PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲਿਟੇਨ

Posted On: 30 JUL 2021 7:57PM by PIB Chandigarh

 

 

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 45.60 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

  • ਦੇਸ਼ ਵਿੱਚ ਹੁਣ ਤੱਕ 3,07,43,972 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

  • ਰਿਕਵਰੀ ਦਰ ਵਧ ਕੇ 97.38 ਫੀਸਦੀ ਹੋਈ

  • ਬੀਤੇ 24 ਘੰਟਿਆਂ ਦੌਰਾਨ 42,360 ਵਿਅਕਤੀ ਸਿਹਤਯਾਬ ਹੋਏ

  • ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ  44,230 ਨਵੇਂ ਕੇਸ ਆਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,05,155 ਹੋਈ

  • ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.28 ਫੀਸਦੀ ਹੋਏ

  • ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.43 ਫੀਸਦੀ ‘ਤੇ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 2.44 ਫੀਸਦੀ ਹੋਈ; ਲਗਾਤਾਰ  5 ਫੀਸਦੀ ਤੋਂ ਘੱਟ

  • ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ

  • ਹੁਣ ਤੱਕ 46.46 ਕਰੋੜ ਟੈਸਟ ਹੋਏ 

 

#Unite2FightCorona#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

Image

Image

Image

 ਕੋਵਿਡ-19 ਅੱਪਡੇਟ

  • ਭਾਰਤ ਦੀ ਕੋਵਿਡ 19 ਟੀਕਾਕਰਣ ਕਵਰੇਜ ਵਧ ਕੇ 45.60 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ

  • ਪਿਛਲੇ 24 ਘੰਟਿਆਂ ਵਿੱਚ 51 ਲੱਖ ਤੋਂ ਵੱਧ ਟੀਕੇਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

  • ਰਿਕਵਰੀ ਦਰ ਵਧ ਕੇ 97.38 ਫੀਸਦੀ ਹੋਈ

  • ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 44,230 ਨਵੇਂ ਕੇਸ ਰਿਪੋਰਟ ਕੀਤੇ ਗਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (4,05,155) ਹੋਈ; ਕੁੱਲ ਕੇਸਾਂ ਦਾ ਸਿਰਫ 1.28 ਫੀਸਦੀ

  • ਰੋਜ਼ਾਨਾ ਪਾਜ਼ਿਟਿਵਿਟੀ ਦਰ (2.44 ਫੀਸਦੀ); ਲਗਾਤਾਰ 53ਵੇਂ ਦਿਨ 5 ਫੀਸਦੀ ਤੋਂ ਘੱਟ

ਭਾਰਤ ਦੀ ਕੋਵਿਡ 19 ਟੀਕਾਕਰਣ ਕਵਰੇਜ ਵਧ ਕੇ ਕੱਲ੍ਹ 45.60 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਕੁੱਲ ਮਿਲਾ ਕੇ 45,60,33,754 ਵੈਕਸੀਨ ਖੁਰਾਕਾਂ  54,50,378 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 51,83,180  ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਸ਼ਾਮਲ ਹਨ -

 

ਹੈਲਥਕੇਅਰ ਵਰਕਰ

ਪਹਿਲੀ ਖੁਰਾਕ

1,02,98,871

ਦੂਜੀ ਖੁਰਾਕ

77,94,788

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,79,23,328

ਦੂਜੀ ਖੁਰਾਕ

1,11,57,062

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

14,95,34,704

ਦੂਜੀ ਖੁਰਾਕ

76,78,805

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

10,37,58,165

ਦੂਜੀ ਖੁਰਾਕ

3,75,98,059

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

7,46,25,671

ਦੂਜੀ ਖੁਰਾਕ

3,56,64,301

ਕੁੱਲ

45,60,33,754

 

ਕੋਵਿਡ-19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਨ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ;  ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 3,07,43,972 ਵਿਅਕਤੀ ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 42,360 ਮਰੀਜ਼ ਠੀਕ ਹੋਏ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 97.38 ਫੀਸਦੀ ਬਣਦੀ ਹੈ। ਜਿਹੜੀ ਕਿ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ।

 

https://static.pib.gov.in/WriteReadData/userfiles/image/image001NRHY.jpg

 

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 44,230 ਨਵੇਂ ਕੇਸ ਸਾਹਮਣੇ ਆਏ ਹਨ।

 

