ਰੱਖਿਆ ਮੰਤਰਾਲਾ

ਹਥਿਆਰਬੰਦ ਬਲਾਂ ਲਈ ਨਵੀਨਤਮ ਟੈਕਨੋਲੋਜੀ

Posted On: 02 AUG 2021 3:00PM by PIB Chandigarh

ਡੀਆਰਡੀਓ ਨੇ ਦੇਸ਼ ਵਿੱਚ ਅਤਿ ਆਧੁਨਿਕ ਪਲੇਟਫਾਰਮ, ਹਥਿਆਰ ਪ੍ਰਣਾਲੀਆਂ ਅਤੇ ਸੈਂਸਰ ਵਿਕਸਤ ਕੀਤੇ ਹਨ, ਜਿਸਦੇ ਸਿੱਟੇ ਵਜੋਂ ਲੜਾਈ ਸਮਰੱਥਾਵਾਂ ਵਿੱਚ ਸੁਧਾਰ ਹੋਇਆ ਹੈ ਅਤੇ ਹਥਿਆਰਬੰਦ ਬਲਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।

ਡੀਆਰਡੀਓ ਨੇ ਉਤਪਾਦਾਂ/ਪ੍ਰਣਾਲੀਆਂ ਦੇ ਵਿਕਾਸ ਲਈ, ਵੱਖ ਵੱਖ ਟੈਕਨੋਲੋਜੀ ਖੇਤਰਾਂ ਵਿੱਚ ਪ੍ਰੋਜੈਕਟ ਸ਼ੁਰੂ ਕੀਤੇ ਹਨ। ਉਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ:

* ਮਿਜ਼ਾਈਲ ਸਿਸਟਮ

* ਏਅਰਬੋਰਨ ਅਰਲੀ ਚੇਤਾਵਨੀ ਅਤੇ ਨਿਗਰਾਨੀ

* ਲੜਾਕੂ ਹਵਾਈ ਜਹਾਜ਼

* ਲੜਾਈ ਵਾਲੀਆਂ ਬਖਤਰਬੰਦ ਗੱਡੀਆਂ

* ਬ੍ਰਿਜਿੰਗ ਅਤੇ ਮਾਈਨਿੰਗ ਸਿਸਟਮ

* ਗਾਈਡਡ ਮਿਉਨਿਸ਼ਨਜ਼

* ਆਰਟਿਲਰੀ ਬੰਦੂਕਾਂ ਅਤੇ ਰਾਕੇਟ,

* ਛੋਟੇ ਹਥਿਆਰ ਅਤੇ ਗੋਲਾ ਬਾਰੂਦ

* ਐਡਵਾਂਸਡ ਟਾਰਪੀਡੋਜ਼ ਅਤੇ ਐਡਵਾਂਸਡ ਸੋਨਾਰ ਸੂਟ

* ਇਲੈਕਟ੍ਰੌਨਿਕ ਜੰਗੀ ਸਾਮਾਨ (ਈ ਡਬਲਯੂ)

* ਲੰਬੀ ਰੇਂਜ ਦੇ ਰਾਡਾਰ

* ਆਰਟੀਫਿਸ਼ਲ ਇੰਟੈਲੀਜੈਂਸ ਅਧਾਰਤ ਸਿਸਟਮ ਆਦਿ

 

ਸਾਲ 2021-22 ਦੇ ਬਜਟ ਅਨੁਮਾਨਾਂ ਵਿੱਚ ਰੱਖਿਆ ਸੇਵਾਵਾਂ ਦੇ ਪੂੰਜੀ ਪ੍ਰਾਪਤੀ ਹੈਡ (ਆਧੁਨਿਕੀਕਰਨ) ਦੇ ਅਧੀਨ 1,11,463.21 ਕਰੋੜ ਰੁਪਏ ਦੀ ਇੱਕ ਰਕਮ ਅਲਾਟ ਕੀਤੀ ਗਈ ਹੈ। ਇਹ ਸਾਲ 2020-21 ਦੇ ਬਜਟ ਅਨੁਮਾਨ ਦੀ ਵੰਡ ਨਾਲੋਂ 21, 415.41 ਕਰੋੜ (23.78%) ਤੋਂ ਉਪਰ ਹੈ। 

 ਆਧੁਨਿਕੀਕਰਨ ਪ੍ਰੋਜੈਕਟਾਂ ਨੂੰ ਮਨਜ਼ੂਰਸ਼ੁਦਾ ਪੂੰਜੀ ਪ੍ਰਾਪਤੀ ਯੋਜਨਾ ਅਤੇ ਮੌਜੂਦਾ ਰੱਖਿਆ ਖਰੀਦ ਪ੍ਰਕਿਰਿਆ ਨੂੰ  ਸਿਧਾਂਤਾਂ ਅਨੁਸਾਰ ਅੱਗੇ ਵਧਾਇਆ ਜਾ ਰਿਹਾ ਹੈ। 

 

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਵੱਲੋਂ  ਅੱਜ ਰਾਜ ਸਭਾ ਵਿੱਚ ਸ਼੍ਰੀਮਤੀ ਕਾਂਤਾ ਕਰਦਮ ਨੂੰ ਇੱਕ  ਲਿਖਤੀ ਜਵਾਬ ਵਿੱਚ ਦਿੱਤੀ ਗਈ।

 

 -------------------------------

 

ਨਾਮਪੀ /ਡੀਕੇ/ਆਰਪੀ/ਸੈਵੀ/ਏਡੀਏ



(Release ID: 1741567) Visitor Counter : 160


Read this release in: English , Urdu , Marathi , Telugu