ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਅਜਿਹੇ ਮੌਕੇ ਸਿਰਜ ਰਹੀ ਹੈ, ਜਿਨ੍ਹਾਂ ਨੂੰ ਰਵਾਇਤੀ ਤਕਨਾਲੋਜੀ ਰਾਹੀਂ ਹਾਸਲ ਨਹੀਂ ਕੀਤਾ ਜਾ ਸਕਦਾ: ਮਾਹਿਰ

Posted On: 02 AUG 2021 11:29AM by PIB Chandigarh

ਪਿੱਛੇ ਜਿਹੇ ਆਯੋਜਿਤ ਇੱਕ ਵਿਚਾਰ–ਲੜੀ ’ਚ ਮਾਹਿਰਾਂ ਨੇ ਇਹ ਤੱਥ ਉਜਾਗਰ ਕੀਤਾ ਹੈ ਕਿ ‘ਬਨਾਵਟੀ ਸੂਝਬੂਝ’ (ਆਰਟੀਫ਼ੀਸ਼ੀਅਲ ਇੰਟੈਲੀਜੈਂਸ – AI) ਰਾਹੀਂ ਅਜਿਹੇ ਨਵੇਂ ਮੌਕੇ ਸਿਰਜੇ ਜਾ ਰਹੇ ਹਨ, ਜਿਨ੍ਹਾਂ ਨੂੰ ਰਵਾਇਤੀ ਤਕਨਾਲੋਜੀਆਂ ਰਾਹੀਂ ਹਾਸਲ ਨਹੀਂ ਕੀਤਾ ਜਾ ਸਕਦਾ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਰਾਸ਼ਟਰੀ ਵਿਗਿਆਨ ਤੇ ਟੈਕਨਾਲੋਜੀ ਸੰਚਾਰ ਤੇ ਵਿਗਿਆਨ ਪਾਸਾਰ ਪ੍ਰੀਸ਼ਦ ਵੱਲੋਂ ਆਯੋਜਿਤ ਔਨਲਾਈਨ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਭਾਸ਼ਣ ਸੀਰੀਜ਼ ਨਿਊ ਇੰਡੀਆ @ 75 ’ਚ ਕਿਹਾ ਕਿ ‘ਬਨਾਵਟੀ ਸੂਝਬੂਝ (ਏਆਈ) ਲੋਕਾਂ ਦੀ ਥਾਂ ਨਹੀਂ ਲਵੇਗੀ, ਸਗੋਂ ਇਹ ਵਿਭਿੰਨ ਖੇਤਰਾਂ ’ਚ ਨਵੇਂ ਮੌਕੇ ਜੁਟਾਏਗੀ। ਇਹ ਅੰਕੜਿਆਂ ਦੇ ਆਧਾਰ ’ਤੇ ਕੰਮ ਕਰਦਾ ਹੈ ਅਤੇ ਜੇ ਅਸੀਂ ਆਪਣੀਆਂ ਮਸ਼ੀਨਾਂ ਨੂੰ ਹੁਕਮਾਂ ਦੀ ਪਾਲਣਾ ਕਰਨ ਲਈ ਸਿੱਖਿਅਤ ਕਰ ਸਕਦੇ ਹਾਂ, ਇਸ ਨਾਲ ਇਹ ਆਟੋਮੈਟਿਕ ਪ੍ਰਕਿਰਿਆਵਾਂ ਦੁਆਰਾ ਮਿਲੀ–ਸੈਕੰਡ ’ਚ ਸਾਡੇ ਲਈ ਚਮਤਕਾਰ ਵੀ ਹੋ ਸਕਦੇ ਹਨ। ਇਸ ਦਾ ਉਪਯੋਗ ਕੋਵਿਡ–19 ਸਮੇਤ ਵਿਭਿੰਨ ਬੀਮਾਰੀਆਂ ਦੇ ਡਾਇਓਗਨੌਸਿਸ ਦੇ ਉਦੇਸ਼ਾਂ ਲਈ ਕੀਤਾ ਜਾ ਸਕਦਾ ਹੈ ਅਤੇ ਇਹ ਦੂਰ–ਦੁਰਾਡੇ ਦੇ ਅਜਿਹੇ ਇਲਾਕਿਆਂ ’ਚ ਬਹੁਤ ਪ੍ਰਭਾਵੀ ਹੋ ਸਕਦੀ ਹੈ, ਜਿੱਥੇ ਵਾਜਬ ਸਿਹਤ ਸਹੂਲਤਾਂ ਉਪਲਬਧ ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਭਿੰਨ ਸਮੱਸਿਆਵਾਂ ਲਈ ਬਨਾਵਟੀ ਸੂਝਬੂਝ (ਏਆਈ) ਦਾ ਉਪਯੋਗ ਕਰਨ ਵਿੱਚ ਸਫ਼ਲਤਾ ਦੀ ਕੁੰਜੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਹੈ।’

