ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰਾਸ਼ਟਰੀ ਰਾਜਮਾਰਗਾਂ ’ਤੇ ਦੁਰਘਟਨਾਵਾਂ ਦਾ ਖਤਰਾ

Posted On: 29 JUL 2021 2:18PM by PIB Chandigarh

ਟਰਾਂਸਪੋਰਟ ਰਿਸਰਚ ਵਿੰਗ (ਟੀਆਰਡਬਲਯੂ), ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਉਨ੍ਹਾਂ ਦੇ ਮੁਲਾਂਕਣ ਦੇ ਅਧਾਰ ’ਤੇ ਬਲੈਕ ਸਪਾਟ ਦਾ ਅੰਕੜਾ ਇਕੱਠਾ ਕੀਤਾ ਹੈ ਅਤੇ ਅੱਗੇ ਦੀ ਕਾਰਵਾਈ ਲਈ ਸੰਬੰਧਤ ਏਜੰਸੀਆਂ ਐੱਨਐੱਚਏਆਈ, ਐੱਨਐੱਚਆਈਡੀਸੀਐੱਲ ਅਤੇ ਸੜਕਾਂ ਦੇ ਡੀਜੀ ਨੂੰ ਭੇਜ ਦਿੱਤਾ ਹੈ। “ਸੜਕ ਹਾਦਸੇ ਦਾ ਬਲੈਕ ਸਪਾਟ ਰਾਸ਼ਟਰੀ ਰਾਜਮਾਰਗ ਦਾ ਲਗਭਗ 500 ਮੀਟਰ ਲੰਬਾ ਹਿੱਸਾ ਹੈ ਜਿਸ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ 5 ਸੜਕ ਹਾਦਸੇ  (ਤਿੰਨ ਸਾਲਾਂ ਵਿੱਚ ਮੌਤਾਂ ਜਾਂ ਗੰਭੀਰ ਸੱਟਾਂ ਲੱਗੀਆਂ ਹੋਣ) ਹੋਏ ਹਨ ਜਾਂ ਪਿਛਲੇ ਤਿੰਨ ਸਾਲਾਂ ਵਿੱਚ 10 ਮੌਤਾਂ (ਤਿੰਨ ਸਾਲਾਂ ਵਿੱਚ ਕੁੱਲ) ਹੋਈਆਂ ਹਨ।” ਟੀਆਰਡਬਲਯੂ ਦੁਆਰਾ ਪਛਾਣੇ ਗਏ ਬਲੈਕ ਸਪਾਟਸ ਦਾ ਰਾਜ-ਅਨੁਸਾਰ ਵੇਰਵਾ ਅਨੁਸੂਚੀ -1 ਵਿੱਚ ਦਿੱਤਾ ਗਿਆ ਹੈ।

ਮੰਤਰਾਲੇ ਨੇ 30 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਾਲ 2015-2018 ਦੇ ਦੌਰਾਨ ਦੁਰਘਟਨਾਵਾਂ ਅਤੇ ਮੌਤਾਂ ਦੇ ਅੰਕੜਿਆਂ ਦੇ ਅਧਾਰ ’ਤੇ ਰਾਸ਼ਟਰੀ ਰਾਜਮਾਰਗਾਂ ’ਤੇ 5803 ਬਲੈਕ ਸਪਾਟਸ ਦੀ ਪਛਾਣ ਕੀਤੀ ਹੈ। 5803 ਬਲੈਕ ਸਪਾਟਸ ਵਿੱਚੋਂ 5167 ਬਲੈਕ ਸਪਾਟਸ ਦੇ ਅਸਥਾਈ ਉਪਾਅ ਕੀਤੇ ਗਏ ਹਨ ਅਤੇ 2923 ਬਲੈਕ ਸਪਾਟਸ ਨੂੰ ਸਥਾਈ ਤੌਰ ’ਤੇ ਸੁਧਾਰਿਆ ਗਿਆ ਹੈ।

ਬਲੈਕ ਸਪਾਟਸ ਨੂੰ ਠੀਕ ਕਰਨ ਲਈ ਮੰਤਰਾਲਾ ਹੇਠ ਲਿਖੇ ਕਦਮ ਚੁੱਕ ਰਿਹਾ ਹੈ:

