ਵਿੱਤ ਮੰਤਰਾਲਾ
ਵਿੱਤੀ ਸਾਲ 2021-22 ਲਈ ਜੂਨ, 2021 ਦੇ ਮਹੀਨੇ ਤੱਕ ਭਾਰਤ ਸਰਕਾਰ ਦੇ ਖਾਤਿਆਂ ਦੀ ਮਹੀਨਾਵਾਰ ਸਮੀਖਿਆ
Posted On:
30 JUL 2021 4:28PM by PIB Chandigarh
ਭਾਰਤ ਸਰਕਾਰ ਦਾ ਜੂਨ 2021 ਤੱਕ ਦਾ ਮਹੀਨਾਵਾਰ ਖਾਤਾ ਕੰਸੋਲੀਡੇਟ ਕੀਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਮੁੱਖ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ :-
ਭਾਰਤ ਸਰਕਾਰ ਨੇ ਜੂਨ, 2021 ਤੱਕ 5,47,399 ਕਰੋੜ ਰੁਪਏ (ਕੁਲ ਰਸੀਦਾਂ ਦੇ ਬਜਟ ਅਨੁਮਾਨ 2021-22 ਅਨੁਸਾਰ 27.7%) ਜੂਨ, 2021 ਤੱਕ ਪ੍ਰਾਪਤ ਕੀਤੇ ਹਨ, ਜੋ ਟੈਕਸ ਮਾਲੀਆ (ਨੈੱਟ ਟੂ ਕੇਂਦਰ) ਦੇ 4,12,680 ਕਰੋੜ ਰੁਪਏ, ਗੈਰ ਟੈਕਸ ਮਾਲੀਏ ਦੇ 1,27,317 ਕਰੋੜ ਰੁਪਏ ਅਤੇ ਗੈਰ ਕਰਜ਼ਾ ਪੂੰਜੀਗਤ ਪ੍ਰਾਪਤੀਆਂ ਦੇ 7,402 ਕਰੋੜ ਨਾਲ ਬਣਦਾ ਹੈ। ਗੈਰ ਕਰਜ਼ਾ ਪੂੰਜੀਗਤ ਪ੍ਰਾਪਤੀਆਂ 3,406 ਕਰੋੜ ਦੇ ਕਰਜ਼ਿਆਂ ਦੀ ਵਸੂਲੀ ਅਤੇ ਅੱਪਨਿਵੇਸ਼ਕਾਰੀ ਪ੍ਰਾਪਤੀਆਂ ਦੇ 3,996 ਕਰੋੜ ਰੁਪਏ ਨਾਲ ਬਣਦਾ ਹੈ।
ਭਾਰਤ ਸਰਕਾਰ ਨੇ ਇਸ ਅਵਧੀ ਤੱਕ 1,17,524 ਕਰੋੜ ਰੁਪਏ ਰਾਜ ਸਰਕਾਰਾਂ ਨੂੰ ਟੈਕਸਾਂ ਦੀ ਵੰਡ ਦੇ ਰੂਪ ਵਿੱਚ ਤਬਦੀਲ ਕੀਤੇ ਗਏ ਹਨ।
ਭਾਰਤ ਸਰਕਾਰ ਵਲੋਂ ਕੀਤਾ ਗਿਆ ਕੁੱਲ ਖਰਚਾ 8,21,644 ਕਰੋੜ ਰੁਪਏ (ਬਜਟ ਅਨੁਮਾਨ 2021-22 ਅਨੁਸਾਰ 23.6%) ਹੈ, ਜਿਸ ਵਿਚੋਂ ਰੁਪਏ. 7,10,148 ਕਰੋੜ ਰੁਪਏ ਰੈਵਿਨਿਊ ਖਾਤੇ ਦੇ ਅਤੇ 1,11,496 ਕਰੋੜ ਰੁਪਏ ਪੂੰਜੀਗਤ ਖਾਤੇ ਦੇ ਹਨ। ਮਾਲੀਏ ਦੇ ਕੁਲ ਖਰਚੇ ਵਿੱਚੋਂ 1,84,295 ਕਰੋੜ ਰੁਪਏ ਵਿਆਜ ਦੀਆਂ ਅਦਾਇਗੀਆਂ ਅਤੇ 1,00,090 ਕਰੋੜ ਰੁਪਏ ਮੁੱਖ ਸਬਸਿਡੀਆਂ ਦੇ ਹਨ।
-----------------------------
ਆਰਐਮ/ ਕੇਐਮਐਨ
(Release ID: 1740933)
Visitor Counter : 108