ਉਨ੍ਹਾਂ ਇਸ ਬਾਰੇ ਅੱਗੇ ਦੱਸਿਆ ਕਿ ਪਿਛਲੇ ਸਾਲਾਂ ’ਚ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੇ ਕਿਵੇਂ ਹੋਰ ਪ੍ਰਗਤੀ ਕਰਨ ਦੇ ਨਾਲ ਹੀ ਬੁਨਿਆਦੀ ਤਕਨਾਲੋਜੀਆਂ ਨੂੰ ਅੱਗੇ ਵਧਾਇਆ ਹੈ ਅਤੇ ਵਿਗਿਆਨ ਤੇ ਟੈਕਨੋਲੋਜੀ ਤੇ ਇਨੋਵੇਸ਼ਨ–ਆਧਾਰਤ ਸਮਾਧਾਨਾਂ ਨਾਲ ਤੇਜ਼ ਰਫ਼ਤਾਰ ਨਾਲ ਆਉਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਲਈ ਕਈ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ‘ਨਿਵੇਕਲੀਆਂ ਤੇ ਪ੍ਰਭਾਵਸ਼ਾਲੀ ਟੈਕਨੋਲੋਜੀਆਂ ਦਾ ਸਾਹਮਣੇ ਆਉਣਾ ਨਵੀਂਆਂ ਚੁਣੌਤੀਆਂ ਦੇ ਨਾਲ–ਨਾਲ ਵਧੇਰੇ ਮੌਕੇ ਵੀ ਪੈਦਾ ਕਰਦਾ ਹੈ। ਉਨ੍ਹਾਂ ਦਾ ਇਹ ਵਿਭਾਗ ਭਾਵ ਡੀਐੱਸਟੀ ਦੇਸ਼ ਦੀ ਪ੍ਰਗਤੀ ਤੇ ਵਿਕਾਸ ਲਈ ਨੌਜਵਾਨ ਪ੍ਰਤਿਭਾਵਾਂ ਦੀ ਮਦਦ ਕਰਨ, ਉਨ੍ਹਾਂ ਦਾ ਪੋਸ਼ਣ ਕਰਨ ਤੇ ਵਿਕਸਤ ਕਰਨ ਵਾਲੀ ਇੱਕ ਨਰਸਰੀ ਹੀ ਹੈ।’