  • ਬਲੈਕ ਸਪਾਟਸ ਨੂੰ ਤੁਰੰਤ ਥੋੜ੍ਹੇ ਸਮੇਂ ਦੇ ਉਪਾਵਾਂ ਜਿਵੇਂ ਕਿ ਸੜਕ ’ਤੇ ਸਾਵਧਾਨੀ ਵਾਲੇ ਚਿੰਨ੍ਹ ਅਤੇ ਨਿਸ਼ਾਨ ਲਗਾਉਣਾ, ਟ੍ਰਾਂਸਵਰਸ ਬਾਰ ਨਿਸ਼ਾਨੀਆਂ, ਰੰਬਲ ਪੱਟੀਆਂ ਅਤੇ ਸੋਲਰ ਬਲਿੰਕਰ ਨਾਲ ਸੁਧਾਰ ਕੀਤੇ ਜਾ ਰਹੇ ਹਨ।

  • ਜਿੱਥੇ ਵੀ ਲੋੜ ਹੋਵੇ ਉੱਥੇ ਲੰਮੇ ਸਮੇਂ ਦੇ ਸੁਧਾਰ ਲਈ ਫਲਾਈਓਵਰ, ਅੰਡਰਪਾਸ, ਫੁੱਟਓਵਰ ਬ੍ਰਿਜ, ਸਰਵਿਸ ਸੜਕਾਂ ਆਦਿ ਉਪਾਅ ਮੁਹੱਈਆ ਕਰਵਾਏ ਜਾ ਰਹੇ ਹਨ।

  • ਹਰ ਇੱਕ ਬਲੈਕ ਸਪਾਟ ਦੀ ਜਾਂਚ ਖੇਤਰੀ ਦਫ਼ਤਰਾਂ ਦੇ ਸੜਕ ਸੁਰੱਖਿਆ ਅਫ਼ਸਰਾਂ, ਸੰਬੰਧਤ ਪੀਆਈਯੂ ਦੇ ਪ੍ਰੋਜੈਕਟ ਡਾਇਰੈਕਟਰ ਅਤੇ ਸੁਤੰਤਰ ਇੰਜੀਨੀਅਰਾਂ (ਆਈਈ)/ ਅਥਾਰਟੀ ਦੇ ਇੰਜੀਨੀਅਰਾਂ (ਏਈ)/ ਸੁਰੱਖਿਆ ਸਲਾਹਕਾਰਾਂ ਦੇ ਸੜਕ ਸੁਰੱਖਿਆ ਮਾਹਰਾਂ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਘਟਾਉਣ ਦੇ ਉਪਾਵਾਂ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਜਿਸ ਦੇ ਅਧਾਰ ’ਤੇ ਖੇਤਰੀ ਅਧਿਕਾਰੀ ਦੁਆਰਾ ਪ੍ਰਵਾਨਗੀ ਦਿੱਤੀ ਜਾ ਰਹੀ ਹੈ।

  • ਮਿਤੀ 19.12.2019 ਨੂੰ ਐੱਨਐੱਚਏਆਈ ਨੇ ਸਰਕਲ ਨੰ. 1.1.31/2019 ਦੁਆਰਾ ਢੁੱਕਵੇਂ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਨੂੰ ਬਲੈਕ ਸਪਾਟਸ ਦੇ ਸੁਧਾਰਾਂ ਲਈ ਪ੍ਰਸਤਾਵ ਤਿਆਰ ਕਰਨ, ਮਨਜ਼ੂਰੀਆਂ ਦੇਣ ਅਤੇ ਕੰਮ ਨੂੰ ਲਾਗੂ ਕਰਨ ਲਈ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤਰੀ ਅਧਿਕਾਰੀਆਂ ਨੂੰ ਮਨਜ਼ੂਰੀ ਲਈ ਫਾਈਲਾਂ ਭੇਜਣ ਤੋਂ ਬਿਨਾਂ ਜ਼ਮੀਨ ਪ੍ਰਾਪਤੀ ਸਮੇਤ ਬਲੈਕ ਸਪਾਟਸ ਨੂੰ ਸੁਧਾਰਨ ਲਈ 50 ਕਰੋੜ ਰੁਪਏ ਤੱਕ ਦੀ ਵਿੱਤੀ ਤਾਕਤ ਸੌਂਪੀ ਗਈ ਹੈ।

