ਰੱਖਿਆ ਮੰਤਰਾਲਾ

‘ਇੰਦਰ ਨੇਵੀ - 21’ ਅਭਿਆਸ ਵਿੱਚ ਆਈਐਨਐਸ ਤਬਰ ਨੇ ਹਿੱਸਾ ਲਿਆ

Posted On: 30 JUL 2021 9:26AM by PIB Chandigarh

ਭਾਰਤ ਅਤੇ ਰੂਸ ਦੀਆਂ ਨੌ ਸੈਨਾਵਾਂ ਚ 12ਵਾਂ ‘ਇੰਦਰ ਨੇਵੀ’ ਅਭਿਆਸ ਬਾਲਟਿਕ ਸਾਗਰ ਵਿੱਚ 28 ਅਤੇ 29 ਜੁਲਾਈ ,  2021 ਨੂੰ ਆਯੋਜਿਤ ਕੀਤਾ ਗਿਆ ।  ਇਹ ਸੈਨਿਕ ਆਭਿਆਸ ਹਰ ਦੋ ਸਾਲ ਬਾਅਦ ਭਾਰਤ ਅਤੇ ਰੂਸ ਦੀਆਂ ਨੌ ਸੈਨਾਵਾਂ ਵਿਚਾਲੇ ਕੀਤਾ ਜਾਂਦਾ ਹੈ ।  ‘ਇੰਦਰ ਨੇਵੀ’ ਅਭਿਆਸ ਦੀ ਸ਼ੁਰੂਆਤ 2003 ਵਿੱਚ ਕੀਤੀ ਗਈ ਸੀ, ਜੋ ਦੋਨਾਂ ਦੇਸ਼ਾਂ ਦੀਆਂ ਨੌ ਸੈਨਾਵਾਂ ਵਿੱਚ ਮੌਜੂਦ ਲੰਬੇ ਸਮੇਂ ਦੀ ਰਣਨੀਤੀਕ ਸੰਬੰਧਾਂ ਦੀ ਸ਼ੁਰੂਆਤ ਹੈ। ਦੱਸਣਯੋਗ ਹੈ ਕਿ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਰੂਸੀ ਨੌ ਸੈਨਾ ਦਾ 325ਵਾਂ ਨੌ ਸੈਨਾ ਦਿਵਸ ਮਨਾਇਆ ਗਿਆ,  ਜਿਸ ਵਿੱਚ ਸ਼ਾਮਿਲ ਹੋਣ ਲਈ  ਆਈਐਨਐਸ ਤਬਰ ਜਦੋਂ ਉੱਥੇ ਪਹੁੰਚਿਆ, ਤਾਂ ਇਹ ਸੈਨਿਕ ਆਭਿਆਸ ਕੀਤਾ ਗਿਆ। 

 ‘ਇੰਦਰ ਨੇਵੀ’ ਅਭਿਆਸ ਕਈ ਸਾਲਾਂ ਤੋ ਹੁੰਦਾ ਰਿਹਾ ਹੈ ਅਤੇ ਇਸ ਦੌਰਾਨ ਉਹ ਨਿਪੁੰਨ ਹੋ ਚੁੱਕਿਆ ਹੈ।  ਅਭਿਆਸ  ਦੇ ਇਨ੍ਹੇ ਸਾਲਾਂ ਵਿੱਚ ਉਸਦੇ ਦਾਇਰੇ,  ਪਰਿਚਾਲਨ ਦੀਆਂ ਜਟਿਲਤਾਵਾਂ ਅਤੇ ਭਾਗੀਦਾਰੀ  ਦੇ ਪੱਧਰ ਵਿੱਚ ਵਾਧਾ ਹੋ ਚੁੱਕਾ ਹੈ ।  ਇਸ ਸਾਲ  ਦੇ ਅਭਿਆਸ ਦਾ ਪ੍ਰਮੁੱਖ ਉਦੇਸ਼ ਹੈ ਕਿ ਇੰਨ੍ਹੇ ਸਾਲਾਂ ਦੌਰਾਨ ਦੋਨਾਂ ਦੇਸ਼ਾਂ ਦੀਆਂ ਨੌ ਸੈਨਾਵਾਂ ਨੇ ਪਰਿਚਾਲਨ  ਦੀ ਜੋ ਆਪਸੀ ਸਮਝ  ਵਿਕਸਿਤ ਕੀਤੀ ਹੈ, ਉਸਨੂੰ ਹੋਰ ਵਧਾਇਆ ਜਾਵੇ ਅਤੇ ਬਹੁਪੱਧਰੀ ਸਮੁੰਦਰੀ ਗਤੀਵਿਧੀਆਂ ਵਿੱਚ ਤੇਜੀ  ਲਿਆਂਦੀ  ਜਾਵੇ ।  ਇਸ ਅਭਿਆਸ ਵਿੱਚ ਸਮੁੰਦਰੀ ਗਤੀਵਿਧੀਆਂ  ਦੇ ਸਿਲਸਿਲੇ ਵਿੱਚ ਫੈਲਿਆ ਅਤੇ ਵੱਖ-ਵੱਖ ਗਤੀਵਿਧੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ । 

