ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਐੱਨ ਸੀ ਐੱਸ ਐੱਮ ਨੇ ਐੱਸ ਪੀ ਓ ਸੀ ਐੱਸ ਸਕੀਮ ਤਹਿਤ ਨਵੇਂ ਵਿਗਿਆਨ ਕੇਂਦਰ ਸਥਾਪਿਤ ਕਰਨ ਲਈ 14 ਪ੍ਰਾਜੈਕਟ ਸ਼ੁਰੂ ਕੀਤੇ ਹਨ ; ਚਾਰ ਹੋਰ ਵਿਗਿਆਨ ਕੇਂਦਰ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ: ਸ਼੍ਰੀ ਜੀ ਕਿਸ਼ਨ ਰੈੱਡੀ
Posted On:
02 AUG 2021 3:17PM by PIB Chandigarh
ਮੁੱਖ ਵਿਸ਼ੇਸ਼ਤਾਵਾਂ :—
— ਸੱਭਿਆਚਾਰ ਮੰਤਰਾਲੇ ਦੇ ਐੱਨ ਸੀ ਐੱਸ ਐੱਮ ਨੇ ਦੇਸ਼ ਭਰ ਵਿੱਚ ਵਿਗਿਆਨ ਸ਼ਹਿਰਾਂ ਸਮੇਤ ਵਿਗਿਆਨ ਕੇਂਦਰ ਅਤੇ ਵਿਗਿਆਨ ਅਜਾਇਬ ਘਰਾਂ ਦੀ ਇੱਕ ਲੜੀ ਵਿਕਸਿਤ ਕੀਤੀ ਹੈ
— ਐੱਨ ਸੀ ਐੱਸ ਐੱਮ ਤਹਿਤ ਇਸ ਵੇਲੇ ਦੇਸ਼ ਵਿੱਚ 25 ਵਿਗਿਆਨ ਅਜਾਇਬ ਘਰ/ਅਜਾਇਬ ਕੇਂਦਰ ਸੰਚਾਲਿਤ ਹਨ
— ਸੱਭਿਆਚਾਰ ਮੰਤਰਾਲੇ ਨੇ ਮੱਧ ਪ੍ਰਦੇਸ਼ , ਰਾਜਸਥਾਨ ਤੇ ਤਾਮਿਲਨਾਡੂ ਵਿੱਚ 4 ਨਵੇਂ ਵਿਗਿਆਨ ਕੇਂਦਰ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਤਹਿਤ ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ (ਐੱਨ ਸੀ ਐੱਸ ਐੱਮ) , ਇੱਕ ਖੁਦਮੁਖਤਿਆਰ ਸੰਸਥਾ ਨੇ ਸਕੀਮ ਫਾਰ ਪ੍ਰਮੋਸ਼ਨ ਆਫ ਕਲਚਰ ਆਫ ਸਾਇੰਸ (ਐੱਸ ਪੀ ਓ ਸੀ ਐੱਸ) ਰਾਹੀਂ ਵਿਗਿਆਨ ਸ਼ਹਿਰਾਂ ਸਮੇਤ ਦੇਸ਼ ਭਰ ਵਿੱਚ ਵਿਗਿਆਨ ਕੇਂਦਰ ਅਤੇ ਵਿਗਿਆਨ ਅਜਾਇਬ ਘਰਾਂ ਦੀ ਇੱਕ ਲੜੀ ਵਿਕਸਿਤ ਕੀਤੀ ਹੈ । ਜਿਸਦਾ ਮਕਸਦ ਵਿਗਿਆਨ ਤੇ ਤਕਨਾਲੋਜੀ ਦੀ ਪ੍ਰਗਤੀ ਨੂੰ ਦਰਸਾਉਣਾ ਅਤੇ ਉਦਯੋਗ ਅਤੇ ਮਨੁੱਖੀ ਕਲਿਆਣ ਵਿੱਚ ਉਹਨਾਂ ਦੀ ਵਰਤੋਂ ਅਤੇ ਦੇਸ਼ ਭਰ ਵਿੱਚ ਵਿਗਿਆਨਕ ਰਵੱਈਆ ਅਤੇ ਸੋਚ ਵਿਕਸਿਤ ਕਰਨ ਦੇ ਨਾਲ ਨਾਲ ਕੌਂਸਲ ਦੀਆਂ ਗਤੀਵਿਧੀਆਂ ਦੇ ਸੰਬੰਧਿਤ ਖੇਤਰਾਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿੱਚ ਖੋਜ ਕਰਨਾ ਹੈ ।
ਐੱਨ ਸੀ ਐੱਸ ਐੱਮ ਭਾਰਤ ਸਰਕਾਰ ਦੀ ਐੱਸ ਪੀ ਓ ਸੀ ਐੱਸ ਸਕੀਮ ਤਹਿਤ ਨਵੇਂ ਵਿਗਿਆਨ ਕੇਂਦਰਾਂ ਲਈ ਪ੍ਰਾਜੈਕਟ, ਅਨੈਕਸਚਰ ਇੱਕ ਵਿੱਚ ਸ਼ਾਮਲ ਸੂਚੀ ਅਨੁਸਾਰ, ਬਣਾ ਰਿਹਾ ਹੈ ।
ਇਸ ਵੇਲੇ ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮਸ (ਐੱਨ ਈ ਐਸ ਐੱਮ) ਦੇ ਪ੍ਰਸ਼ਾਸਕੀ ਕੰਟਰੋਲ ਤਹਿਤ 25 ਵਿਗਿਆਨ ਅਜਾਇਬ ਘਰ / ਵਿਗਿਆਨ ਕੇਂਦਰ ਸੰਚਾਲਿਤ ਹਨ ।