ਦੇਸ਼ ਵਿੱਚ ਪਿਛਲੇ 33 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।  ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

 

https://static.pib.gov.in/WriteReadData/userfiles/image/image002UX5X.jpg

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 4,05,155 ਹੋ ਗਈ ਹੈ ਅਤੇ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 1.28 ਫੀਸਦੀ ਬਣਦੇ ਹਨ।

 

https://static.pib.gov.in/WriteReadData/userfiles/image/image0035H5J.jpg

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 18,16,277 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ ਲਗਭਗ 46 ਕਰੋੜ ਤੋਂ ਵੱਧ  (46,46,50,723)  ਟੈਸਟ ਕੀਤੇ ਗਏ ਹਨ। 

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.43 ਫੀਸਦੀ ਹੈ, ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.44 ਫੀਸਦੀ ‘ਤੇ ਹੈ।  ਰੋਜ਼ਾਨਾ ਪਾਜ਼ਿਟਿਵਿਟੀ ਦਰ  ਹੁਣ ਲਗਾਤਾਰ 53 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleseDetail.aspx?PRID=1740584

 

ਕੋਵਿਡ- 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 48.03 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 2.92 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ 19 ਟੀਕਾਕਰਣ ਮੁਹਿੰਮ ਦੇ ਸਰਵਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।

 

 

ਟੀਕਿਆਂ ਦੀਆਂ ਖੁਰਾਕਾਂ

 

 (30 ਜੁਲਾਈ 2021 ਤੱਕ)

 ਸਪਲਾਈ ਕੀਤੀਆਂ ਗਈਆਂ ਖੁਰਾਕਾਂ

 

48,03,97,080

ਖੁਰਾਕਾਂ ਪਾਈਪ ਲਾਈਨ ਵਿੱਚ

 

71,16,720

ਟੀਕਿਆਂ ਦੀ ਕੁੱਲ ਖਪਤ

 45,27,93,441

 ਖੁਰਾਕਾਂ ਪ੍ਰਬੰਧ ਲਈ ਅਜੇ ਵੀ ਉਪਲਬਧ 

 2,92,65,015

 

ਸਾਰੇ ਸਰੋਤਾਂ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 48.03 ਕਰੋੜ ਤੋਂ ਵੀ ਜ਼ਿਆਦਾ (48,03,97,080) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਟੀਕਿਆਂ ਦੀਆਂ 71,16,720 ਖੁਰਾਕਾਂ ਪਾਈਪ ਲਾਈਨ ਵਿੱਚ ਹਨ। ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਕੁੱਲ ਖਪਤ 45,27,93,441 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 2.92 ਕਰੋੜ (2,92,65,015) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬੱਧ ਹਨ।

https://pib.gov.in/PressReleseDetail.aspx?PRID=1740589

 

ਕੋਵਿਡ-19 ਟੀਕਾਕਰਣ ਝੂਠੀਆਂ ਗੱਲਾਂ ਬਨਾਮ ਤੱਥ

 

ਕੇਂਦਰ ਸਰਕਾਰ ਰਾਜਾਂ ਦੀ ਕੋਵਿਡ-19 ਟੀਕਾਕਰਣ ਕਵਰੇਜ ਅਤੇ ਟੀਕਾਕਰਣ ਦੀ ਰਫਤਾਰ ਨੂੰ ਵਧਾਉਣ ਲਈ ਸਮਰਥਨ ਦੇਣ ਪ੍ਰਤੀ ਵਚਨਬੱਧ

 

ਉੱਤਰ ਪ੍ਰਦੇਸ਼ ਦੀ ਟੀਕਾਕਰਣ ਲਈ "ਕਲਸਟਰ ਅਪਰੋਚ" ਅਤੇ ਔਰਤਾਂ ਲਈ ਵਿਸ਼ੇਸ਼ "ਗੁਲਾਬੀ ਬੂਥ" ਬਣਾਉਣ ਨਾਲ ਟੀਕਾਕਰਣ ਦੀ ਉੱਚ ਕਵਰੇਜ ਹੋਈ ਹੈ

 