  • ਰਾਸ਼ਟਰੀ ਰਾਜਮਾਰਗਾਂ ਦੇ ਕਮਜ਼ੋਰ ਭਾਗਾਂ ’ਤੇ ਟ੍ਰੈਫਿਕ ਨੂੰ ਘਟਾਉਣ ਦੇ ਉਪਾਵਾਂ ਜਿਵੇਂ ਕਿ ਟ੍ਰੈਫਿਕ ਚੇਤਾਵਨੀ ਦੇ ਚਿੰਨ੍ਹ, ਡੈਲੀਨੇਟਰ, ਰੋਡ ਸਟੱਡ, ਬਾਰ ਮਾਰਕਿੰਗ, ਨਜ਼ਦੀਕ ਸੜਕਾਂ ’ਤੇ ਹੰਪ, ਆਦਿ ਨੂੰ ਲਗਾਇਆ ਜਾਵੇਗਾ, ਤਾਂ ਜੋ ਸੜਕ ਹਾਦਸਿਆਂ ਵੇਲੇ ਮੌਤਾਂ ਨੂੰ ਘਟਾਇਆ ਜਾ ਸਕੇ।

  • ਬਲੈਕ ਸਪਾਟਸ ਦੇ ਸੁਧਾਰ ਲਈ, ਐੱਨਐੱਚਏਆਈ ਦੇ ਮੁੱਖ ਦਫ਼ਤਰ ਅਤੇ ਮੰਤਰਾਲੇ ਵਿੱਚ ਨਿਯਮਤ ਮੀਟਿੰਗਾਂ ਦੁਆਰਾ ਸੁਧਾਰ ਦੀ ਪ੍ਰਗਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਸੜਕ ਦੁਰਘਟਨਾ ਪੀੜਤਾਂ ਲਈ ਐਮਰਜੈਂਸੀ/ ਮੈਡੀਕਲ ਸਹੂਲਤਾਂ ਐੱਨਐੱਚਏਆਈ ਅਤੇ ਸੰਬੰਧਤ ਕੰਨਟਰੈਕਟ੍ਰ ਵਿੱਚ ਹੋਏ ਰਿਆਇਤੀ ਸਮਝੌਤਿਆਂ ਦੇ ਅਨੁਸਾਰ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਆਮ ਤੌਰ ’ਤੇ, ਐੱਨਐੱਚ ਦੇ ਖੇਤਰਾਂ ਦੇ ਸੰਚਾਲਨ ਅਤੇ ਰੱਖ-ਰਖਾਵ ਦੇ ਤਹਿਤ ਘਟਨਾ ਦੇ ਪ੍ਰਬੰਧਨ ਦੇ ਹਿੱਸੇ ਵਜੋਂ, ਰਾਸ਼ਟਰੀ ਰਾਜਮਾਰਗਾਂ ’ਤੇ ਐਮਰਜੈਂਸੀ/ ਹਾਦਸੇ ਦੀ ਸਥਿਤੀ ਵਿੱਚ ਸਹਾਇਤਾ ਨੂੰ ਟੋਲ ਪਲਾਜ਼ਿਆਂ ਦੇ ਨੇੜੇ ਸਥਾਪਤ ਐਂਬੂਲੈਂਸਾਂ ਦੁਆਰਾ ਵਧਾਇਆ ਜਾਂਦਾ ਹੈ ਤਾਂ ਜੋ ਪੀੜਤ ਨੂੰ ਰਾਜ ਸਰਕਾਰ/ ਨਿੱਜੀ ਸੰਸਥਾਵਾਂ ਦੁਆਰਾ ਚਲਾਏ ਜਾਂਦੇ ਨੇੜੇ ਦੇ ਉੱਚਿਤ ਹਸਪਤਾਲ/ ਮੈਡੀਕਲ ਸਹੂਲਤ ਵਿੱਚ ਪਹੁੰਚਾਇਆ ਜਾ ਸਕੇ।

ਉਪਰੋਕਤ ਤੋਂ ਇਲਾਵਾ, ਐੱਨਐੱਚਏਆਈ ਨੇ ਹਾਲ ਹੀ ਵਿੱਚ ਦੇਸ਼ ਵਿੱਚ ਐੱਨਐੱਚ ਉੱਤੇ 126 ਏਆਈਐੱਸ -126 ਅਨੁਕੂਲ ਬੇਸਿਕ ਲਾਈਫ ਸਪੋਰਟ ਐਂਬੂਲੈਂਸਾਂ ਦੀ ਸਪਲਾਈ, ਸੰਚਾਲਨ ਅਤੇ ਰੱਖ-ਰਖਾਵ ਲਈ ਸਮਝੌਤੇ ’ਤੇ ਦਸਤਖਤ ਕੀਤੇ ਹਨ।

