ਘੱਟ ਗਿਣਤੀ ਮਾਮਲੇ ਮੰਤਰਾਲਾ
ਦੇਸ਼ ਭਰ ਵਿੱਚ 1 ਅਗਸਤ 2021 ਨੂੰ “ਮੁਸਲਿਮ ਮਹਿਲਾ ਅਧਿਕਾਰ ਦਿਵਸ” ਮਨਾਇਆ ਜਾਵੇਗਾ
Posted On:
31 JUL 2021 4:44PM by PIB Chandigarh
ਤੀਨ ਤਲਾਕ ਖਿ਼ਲਾਫ਼ ਕਾਨੂੰਨ ਬਣਾਉਣ ਲਈ 1 ਅਗਸਤ 2021 ਨੂੰ ਭਲਕੇ ਦੇਸ਼ ਭਰ ਵਿੱਚ “ਮੁਸਲਿਮ ਮਹਿਲਾ ਅਧਿਕਾਰ ਦਿਵਸ” ਮਨਾਇਆ ਜਾਵੇਗਾ ।
ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਨੇ 1 ਅਗਸਤ 2019 ਨੂੰ ਤੀਨ ਤਲਾਕ ਖਿ਼ਲਾਫ਼ ਕਾਨੂੰਨ ਬਣਾਇਆ ਸੀ , ਜਿਸ ਨੇ ਤੀਨ ਤਲਾਕ ਦੀ ਸਮਾਜਿਕ ਬੁਰਾਈ ਨੂੰ ਇੱਕ ਅਪਰਾਧਕ ਜੁਰਮ ਬਣਾਇਆ ਹੈ ।
ਸ਼੍ਰੀ ਨਵਕੀ ਨੇ ਕਿਹਾ ਕਿ ਕਾਨੂੰਨ ਨੂੰ ਲਾਗੂ ਹੋਣ ਤੋਂ ਬਾਅਦ ਤੀਨ ਤਲਾਕ ਕੇਸਾਂ ਵਿੱਚ ਕਾਫੀ ਕਮੀ ਆਈ ਹੈ । ਦੇਸ਼ ਭਰ ਦੀਆਂ ਮੁਸਲਿਮ ਮਹਿਲਾਵਾਂ ਨੇ ਇਸ ਕਾਨੂੰਨ ਦਾ ਵਧ ਚੜ੍ਹ ਕੇ ਸਵਾਗਤ ਕੀਤਾ ਹੈ ।
ਵੱਖ—ਵੱਖ ਸੰਸਥਾਵਾਂ ਦੇਸ਼ ਭਰ ਵਿੱਚ 1 ਅਗਸਤ ਨੂੰ “ਮੁਸਲਿਮ ਮਹਿਲਾ ਅਧਿਕਾਰ ਦਿਵਸ” ਮਨਾਉਣਗੀਆਂ ।
ਸ਼੍ਰੀ ਨਕਵੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਅਤੇ ਵਾਤਾਵਰਨ, ਵਣ ਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪਿੰਦਰ ਯਾਦਵ ਨਾਲ ਨਵੀਂ ਦਿੱਲੀ ਵਿੱਚ “ਮੁਸਲਿਮ ਮਹਿਲਾ ਅਧਿਕਾਰ ਦਿਵਸ” ਮਨਾਉਣ ਲਈ ਭਲਕੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ।
ਸ਼੍ਰੀ ਨਕਵੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀਆਂ ਮੁਸਲਿਮ ਮਹਿਲਾਵਾਂ ਦੇ “ਸਵੈ ਵਿਸ਼ਵਾਸ” , “ਸਵੈ ਮਾਣ” ਅਤੇ “ਸਵੈ ਨਿਰਭਰਤਾ” ਨੂੰ ਮਜਬੂਤ ਕੀਤਾ ਹੈ ਅਤੇ ਤੀਨ ਤਲਾਕ ਖਿ਼ਲਾਫ਼ ਕਾਨੂੰਨ ਲਿਆ ਕੇ ਉਨ੍ਹਾਂ ਦੇ ਸੰਵਿਧਾਨਕ, ਮੌਲਿਕ ਅਤੇ ਲੋਕਤੰਤਰਿਕ ਹੱਕਾਂ ਦੀ ਰੱਖਿਆ ਕੀਤੀ ਹੈ ।
*****************
ਐੱਨ. ਏ ਓ / (ਐੱਮ ਓ ਐੱਮ ਏ ਰਿਲੀਜ਼)
(Release ID: 1741135)
Visitor Counter : 253