ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਚੇਨਈ ਵਿੱਚ ਮਦਰਾਸ ਵਿਧਾਨ ਪਰਿਸ਼ਦ ਦੇ 100ਵੇਂ ਵਰ੍ਹੇ ਦੇ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਡਾ. ਕਲਾਈਨਾਰ ਐੱਮ. ਕਰੁਣਾਨਿਧੀ ਦੇ ਚਿੱਤਰ ਤੋਂ ਪਰਦਾ ਹਟਾਉਣਗੇ
Posted On:
01 AUG 2021 6:05PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਕੱਲ੍ਹ (2 ਅਗਸਤ, 2021) ਚੇਨਈ ਵਿੱਚ ਮਦਰਾਸ ਵਿਧਾਨ ਪਰਿਸ਼ਦ ਦੇ 100ਵੇਂ ਵਰ੍ਹੇ ਦੇ ਸਮਾਰਕ ਸਮਾਰੋਹ ਨੂੰ ਸੰਬੋਧਨ ਕਰਨਗੇ ਅਤੇ ਤਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ, ਡਾ. ਕਲਾਈਨਾਰ ਐੱਮ. ਕਰੁਣਾਨਿਧੀ ਦੇ ਚਿੱਤਰ ਤੋਂ ਪਰਦਾ ਹਟਾਉਣਗੇ।
ਤਮਿਲ ਨਾਡੂ ਵਿੱਚ ਆਪਣੇ ਪ੍ਰਵਾਸ (2 ਤੋਂ 6 ਅਗਸਤ, 2021) ਦੇ ਦੌਰਾਨ, ਰਾਸ਼ਟਰਪਤੀ 4 ਅਗਸਤ, 2021 ਨੂੰ ਵੈਲਿੰਗਟਨ ਵਿੱਚ ਰੱਖਿਆ ਸੇਵਾ ਸਟਾਫ਼ ਕਾਲਜ ਦਾ ਵੀ ਦੌਰਾ ਕਰਨਗੇ ਅਤੇ 77ਵੇਂ ਸਟਾਫ਼ ਕੋਰਸ ਦੇ ਵਿਦਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕਰਨਗੇ।
*****
ਡੀਐੱਸ/ਬੀਐੱਮ
(Release ID: 1741356)
Visitor Counter : 186