏ ਸਵੈਇੱਛਤ ਲਾਇਸੈਂਸਾਂ ਦੇ ਤਹਿਤ ਭਾਰਤ ਵਿੱਚ ਨਿਰਮਿਤ ਹੈ। ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੁਆਰਾ 40 ਵਾਧੂ ਨਿਰਮਾਣ ਸਾਈਟਾਂ ਦੀ ਤੇਜ਼ੀ ਨਾਲ ਪ੍ਰਵਾਨਗੀ ਦੇ ਨਾਲ, ਅਪ੍ਰੈਲ, 2021 ਦੇ ਅੱਧ ਵਿੱਚ ਵਿੱਚ ਮਨਜ਼ੂਰਸ਼ੁਦਾ ਨਿਰਮਾਣ ਸਾਈਟਾਂ ਦੀ ਗਿਣਤੀ 22 ਤੋਂ ਵਧ ਕੇ ਜੂਨ, 2021 ਵਿੱਚ 62 ਹੋ ਗਈ ਹੈ। ਇਸ ਤਰ੍ਹਾਂ ਸੱਤ ਲਾਇਸੈਂਸਸ਼ੁਦਾ ਨਿਰਮਾਤਾਵਾਂ ਨੂੰ ਅਪ੍ਰੈਲ, 2021 ਦੇ ਅੱਧ ਵਿੱਚ 38 ਲੱਖ ਟੀਕੇ ਪ੍ਰਤੀ ਮਹੀਨਾ ਤੋਂ ਵਧਾ ਕੇ ਜੂਨ, 2021 ਵਿੱਚ ਪ੍ਰਤੀ ਮਹੀਨਾ 122 ਲੱਖ ਤੱਕ ਪਹੁੰਚਾਇਆ ਗਿਆ। 1 ਅਪ੍ਰੈਲ ਅਤੇ 25 ਜੁਲਾਈ, 2021 ਦੇ ਵਿੱਚ ਸੱਤ ਲਾਇਸੈਂਸ ਪ੍ਰਾਪਤ ਨਿਰਮਾਤਾਵਾਂ ਦੁਆਰਾ ਰੇਮਡੇਸਿਵਿਰ ਦਾ ਕੁੱਲ ਘਰੇਲੂ ਉਤਪਾਦਨ 1,68,14,752 ਟੀਕਿਆਂ ਦਾ ਹੈ।
ਟੌਸੀਲੀਜ਼ੁਮਾਬ ਸਵਿਸ ਮਲਟੀਨੈਸ਼ਨਲ ਕੰਪਨੀ ਹੋਫਮੈਨ ਲਾ ਰੋਚੇ ਦੀ ਪੇਟੈਂਟ ਦਵਾਈ ਹੈ। ਇਹ ਭਾਰਤ ਵਿੱਚ ਨਿਰਮਿਤ ਨਹੀਂ ਹੈ ਅਤੇ ਸਿਰਫ ਆਯਾਤ ਦੁਆਰਾ ਭਾਰਤ ਵਿੱਚ ਉਪਲਬਧ ਹੈ। ਇਸ ਦੀ ਆਯਾਤ ਕੀਤੀ ਮਾਤਰਾ ਨੂੰ ਟੌਸੀਲੀਜ਼ੁਮਾਬ ਦੇ ਇਕਲੌਤੇ ਨਿਰਮਾਤਾ ਦੇ ਨਾਲ ਸਰਕਾਰ ਦੇ ਨਿਰੰਤਰ ਯਤਨਾਂ ਦੁਆਰਾ ਵੱਧ ਤੋਂ ਵੱਧ ਕੀਤਾ ਗਿਆ ਸੀ। 1 ਅਪ੍ਰੈਲ ਅਤੇ 25 ਜੁਲਾਈ, 2021 ਦੇ ਵਿਚਕਾਰ 1,00,020 ਟੀਕੇ (80 ਮਿਲੀਗ੍ਰਾਮ) ਅਤੇ 13,001 ਟੀਕੇ (400 ਮਿਲੀਗ੍ਰਾਮ) ਵਪਾਰਕ ਤੌਰ 'ਤੇ ਆਯਾਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਮਈ, 2021 ਦੇ ਮਹੀਨੇ ਵਿੱਚ 50,024 ਟੀਕੇ (80 ਮਿਲੀਗ੍ਰਾਮ) ਰੋਚੇ ਤੋਂ ਦਾਨ ਵਜੋਂ ਪ੍ਰਾਪਤ ਹੋਏ ਸਨ।
