ਆਯੂਸ਼

ਆਯੁਰਵੈਦਿਕ ਦਵਾਈਆਂ ਦਾ ਮਿਆਰੀਕਰਨ

प्रविष्टि तिथि: 30 JUL 2021 4:58PM by PIB Chandigarh

ਫਾਰਮਾਕੋਪੀਆ ਕਮਿਸ਼ਨ ਆਯੁਰਵੈਦਿਕ, ਸਿੱਧ ਅਤੇ ਯੂਨਾਨੀ ਅਧਿਕਾਰਤ ਫਾਰਮੂਲੇ ਅਤੇ ਰੈਗੂਲੇਟਰੀ ਸੰਗ੍ਰਹਿ ਪ੍ਰਕਾਸ਼ਤ ਅਤੇ ਸੋਧਣ ਲਈ ਵੀ ਜ਼ਿੰਮੇਵਾਰ ਹੈ। ਇਹ ਪ੍ਰਕਾਸ਼ਤ ਮਿਆਰ ਆਯੁਰਵੈਦਿਕ ਕੱਚੇ ਮਾਲ / ਦਵਾਈਆਂ ਦੇ ਗੁਣਵੱਤਾ ਮਿਆਰਾਂ ਦਾ ਪਤਾ ਲਗਾਉਣ ਲਈ ਡਰੱਗਜ਼ ਅਤੇ ਕਾਸਮੈਟਿਕਸ ਐਕਟ, 1940 ਅਤੇ ਨਿਯਮ, 1945 ਦਾ ਹਿੱਸਾ ਬਣੇ ਅਤੇ ਸਮੁੱਚੇ ਭਾਰਤ ਵਿੱਚ ਇਕਸਾਰ ਲਾਗੂ ਕੀਤੇ ਗਏ। ਹੁਣ ਤੱਕ ਸਰਕਾਰ ਵਲੋਂ ਪ੍ਰਕਾਸ਼ਿਤ ਆਯੁਰਵੈਦਿਕ ਫਾਰਮਾਕੋਪੀਆ ਵਿੱਚ ਇਕਹਿਰੀਆਂ ਦਵਾਈਆਂ ਦੇ 645 ਮੋਨੋਗ੍ਰਾਫ ਅਤੇ ਮਿਸ਼ਰਿਤ ਫਾਰਮੂਲੇਸ਼ਨਾਂ ਦੇ 203 ਮੋਨੋਗ੍ਰਾਫ ਸ਼ਾਮਲ ਹਨ ਅਤੇ ਭਾਰਤ ਦੇ ਆਯੁਰਵੈਦਿਕ ਫਾਰਮੂਲੇਰੀ ਵਿੱਚ 986 ਫਾਰਮੂਲੇਸ਼ਨਾਂ ਸ਼ਾਮਲ ਹਨ।

ਦੇਸ਼ ਵਿੱਚ ਆਯੁਰਵੈਦਿਕ ਦਵਾਈਆਂ ਦੇ ਮਿਆਰੀਕਰਨ ਲਈ ਸਰਕਾਰ ਨੇ ਆਯੁਸ਼ ਮੰਤਰਾਲੇ ਦੇ ਅਧੀਨ ਫਾਰਮਾਕੋਪੀਆ ਕਮਿਸ਼ਨ ਆਫ਼ ਇੰਡੀਅਨ ਮੈਡੀਸਨ ਐਂਡ ਹੋਮਿਓਪੈਥੀ ਦੀ ਸਥਾਪਨਾ ਕੀਤੀ ਹੈ। ਕਮਿਸ਼ਨ ਦਾ ਮੁੱਖ ਉਦੇਸ਼ ਭਾਰਤੀ ਆਯੁਰਵੈਦਿਕ ਫਾਰਮਾਕੋਪੀਆ (ਏਪੀਆਈ), ਭਾਰਤੀ ਸਿੱਧ ਫਾਰਮਾਕੋਪੀਆ (ਐਸਪੀਆਈ), ਭਾਰਤੀ ਯੂਨਾਨੀ ਫਾਰਮਾਕੋਪੀਆ (ਯੂਪੀਆਈ) ਅਤੇ ਭਾਰਤੀ ਹੋਮਿਓਪੈਥਿਕ ਫਾਰਮਾਕੋਪੀਆ (ਐਚਪੀਆਈ) ਨੂੰ ਪ੍ਰਕਾਸ਼ਤ ਅਤੇ ਸੋਧਣਾ ਹੈ। ਆਯੁਰਵੈਦਿਕ, ਸਿੱਧ, ਯੂਨਾਨੀ ਅਤੇ ਹੋਮਿਓਪੈਥਿਕ ਦਵਾਈਆਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਫਾਰਮਾਕੋਪੀਓਅਲ ਮਿਆਰ ਬੁਨਿਆਦੀ ਲੋੜ ਹਨ।

ਇਹ ਜਾਣਕਾਰੀ ਆਯੁਸ਼ ਰਾਜ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐਸਕੇ


(रिलीज़ आईडी: 1740843) आगंतुक पटल : 213
इस विज्ञप्ति को इन भाषाओं में पढ़ें: English , Urdu , Marathi , Tamil , Telugu