ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਟੀ ਰੁੜਕੀ ਨੇ ਨਵੇਂ ਯੁੱਗ ਦੀਆਂ ਤਕਨਾਲੋਜੀਆਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਸੱਤ ਨਵੇਂ ਅਕਾਦਮਿਕ ਪ੍ਰੋਗਰਾਮ ਲਾਂਚ ਕੀਤੇ

Posted On: 02 AUG 2021 11:29AM by PIB Chandigarh

ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ (ਆਈਆਈਟੀ), ਰੁੜਕੀ ਨੇ ਨਵੇਂ ਯੁਗ ਦੀਆਂ ਤਕਨਾਲੋਜੀਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਡਾਟਾ ਸਾਇੰਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਮੁਹਾਰਤ ਦੇ ਨਾਲ ਇੰਜੀਨੀਅਰਿੰਗ, ਆਰਕੀਟੈਕਚਰ, ਅਰਥ ਸ਼ਾਸਤਰ ਅਤੇ ਪ੍ਰਬੰਧਨ ਦੇ ਚੋਣਵੇਂ ਖੇਤਰਾਂ ਵਿੱਚ ਸੱਤ ਨਵੇਂ ਅਕਾਦਮਿਕ ਪ੍ਰੋਗਰਾਮ ਸ਼ੁਰੂ ਕੀਤੇ ਹਨ।

ਸਕੱਤਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਉਮੀਦ ਜਤਾਈ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਅਤੇ ਕੰਮਕਾਜੀ ਪੇਸ਼ੇਵਰਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਮੁੱਲ ਵਾਧੇ ਵਿੱਚ ਸਹਾਇਤਾ ਕਰਨਗੇ। 30 ਜੁਲਾਈ, 2021 ਨੂੰ ਇੱਕ ਔਨਲਾਈਨ ਸਮਾਰੋਹ ਵਿੱਚ ਦੇਸ਼ ਦੀ ਸਭ ਤੋਂ ਪੁਰਾਣੀ ਤਕਨੀਕੀ ਸੰਸਥਾ ਵਿੱਚ ਨਵੇਂ ਪ੍ਰੋਗਰਾਮਾਂ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ, “ਇਸ ਕਿਸਮ ਦੀਆਂ ਨਵੀਆਂ ਪਹਿਲਕਦਮੀਆਂ ਲੀਡਰਾਂ ਨੂੰ ਉਨ੍ਹਾਂ ਦੇ ਫੋਲੋਅਰਜ਼ ਤੋਂ ਵੱਖਰਾ ਕਰਦੀਆਂ ਹਨ, ਅਤੇ ਮੈਨੂੰ ਪ੍ਰੋਗਰਾਮਾਂ ਦੀ ਰੂਪਰੇਖਾ ਅਤੇ ਸਬੰਧਤ ਜਾਣਕਾਰੀਆਂ ਬਾਰੇ ਸੁਣਕੇ ਬਹੁਤ ਖੁਸ਼ੀ ਹੋਈ ਹੈ।”

ਡੀਐੱਸਟੀ ਸਕੱਤਰ ਨੇ ਅੱਗੇ ਕਿਹਾ “ਨਵੇਂ ਪ੍ਰੋਗਰਾਮਾਂ ਵਿੱਚ ਵਰਤਮਾਨ ਵਿੱਚ ਸੰਬੰਧਤ ਜਾਣਕਾਰੀਆਂ ਦਾ ਪ੍ਰਸਾਰ ਅਤੇ ਸਾਡੇ ਦੁਆਰਾ ਪੈਦਾ ਕੀਤੇ ਗਿਆਨ ਦੀ ਵਰਤੋਂ ਸ਼ਾਮਲ ਹੈ। ਇਹ ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀ ਹਨ ਅਤੇ ਨਾਲ ਹੀ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਕੂਲ ਵੀ ਹਨ। ਇਨ੍ਹਾਂ ਦੀ ਸ਼ੁਰੂਆਤ ਇਹ ਦਰਸਾਉਂਦੀ ਹੈ ਕਿ ਅਸੀਂ ਉਨ੍ਹਾਂ ਕੁਝ ਹੱਦਾਂ ਨੂੰ ਤੋੜਨ ਦੀ ਰਾਹ 'ਤੇ ਹਾਂ ਜੋ ਅਸੀਂ ਇਤਿਹਾਸਕ ਤੌਰ ‘ਤੇ ਬਣਾਈਆਂ ਹਨ।

