ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ 4146 ਦਿੱਵਿਆਂਗਜਨਾਂ ਦੇ ਵਿੱਚ 8291 ਸਹਾਇਤਾ ਅਤੇ ਸਹਾਇਕ ਉਪਕਰਨਾਂ ਦੀ ਵੰਡ ਲਈ ਛਿੰਦਵਾੜਾ (ਮੱਧ ਪ੍ਰਦੇਸ਼) ਵਿੱਚ ਕੈਂਪਾਂ ਦਾ ਉਦਘਾਟਨ
Posted On:
31 JUL 2021 6:08PM by PIB Chandigarh
ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ, ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ਦਿੱਵਿਆਂਗਜਨ ਨੂੰ ਸਹਾਇਤਾ ਅਤੇ ਸਹਾਇਕ ਉਪਕਰਨਾਂ ਦੀ ਵੰਡ ਲਈ ਮੱਧ ਪ੍ਰਦੇਸ਼ ਦੇ ਛਿੰਦਵਾੜ੍ਹਾ ਜ਼ਿਲ੍ਹੇ ਵਿੱਚ ਐੱਫਡੀਡੀਆਈ ਇਮਲੀਖੇੜਾ ਵਿੱਚ ਦਿੱਵਿਆਂਗਜਨ ਸਸ਼ਕਤੀਕਰਨ ਵਿਭਾਗ ( ਡੀਈਪੀਡਬਲਿਊਡੀ ) ਦੇ ਦੁਆਰਾ ਏਲਿੰਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ‘ਸਮਾਜਿਕ ਅਧਿਕਾਰਿਤਾ ਕੈਂਪ’ ਆਯੋਜਿਤ ਕੀਤਾ ਗਿਆ ।
ਸਮਾਰੋਹ ਦੇ ਮੁੱਖ ਮਹਿਮਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਵਲੋਂ ਵਰਚੁਅਲੀ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋਏ । ਡਾ. ਵੀਰੇਂਦ੍ਰ ਕੁਮਾਰ, ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ , ਭਾਰਤ ਸਰਕਾਰ ਨੇ ਸੁਸ਼੍ਰੀ ਪ੍ਰਤਿਮਾ ਭੌਮਿਕ , ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ , ਭਾਰਤ ਸਰਕਾਰ ਦੀ ਮੌਜ਼ੂਦਗੀ ਵਿੱਚ ਸਮਾਰੋਹ ਦੀ ਪ੍ਰਧਾਨਗੀ ਕੀਤੀ। ਮਾਣਯੋਗ ਮੰਤਰੀਆਂ ਨੇ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਤੋਂ ਵਰਚੁਅਲੀ ਸਮਾਰੋਹ ਵਿੱਚ ਹਿੱਸਾ ਲਿਆ ।
ਕੋਵਿਡ -19 ਮਹਾਮਾਰੀ ਨੂੰ ਦੇਖਦੇ ਹੋਏ ਵਿਭਾਗ ਦੇ ਦੁਆਰਾ ਤਿਆਰ ਵੈਧ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਬਲਾਕ/ਪੰਚਾਇਤ ਪੱਧਰ ‘ਤੇ 4146 ਦਿੱਵਿਆਂਗਜਨਾਂ ਨੂੰ 4,32 ਕਰੋੜ ਰੁਪਏ ਮੁੱਲ ਦੇ ਕੁੱਲ 8291 ਸਹਾਇਤਾ ਅਤੇ ਸਹਾਇਕ ਉਪਕਰਨ ਮੁਫ਼ਤ ਵੰਡੇ ਜਾਣਗੇ ।
ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਜਿਹੇ ਸਮਾਜ ਜੋ ਦਿੱਵਿਆਂਗਜਨ ਦਾ ਧਿਆਨ ਨਹੀਂ ਰੱਖਦੇ ਉਹ ਖੁਦ ਹੀ ਇੱਕ ਨਿਸ਼ਕਤ ਸਮਾਜ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੇ ਦਿੱਵਿਆਂਗਜਨਾਂ ਦੇ ਹਿਤ ਵਿੱਚ ਕਈ ਕਲਿਆਣਕਾਰੀ ਯੋਜਨਾਵਾਂ ਲਾਗੂ ਕੀਤੀਆਂ ਹਨ। ਮੁੱਖ ਮੰਤਰੀ ਨੇ ਛਿੰਦਵਾੜਾ ਦੇ ਲੋਕਾਂ ਵਲੋਂ ਡਾ. ਵੀਰੇਂਦ੍ਰ ਕੁਮਾਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ , ਕਿਉਂਕਿ ਇਹ ਮੱਧ ਪ੍ਰਦੇਸ਼ ਰਾਜ ਵਿੱਚ ਕੇਂਦਰੀ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦਾ ਪਹਿਲਾ ਆਧਿਕਾਰਿਕ ਪ੍ਰੋਗਰਾਮ ਸੀ । ਉਨ੍ਹਾਂ ਨੇ ਦਿੱਵਿਆਂਗਜਨਾਂ ਦੇ ਸਸ਼ਕਤੀਕਰਨ ਲਈ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ । ਮੱਧ ਪ੍ਰਦੇਸ਼ ਸਰਕਾਰ ਦੁਆਰਾ ਦਿੱਵਿਆਂਗਜਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਕਈ ਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਟ੍ਰਾਂਸਜੈਂਡਰ ਭਾਈਚਾਰੇ ਲਈ ਪਹਿਲ ਕੀਤੀ ਹੈ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਹੈ ।
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਡਾ. ਵੀਰੇਂਦ੍ਰ ਕੁਮਾਰ ਨੇ ਕਿਹਾ ਕਿ ਦਿੱਵਿਆਂਗਜਨ ਮਾਨਵ ਸੰਸਾਧਨ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਪ੍ਰਧਾਨ ਮੰਤਰੀ ਦੇ ‘ਸਬਕਾ ਸਾਥ ਸਬਕਾ ਵਿਕਾਸ’ ਦੀ ਸੋਚ ‘ਤੇ ਕੰਮ ਕਰ ਰਿਹਾ ਹੈ ਅਤੇ ਮੰਤਰਾਲੇ ਨੇ ਇੱਕ ਸਮਾਵੇਸ਼ੀ ਸਮਾਜ ਦੇ ਵਿਕਾਸ ਅਤੇ ਦਿੱਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਕਈ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਮੰਤਰਾਲੇ ਦੁਆਰਾ ਪਿਛਲੇ ਸੱਤ ਸਾਲਾਂ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ , ਕੇਂਦਰੀ ਮੰਤਰੀ ਨੇ ਕਿਹਾ ਕਿ ਇੱਕ ਸਮਾਵੇਸ਼ੀ ਅਤੇ ਸਮਰੱਥ ਵਾਤਾਵਰਣ ਦੀ ਕਲਪਨਾ ਕਰਕੇ ਦਿੱਵਿਆਂਗਜਨਾਂ ਨੂੰ ਅਧਿਕ ਹੱਕ ਅਤੇ ਅਧਿਕਾਰ ਪ੍ਰਦਾਨ ਕਰਨ ਲਈ ਸਰਕਾਰ ਦੇ ਦੁਆਰਾ ਨਵਾਂ ਅਧਿਨਿਯਮ ਯਾਨੀ ਰਾਇਟ ਟੂ ਪਰਸਨ ਵਿਦ ਡਿਸੇਬੀਲਿਟੀ ਐਕਟ 2016 ਲਾਗੂ ਕੀਤਾ ਗਿਆ ।