ਬਿਹਾਰ ਵਿੱਚ ਟੀਕਾਕਰਣ ਕਵਰੇਜ ਲਗਾਤਾਰ ਵਧ ਰਹੀ ਹੈ

ਕੁਝ ਮੀਡੀਆ ਰਿਪੋਰਟਾਂ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸੁਸਤ ਰਫਤਾਰ ਦੇ ਅਨੁਮਾਨ ਲਗਾਏ ਗਏ ਹਨ ਅਤੇ ਵੇਖਿਆ ਗਿਆ ਹੈ ਕਿ ਇਨ੍ਹਾਂ ਦੋਹਾਂ ਰਾਜਾਂ ਵਿੱਚ ਪੂਰੀ ਆਬਾਦੀ ਨੂੰ ਟੀਕਾ ਲਗਾਉਣ ਲਈ 3 ਸਾਲ ਲੱਗਣਗੇ।

ਇਹ ਸਪਸ਼ਟ ਕੀਤਾ ਗਿਆ ਹੈ ਕਿ ਨਿਊਜ਼ ਰਿਪੋਰਟ ਗੁੰਮਰਾਹਕੁੰਨ ਹੈ ਕਿਉਂਕਿ ਇਹ ਕੋਵਿਡ-19  ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋਂ ਔਸਤ ਰੋਜ਼ਾਨਾ ਟੀਕਾਕਰਣ ਰੇਟ ਤੇ ਨਿਰਭਰ ਕਰਦੀ ਹੈ ਤਾਕਿ ਟੀਕਾਕਰਣ ਦੀ ਘੱਟ ਦਰ ਦਰਸਾਈ ਜਾਵੇ ਅਤੇ ਇਸ ਤੋਂ ਬਾਅਦ ਇਸ ਗਿਣਤੀ ਦਾ ਇਸਤੇਮਾਲ ਇਸ ਦਾਅਵੇ ਲਈ ਕੀਤਾ ਜਾਵੇ ਕਿ ਰਾਜਾਂ ਨੂੰ ਆਪਣੇ ਨਾਗਰਿਕਾਂ ਲਈ ਟੀਕਾਕਰਣ ਮੁਹਿੰਮ ਨੂੰ ਪੂਰਾ ਕਰਨ ਲਈ ਕਈ ਸਾਲ ਲੱਗਣਗੇ। 

ਇਸ ਤੋਂ ਅੱਗੇ ਇਕ ਔਸਤ ਦਰ ਦਾ ਇਸਤੇਮਾਲ ਕਰਦਿਆਂ ਜਦੋਂ ਵੀ ਟੀਕਿਆਂ ਦੀ ਉਪਲਬਧਤਾ ਸਮੁੱਚੇ ਵਿਸ਼ਵ ਵਿੱਚ (ਭਾਰਤ ਸਮੇਤ) ਬਹੁਤ ਜ਼ਿਆਦਾ ਘੱਟ ਸੀ ਅਤੇ ਉਸ ਵੇਲੇ ਦੀ ਘੱਟ ਦਰ ਨੂੰ ਮੌਜੂਦਾ ਡੇਟਾ ਨਾਲ ਕੰਪੇਅਰ ਕੀਤਾ ਗਿਆ ਜਦੋਂ ਕਿ ਟੀਕੇ ਦੀ ਉੱਚ ਸਪਲਾਈ ਦੀ ਸੰਭਾਵਨਾ ਹੈ, ਇਹ ਗੱਲ ਟੀਕੇ ਦੀ ਝਿਜਕ ਵੱਲ ਜਾਂਦੀ ਹੈ ਜੋ ਟੀਕਾਕਰਣ ਦੌਰਾਨ ਇਕ ਵਿਸ਼ਵ ਪੱਧਰੀ ਮੁੱਦਾ ਹੈ।

ਇਸ ਦੇ ਮੁਕਾਬਲੇ ਸਮੁੱਚੇ ਦੇਸ਼ ਵਿੱਚ ਟੀਕੇ ਦੀ ਉਪਲਬਧਤਾ ਅਤੇ ਟੀਕਾਕਰਣ ਦੇ ਬਾਅਦ ਵਿੱਚ  ਲਗਾਤਾਰ ਸੁਧਾਰ ਹੋ ਰਿਹਾ ਹੈ। ਇਹ ਗੱਲ ਵੀ ਧਿਆਨ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਉੱਤਰ ਪ੍ਰਦੇਸ਼ ਆਬਾਦੀ ਦੇ ਲਿਹਾਜ਼ ਨਾਲ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਰਾਜ ਦੀ ਆਬਾਦੀ 19.95 ਕਰੋੜ ਤੋਂ ਉੱਪਰ ਹੈ। ਉੱਤਰ ਪ੍ਰਦੇਸ਼ ਦੀ ਆਬਾਦੀ ਬ੍ਰਾਜ਼ੀਲ,  ਰੂਸ, ਪਾਕਿਸਤਾਨ, ਬੰਗਲਾਦੇਸ਼ ਅਤੇ ਕੁਝ ਹੋਰ ਦੇਸ਼ਾਂ ਤੋਂ ਬਹੁਤ ਜ਼ਿਆਦਾ ਹੈ।