ਭਾਰਤੀ ਨੌ ਸੈਨਾ ਦਾ ਤਰਜਮਾਨੀ ਸਟੇਲਥ ਫਰਿਗੇਟ ਆਈਐਨਐਸ ਤਬਰ ਨੇ ਕੀਤਾ,  ਜਦੋਂ ਕਿ ਰੂਸੀ ਸੰਘ ਦੀ ਨੌ ਨੌ ਸੈਨਾ  ਵੱਲੋਂ ਕਾਰਵੇਟਸ ਆਰਐਫਏਸ ਜੇਲਾਇਨੀ ਦੋਲ ਅਤੇ  ਆਰਐਫਏਸ ਆਦਿਨਤਸੋਵਾ ਨੇ ਹਿੱਸਾ ਲਿਆ ।  ਇਹ ਦੋਵੇਂ ਜਹਾਜ ਬਾਲਟਿਕ ਬੇੜੇ ਦੇ ਹਨ । 

ਅਭਿਆਸ ਦੋ ਦਿਨ ਚੱਲਿਆ,  ਜਿਸ ਵਿੱਚ ਜਹਾਜ ਉੱਤੇ ਕੀਤੇ ਜਾਣ ਵਾਲੇ ਵੱਖ-ਵੱਖ ਪਹਿਲੂ ਸ਼ਾਮਿਲ ਸਨ।  ਇਹਨਾਂ ਵਿੱਚ ਹਵਾ ਚ ਮਾਰ ਕਰਨਾ ,  ਹੇਲੀਕਾਪਟਰ ਪਰਿਚਾਲਨ ,  ਜਹਾਜ ਤੇ ਸਵਾਰ ਹੋਣ ਦਾ ਅਭਿਆਸ ਅਤੇ ਜਹਾਜ  ਦੇ ਸੰਚਾਲਨ,  ਤਿਆਰੀ,  ਨਿਯੁਕਤੀ ਅਤੇ ਮੋਰਚਾਬੰਦੀ ਦਾ ਅਭਿਆਸ ਸ਼ਾਮਿਲ ਸੀ। 

ਮਹਾਮਾਰੀ ਦੀਆਂ ਮਜ਼ਬੂਰੀਆਂ ਦੇ ਬਾਵਜੂਦ ‘ਇੰਦਰ ਨੇਵੀ  -  21’ ਅਭਿਆਸ ਕੀਤਾ ਗਿਆ,  ਜਿਸਦੀ ਬਦੌਲਤ ਦੋਨਾਂ ਦੇਸ਼ਾਂ ਦੀਆਂ ਨੌ ਸੈਨਾਵਾਂ ਵਿੱਚ ਆਪਸੀ ਵਿਸ਼ਵਾਸ ਨੂੰ ਮਜੂਬਤੀ ਮਿਲੀ ਅਤੇ ਮਿਲਕੇ ਗਤੀਵਿਧੀਆਂ ਨੂੰ ਸੰਚਾਲਿਤ ਕਰਨ ਅਤੇ  ਉੱਤਮ ਵਿਹਾਰਾਂ ਨੂੰ ਸਾਂਝਾ ਕਰਨ ਵਿੱਚ ਮਦਦ ਮਿਲੀ।  ਇਹ ਅਭਿਆਸ ਦੋਨਾਂ ਦੇਸ਼ਾਂ ਦੀਆਂ ਨੌ ਸੈਨਾਵਾਂ ਦੇ ਆਪਸੀ ਸਹਿਯੋਗ  ਨੂੰ ਸੁਦ੍ਰੜ ਕਰਨ ਦਾ ਇੱਕ ਹੋਰ ਮੀਲ ਦਾ ਪੱਥਰ ਹੈ ਅਤੇ ਇਸਤੋਂ ਦੋਨਾਂ ਦੇਸ਼ਾਂ ਦੇ ਵਿੱਚ ਲੰਬੇ ਸਮੇਂ ਦੇ ਦੋਸਤੀ ਦੇ ਸੰਬੰਧ ਹੋਰ  ਮਜਬੂਤ ਹੋਏ ਹਨ । 

 

***************


ਵੀ ਐਮ /ਪੀਐਸ
 



(Release ID: 1740779) Visitor Counter : 164