ਟੀਆਰਡਬਲਯੂ ਕੋਲ ਉਪਲਬਧ ਜਾਣਕਾਰੀ ਦੇ ਅਨੁਸਾਰ, ਸਾਲ 2018 ਤੋਂ 2020 (ਆਰਜ਼ੀ) ਤੱਕ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਦੇਸ਼ ਵਿੱਚ ਰਾਸ਼ਟਰੀ ਰਾਜਮਾਰਗਾਂ ’ਤੇ ਸੜਕ ਹਾਦਸਿਆਂ ਦੀ ਕੁੱਲ ਗਿਣਤੀ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੀ ਗਈ ਹੈ:

ਭਾਰਤ ਵਿੱਚ

2018

2019

2020

(ਆਰਜ਼ੀ)

ਰਾਸ਼ਟਰੀ ਰਾਜਮਾਰਗਾਂ ’ਤੇ ਸੜਕ ਹਾਦਸੇ

140843

137191

116496

 

ਰਾਜ-ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਨੁਸਾਰ ਸਾਲ 2018 ਤੋਂ 2020  (ਆਰਜ਼ੀ) ਤੱਕ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਰਾਸ਼ਟਰੀ ਰਾਜਮਾਰਗਾਂ ’ਤੇ ਸੜਕ ਹਾਦਸਿਆਂ ਦੀ ਗਿਣਤੀ ਅਨੁਸੂਚੀ -2 ਵਿੱਚ ਦਿੱਤੀ ਗਈ ਹੈ।

ਅਨੁਸੂਚੀ - I

ਰਾਸ਼ਟਰੀ ਰਾਜਮਾਰਗਾਂ ’ਤੇ ਘਟਨਾਵਾਂ ਵਾਲੀਆਂ ਪੱਟੀਆਂ ਸੰਬੰਧੀ ਅਨੁਸੂਚੀ।

ਟੀਆਰਡਬਲਯੂ ਕੋਲ ਉਪਲਬਧ ਅਪਡੇਟ ਕੀਤੇ ਬਲੈਕ ਸਪਾਟਸ ਦੀ ਕੁੱਲ ਗਿਣਤੀ

ਲੜੀ ਨੰਬਰ

ਰਾਜ/ ਕੇਂਦਰ ਸ਼ਾਸ਼ਤ ਪ੍ਰਦੇਸ਼

ਰਾਸ਼ਟਰੀ ਰਾਜ ਮਾਰਗਾਂ ’ਤੇ 5 ਸੜਕ ਹਾਦਸੇ ਜਾਂ 10 ਮੌਤਾਂ ਵਾਲੇ ਕੁੱਲ ਬਲੈਕ ਸਪਾਟਸ 

1

ਆਂਧਰ ਪ੍ਰਦੇਸ਼

466

2

ਅਰੁਣਾਚਲ ਪ੍ਰਦੇਸ਼

5

3

ਚੰਡੀਗੜ੍ਹ

6

4

ਗੋਆ

29

5

ਗੁਜਰਾਤ

250

6

ਹਰਿਆਣਾ

23

7

ਹਿਮਾਚਲ ਪ੍ਰਦੇਸ਼

116

8

ਮਣੀਪੁਰ

5

9

ਮੇਘਾਲਿਆ

1

10

ਮੱਧ ਪ੍ਰਦੇਸ਼

303

11

ਨਾਗਾਲੈਂਡ

17

12

ਪੰਜਾਬ

296

13

ਰਾਜਸਥਾਨ

349

14

ਤਮਿਲ ਨਾਡੂ

748

15

ਉੱਤਰਾਖੰਡ

54

16

ਪੱਛਮੀ ਬੰਗਾਲ

701

17

ਬਿਹਾਰ

64

18

ਦਿੱਲੀ

113

19

ਕਰਨਾਟਕ

551

20

ਜੰਮੂ ਕਸ਼ਮੀਰ

64

21

ਮਹਾਰਾਸ਼ਟਰ

25

22

ਤੇਲੰਗਾਨਾ

485

23

ਤ੍ਰਿਪੁਰਾ

8

24

ਝਾਰਖੰਡ

58

25

ਛੱਤੀਸਗੜ੍ਹ

142

26

ਮਿਜ਼ੋਰਮ

2

27

ਕੇਰਲ

243

28

ਅਸਾਮ

95

29

ਓਡੀਸ਼ਾ

169

30

ਉੱਤਰ ਪ੍ਰਦੇਸ਼

405

31

ਸਿੱਕਮ

10

 

ਕੁੱਲ

5803

 

        

