ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਜੁਲਾਈ 2021 ਵਿੱਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਫਰੇਟ ਲੋਡਿੰਗ ਦਰਜ ਕੀਤਾ


ਜੁਲਾਈ, 2021 ਵਿੱਚ 112.72 ਐੱਮਟੀ ਫਰੇਟ ਲੋਡਿੰਗ ਹਾਸਲ ਕੀਤਾ ਗਿਆ


ਜੁਲਾਈ 2020 ਦੇ 95.18 ਐੱਮਟੀ ਦੀ ਤੁਲਨਾ ਵਿੱਚ ਜੁਲਾਈ 2021 ਵਿੱਚ ਫਰੇਟ ਲੋਡਿੰਗ ਵਿੱਚ ਸਭ ਤੋਂ ਜ਼ਿਆਦਾ 17.54 ਐੱਮਟੀ ਦਾ ਵਾਧਾ ਹੋਇਆ

ਸਤੰਬਰ 2020 ਦੇ ਬਾਅਦ ਪਿਛਲੇ 11 ਮਹੀਨਿਆਂ ਵਿੱਚ ਸਭ ਤੋਂ ਜ਼ਿਆਦਾ ਫਰੇਟ ਲੋਡਿੰਗ ਜਾਰੀ ਹੈ

Posted On: 02 AUG 2021 5:01PM by PIB Chandigarh

ਭਾਰਤੀ ਰੇਲਵੇ ਨੇ ਜੁਲਾਈ, 2021 ਵਿੱਚ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਫਰੇਟ ਲੋਡਿੰਗ ਦੇ ਨਾਲ ਇਸ ਮਹੀਨੇ ਫਰੇਟ ਲੋਡਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰੇਲਵੇ ਦਾ ਸ਼ਾਨਦਾਰ ਪ੍ਰਦਰਸ਼ਨ ਸਤੰਬਰ, 2020 ਦੇ ਬਾਅਦ ਪਿਛਲੇ 11 ਮਹੀਨਿਆਂ ਤੋਂ ਜਾਰੀ ਹੈ।

 

ਭਾਰਤੀ ਰੇਲਵੇ ਨੇ ਜੁਲਾਈ 2021 ਵਿੱਚ (ਜੁਲਾਈ, 2020 ਦੀ ਤੁਲਨਾ ਵਿੱਚ 18.43 ਪ੍ਰਤੀਸ਼ਤ ਜ਼ਿਆਦਾ) 17.54 ਮਿਲੀਅਨ ਟਨ ਦੇ ਵਾਧੇ ਦੇ ਨਾਲ ਹੁਣ ਤੱਕ ਦਾ ਸਭ ਤੋਂ ਜ਼ਿਆਦਾ 112.72 ਮਿਲੀਅਨ ਟਨ ਫਰੇਟ ਲੋਡਿੰਗ ਹਾਸਲ ਕੀਤਾ, ਜਦੋਂ ਕਿ ਇਸ ਤੋਂ ਪਹਿਲਾਂ ਜੁਲਾਈ, 2019 ਵਿੱਚ 99.74 ਮਿਲੀਅਨ ਟਨ ਦੇ ਨਾਲ ਰੇਲਵੇ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਰਿਹਾ ਸੀ। ਉੱਥੇ ਜੁਲਾਈ, 2020 ਵਿੱਚ ਰੇਲਵੇ ਨੇ 95.18 ਮਿਲੀਅਨ ਟਨ ਫਰੇਟ ਲੋਡਿੰਗ ਕੀਤੀ ਸੀ।

ਪਿਛਲੇ ਸਾਲ ਦੇ ਸਮਾਨ ਮਹੀਨੇ ਦੀ ਤੁਲਨਾ ਵਿੱਚ ਦਰਜ ਕੀਤਾ ਗਿਆ ਬਹੁਤ ਵਾਧਾ..

· ਕੋਲਾ 9.31 ਮਿਲੀਅਨ ਟਨ (23.47%),

· ਸੀਮੇਂਟ ਸੈਕਟਰ 2.31 ਮਿਲੀਅਨ ਟਨ (26.71%)

· ਸਟੀਲ 0.45 ਮਿਲੀਅਨ ਟਨ (8.72%),

· ਆਇਰਨ ਓਰ 1.81 ਮਿਲੀਅਨ ਟਨ (14.05%),

· ਆਇਰਨ ਓਰ ਦੇ ਇਲਾਵਾ ਸਟੀਲ ਦੇ ਲਈ ਕੱਚਾ ਮਾਲ 0.88 ਮਿਲੀਅਨ ਟਨ (48.62%),

· ਫੂਡ ਗ੍ਰੇਨ 0.43 ਮਿਲੀਅਨ ਟਨ (7.89%),

· ਕੰਟੇਨਰ 1.33 ਮਿਲੀਅਨ ਟਨ (28.36%),

· ਹੋਰ ਸਾਮਾਨ 1.11 ਮਿਲੀਅਨ ਟਨ (13.34%)

ਪਿਛਲੇ ਵਿੱਤ ਵਰ੍ਹੇ ਜੁਲਾਈ, 2020 ਤੱਕ ਦੇ 336.74 ਮਿਲੀਅਨ ਟਨ ਦੀ ਤੁਲਨਾ ਵਿੱਚ ਚਾਲੂ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 451.97 ਮਿਲੀਅਨ ਟਨ ਫਰੇਟ ਲੋਡਿੰਗ ਦੇ ਨਾਲ ਭਾਰਤੀ ਰੇਲਵੇ ਨੇ ਬੀਤੇ ਸਾਲ ਦੀ ਸਮਾਨ ਮਿਆਦ ਤੋਂ ਸਭ ਤੋਂ ਜ਼ਿਆਦਾ 115.23 ਮਿਲੀਅਨ ਟਨ ਯਾਨੀ 34.22 ਪ੍ਰਤੀਸ਼ਤ ਦਾ ਵਾਧਾ ਵੀ ਹਾਸਲ ਕੀਤਾ ਹੈ।

ਬੀਤੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ ਪ੍ਰਮੁੱਖ ਖੇਤਰਾਂ ਵਿੱਚ ਕੋਲੇ ਵਿੱਚ 55.83 ਐੱਮਟੀ (37.11%), ਆਇਰਨ ਓਰ ਵਿੱਚ 18.07 ਐੱਮਟੀ (43.88%), ਸੀਮੇਂਟ ਵਿੱਚ 15.01 ਐੱਮਟੀ (52.91%) ਅਤੇ ਬਾਕੀ ਹੋਰ ਸਮਾਨ ਵਿੱਚ 10.45 ਐੱਮਟੀ (38.42%) ਦਾ ਵਾਧਾ ਦੇਖਣ ਨੂੰ ਮਿਲਿਆ।

***

ਆਰਜੇ/ਡੀਐੱਸ



(Release ID: 1741833) Visitor Counter : 131


Read this release in: English , Hindi , Tamil