ਇਨ੍ਹਾਂ ਪ੍ਰੋਗਰਾਮਾਂ ਵਿੱਚ ਛੇ ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਅਤੇ ਇੱਕ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਸ਼ਾਮਲ ਹਨ, ਜੋ ਅਗਲੇ ਵਿਦਿਅਕ ਸੈਸ਼ਨ (2021-22) ਦੇ ਵਿਦਿਆਰਥੀਆਂ ਨੂੰ ਪੇਸ਼ ਕੀਤੇ ਜਾਣਗੇ। ਇਨ੍ਹਾਂ ਦਾ ਉਦੇਸ਼ ਅਜਿਹੇ ਨਵੇਂ ਅਤੇ ਉੱਭਰ ਰਹੇ ਖੇਤਰਾਂ ਵਿੱਚ ਮਿਆਰੀ ਸਿੱਖਿਆ ਦੀ ਸੁਵਿਧਾ ਪ੍ਰਦਾਨ ਕਰਨਾ ਹੈ ਜੋ ਅੱਜ ਵਧੇਰੇ ਸੰਬੰਧਤ ਹੋ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸੈਂਟਰ ਫਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅਧੀਨ ਐੱਮ ਟੈਕ (ਆਰਟੀਫਿਸ਼ੀਅਲ ਇੰਟੈਲੀਜੈਂਸ) ਅਤੇ ਐੱਮ ਟੈਕ (ਡਾਟਾ ਸਾਇੰਸ), ਡਿਜ਼ਾਈਨ ਵਿਭਾਗ ਦੇ ਅਧੀਨ, ਡਾਟਾ ਸਾਇੰਸ (ਸੀਏਆਈਡੀਐੱਸ), ਐੱਮ ਡਿਜ਼ਾ. (ਉਦਯੋਗਿਕ ਡਿਜ਼ਾਈਨ), ਅਤੇ ਐੱਮਆਈਐੱਮ (ਮਾਸਟਰਜ਼ ਇਨ ਇਨੋਵੇਸ਼ਨ ਮੈਨੇਜਮੈਂਟ), ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਦੇ ਅਧੀਨ ਕੰਮਕਾਜੀ ਉਦਯੋਗਿਕ ਪੇਸ਼ੇਵਰਾਂ ਲਈ, ਔਨਲਾਈਨ ਐੱਮ ਟੈਕ (ਮਾਈਕਰੋਇਲੈਕਟ੍ਰੋਨਿਕਸ ਅਤੇ ਵੀਐੱਲਐੱਸਆਈ), ਮਾਨਵਤਾ ਅਤੇ ਸਮਾਜਿਕ ਵਿਗਿਆਨ ਵਿਭਾਗ ਦੇ ਅਧੀਨਐੱਮਐੱਸ ਅਰਥ ਸ਼ਾਸਤਰ (ਪੰਜ ਸਾਲਾਂ ਦਾ ਏਕੀਕ੍ਰਿਤ ਪ੍ਰੋਗਰਾਮ) ਅਤੇ ਪ੍ਰਸਤਾਵਿਤ ਇੰਟਰਨੈਸ਼ਨਲ ਸੈਂਟਰ ਫਾਰ ਡੈਮਜ਼ (ਇਸ ਵੇਲੇ ਹਾਈਡਰੋਲੋਜੀ ਵਿਭਾਗ ਦੁਆਰਾ ਤਾਲਮੇਲ ਕੀਤਾ ਗਿਆ) ਦੇ ਅਧੀਨ ਐੱਮ ਟੈਕ (ਡੈਮ ਸੇਫਟੀ ਐਂਡ ਰੀਹੈਬਲੀਟੇਸ਼ਨ) ਸ਼ਾਮਲ ਹਨ।

