ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਦੇ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਦੇ ਖੇਤੀ ਬਰਾਮਦਕਾਰ ਪਹਿਲੀ ਵਾਰ ਅਮਰੀਕਾ, ਯੂਏਈ ਅਤੇ ਜਪਾਨ ਦੇ ਅੰਤਰਰਾਸ਼ਟਰੀ ਖਰੀਦਦਾਰਾਂ ਨਾਲ ਜੁੜੇ

ਡੀਜੀਐੱਫਟੀ ਵਲੋਂ ਆਯੋਜਿਤ ਵਰਚੁਅਲ ਵਪਾਰ ਮੇਲੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਰਾਜ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ 197 ਪ੍ਰਦਰਸ਼ਕਾਂ ਨੇ ਭਾਗ ਲਿਆ ਅਤੇ ਆਪਣੇ ਉਤਪਾਦ 300 ਦਰਸ਼ਕਾਂ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਖਰੀਦਦਾਰਾਂ ਲਈ ਪ੍ਰਦਰਸ਼ਤ ਕੀਤੇ

ਡੀਜੀਐੱਫਟੀ ਨੇ ਦਰਾਮਦ ਹੱਬ ਵਜੋਂ ਜ਼ਿਲਿਆਂ ਤਹਿਤ "ਭਾਰਤ ਤੋਂ ਵਿਸ਼ਵ ਵੱਲ" ਵਰਚੁਅਲ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤਾ

Posted On: 30 JUL 2021 8:11PM by PIB Chandigarh

ਜ਼ਿਲ੍ਹਿਆਂ ਨੂੰ ਦਰਾਮਦ ਹੱਬ ਵਜੋਂ ਪਹਿਲ ਦੇ ਤਹਿਤ, ਖੇਤੀਬਾੜੀ ਅਤੇ ਪ੍ਰੋਸੈਸਡ ਖ਼ੁਰਾਕੀ ਉਤਪਾਦ ਦਰਾਮਦ ਵਿਕਾਸ ਅਥਾਰਟੀ (ਏਪੀਏਡੀਏ) ਅਤੇ ਇਨਵੈਸਟ ਇੰਡੀਆ ਦੀ ਸਾਂਝੇਦਾਰੀ ਨਾਲ ਵਣਜ ਵਿਭਾਗ ਦੇ ਅਧੀਨ ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਅਤੇ ਨਿਵੇਸ਼ ਇੰਡੀਆ ਨੇ ਭਾਰਤ ਤੋਂ ਬਾਹਰ ਖਰੀਦਦਾਰਾਂ ਨੂੰ ਨਿਰਯਾਤਕਾਂ ਨਾਲ ਜੋੜਨ ਵਾਲੇ 2 ਦਿਨਾ ਵਰਚੁਅਲ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ। ਉਦਘਾਟਨੀ ਸਮਾਰੋਹ ਦੇ ਬਾਅਦ, ਇੱਕ ਵਰਚੁਅਲ ਵਪਾਰ ਮੇਲਾ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ 197 ਪ੍ਰਦਰਸ਼ਕਾਂ ਨੇ ਹਿੱਸਾ ਲਿਆ ਸੀ। ਇਸ ਸਮਾਗਮ ਨੇ ਉਨ੍ਹਾਂ ਖੇਤਰਾਂ ਦੇ ਛੋਟੇ ਵਿਕਰੇਤਾਵਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕੀਤਾ, ਜਿਨ੍ਹਾਂ ਨੂੰ ਪਹਿਲਾਂ ਭਾਰਤ ਦੇ ਵੱਡੇ ਦਰਾਮਦਕਾਰਾਂ ਤੋਂ ਇਲਾਵਾ ਦਰਾਮਦ ਲਈ ਨਹੀਂ ਜਾਣਿਆ ਜਾਂਦਾ ਸੀ। ਪ੍ਰਦਰਸ਼ਨੀ ਵਿੱਚ ਜੰਮੂ-ਕਸ਼ਮੀਰ ਦੇ 28 ਅਤੇ ਲੱਦਾਖ ਤੋਂ 5 ਸਟਾਲਾਂ ਪ੍ਰਦਰਸ਼ਿਤ ਕੀਤੀਆਂ ਗਈਆਂ।

ਵਰਚੁਅਲ ਆਊਟਰੀਚ ਸਮਾਗਮ ਵਿੱਚ ਅਮਰੀਕਾ, ਯੂਏਈ ਅਤੇ ਜਾਪਾਨ ਸਮੇਤ 300 ਤੋਂ ਵੱਧ ਦਰਸ਼ਕ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਖਰੀਦਦਾਰਾਂ ਨੇ ਹਾਜ਼ਰੀ ਭਰੀ। ਮਸਾਲੇ ਅਤੇ ਚਾਹ, ਅਨਾਜ ਅਤੇ ਖੇਤੀ ਉਤਪਾਦਾਂ, ਫਲ ਅਤੇ ਸਬਜ਼ੀਆਂ, ਸੁੱਕੇ ਫਲ ਅਤੇ ਪ੍ਰੋਸੈਸਡ ਫੂਡ ਦੇ ਤਹਿਤ ਪੰਜ ਸ਼੍ਰੇਣੀਆਂ ਦੇ ਅਧੀਨ ਖੇਤੀਬਾੜੀ ਉਤਪਾਦਾਂ 'ਤੇ ਚਾਨਣਾ ਪਾਇਆ ਗਿਆ, ਤਿੰਨ ਖਰੀਦਦਾਰ-ਵਿਕਰੇਤਾ ਗੱਲਬਾਤ ਸੈਸ਼ਨ ਅਮਰੀਕਾ,  ਯੂਏਈ,  ਅਤੇ ਜਪਾਨ ਦੇ ਭਾਰਤੀ ਦੂਤਘਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ। ਸਪਿਨੀ, ਵਾਲਮਾਰਟ ਅਤੇ ਲੂਲੂ ਵਰਗੀਆਂ ਕੁਝ ਪ੍ਰਮੁੱਖ ਸੁਪਰਮਾਰਕੀਟਾਂ ਨੇ ਵੀ ਗੱਲਬਾਤ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਭਾਰਤ ਦੇ ਖੇਤੀ ਉਤਪਾਦਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਇਸ ਆਯੋਜਨ ਨੇ ਭਾਰਤ ਦੀ ਦਰਾਮਦ ਨੂੰ ਹੁਲਾਰਾ ਦੇਣ ਅਤੇ ਦਰਾਮਦ ਹੱਬ ਪਹਿਲ ਦੇ ਰੂਪ ਵਿੱਚ ਜ਼ਿਲ੍ਹਿਆਂ ਦੇ ਅਧੀਨ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਇੱਕ ਲੜੀ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕੀਤੀ।

****

ਡੀਜੇਐਨ(Release ID: 1740932) Visitor Counter : 81


Read this release in: English , Urdu , Hindi