ਫਾਰਮਾਸਿਊਟੀਕਲ ਵਿਭਾਗ ਅਤੇ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨਿਰਮਾਤਾਵਾਂ ਦੀ ਪਛਾਣ ਅਤੇ ਨਵੀਆਂ ਨਿਰਮਾਣ ਸਹੂਲਤਾਂ ਦੀ ਤੇਜ਼ੀ ਨਾਲ ਮਨਜ਼ੂਰੀ ਲਈ ਉਦਯੋਗ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਹੇ ਹਨ। ਡੀਸੀਜੀਆਈ ਨੇ ਮਈ ਅਤੇ ਜੂਨ, 2021 ਵਿੱਚ 11 ਨਵੀਆਂ ਕੰਪਨੀਆਂ ਨੂੰ ਐਮਫੋਟੇਰਿਸਿਨ ਬੀ ਲਿਪੋਸੋਮਲ ਟੀਕੇ ਦੇ ਨਿਰਮਾਣ/ਮਾਰਕੀਟਿੰਗ ਦੀ ਇਜਾਜ਼ਤ ਦਿੱਤੀ। 1 ਮਈ ਅਤੇ 30 ਜੂਨ, 2021 ਦਰਮਿਆਨ ਲਿਪੋਸੋਮਲ ਐਮਫੋਟੇਰਿਸਿਨ ਬੀ ਦਾ ਘਰੇਲੂ ਉਤਪਾਦਨ 4,53,555 ਟੀਕੇ ਹੈ। ਜੁਲਾਈ, 2021 ਦੇ ਮਹੀਨੇ ਵਿੱਚ ਅਨੁਮਾਨਤ ਉਤਪਾਦਨ 3,45,864 ਟੀਕੇ ਹੈ।
ਫਾਰਮਾਸਿਊਟੀਕਲ ਵਿਭਾਗ ਅਤੇ ਸੰਯੁਕਤ ਰਾਜ ਵਿੱਚ ਭਾਰਤੀ ਦੂਤਾਵਾਸ ਨੇ ਆਯਾਤਕਾਂ ਅਤੇ ਨਿਰਮਾਤਾਵਾਂ ਦੇ ਨਾਲ ਨਿਰੰਤਰ ਕੰਮ ਕੀਤਾ ਤਾਂ ਜੋ ਲਿਪੋਸੋਮਲ ਐਮਫੋਟੇਰੀਸਿਨ ਬੀ ਦੇ ਆਯਾਤ ਦੀ ਮਾਤਰਾ ਨੂੰ ਵੱਧ ਤੋਂ ਵੱਧ ਕੀਤਾ ਜਾ ਸਕੇ ਅਤੇ ਸਪਲਾਈ ਦੀ ਜਲਦੀ ਸਪੁਰਦਗੀ ਯਕੀਨੀ ਬਣਾਈ ਜਾਵੇ। 1 ਮਈ ਅਤੇ 29 ਜੁਲਾਈ, 2021 ਦਰਮਿਆਨ ਲਿਪੋਸੋਮਲ ਐਮਫੋਟੇਰਿਸਿਨ ਬੀ ਦਾ ਕੁੱਲ ਆਯਾਤ 10,77,677 ਟੀਕੇ ਹੈ। ਦੁਨੀਆ ਭਰ ਦੇ ਭਾਰਤੀ ਮਿਸ਼ਨਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਲਿਪੋਸੋਮਲ ਐਮਫੋਟੇਰਿਸਿਨ ਬੀ ਦੇ ਹੋਰ ਸਰੋਤਾਂ ਦੀ ਤੁਰੰਤ ਪਛਾਣ ਕਰਨ। ਐੱਚਐੱਸਪੀਸੀ ਅਤੇ ਡੀਐੱਸਪੀਜੀ-ਐੱਨਏ ਵਿਦੇਸ਼ਾਂ ਦੇ ਸਰੋਤਾਂ ਤੋਂ ਲਿਪੋਸੋਮਲ ਐਮਫੋਟੇਰਿਸਿਨ ਬੀ ਦੇ ਉਤਪਾਦਨ ਲਈ ਲੋੜੀਂਦਾ ਹੈ।