ਅਨੁਸੂਚੀ - II

ਰਾਸ਼ਟਰੀ ਰਾਜਮਾਰਗਾਂ ’ਤੇ ਘਟਨਾਵਾਂ ਵਾਲੀਆਂ ਪੱਟੀਆਂ ਸੰਬੰਧੀ ਅਨੁਸੂਚੀ।

ਰਾਸ਼ਟਰੀ ਰਾਜਮਾਰਗਾਂ ’ਤੇ ਸੜਕ ਹਾਦਸਿਆਂ ਦੀ ਕੁੱਲ ਗਿਣਤੀ*: 2018 ਤੋਂ 2020

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਰਾਜ/ ਕੇਂਦਰ ਸ਼ਾਸਤ ਪ੍ਰਦੇਸ਼ ਅਨੁਸਾਰ ਰਾਸ਼ਟਰੀ ਰਾਜਮਾਰਗ 'ਤੇ ਸੜਕ ਹਾਦਸਿਆਂ ਦੀ ਕੁੱਲ ਗਿਣਤੀ

2018

2019

2020 (ਆਰਜ਼ੀ)

1

ਆਂਧਰ ਪ੍ਰਦੇਸ਼

8122

             7682

             7167

2

ਅਰੁਣਾਚਲ ਪ੍ਰਦੇਸ਼

89

                95

                67

3

ਅਸਾਮ

3963

             3988

             2963

4

ਬਿਹਾਰ

4016

             4526

             4101

5

ਛੱਤੀਸਗੜ੍ਹ

3995

             3811

             3463

6

ਗੋਆ

1425

             1244

              787

7

ਗੁਜਰਾਤ

3997

             3511

             3234

8

ਹਰਿਆਣਾ

4358

             3442

             3039

9

ਹਿਮਾਚਲ ਪ੍ਰਦੇਸ਼

1455

             1396

             1045

10

ਜੰਮੂ ਅਤੇ ਕਸ਼ਮੀਰ

2118

             2081

             1512

11

ਝਾਰਖੰਡ

1616

             2074

             1772

12

ਕਰਨਾਟਕ

13638

           13363

           11230

13

ਕੇਰਲ

9161

             9459

             6594

14

ਮੱਧ ਪ੍ਰਦੇਸ਼

9967

           10440

             9866

15

ਮਹਾਰਾਸ਼ਟਰ

9355

             8360

             6501

16

ਮਣੀਪੁਰ

329

               395

              273

17

ਮੇਘਾਲਿਆ

118

               325

              128

18

ਮਿਜ਼ੋਰਮ

23

                21

                25

19

ਨਾਗਾਲੈਂਡ

244

               235

              309

20

ਓਡੀਸ਼ਾ

4207

             4148

             3673

21

ਪੰਜਾਬ

2821

             2423

             2032

22

ਰਾਜਸਥਾਨ

6726

             6883

             5764

23

ਸਿੱਕਮ

64

                59

                37

24

ਤਮਿਲ ਨਾਡੂ

19583

           17633

           15269

25

ਤੇਲੰਗਾਨਾ

6487

             7352

             6820

26

ਤ੍ਰਿਪੁਰਾ

188

               248

              184

27

ਉੱਤਰਾਖੰਡ

816

               662

              524

28

ਉੱਤਰ ਪ੍ਰਦੇਸ਼

16198

           16181

           13695

29

ਪੱਛਮੀ ਬੰਗਾਲ

4071

             3537

             3338

30

ਅੰਡੇਮਾਨ ਅਤੇ ਨਿਕੋਬਾਰ ਟਾਪੂ

93

                71

                42

31

ਚੰਡੀਗੜ੍ਹ

46

                36

                15

32

ਦਾਦਰ ਅਤੇ ਨਗਰ ਹਵੇਲੀ

0

                  0

                  0

33

ਦਮਨ ਅਤੇ ਦਿਉ

0

                  0

 

34

ਦਿੱਲੀ

783

               857

              460

35

ਲਕਸ਼ਦਵੀਪ

0

                  0

                  0

36

ਪੁਦੂਚੇਰੀ

771

               653

              567

ਕੁੱਲ

140843

         137191

         116496

* ਐਕਸਪ੍ਰੈਸ ਵੇਅ ਸ਼ਾਮਲ ਹਨ

 

 

 

 

ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਐੱਮਜੇਪੀਐੱਸ



(Release ID: 1740536) Visitor Counter : 117


Read this release in: English , Urdu , Bengali , Tamil