ਸੈਰ ਸਪਾਟਾ ਮੰਤਰਾਲਾ

ਸੈਰ ਸਪਾਟਾ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਅਧੀਨ ਗੁਜਰਾਤ ਵਿੱਚ 179.68 ਕਰੋੜ ਰੁਪਏ ਦੀ ਰਾਸ਼ੀ ਦੇ ਕੁੱਲ 3 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ: ਸ਼੍ਰੀ ਜੀ ਕਿਸ਼ਨ ਰੈਡੀ

Posted On: 02 AUG 2021 2:56PM by PIB Chandigarh

ਮੁੱਖ ਝਲਕੀਆਂ:

• ਗੁਜਰਾਤ ਵਿੱਚ ਕੁੱਲ 105.56 ਕਰੋੜ ਰੁਪਏ ਦੇ 3 ਪ੍ਰੋਜੈਕਟ 'ਰਾਸ਼ਟਰੀ ਤੀਰਥ ਯਾਤਰਾ ਪੁਨਰ ਸੁਰਜੀਤੀ ਅਤੇ ਅਧਿਆਤਮਿਕ ਵਿਰਾਸਤ ਵਿਸਤਾਰ ਮੁਹਿੰਮ (ਪ੍ਰਸ਼ਾਦ)' ਦੇ ਤਹਿਤ ਵੀ ਮਨਜ਼ੂਰ ਕੀਤੇ ਗਏ

 ਸੈਰ ਸਪਾਟਾ ਸਥਾਨਾਂ ਦੀ ਪਹਿਚਾਣ, ਪ੍ਰਚਾਰ ਅਤੇ ਵਿਕਾਸ ਮੁੱਖ ਤੌਰ ‘ਤੇ ਰਾਜ ਸਰਕਾਰ/ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਸੈਰ -ਸਪਾਟਾ ਮੰਤਰਾਲਾ ਆਪਣੀ ਯੋਜਨਾ 'ਸਵਦੇਸ਼ ਦਰਸ਼ਨ' ਦੇ ਤਹਿਤ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਥੀਮੈਟਿਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੰਦਾ ਹੈ। ਪ੍ਰੋਜੈਕਟਾਂ ਦੀ ਪਛਾਣ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਸ਼ਾਸ਼ਨਾਂ ਨਾਲ ਸਲਾਹ-ਮਸ਼ਵਰੇ ਦੇ ਨਾਲ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਫੰਡਾਂ ਦੀ ਉਪਲਬਧਤਾ, ਉਚਿਤ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ ਪ੍ਰਸਤੁਤ ਕੀਤੇ ਜਾਣ, ਸਕੀਮ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਪਹਿਲਾਂ ਜਾਰੀ ਕੀਤੇ ਫੰਡਾਂ ਦੀ ਵਰਤੋਂ ਆਦਿ ਦੇ ਆਧਾਰ ‘ਤੇ ਮਨਜ਼ੂਰੀ ਦਿੱਤੀ ਜਾਂਦੀ ਹੈ।

 ਸੈਰ ਸਪਾਟਾ ਮੰਤਰਾਲੇ ਨੇ ਗੁਜਰਾਤ ਰਾਜ ਵਿੱਚ ਸਵਦੇਸ਼ ਦਰਸ਼ਨ ਸਕੀਮ ਅਧੀਨ ਕੁੱਲ 179.68 ਕਰੋੜ ਰੁਪਏ ਦੀ ਰਕਮ ਦੇ 3 ਪ੍ਰੋਜੈਕਟਾਂ ਅਤੇ ‘ਤੀਰਥ ਯਾਤਰਾ ਪੁਨਰ ਸੁਰਜੀਤੀ ਅਤੇ ਅਧਿਆਤਮਿਕ, ਵਿਰਾਸਤ ਵਿਸਤਾਰ ਅਭਿਆਨ (ਪ੍ਰਸ਼ਾਦ)’ ਦੇ ਰਾਸ਼ਟਰੀ ਮਿਸ਼ਨ ਦੇ ਤਹਿਤ ਕੁੱਲ 105.56 ਕਰੋੜ ਰੁਪਏ ਦੇ 3 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।

 ਇਹ ਜਾਣਕਾਰੀ ਸੈਰ ਸਪਾਟਾ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

**********

 

ਐੱਨਬੀ/ਓਏ


(Release ID: 1741728) Visitor Counter : 119