ਕੋਵਿਡ -19 ਦੇ ਪ੍ਰਬੰਧਨ ਲਈ ਲੋੜੀਂਦੀਆਂ ਹੋਰ ਦਵਾਈਆਂ ਦੇ ਘਰੇਲੂ ਉਤਪਾਦਨ ਅਤੇ ਦਰਾਮਦ ਅਰਥਾਤ ਡੈਕਸਾਮੇਥਾਸੋਨ, ਮਿਥਾਈਲਪ੍ਰੇਡਨੀਸੋਲੋਨ, ਪੈਰਾਸੀਟਾਮੋਲ ਆਦਿ ਦੀ ਨਿਯਮਤ ਤੌਰ 'ਤੇ ਨਿਗਰਾਨੀ ਕੀਤੀ ਗਈ ਅਤੇ ਵਧਦੀ ਮੰਗ ਨੂੰ ਪੂਰਾ ਕਰਨ ਲਈ ਇਨ੍ਹਾਂ ਦਵਾਈਆਂ ਦੀ ਲੋੜੀਂਦੀ ਉਪਲਬਧਤਾ ਸੀ।
ਰੇਮਡੇਸਿਵਿਰ, ਟੋਸੀਲੀਜ਼ੁਮਾਬ ਅਤੇ ਐਮਫੋਟੇਰਿਸਿਨ ਬੀ ਦੀ ਵੰਡ ਕ੍ਰਮਵਾਰ 21 ਅਪ੍ਰੈਲ, 27 ਅਪ੍ਰੈਲ ਅਤੇ 11 ਮਈ, 2021 ਨੂੰ ਅਰੰਭ ਕੀਤੀ ਗਈ ਸੀ। ਇਨ੍ਹਾਂ ਦਵਾਈਆਂ ਦੀ ਲੋੜੀਂਦੀ ਉਪਲਬਧਤਾ ਦੇ ਕਾਰਨ ਹੁਣ ਰੇਮਡੇਸਿਵਿਰ ਅਤੇ ਐਮਫੋਟੇਰਿਸਿਨ ਬੀ ਦੀ ਵੰਡ ਬੰਦ ਕਰ ਦਿੱਤੀ ਗਈ ਹੈ। ਰੇਮਡੇਸਿਵਿਰ ਦੀ ਆਖਰੀ ਅਲਾਟਮੈਂਟ 23 ਮਈ, 2021 ਨੂੰ ਕੀਤੀ ਗਈ ਸੀ ਅਤੇ ਐਮਫੋਟੇਰਿਸਿਨ ਬੀ ਦੀ 24 ਜੁਲਾਈ, 2021 ਨੂੰ ਕੀਤੀ ਗਈ ਸੀ। ਉਪਰੋਕਤ ਵਪਾਰਕ ਸਪਲਾਈਆਂ ਤੋਂ ਇਲਾਵਾ, ਕੇਂਦਰ ਸਰਕਾਰ ਨੇ ਰਾਜਾਂ ਨੂੰ ਮੁਫਤ ਰੇਮਡੇਸਿਵਿਰ, ਟੌਸੀਲਿਜ਼ੁਮਾਬ ਅਤੇ ਐਮਫੋਟੇਰੀਸਿਨ ਬੀ ਦਾਨ ਰਾਹੀਂ ਪ੍ਰਾਪਤ ਕੀਤੇ ਹਨ ਅਤੇ ਕੇਂਦਰ ਸਰਕਾਰ ਵਲੋਂ ਵੀ ਖਰੀਦਿਆ ਗਿਆ ਹੈ।
ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*********
ਐੱਮਵੀ/ਏਐੱਲ/ਜੀਐੱਸ
(Release ID: 1742020)
Visitor Counter : 142