ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
2.27 ਲੱਖ ਗਰਭਵਤੀ ਔਰਤਾਂ ਨੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕੋਵਿਡ -19 ਟੀਕਾ ਲਗਵਾਇਆ
ਐੱਨਟੀਏਜੀਆਈ ਦੀਆਂ ਸਿਫਾਰਸ਼ਾਂ ਤੋਂ ਬਾਅਦ 2 ਜੁਲਾਈ ਤੋਂ ਗਰਭਵਤੀ ਔਰਤਾਂ ਕੋਵਿਡ -19 ਟੀਕਾਕਰਣ ਲਈ ਯੋਗ ਬਣੀਆਂ
ਗਰਭਵਤੀ ਔਰਤਾਂ ਦੇ ਟੀਕਾਕਰਣ ਸੰਬੰਧੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ ਸਿਹਤ ਕਰਮਚਾਰੀਆਂ ਲਈ ਸਿਖਲਾਈ ਪੂਰੀ ਹੋਈ
Posted On:
30 JUL 2021 5:44PM by PIB Chandigarh
ਕੌਮੀ ਟੀਕਾਕਰਣ ਮੁਹਿੰਮ ਤਹਿਤ ਇੱਕ ਮਹੱਤਵਪੂਰਣ ਪ੍ਰਾਪਤੀ ਦੀ ਦਿਸ਼ਾ ਵਿੱਚ 2.27 ਲੱਖ ਤੋਂ ਵੱਧ ਗਰਭਵਤੀ ਔਰਤਾਂ ਨੇ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ। ਇਸ ਨੂੰ ਗਰਭਵਤੀ ਔਰਤਾਂ ਨੂੰ ਕੋਵਿਡ -19 ਲਾਗ ਦੇ ਜੋਖਮਾਂ ਅਤੇ ਕੋਵਿਡ -19 ਟੀਕਾਕਰਣ ਦੇ ਲਾਭਾਂ ਬਾਰੇ ਸਿਹਤ ਕਰਮਚਾਰੀਆਂ ਅਤੇ ਮੈਡੀਕਲ ਅਧਿਕਾਰੀਆਂ ਵਲੋਂ ਗਰਭਵਤੀ ਔਰਤਾਂ ਦੀ ਨਿਯਮਤ ਸਲਾਹ ਦੇ ਨਤੀਜੇ ਵਜੋਂ ਵੇਖਿਆ ਜਾ ਸਕਦਾ ਹੈ। ਇਸ ਨਿਰੰਤਰ ਮੁਹਿੰਮ ਨੇ ਗਰਭਵਤੀ ਔਰਤਾਂ ਨੂੰ ਕੋਵਿਡ ਟੀਕਾਕਰਣ ਕਰਾਉਣ ਬਾਰੇ ਇੱਕ ਸੂਝਵਾਨ ਚੋਣ ਕਰਨ ਦਾ ਅਧਿਕਾਰ ਦਿੱਤਾ ਹੈ।
ਤਾਮਿਲਨਾਡੂ ਰਾਜ 78,838 ਗਰਭਵਤੀ ਔਰਤਾਂ ਨੂੰ ਟੀਕਾ ਲਗਾ ਕੇ ਸਭ ਤੋਂ ਅੱਗੇ ਚੱਲ ਰਿਹਾ ਹੈ, ਇਸ ਤੋਂ ਬਾਅਦ ਆਂਧਰ ਪ੍ਰਦੇਸ਼ 34,228, ਉੜੀਸਾ 29,821, ਮੱਧ ਪ੍ਰਦੇਸ਼ 21,842, ਕੇਰਲ 18,423 ਅਤੇ ਕਰਨਾਟਕ 16,673 ਆਉਂਦੇ ਹਨ।
ਡਰ, ਖਦਸ਼ਿਆਂ, ਗਲਤ ਜਾਣਕਾਰੀ ਵਾਲੀਆਂ ਅਫਵਾਹਾਂ ਅਤੇ ਕੁਝ ਸਮਾਜਿਕ ਮਨਾਹੀਆਂ ਅਤੇ ਮੁੱਦਿਆਂ ਨੂੰ ਦੂਰ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ, ਕੇਂਦਰੀ ਸਿਹਤ ਮੰਤਰਾਲੇ ਵਲੋਂ 2 ਜੁਲਾਈ 2021 ਨੂੰ ਗਰਭਵਤੀ ਔਰਤਾਂ ਲਈ ਕੋਵਿਡ ਟੀਕਾਕਰਣ ਪ੍ਰੋਗਰਾਮ ਨੂੰ ਚਲਾਉਣ ਵਿੱਚ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਹਾਇਤਾ ਲਈ ਇੱਕ ਮਾਰਗ ਦਰਸ਼ਨ ਨੋਟ ਸਾਂਝਾ ਕੀਤਾ ਗਿਆ ਸੀ। ਇਸ ਤੋਂ ਬਾਅਦ ਪ੍ਰੋਗਰਾਮ ਪ੍ਰਬੰਧਕਾਂ, ਸੇਵਾ ਪ੍ਰਦਾਤਾਵਾਂ ਅਤੇ ਫਰੰਟਲਾਈਨ ਹੈਲਥ ਵਰਕਰਾਂ ਨੂੰ ਸਿਖਲਾਈ ਦਿੱਤੀ ਗਈ ਕਿ ਉਹ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗਰਭ ਅਵਸਥਾ ਦੌਰਾਨ ਕੋਵਿਡ -19 ਟੀਕਾਕਰਣ ਦੀ ਮਹੱਤਤਾ ਬਾਰੇ ਗਰਭ ਅਵਸਥਾ ਦੌਰਾਨ ਸਲਾਹ ਦੇਣ ਲਈ ਤਿਆਰ ਕਰਨ। ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਗਰਭਵਤੀ ਔਰਤਾਂ ਲਈ ਕੋਵਿਡ ਟੀਕਾਕਰਣ ਦੇ ਸੰਬੰਧ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਕੋਵਿਡ ਟੀਕਾਕਰਣ ਕੇਂਦਰਾਂ (ਸੀਵੀਸੀ) ਵਿੱਚ ਆਪਣੀਆਂ ਟੀਕਾਕਰਣ ਟੀਮਾਂ ਨੂੰ ਜਾਗਰੂਕ ਕੀਤਾ।
ਰਾਜਾਂ ਵਲੋਂ ਗਰਭਵਤੀ ਔਰਤਾਂ ਨੂੰ ਟੀਕੇ ਲਈ ਪ੍ਰੇਰਿਤ ਕਰਨ ਲਈ ਕਈ ਪਹਿਲਕਦਮੀਆਂ ਜਿਵੇਂ ਕਿ ਗਰਭਵਤੀ ਔਰਤਾਂ ਲਈ ਵਿਸ਼ੇਸ਼ ਟੀਕਾਕਰਣ ਸੈਸ਼ਨ, ਕੀਤੇ ਗਏ ਹਨ। ਜਨਮ ਤੋਂ ਪਹਿਲਾਂ ਦੇ ਕਲੀਨਿਕਾਂ ਵਿੱਚ ਫਰੰਟਲਾਈਨ ਕਰਮਚਾਰੀਆਂ ਅਤੇ ਸਲਾਹਕਾਰਾਂ ਦੁਆਰਾ ਯੋਗ ਲਾਭਪਾਤਰੀਆਂ ਦੀ ਕਾਊਂਸਲਿੰਗ, ਟੀਕਾਕਰਣ ਲਈ ਆਸ਼ਾ ਵਲੋਂ ਲਾਮਬੰਦੀ ਅਤੇ ਨਵੀਨਤਾਕਾਰੀ ਅਭਿਆਸਾਂ ਜਿਵੇਂ ਕਿ ਡਿਪਟੀ ਕਮਿਸ਼ਨਰ ਦੁਆਰਾ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਜਾਰੀ ਕਰਨ ਦੇ ਨਤੀਜੇ ਵਜੋਂ ਭਾਈਚਾਰੇ ਵਿੱਚ ਆਤਮ ਵਿਸ਼ਵਾਸ ਅਤੇ ਸਵੀਕ੍ਰਿਤੀ ਪੈਦਾ ਹੋਈ ਹੈ।
ਅਧਿਐਨਾਂ ਨੇ ਦਿਖਾਇਆ ਹੈ ਕਿ ਗਰਭ ਅਵਸਥਾ ਦੇ ਦੌਰਾਨ ਕੋਵਿਡ -19 ਦੀ ਲਾਗ ਗਰਭਵਤੀ ਔਰਤਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਗਿਰਾਵਟ ਦਾ ਕਾਰਨ ਬਣ ਸਕਦੀ ਹੈ, ਗੰਭੀਰ ਬਿਮਾਰੀ ਦੇ ਵਧੇ ਹੋਏ ਜੋਖਮ ਨੂੰ ਵਧਾ ਸਕਦੀ ਹੈ ਅਤੇ ਇਹ ਗਰਭ ਵਿੱਚ ਬੱਚੇ ਨੂੰ ਵੀ ਪ੍ਰਭਾਵਤ ਕਰ ਸਕਦੀ ਹੈ। ਕੋਵਿਡ -19 ਦੀ ਲਾਗ ਵਾਲੀਆਂ ਗਰਭਵਤੀ ਔਰਤਾਂ ਨੂੰ ਅਚਨਚੇਤੀ ਜਨਮ ਅਤੇ ਗਰਭ ਅਵਸਥਾ ਦੇ ਹੋਰ ਮਾੜੇ ਨਤੀਜਿਆਂ ਦੇ ਵਧੇ ਹੋਏ ਜੋਖਮ 'ਤੇ ਨਵਜਾਤ ਸਬੰਧੀ ਬਿਮਾਰੀਆਂ ਦੀਆਂ ਵਧੇਰੇ ਸੰਭਾਵਨਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਮਾਹਰਾਂ ਨੇ ਗਰਭ ਅਵਸਥਾ ਵਿੱਚ ਗੰਭੀਰ ਕੋਵਿਡ -19 ਦੇ ਕਾਰਕਾਂ ਵਜੋਂ ਪਹਿਲਾਂ ਤੋਂ ਮੌਜੂਦ ਸਹਿ-ਰੋਗ, ਵਧੇਰੇ ਜਣੇਪਾ ਉਮਰ ਅਤੇ ਉੱਚ ਬਾਡੀ ਮਾਸ ਇੰਡੈਕਸ ਨੂੰ ਵੀ ਉਭਾਰਿਆ ਹੈ।