https://pib.gov.in/PressReleseDetail.aspx?PRID=1740708

 

ਬੱਚਿਆਂ ਲਈ ਕੋਵਿਡ ਵੈਕਸੀਨ ਦੇ ਵਿਕਾਸ ’ਚ ਤੇਜ਼ੀ ਲਿਆਓ: ਉਪ ਰਾਸ਼ਟਰਪਤੀ ਨੇ ਵਿਗਿਆਨਕ ਭਾਈਚਾਰੇ ਨੂੰ ਤਾਕੀਦ ਕੀਤੀ

 

ਕੋਵਿਡ–19 ਦੇ ਖ਼ਿਲਾਫ਼ ਟੀਕਾਕਰਣ ਪੂਰੇ ਭਾਰਤ ’ਚ ਜਨ–ਅੰਦੋਲਨ ਬਣਨਾ ਚਾਹੀਦਾ ਹੈ: ਉਪ ਰਾਸ਼ਟਰਪਤੀ

 

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ; ਕਿਹਾ ਵੈਕਸੀਨ ਤੋਂ ਝਿਜਕ ਦਾ ਕੋਈ ਕਾਰਨ ਨਹੀਂ

 

ਉਪ ਰਾਸ਼ਟਰਪਤੀ ਨੇ ਮੀਡੀਆ ਨੂੰ ਟੀਕਾਕਰਣ ਦੇ ਫ਼ਾਇਦਿਆਂ ਪ੍ਰਤੀ ਸਿੱਖਿਅਤ ਕਰਨ ਦੀ ਤਾਕੀਦ ਕੀਤੀ

 

ਉਪ ਰਾਸ਼ਟਰਪਤੀ ਨੇ ਵੈਕਸੀਨ ਦੀਆਂ ਸਪਲਾਈਜ਼ ’ਚ ਤੇਜ਼ੀ ਲਿਆਉਣ ਤੇ ਸਾਰੇ ਲੋਕਾਂ ਦੇ ਟੀਕਾਕਰਣ ਦੀ ਲੋੜ ’ਤੇ ਜ਼ੋਰ ਦਿੱਤਾ

 

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ– ਕੋਵਿਡ–19 ਮਾਮਲਿਆਂ ’ਚ ਆਰਜ਼ੀ ਕਮੀ ਵੇਖ ਕੇ ਲਾਪਰਵਾਹ ਨਾ ਬਣੋ

 

ਉਪ ਰਾਸ਼ਟਰਪਤੀ ਨੇ ਵਿਭਿੰਨ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਕੋਵਿਡ ਉਚਿਤ ਵਿਵਹਾਰ ਅਪਣਾਉਣ ਦੀ ਸਲਾਹ ਦਿੱਤੀ

 

ਉਪ ਰਾਸ਼ਟਰਪਤੀ ਨੇ ਭਾਰਤ ਬਾਇਓਟੈੱਕ ਦਾ ਕੀਤਾ ਦੌਰਾ ਅਤੇ ਬਹੁਤ ਘੱਟ ਸਮੇਂ ’ਚ ਇੱਕ ਪ੍ਰਭਾਵਸ਼ਾਲੀ ਵੈਕਸੀਨ ਵਿਕਸਿਤ ਕਰਨ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ

 

