ਬਿਜਲੀ ਮੰਤਰਾਲਾ

ਸਤਲੁਜ ਜੇਐੱਨਵੀ ਪਾਵਰ ਸਟੇਸ਼ਨ ਨੇ ਇੱਕ ਮਹੀਨੇ ਵਿੱਚ ਸਭ ਤੋਂ ਵੱਧ ਬਿਜਲੀ ਪੈਦਾ ਕਰਨ ਦਾ ਰਿਕਾਰਡ ਬਣਾਇਆ


ਨਾਥਪਾ ਝਾਕਰੀ ਨੇ 1216.565 ਐੱਮਯੂ ਬਿਜਲੀ ਪੈਦਾ ਕੀਤੀ

ਰਾਮਪੁਰ ਹਾਈਡ੍ਰੋ ਪਾਵਰ ਸਟੇਸ਼ਨ ਨੇ 335.9057 ਐੱਮਯੂ ਬਿਜਲੀ ਪੈਦਾ ਕੀਤੀ

Posted On: 03 AUG 2021 12:07PM by PIB Chandigarh

ਸਤਲੁਜ ਜਲ ਵਿਦਯੁਤ ਨਿਗਮ (ਐੱਸਜੇਵੀਐੱਨ) ਨੇ ਨਾਥਪਾ ਝਾਕਰੀ ਹਾਈਡ੍ਰੋ ਪਾਵਰ ਸਟੇਸ਼ਨ ਨੇ ਇੱਕ ਮਹੀਨੇ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਬਿਜਲੀ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ। ਇਸ ਵਾਰ 31 ਜੁਲਾਈ, 2021 ਤੱਕ 1216.56 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਕੇ ਉਨ੍ਹਾਂ ਨੇ 212.10 ਮਿਲੀਅਨ ਯੂਨਿਟ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਲਿਆ।

ਇਸੇ ਤਰ੍ਹਾਂ ਰਾਮਪੁਰ ਹਾਈਡ੍ਰੋ ਪਾਵਰ ਸਟੇਸ਼ਨ ਨੇ ਵੀ ਜੁਲਾਈ 2021 ਵਿੱਚ 334.90 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਕੇ ਜੁਲਾਈ 2020 ਦੇ ਪਿਛਲੇ 333.69 ਮਿਲੀਅਨ ਯੂਨਿਟ ਦੇ ਰਿਕਾਰਡ ਨੂੰ ਪਾਰ ਕਰ ਲਿਆ।

1500 ਮੈਗਾਵਾਟ ਵਾਲੀ ਨਾਥਪਾ ਝਾਕਰੀ ਨੂੰ 6612 ਮਿਲੀਅਨ ਯੂਨਿਟ ਅਤੇ 412 ਮੈਗਾਵਾਟ ਵਾਲੇ ਰਾਮਪੁਰ ਐੱਚਪੀਐੱਸ ਨੂੰ 1878 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਦੇ ਮੱਦੇਨਜ਼ਰ ਡਿਜ਼ਾਈਨ ਕੀਤਾ ਗਿਆ ਹੈ, ਜਦਕਿ ਇਨ੍ਹਾਂ ਪਾਵਰ ਸਟੇਸ਼ਨਾਂ ਨੇ ਕ੍ਰਮਵਾਰ: 7445 ਮਿਲੀਅਨ ਯੂਨਿਟ ਅਤੇ 2098 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ।

ਐੱਸਜੇਵੀਐੱਨ ਨੇ 1988 ਵਿੱਚ ਏਕਲ ਹਾਈਡ੍ਰੋ ਪ੍ਰੋਜੈਕਟ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਕੰਪਨੀ ਦੀ ਨਿਰਧਾਰਿਤ ਸਮਰੱਥਾ 9000 ਮੈਗਾਵਾਟ ਦੀ ਹੈ, ਜਿਸ ਵਿੱਚੋਂ 2016.5 ਮੈਗਾਵਾਟ ਦਾ ਪਰਿਚਾਲਨ ਹੋ ਰਿਹਾ ਹੈ ਅਤੇ 3156 ਮੈਗਾਵਾਟ ਨਿਰਮਾਣ ਅਧੀਨ ਹੈ। ਇਸ ਦੇ ਇਲਾਵਾ 4046 ਮੈਗਾਵਾਟ ਦੀ ਤਿਆਰੀ ਚਲ ਰਹੀ ਹੈ। ਅੱਜ ਐੱਸਜੇਵੀਐੱਨ ਦੀ ਮੌਜੂਦਗੀ ਦੇਸ਼ ਦੇ ਨੌ ਰਾਜਾਂ ਵਿੱਚ ਹੈ। ਦੋ ਹੋਰ ਦੇਸ਼ਾਂ ਵਿੱਚ ਵੀ ਉਸ ਦੀ ਮੌਜੂਦਗੀ ਹੈ। ਕੰਪਨੀ ਨੇ ਬਿਜਲੀ ਉਤਪਾਦਨ ਅਤੇ ਟ੍ਰਾਂਸਮਿਸ਼ਨ ਦੇ ਹੋਰ ਖੇਤਰਾਂ ਵਿੱਚ ਵੀ ਕਦਮ ਵਧਾ ਦਿੱਤੇ ਹਨ। ਆਪਣੀ ਨਿਰਧਾਰਿਤ ਸਮਰੱਥਾ ਦੇ ਹਵਾਲੇ ਤੋਂ ਐੱਸਜੇਵੀਐੱਨ ਦਾ 2023 ਤੱਕ 5000 ਮੈਗਾਵਾਟ, ਸਾਲ 2030 ਤੱਕ 12000 ਮੈਗਾਵਾਟ ਅਤੇ 2040 ਤੱਕ 25000 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਹੈ।

***

ਐੱਮਵੀ/ਆਈਜੀ



(Release ID: 1741985) Visitor Counter : 151