ਐੱਨ ਸੀ ਐੱਸ ਐੱਮ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਭਾਈਵਾਲੀ ਨਾਲ 22 ਵਿਗਿਆਨ ਕੇਂਦਰ ਸਥਾਪਿਤ ਕਰ ਰਿਹਾ ਹੈ ਅਤੇ ਉਹਨਾਂ ਨੂੰ ਚਲਾਉਣ ਅਤੇ ਰੱਖਰਖਾਵ ਲਈ ਸੰਬੰਧਿਤ ਸੂਬਾ ਸਰਕਾਰਾਂ ਨੂੰ ਸਪੁਰਦ ਕਰਦਾ ਹੈ ।
ਅਨੈਕਸਚਰ — 1
ਭਾਰਤ ਸਰਕਾਰ ਦੀ ਐੱਸ ਪੀ ਓ ਸੀ ਐੱਸ ਸਕੀਮ ਤਹਿਤ ਐੱਨ ਸੀ ਐੱਸ ਐੱਮ ਦੁਆਰਾ ਚਲਾਏ ਜਾ ਰਹੇ ਨਵੇਂ ਵਿਗਿਆਨ ਕੇਂਦਰ ਪ੍ਰਾਜੈਕਟ
Sl.
No.
|
Names of the new science centre projects taken up by NCSM under SPOCS Scheme of Govt. of India
|
Located in
State/UT
|
|
|
|
01
|
Science City, Guwahati
|
Assam
|
02
|
Regional Science Centre, Kottayam
|
Kerala
|
03
|
Sub-Regional Science Centre, Palampur
|
Himachal Pradesh
|
04
|
Sub-Regional Science Centre, Gaya
|
Bihar
|
05
|
Sub- Regional Science Centre, Almora
|
Uttarakhand
|
06
|
Sub-Regional Science Centre, Udaipur
|
Rajasthan
|
07
|
Sub-Regional Science Centre, Mayabundar
|
A&N Islands
|
08
|
Sub-Regional Science Centre, Kokrajhar
|
Assam
|
09
|
Science Centre, (Category-II) Rajahmundry
|
Andhra Pradesh
|
10
|
Dr. A P J Abdul Kalam Science City, Patna
|
Bihar
|
11
|
Science Centre (Cat-II), Ambala
|
Haryana
|
12
|
Science Centre (Cat-II), Srinagar
|
Jammu & Kashmir
|
13
|
Science Centre (Cat-II), Ujjain
|
Madhya Pradesh
|
14
|
Science City, Dehradun
|
Uttarakhand
|
ਐੱਮ ਓ ਸੀ ਦੁਆਰਾ ਪ੍ਰਵਾਨਗੀ ਵਾਲੇ ਨਵੇਂ ਪ੍ਰਾਜੈਕਟ :-
01
|
Science Centre, (Cat-II) Jabalpur
|
Madhya Pradesh
|
02
|
Science Centre, (Cat-II) Ajmer
|
Rajasthan
|
03
|
Science Centre, (Cat-II) Kanyakumari
|
Tamil Nadu
|
04
|
Science Centre, (Cat-II) Bikaner
|
Rajasthan
|
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸੱਭਿਆਚਾਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਦਿੱਤੀ ।
********************
ਐੱਨ ਬੀ / ਐੱਨ ਸੀ
(Release ID: 1741562)
Visitor Counter : 178