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਵਿਗਿਆਨਕ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ ਬੱਚਿਆਂ ਲਈ ਕੋਵਿਡ ਵੈਕਸੀਨ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ’ਤੇ ਧਿਆਨ ਕੇਂਦ੍ਰਿਤ ਕਰਨ। ਉਨ੍ਹਾਂ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਇਰਸ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਸ਼੍ਰੀ ਨਾਇਡੂ ਨੇ ਕੋਵਿਡ–19 ਦੇ ਖ਼ਿਲਾਫ਼ ਟੀਕਾਕਰਣ ਮੁਹਿੰਮ ਨੂੰ ਸਮੁੱਚੇ ਭਾਰਤ ’ਚ ‘ਜਨ–ਅੰਦੋਲਨ’ ਬਣਾਉਣ ਉੱਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਦੀਆਂ ਲੋੜੀਂਦੀਆਂ ਡੋਜ਼ ਲੈ ਕੇ ਖ਼ੁਦ ਨੂੰ ਰੋਗਾਂ ਤੋਂ ਬਚਾਉਣ।

ਹੈਦਰਾਬਾਦ ਦੀ ਜੀਨੋਮ ਵੈਲੀ ’ਚ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟਿਡ ਦੇ ਪਲਾਂਟ ਦਾ ਦੌਰਾਨ ਕਰਨ ਤੋਂ ਬਾਅਦ ਉਸ ਦੇ ਵਿਗਿਆਨੀਆਂ ਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂਉਨ੍ਹਾਂ ਕਿਹਾ, ‘ਵੈਕਸੀਨ ਪ੍ਰਤੀ ਝਿਜਕ ਦਾ ਕੋਈ ਕਾਰਨ ਨਹੀਂ ਹੈ।’ ਹਰੇਕ ਨੂੰ ਟੀਕਾਕਰਣ ਕਰਵਾ ਲੈਣ ਦੀ ਬੇਨਤੀ ਕਰਦਿਆਂ ਉਨ੍ਹਾਂ ਕਿਹਾ ‘ਸਾਨੂੰ ਖ਼ੁਦ ਨੂੰ ਅਤੇ ਆਪਣੇ ਆਲ਼ੇ–ਦੁਆਲ਼ੇ ਦੇ ਲੋਕਾਂ ਨੂੰ ਸੁਰੱਖਿਆ ਰੱਖਣ ਦਾ ਹੋਰ ਕੋਈ ਵੀ ਤਾਕਤਵਰ ਤਰੀਕਾ ਨਹੀਂ ਹੈ।’

https://pib.gov.in/PressReleasePage.aspx?PRID=1740813

 

 ਕੇਂਦਰੀ ਸਿਹਤ ਮੰਤਰੀ ਨੇ ਐੱਨਸੀਡੀਸੀ ਦੇ 112ਵੇਂ ਸਾਲਾਨਾ ਦਿਵਸ ਦੇ ਮੌਕੇ ਤੇ ਏਐੱਮਆਰ ਅਤੇ ਨਵੀਂ ਬੀਐੱਸਐੱਲ 3 ਲੈਬਾਰਟਰੀ ਲਈ ਸਮੁੱਚੀ ਜੀਨੋਮ ਸੀਕੁਐਂਸਿੰਗ ਨੈਸ਼ਨਲ ਰੈਫਰੈਂਸ ਲੈਬਾਰਟਰੀ ਦਾ ਡਿਜਿਟਲ ਰੂਪ ਵਿੱਚ ਉਦਘਾਟਨ ਕੀਤਾ

ਹਾਲ ਦੀ ਹੀ ਕੋਵਿਡ-19 ਮਹਾਮਾਰੀ ਨੇ ਜ਼ੂਨੋਟਿਕ ਬਿਮਾਰੀਆਂ ਤੇ ਚੌਕਸੀ ਅਤੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ। ਜਿਸ  ਅਨੁਸਾਰ "ਨੈਸ਼ਨਲ ਵਨ ਹੈਲਥ ਪ੍ਰੋਗਰਾਮ ਫਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਵ੍ ਯੂਨੈਸੈੱਸ" ਅਧੀਨ ਐੱਨਸੀਡੀਸੀ ਵਿਖੇ ਜ਼ੂਨੋਟਿਕ ਡਿਜ਼ੀਜ਼ ਪ੍ਰੋਗਰਾਮ ਦੀ ਡਵੀਜ਼ਨ ਨੇ 7 ਪ੍ਰਾਥਮਿਕਤਾ ਵਾਲੀਆਂ ਜ਼ੂਨੋਟਿਕ ਬਿਮਾਰੀਆਂ ਜਿਵੇਂ ਕਿ ਰੈਬੀਜ਼,  ਸਕ੍ਰੱਬ ਟਾਈਫਸ,  ਬ੍ਰੂਸੀਲੋਸਿਸ, ਐਨਥ੍ਰੈਕਸ, ਸੀਸੀਐਚਐਫ, ਨਿਪਾਹ, ਕਿਆਸਨੂਰ ਫਾਰੈਸਟ ਡਿਜ਼ੀਜ਼ ਵਰਗੀਆਂ ਭਾਰਤ ਦੀਆਂ ਬਿਮਾਰੀਆਂ ਤੇ ਆਈਈਸੀ ਸਮੱਗਰੀ (ਪ੍ਰਿੰਟ, ਆਡੀਓ ਅਤੇ ਵੀਡੀਓ) ਤਿਆਰ ਕੀਤੀ ਗਈ ਹੈ।  ਕੇਂਦਰੀ ਸਿਹਤ ਮੰਤਰੀ ਨੇ ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ) ਨਾਲ ਇਨ੍ਹਾਂ ਦਾ ਅੱਜ ਉਦਘਾਟਨ ਵੀ ਕੀਤਾ।