ਟੀਕਾਕਰਣ ਬਾਰੇ ਕੌਮੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਐੱਸਆਈ) ਨੇ ਗਰਭਵਤੀ ਔਰਤਾਂ ਲਈ ਟੀਕਾਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ਨਾਲ ਭਾਰਤ ਦੇ ਕੋਵਡ ਟੀਕਾਕਰਣ ਅਭਿਆਨ ਵਿੱਚ ਗਰਭਵਤੀ ਔਰਤਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਕੋਵਿਡ -19 (ਐੱਨਈਜੀਵੀਏਸੀ) ਲਈ ਟੀਕਾ ਲਗਾਉਣ ਬਾਰੇ ਰਾਸ਼ਟਰੀ ਮਾਹਰ ਸਮੂਹ ਨੇ ਪਹਿਲਾਂ ਇਸ ਦੀ ਸਰਬਸੰਮਤੀ ਨਾਲ ਸਿਫਾਰਸ਼ ਕੀਤੀ ਸੀ। ਇਸ ਤੋਂ ਇਲਾਵਾ, ਗਰਭਵਤੀ ਔਰਤਾਂ ਲਈ ਕੋਵਿਡ -19 ਟੀਕਾਕਰਣ ਬਾਰੇ ਰਾਸ਼ਟਰੀ ਪੱਧਰ ਦਾ ਸਲਾਹ-ਮਸ਼ਵਰਾ ਮੰਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਗਰਭਵਤੀ ਔਰਤਾਂ ਦੇ ਕੋਵਿਡ ਟੀਕਾਕਰਣ 'ਤੇ ਸਹਿਮਤੀ ਬਣਾਉਣ ਲਈ ਬੁਲਾਇਆ ਸੀ। ਪੇਸ਼ੇਵਰ ਸੰਸਥਾਵਾਂ ਜਿਵੇਂ ਕਿ ਫੋਗਸੀ, ਰਾਜ ਸਰਕਾਰਾਂ ਦੇ ਨੁਮਾਇੰਦੇ, ਸੀਐੱਸਓ, ਐੱਨਜੀਓ, ਵਿਕਾਸ ਸਹਿਭਾਗੀ ਏਜੰਸੀਆਂ, ਤਕਨੀਕੀ ਮਾਹਰ ਆਦਿ ਨੇ ਇਸ ਸਲਾਹ ਮਸ਼ਵਰੇ ਵਿੱਚ ਹਿੱਸਾ ਲਿਆ। ਗਰਭਵਤੀ ਔਰਤਾਂ ਦਾ ਟੀਕਾਕਰਣ ਕਰਨ ਲਈ ਐੱਨਟੀਏਜੀਆਈ ਦੀ ਸਿਫਾਰਸ਼ ਦਾ ਸਰਬਸੰਮਤੀ ਨਾਲ ਸਵਾਗਤ ਕੀਤਾ ਗਿਆ। ਕੇਂਦਰ ਸਰਕਾਰ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰ ਹਿਤਧਾਰਕਾਂ ਦੀ ਸਾਂਝੀ ਕੋਸ਼ਿਸ਼ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਵਿਸ਼ਵਾਸ ਵਧਾਉਣ ਵਿੱਚ ਸਹਾਇਤਾ ਕਰ ਰਹੀ ਹੈ, ਜਿਸ ਨਾਲ ਕੋਵਿਡ -19 ਟੀਕਾਕਰਣ ਦਾ ਵਧ ਦਾਇਰਾ ਦੋ ਜ਼ਿੰਦਗੀਆਂ ਨੂੰ ਕੋਵਿਡ -19 ਦੀ ਲਾਗ ਦੇ ਜੋਖਮ ਤੋਂ ਬਚਾਉਣ ਵਿੱਚ ਸਹਾਇਤਾ ਕਰ ਰਿਹਾ ਹੈ।
***
ਐੱਮਵੀ
ਐੱਚਐੱਫਡਬਲਿਊ /ਕੋਵਿਡ -19 ਗਰਭਵਤੀ ਔਰਤਾਂ ਦਾ ਟੀਕਾਕਰਨ/30 ਜੁਲਾਈ 2021/13
(Release ID: 1740911)
Visitor Counter : 270