ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰੀ ਏਡਜ਼ ਕੰਟਰੋਲ ਪ੍ਰੋਗਰਾਮ ਦੀ ਕਾਰਗੁਜ਼ਾਰੀ
Posted On:
03 AUG 2021 3:24PM by PIB Chandigarh
ਨੀਤੀ ਆਯੋਗ ਦੀ ਸਲਾਹ 'ਤੇ, 2020 ਵਿੱਚ ਰਾਸ਼ਟਰੀ ਏਡਜ਼ ਕੰਟਰੋਲ ਪ੍ਰੋਗਰਾਮ (ਐੱਨਏਸੀਪੀ) ਦਾ ਇੱਕ ਬਾਹਰੀ ਮੁਲਾਂਕਣ ਕੀਤਾ ਗਿਆ, ਜਿਸ ਵਿੱਚ ਪਾਇਆ ਗਿਆ ਕਿ' ਪ੍ਰੋਗਰਾਮ ਨੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ' ਐੱਨਏਸੀਪੀ -IV ਤੇ ਇਸਦੇ ਵਿਸਥਾਰ ਦੇ ਪੜਾਅ (2012-21) ਦੀ ਸ਼ੁਰੂਆਤ ਵਿੱਚ ਨਿਰਧਾਰਤ ਲਕਸ਼ ਅਤੇ ਟੀਚੇ ਪ੍ਰਾਪਤ ਕੀਤੇ। ਬਾਹਰੀ ਮੁਲਾਂਕਣ ਨੇ ਪ੍ਰੋਗਰਾਮ ਫੰਡਾਂ ਦੀ ਕਿਸੇ ਦੁਰਵਰਤੋਂ ਦੀ ਰਿਪੋਰਟ ਨਹੀਂ ਕੀਤੀ। ਇਸ ਤੋਂ ਇਲਾਵਾ, ਅਜਿਹੀ ਕੋਈ ਘਟਨਾ ਸਰਕਾਰ ਦੇ ਧਿਆਨ ਵਿੱਚ ਨਹੀਂ ਆਈ ਹੈ।
ਪਿਛਲੇ ਤਿੰਨ ਵਿੱਤੀ ਸਾਲਾਂ ਯਾਨੀ 2018-19, 2019-20 ਅਤੇ 2020-21 ਵਿੱਚ, ਐੱਨਏਸੀਪੀ ਦੇ ਅਧੀਨ ਫੰਡ ਦੀ ਵਰਤੋਂ ਕ੍ਰਮਵਾਰ 93.7%, 94.9% ਅਤੇ 97.1% ਰਹੀ ਹੈ। ਭਾਰਤ ਸਰਕਾਰ ਦੇ ਇਸ ਪ੍ਰੋਗਰਾਮ ਦੇ ਤਹਿਤ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਵਜੋਂ, ਭਾਰਤ ਵਿੱਚ ਐਚਆਈਵੀ ਮਹਾਮਾਰੀ ਰਾਸ਼ਟਰੀ ਪੱਧਰ ਤੇ ਲਗਾਤਾਰ ਹੇਠਾਂ ਰਹਿ ਰਹੀ ਹੈ, ਇੱਕ ਅਨੁਮਾਨ ਅਨੁਸਾਰ ਇਹ ਬਾਲਗ (15-49 ਸਾਲ) 2020 ਦੌਰਾਨ 0.22% ਰਹੀ ਹੈ। ਅਨੁਮਾਨਤ ਸਾਲਾਨਾ ਨਵੇਂ ਐਚਆਈਵੀ ਇੰਫੈਕਟਡ ਦੇਸ਼ ਵਿੱਚ ਗਲੋਬਲ ਔਸਤ 31% ਦੇ ਮੁਕਾਬਲੇ 48% (2010 ਅਤੇ 2020 ਦੇ ਵਿਚਕਾਰ) ਤੱਕ ਗਿਰਾਵਟ ਆਈ ਹੈ। ਅਨੁਮਾਨਤ ਸਾਲਾਨਾ ਏਡਜ਼ ਨਾਲ ਸਬੰਧਤ ਮੌਤਾਂ 42% ਦੀ ਵਿਸ਼ਵਵਿਆਪੀ ਔਸਤ ਦੇ ਮੁਕਾਬਲੇ 82% (2010 ਅਤੇ 2020 ਦੇ ਵਿਚਕਾਰ) ਘਟੀਆਂ ਹਨ।
ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਡਾ.ਭਾਰਤੀ ਪ੍ਰਵੀਣ ਪਵਾਰ ਨੇ ਅੱਜ ਇੱਥੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਗੱਲ ਕਹੀ।
--------------------
ਐੱਮ.ਵੀ
(Release ID: 1742000)
Visitor Counter : 109