https://pib.gov.in/PressReleseDetail.aspx?PRID=1740628

  

2.27 ਲੱਖ ਗਰਭਵਤੀ ਔਰਤਾਂ ਨੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕੋਵਿਡ -19 ਟੀਕਾ ਲਗਵਾਇਆ

 

ਐੱਨਟੀਏਜੀਆਈ ਦੀਆਂ ਸਿਫਾਰਸ਼ਾਂ ਤੋਂ ਬਾਅਦ 2 ਜੁਲਾਈ ਤੋਂ ਗਰਭਵਤੀ ਔਰਤਾਂ ਕੋਵਿਡ -19 ਟੀਕਾਕਰਣ ਲਈ ਯੋਗ ਬਣੀਆਂ

 

ਗਰਭਵਤੀ ਔਰਤਾਂ ਦੇ ਟੀਕਾਕਰਣ ਸੰਬੰਧੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਸਿਹਤ ਕਰਮਚਾਰੀਆਂ ਲਈ ਸਿਖਲਾਈ ਪੂਰੀ ਹੋਈ

 

ਰਾਸ਼ਟਰੀ ਟੀਕਾਕਰਣ ਮੁਹਿੰਮ ਤਹਿਤ ਇੱਕ ਮਹੱਤਵਪੂਰਨ ਪ੍ਰਾਪਤੀ ਦੀ ਦਿਸ਼ਾ ਵਿੱਚ 2.27 ਲੱਖ ਤੋਂ ਵੱਧ ਗਰਭਵਤੀ ਔਰਤਾਂ ਨੇ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ। ਇਸ ਨੂੰ ਗਰਭਵਤੀ ਔਰਤਾਂ ਨੂੰ ਕੋਵਿਡ -19 ਲਾਗ ਦੇ ਜੋਖਮਾਂ ਅਤੇ ਕੋਵਿਡ-19 ਟੀਕਾਕਰਣ ਦੇ ਲਾਭਾਂ ਬਾਰੇ ਸਿਹਤ ਕਰਮਚਾਰੀਆਂ ਅਤੇ ਮੈਡੀਕਲ ਅਧਿਕਾਰੀਆਂ ਵਲੋਂ ਗਰਭਵਤੀ ਔਰਤਾਂ ਦੀ ਨਿਯਮਤ ਸਲਾਹ ਦੇ ਨਤੀਜੇ ਵਜੋਂ ਦੇਖਿਆ ਜਾ ਸਕਦਾ ਹੈ। ਇਸ ਨਿਰੰਤਰ ਮੁਹਿੰਮ ਨੇ ਗਰਭਵਤੀ ਔਰਤਾਂ ਨੂੰ ਕੋਵਿਡ ਟੀਕਾਕਰਣ ਕਰਾਉਣ ਬਾਰੇ ਇੱਕ ਸੂਝਵਾਨ ਚੋਣ ਕਰਨ ਦਾ ਅਧਿਕਾਰ ਦਿੱਤਾ ਹੈ।

https://pib.gov.in/PressReleasePage.aspx?PRID=1740788

 

 

ਮਹੱਤਵਪੂਰਨ ਟਵੀਟ

 

https://twitter.com/MoHFW_INDIA/status/1421025529809932288

 

*********

ਐੱਮਵੀ/ਏਐੱਸ


(Release ID: 1740929)
Read this release in: English , Hindi , Marathi , Gujarati