ਕੇਂਦਰੀ ਮੰਤਰੀ ਨੇ ਦੇਸ਼ ਦੇ ਸੰਪੂਰਨ ਵਿਕਾਸ ਲਈ ਦਿੱਵਿਆਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੌਸ਼ਲ ਟ੍ਰੇਨਿੰਗ ਪ੍ਰੋਗਰਾਮਾਂ ‘ਤੇ ਜ਼ੋਰ ਦਿੱਤਾ । ਮਾਣਯੋਗ ਮੰਤਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਰਾਜ ਵਿੱਚ 3.74 ਕਰੋੜ ਰੁਪਏ ਦੀ ਲਾਗਤ ਨਾਲ 4455 ਦਿੱਵਿਆਂਗਜਨਾਂ ਨੂੰ ਕੌਸ਼ਲ ਟ੍ਰੇਨਿੰਗ ਮਿਲੀ ਹੈ। ਦਿੱਵਿਆਂਗਜਨਾਂ ਲਈ ਕੀਤੀਆਂ ਗਈਆਂ ਕਈ ਪਹਿਲਾਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਦੱਸਿਆ ਕਿ ਸੁਗੱਮਯ ਭਾਰਤ ਅਭਿਯਾਨ ਦੇ ਤਹਿਤ 709 ਰੇਲਵੇ ਸਟੇਸ਼ਨਾਂ, 10,175 ਬਸ ਸਟੇਸ਼ਨਾਂ ਅਤੇ 683 ਵੈੱਬਸਾਈਟਾਂ ਨੂੰ ਕਵਰ ਕੀਤਾ ਗਿਆ ਹੈ। ਦੇਸ਼ ਦੇ ਦਿੱਵਿਆਂਗਜਨਾਂ ਦੀ ਖੇਡਾਂ ਦੇ ਪ੍ਰਤੀ ਰੁਚੀ ਅਤੇ ਪੈਰਾਓਲੰਪਿਕ ਵਿੱਚ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਮੰਤਰਾਲੇ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦਿੱਵਿਆਂਗ ਖੇਡ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ । ਅਜਿਹੀ ਹੀ ਇੱਕ ਸਹੂਲਤ ਦੇ ਉਦਘਾਟਨ ਲਈ ਗਵਾਲੀਅਰ ਸ਼ਹਿਰ ਦੀ ਪਹਿਚਾਣ ਕੀਤੀ ਗਈ ਹੈ। ਮੱਧ ਪ੍ਰਦੇਸ਼ ਦੇ ਸੀਹੋਰ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਪੁਨਰਵਾਸ ਕੇਂਦਰ ਖੋਲ੍ਹਿਆ ਜਾਵੇਗਾ । ਸੀਪੀਡਬਲਿਊਡੀ ਨੇ ਦੋਨਾਂ ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ ।
ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ , ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਮਿਕ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜਿਨ੍ਹਾਂ ਲਾਭਾਰਥੀਆਂ ਦੀ ਪਹਿਚਾਣ ਸਾਲ 2020 ਵਿੱਚ ਕੀਤੀ ਗਈ ਸੀ , ਲੇਕਿਨ ਕੋਵਿਡ 19 ਮਹਾਮਾਰੀ ਦੇ ਕਾਰਨ ਉਹ ਆਪਣੇ ਸਹਾਇਤਾ ਅਤੇ ਸਹਾਇਕ ਉਪਕਰਨ ਨਹੀਂ ਪ੍ਰਾਪਤ ਕਰ ਸਕੇ ਸਨ, ਹੁਣ ਉਹ ਇਨ੍ਹਾਂ ਨੂੰ ਪ੍ਰਾਪਤ ਕਰ ਸਕਣਗੇ ਜੋ ਕਿ ਉਨ੍ਹਾਂ ਨੂੰ ਸਨਮਾਨ ਦੇ ਨਾਲ ਜੀਵਨ ਜੀਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਾਡਾ ਵਿਭਾਗ ਦਿੱਵਿਆਂਗਜਨਾਂ ਲਈ ਪ੍ਰਤੀਬੱਧ ਹੈ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਦੇ ਮਾਰਗਦਰਸ਼ਨ ਵਿੱਚ ਵਿਕਲਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੀ ਸੋਚ ਨੂੰ ਪੂਰਾ ਕਰੇਗਾ। ਉਨ੍ਹਾਂ ਨੇ ਵਿਭਾਗ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਮਰਥਨ ਦੇਣ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪ੍ਰਤੀ ਆਭਾਰ ਵੀ ਵਿਅਕਤ ਕੀਤਾ।
ਸ਼੍ਰੀਮਤੀ ਅੰਜਲੀ ਭਾਵਰਾ ਸਕੱਤਰ ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ , ਭਾਰਤ ਸਰਕਾਰ ਨੇ ਦਿੱਵਿਆਂਗਜਨਾਂ ਲਈ ਵਿਭਾਗ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦਿੱਵਿਆਂਗਜਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਕਈ ਕਦਮ ਚੁੱਕੇ ਹਨ ਅਤੇ ਵਿਕਲਾਂਗ ਵਿਅਕਤੀਆਂ ਨੂੰ ਸਸ਼ਕਤ ਬਣਾਉਣ ਲਈ ਕੌਸ਼ਲ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਦੇ ਨਾਲ ਉਨ੍ਹਾਂ ਦੇ ਸਵੈ-ਰੋਜ਼ਗਾਰ ਲਈ ਅਤੇ ਜਨਤਕ ਅਤੇ ਨਿਜੀ ਖੇਤਰ ਵਿੱਚ ਅਵਸਰਾਂ ਦੇ ਰਸਤੇ ਖੁੱਲ੍ਹਣ।
ਡਾ. ਪ੍ਰਬੋਧ ਸੇਠ, ਸੰਯੁਕਤ ਸਕੱਤਰ , ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ ਨੇ ਧੰਨਵਾਦ ਪ੍ਰਸਤਾਵ ਰੱਖਿਆ ।