ਲਾਂਚ ਦੇ ਦੌਰਾਨ ਮੌਜੂਦ ਰਹੇ, ਆਈਆਈਟੀ ਰੁੜਕੀ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ, ਬੀਆਈਵੀਆਰ ਮੋਹਨ ਰੈਡੀ ਨੇ ਉਮੀਦ ਜਤਾਈ ਕਿ ਇਹ ਨਵੇਂ ਪ੍ਰੋਗਰਾਮ ਸਿੱਖਿਆ ਨੂੰ ਵਧੇਰੇ ਲਚਕਦਾਰ, ਪਹੁੰਚਯੋਗ ਅਤੇ ਜੀਵਨ ਭਰ ਦੀ ਪ੍ਰਕਿਰਿਆ ਬਣਾ ਕੇ ਲੋਕਾਂ ਦੀ ਸਿੱਖਣ ਪ੍ਰਤੀ ਧਾਰਨਾ ਨੂੰ ਬਦਲ ਦੇਣਗੇ। ਉਨ੍ਹਾਂ ਕਿਹਾ, “ਅਸੀਂ ਇੱਕ ਆਤਮ ਨਿਰਭਰ ਭਾਰਤ ਲਈ ਵੀ ਕੰਮ ਕਰ ਰਹੇ ਹਾਂ ਅਤੇ ਇਸੇ ਲਈ, ਸਿੱਖਣ ਦੀ ਇੱਕ ਨਵੀਂ ਪਹੁੰਚ ਦੇ ਨਾਲ ਨਵੇਂ ਖੇਤਰ ਬਹੁਤ ਮਹੱਤਵਪੂਰਨ ਹਨ, ਨਵੀਨਤਾਕਾਰੀ, ਅਤੇ ਇਸ ਦੇ ਨਾਲ ਹੀ ਉੱਦਮਤਾ, ਸਾਡੇ ਭਵਿੱਖ ਦਾ ਅਨਿੱਖੜਵਾਂ ਅੰਗ ਹਨ। ਸਾਡੇ ਕੋਲ ਬਹੁਤ ਜ਼ਿਆਦਾ ਰੋਜ਼ਗਾਰ ਸਿਰਜਣ ਯੋਗ ਹੋਣ, ਇਸ ਲਈ ਮੈਂ ਇਹ ਯਕੀਨੀ ਬਣਾਉਣ ਲਈ ਉੱਦਮਤਾ ਪ੍ਰੋਗਰਾਮਾਂ ਦੀ ਸਿਫਾਰਸ਼ ਕਰਦਾ ਹਾਂ।”

ਆਈਆਈਟੀ ਰੁੜਕੀ ਦੇ ਡਾਇਰੈਕਟਰ ਪ੍ਰੋਫੈਸਰ ਅਜੀਤ ਕੇ ਚਤੁਰਵੇਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਨਵੇਂ ਪ੍ਰੋਗਰਾਮਾਂ ਨਾਲ ਉੱਚ ਸਿੱਖਿਆ ਵਿੱਚ ਭਵਿੱਖ ਦੀਆਂ ਤਕਨਾਲੋਜੀਆਂ ਦੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ, “ਇਹ ਸਾਰੇ ਨਵੇਂ ਅਕਾਦਮਿਕ ਪ੍ਰੋਗਰਾਮ ਸਾਡੇ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਇਨ੍ਹਾਂ ਨੂੰ ਕਈ ਪੱਧਰਾਂ 'ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇਨ੍ਹਾਂ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਮੌਕੇ ਇੰਸਟੀਚਿਊਟ ਦੇ ਕਈ ਹੋਰ ਪਤਵੰਤੇ ਵੀ ਮੌਜੂਦ ਸਨ।

 

*********

 

ਐੱਸਐੱਨਸੀ/ਟੀਐੱਮ/ਆਰਆਰ(Release ID: 1741594) Visitor Counter : 110