ਇਸ ਮੌਕੇ ’ਤੇ ਨੀਤੀ ਆਯੋਗ ਦੇ ਸੀਨੀਅਰ ਸਲਾਹਕਾਰ ਸੁਸ਼੍ਰੀ ਅੰਨਾ ਰਾਏ ਨੇ ਕਿਹਾ ਕਿ ਦੇਸ਼ ਦੀਆਂ ਵਿਭਿੰਨ ਚੁਣੌਤੀਆਂ ਲਈ ਬਨਾਵਟੀ ਸੂਝਬੂਝ (ਏਆਈ) ਦਾ ਪ੍ਰਭਾਵਸ਼ਾਲੀ ਢੰਗ ਨਾਲ ਉਪਯੋਗ ਕੀਤਾ ਜਾ ਸਕਦਾ ਹੈ। ‘ਭਾਰਤ ਸਾਹਮਣੇ ਕਈ ਚੁਣੌਤੀਆਂ ਹਨ ਪਰ ਇਸ ਦੇ ਬਾਵਜੂਦ ਸਾਡੇ ਕੋਲ ਅੰਕੜਿਆਂ ਨਾਲ ਖ਼ੁਸ਼ਹਾਲ ਅਜਿਹਾ ਦੇਸ਼ ਹੋਣ ਦਾ ਲਾਭ ਹੈ, ਜਿਸ ਵਿੱਚ ਬਹੁਤ ਸਾਰੇ ਸੂਚਨਾ ਟੈਕਨੋਲੋਜੀ (ਆਈਟੀ), ਕਿੱਤਾਮੁਖੀ, ਸਿੱਖਿਆ ਸ਼ਾਸਤਰੀ ਤੇ ਅੰਕੜਿਆਂ ਦੇ ਲਾਭ–ਅੰਸ਼ ਮੌਜੂਦ ਹਨ। ਸੁਸ਼੍ਰੀ ਅੰਨਾ ਨੇ ਅੱਗੇ ਕਿਹ ਕਿ ‘ਜੇ ਅਸੀਂ ਇਨ੍ਹਾਂ ਦਾ ਉਪਯੋਗ ਦੇਸ਼ ਦੀ ਪ੍ਰਗਤੀ ਤੇ ਵਿਕਾਸ ਲਈ ਕਰ ਸਕੀਏ, ਤਾਂ ਇਹ ਸਭ ਸਾਡੇ ਲਈ ਵਰਦਾਨ ਸਿੱਧ ਹੋ ਸਕਦਾ ਹੈ।’

ਉਨ੍ਹਾਂ ਦੇਸ਼ ਦੀਆਂ ਵਿਭਿੰਨ ਸਮੱਸਿਆਵਾਂ ਦੀ ਸ਼ਨਾਖ਼ਤ ਕਰਨ ਅਤੇ ਭਾਰਤ ਲਈ ਭਵਿੱਖ ਦੀ ਰੂਪ–ਰੇਖਾ ਦਾ ਸੁਝਾਅ ਦੇਣ ਵਿੱਚ ਨੀਤੀ ਆਯੋਗ ਦੀ ਭੂਮਿਕਾ ਉੱਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਨੀਤੀ ਆਯੋਗ ਸਰਕਾਰ ਤੇ ਦੇਸ਼ ਲਈ ਮੋਹਰੀ ਵਿਚਾਰ ਕੇਂਦਰ’ (ਥਿੰਕ ਟੈਂਕ) ਦੇ ਰੂਪ ਵਿੱਚ ਵਿਗਿਆਨ ਤੇ ਟੈਕਨੋਲੋਜੀ ਈਕੋ–ਸਿਸਟਮ ਦਾ ਵਿਸਥਾਰ ਕਰਨ ਤੇ ਹਰੇਕ ਖੇਤਰ ਵਿੱਚ ਦੇਸ਼ ਦੀ ਪ੍ਰਗਤੀ ਤੇ ਵਿਕਾਸ ਲਈ ਉਦਯੋਗ ਅਤੇ ਸਿੱਖਿਆ ਨੂੰ ਨਾਲ ਲਿਜਾਣ ਲਈ ਜ਼ਰੂਰੀ ਨੀਤੀਆਂ ਉਲੀਕ ਰਿਹਾ ਹੈ। 

image001PKYH

 

*****

ਐੱਸਐੱਨਸੀ / ਟੀਐੱਮ / ਆਰਆਰ


(Release ID: 1741592) Visitor Counter : 180