ਕੋਵਿਡ-19 ਨੂੰ ਵੇਖਦੇ ਹੋਏ ਸਮਾਰੋਹ ਦੇ ਮੁੱਖ ਸਥਾਨ ‘ਤੇ ਆਯੋਜਿਤ ਉਦਘਾਟਨ ਵੰਡ ਕੈਂਪ ਵਿੱਚ ਮੰਨੇ-ਪ੍ਰਮੰਨੇ ਵਿਅਕਤੀਆਂ ਦੀ ਮੌਜ਼ੂਦਗੀ ਵਿੱਚ ਪਹਿਲਾਂ ਚੁਣੇ ਹੋਏ ਕੁੱਲ 4146 ਦਿੱਵਿਆਂਗ ਲਾਭਾਰਥੀਆਂ ਵਿੱਚੋਂ ਛਿੰਦਵਾੜਾ ਨਗਰ ਬਲਾਕ ਦੇ ਲਗਭਗ 50 ਲਾਭਾਰਥੀਆਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਨ ਉਪਲੱਬਧ ਕਰਾਏ ਜਾਣਗੇ। ਬਾਕੀ ਚੁਣੇ ਹੋਏ ਲਾਭਾਰਥੀਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਸਹਾਇਕ ਉਪਕਰਨ ਛਿੰਦਵਾੜ੍ਹਾ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਨਜ਼ਦੀਕੀ ਸੰਬੰਧਿਤ ਬਲਾਕਾਂ ਵਿੱਚ ਬਾਅਦ ਵਿੱਚ ਲਗਾਏ ਜਾਣ ਵਾਲੇ ਵੰਡ ਕੈਂਪਾਂ ਦੀ ਇੱਕ ਲੜੀ ਵਿੱਚ ਪ੍ਰਦਾਨ ਕੀਤੇ ਜਾਣਗੇ ।
ਕੈਂਪ ਵਿੱਚ ਵੰਡੇ ਜਾਣ ਵਾਲੇ ਹਾਈ-ਐਂਡ ਉਤਪਾਦਾਂ ਵਿੱਚ ਬੈਟਰੀ ਨਾਲ ਚਲਣ ਵਾਲੀਆਂ 180 ਮੋਟਰਯੁਕਤ ਟ੍ਰਾਈਸਾਈਕਿਲ ਸ਼ਾਮਿਲ ਹਨ। ਇਹ ਟ੍ਰਾਈਸਾਈਕਿਲ ਏਡੀਆਈਪੀ ਯੋਜਨਾ ਦੇ ਤਹਿਤ ਆਰਥੋਪਿਡੀਕਲੀ ਇੰਪੇਅਰਡ ਦਿੱਵਿਆਂਗਜਨਾਂ ਨੂੰ ਉਪਲੱਬਧ ਕਰਾਈ ਜਾਣਗੀ। ਇੱਕ ਮੋਟਰ ਚਾਲਿਤ ਟ੍ਰਾਈਸਾਈਕਿਲ ਦੀ ਲਾਗਤ 37000 ਰੁਪਏ ਹੈ। ਜਿਸ ਵਿਚੋਂ 25000 ਰੁਪਏ ਏਡੀਆਈਪੀ ਯੋਜਨਾ ਦੇ ਤਹਿਤ ਪ੍ਰਦਾਨ ਦੀ ਜਾਣ ਵਾਲੀ ਸਬਸਿਡੀ ਦੇ ਤਹਿਤ ਕਵਰ ਕੀਤਾ ਜਾਂਦਾ ਹੈ ਅਤੇ ਬਾਕੀ ਰਾਸ਼ੀ ਜਾਂ ਤਾਂ ਲਾਭਾਰਥੀਆਂ ਦੁਆਰਾ ਦਿੱਤੀ ਜਾਂਦੀ ਹੈ ਜਾਂ ਹੋਰ ਸਰੋਤਾਂ ਜਿਵੇਂ ਐੱਮਪੀ/ਐੱਮਐੱਲਏ ਫੰਡ ਨਾਲ ਪ੍ਰਾਯੋਜਿਤ/ਯੋਗਦਾਨ ਕੀਤਾ ਜਾ ਸਕਦਾ ਹੈ ।
ਚੁਣੇ ਹੋਏ ਦਿੱਵਿਆਂਗਜਨ ਜਿਨ੍ਹਾਂ ਨੂੰ ਬਲਾਕ ਪੱਧਰ ‘ਤੇ ਮੁਲਾਂਕਣ ਕੈਂਪਾਂ ਦੇ ਦੌਰਾਨ ਰਜਿਸਟ੍ਰਡ ਕੀਤਾ ਸੀ, ਦੇ ਵਿੱਚ ਕਈ ਪ੍ਰਕਾਰ ਦੇ ਸਹਾਇਕ ਉਪਕਰਨ ਵੰਡੇ ਜਾਣਗੇ, ਜਿਸ ਵਿੱਚ 180 ਮੋਟਰ ਚਾਲਿਤ ਟ੍ਰਾਈਸਾਈਕਿਲ , 1223 ਟ੍ਰਾਈਸਾਈਕਿਲ , 967 ਵਹੀਲਚੇਅਰ , 1490 ਬੈਸਾਖੀ , 987 ਚਲਣ ਵਿੱਚ ਸਹਾਇਕ ਛੜੀਆਂ , 117 ਰੋਲੇਟਰ , 141 ਸਮਾਰਟ ਫੋਨ , 235 ਸਮਾਰਟ ਕੇਨ , 43 ਡੇਜੀ ਪਲੇਅਰ , 48 ਬ੍ਰੇਲ ਕਿੱਟ , 39 ਬਰੇਲ ਕੈਨ , 83 ਸੀ.ਪੀ ਚੇਅਰ , 480 ਐੱਮਐੱਸਆਈਈਡੀ ਕਿੱਟ , 156 ਸੈੱਲ ਫੋਨ ਦੇ ਨਾਲ 189 ਏਡੀਐੱਲ ਕਿੱਟ ( ਕੁਸ਼ਠ ਰੋਗ ਦੇ ਲਈ ), 1070 ਸੁਣਨ ਦੇ ਯੰਤਰ , 923 ਬਨਾਵਟੀ ਅੰਗ ਅਤੇ ਕੈਲੀਪਰਸ ਆਦਿ ਸ਼ਾਮਿਲ ਹਨ।
ਸਹਾਇਤਾ/ਉਪਕਰਨਾਂ ਦੀ ਖਰੀਦ/ਫਿਟਿੰਗ ਲਈ ਵਿਕਲਾਂਗ ਵਿਅਕਤੀਆਂ ਨੂੰ ਸਹਾਇਤਾ ਯੋਜਨਾ (ਏਡੀਆਈਪੀ) ਦੇ ਤਹਿਤ ਕੈਂਪ ਆਯੋਜਿਤ ਕੀਤੇ ਜਾਂਦੇ ਹਨ। ਏਡੀਆਈਪੀ ਦਿੱਵਿਆਂਗਜਨ ਨੂੰ ਸਹਾਇਕ ਮਦਦ ਅਤੇ ਉਪਕਰਨ ਪ੍ਰਦਾਨ ਕਰਨ ਲਈ ਸਭ ਤੋਂ ਲੋਕਪ੍ਰਿਯ ਯੋਜਨਾਵਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਭਾਰਤੀ ਬਨਾਵਟੀ ਅੰਗ ਨਿਰਮਾਣ ਨਿਗਮ ( ਏਲਿੰਕੋ ) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ , ਜੋ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੇ ਤਹਿਤ ਇੱਕ ਜਨਤਕ ਖੇਤਰ ਦਾ ਉੱਦਮ ਹੈ ਜਿਸ ਨੂੰ ਰਾਜਾਂ/ਜ਼ਿਲ੍ਹਾ ਅਥਾਰਿਟੀਆਂ ਦੇ ਸਹਿਯੋਗ ਨਾਲ ਏਡੀਆਈਪੀ ਯੋਜਨਾ ਦੇ ਤਹਿਤ ਲਾਗੂਕਰਨ ਏਜੰਸੀ ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ ।
ਕੋਵਿਡ ਮਹਾਮਾਰੀ ਨੂੰ ਵੇਖਦੇ ਹੋਏ ਸੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਈਜੇਸ਼ਨ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਸਹਾਇਤਾ ਅਤੇ ਸਹਾਇਕ ਉਪਕਰਨਾਂ ਦੇ ਮੁਲਾਂਕਣ ਅਤੇ ਵੰਡ ਨੂੰ ਸੁਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਇੱਕ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ) ਨੂੰ ਮਨਜ਼ੂਰੀ ਦਿੱਤੀ ਗਈ ਸੀ।
ਛਿੰਦਵਾੜਾ ਵਿੱਚ ਹੋਣ ਵਾਲੇ ਮੁੱਖ ਸਮਾਰੋਹ ਸਥਾਨ ‘ਤੇ ਸ਼੍ਰੀ ਵਿਕਾਸ ਮਹਾਤਮੇ, ਰਾਜ ਸਭਾ ਮੈਂਬਰ, ਦੇ ਨਾਲ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ, ਸਥਾਨਕ ਜਨ ਪ੍ਰਤੀਨਿਧੀ , ਸ਼੍ਰੀ ਸੌਰਵ ਸੁਮਨ ਕਲੈਕਟਰ ਛਿੰਦਵਾੜਾ ਮੌਜੂਦ ਸਨ ,ਉਥੇ ਹੀ ਹੋਰ ਸੀਨੀਅਰ ਅਧਿਕਾਰੀਆਂ ਅਤੇ ਸ਼੍ਰੀ ਆਰਡੀ ਸਰੀਨ ਸੀਐੱਮਡੀ ਏਲਿੰਕੋ ਨੇ ਸਮਾਰੋਹ ਵਿੱਚ ਵਰਚੁਅਲੀ ਹਿੱਸਾ ਲਿਆ ।
*******************
ਐੱਜੀ/ਆਈਏ
(Release ID: 1741360)
Visitor Counter : 167