ਸਿੱਖਿਆ ਮੰਤਰਾਲਾ

ਦਿਵਯਾਂਗ ਬੱਚਿਆਂ ਲਈ ਡਿਜੀਟਲ ਸਿੱਖਿਆ ਸਰੋਤ

Posted On: 29 JUL 2021 3:06PM by PIB Chandigarh

ਦਿਵਯਾਂਗ ਬੱਚਿਆਂ ਲਈ ਡਿਜੀਟਲ ਸਰੋਤ ਪੈਦਾ ਕਰਨ ਲਈ ਦਿਵਯਾਂਗ ਬੱਚਿਆਂ ਲਈ ਈ ਕੰਟੈਂਟ ਦੇ ਵਿਕਾਸ ਲਈ ਦਿਸ਼ਾ ਨਿਰਦੇਸ਼ 08 ਜੂਨ 2021 ਨੂੰ ਜਾਰੀ ਕੀਤੇ ਗਏ ਸਨ ਜੋ ਹੇਠ ਦਿੱਤੀ ਵੈੱਬਸਾਈਟ ਤੇ ਉਪਲਬੱਧ ਹਨ —

 

   https://www.education.gov.in/sites/upload_files/mhrd/files/CWSN_E-Content_guidelines.pdf
 

ਦਿਸ਼ਾ ਨਿਰਦੇਸ਼ਾਂ ਵਿੱਚ ਹੇਠ ਲਿਖੀਆਂ ਸਿਫਾਰਸ਼ਾਂ ਹਨ :— 
1.   ਯੂ ਡੀ ਐੱਲ ਅਧਾਰਿਤ ਪਹੁੰਚ ਯੋਗ ਡਿਜੀਟਲ ਪਾਠ ਪੁਸਤਕਾਂ , ਪ੍ਰਿੰਸੀਪਲਾਂ ਵੱਲੋਂ ਸਾਰੇ ਸਿੱਖਿਆਰਥੀਆਂ ਦੀਆਂ ਸਿੱਖਿਆ ਲੋੜਾਂ ਪੂਰੀਆਂ ਕਰਨੀਆਂ ।
2.   ਬੌਲੇ ਸਿੱਖਿਆਰਥੀਆਂ ਲਈ ਇਸ਼ਾਰਾ ਭਾਸ਼ਾ ਵੀਡੀਓਜ਼ ।
3.   ਸਪਲੀਮੈਂਟਰੀ ਈ—ਕੰਟੈਂਟ — ਇਸ ਵਿੱਚ ਉੱਪਰ ਦੱਸੇ ਇੱਕ ਅਤੇ ਦੋ ਸਿਫਾਰਸ਼ਾਂ ਤੋਂ ਇਲਾਵਾ ਹੋਰ ਰੂਪ ਸ਼ਾਮਲ ਹਨ ।
ਰੋਜ਼ਾਨਾ ਜਿ਼ੰਦਗੀ ਵਿੱਚ ਵਿਅਕਤੀਗਤ ਲੋੜਾਂ ਨਾਲ ਸੰਬੰਧਿਤ ਹੁਨਰਾਂ ਤੇ ਮੁੱਖ ਧਿਆਨ ਕੇਂਦਰਿਤ ਕੀਤਾ ਗਿਆ ਹੈ ਕਿਉਂਕਿ ਇਹ ਉਹਨਾਂ ਨੂੰ ਸੰਚਾਰ ਅਤੇ ਭਾਸ਼ਾ , ਸਾਖਰਤਾ ਅਤੇ ਸੁਧਾਰ ਨੂੰ ਅਰਥ ਮੈਟਿਕ ਹੁਨਰ , ਸਵੈ ਜਾਗਰੂਕਤਾ ਜਿਸ ਵਿੱਚ ਆਪਣੇ ਅਤੇ ਹੋਰਨਾਂ ਬਾਰੇ ਲੋੜਾਂ ਅਤੇ ਭਾਵਨਾਵਾਂ ਸ਼ਾਮਲ ਹਨ , ਸਵੈ ਅਨੁਸ਼ਾਸਨ ਅਤੇ ਚਿੱਤ ਸਮਾਜਿਕ ਆਚਰਣ , ਸਰੀਰਿਕ ਅਤੇ ਸਮਾਜਿਕ ਵਾਤਾਵਰਣ ਬਾਰੇ ਜਾਗਰੂਕਤਾ , ਸਾਈਕੋ ਮੋਟਰ ਤਾਲਮੇਲ , ਕੋਗਨੀਟਿਵ ਫੰਕਸ਼ਨਜ਼ , ਪੇਸ਼ੇਵਰਾਨਾ ਅਤੇ ਰੁਜ਼ਗਾਰ ਸੰਬੰਧੀ ਹੁਨਰ , ਦਿਲਚਸਪੀ ਅਤੇ ਸ਼ੌਕ ਖੇਤਰਾਂ ਦੇ ਵਿਕਾਸ ਵਿੱਚ ਸੁਧਾਰ , ਵਿਕਸਿਤ ਕਰਕੇ ਫਾਇਦਾ ਪਹੁੰਚਾਉਣਗੇ ।
ਪੀ ਐੱਮ ਈ ਵਿੱਦਿਆ ਪ੍ਰੋਗਰਾਮ 17 ਮਈ 2020 ਨੂੰ ਆਤਮਨਿਰਭਰ ਭਾਰਤ ਅਭਿਆਨ ਦੇ ਇੱਕ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਸੀ , ਜੋ ਡਿਜੀਟਲ / ਆਨਲਾਈਨ / ਆਨ ਏਅਰ ਸਿੱਖਿਆ ਨਾਲ ਸੰਬੰਧਿਤ ਸਾਰੇ ਯਤਨਾਂ ਨੂੰ ਇਕੱਠਿਆਂ ਕਰਦਿਆਂ ਸਿੱਖਿਆ ਲਈ ਬਹੁ ਢੰਗੀ ਪਹੁੰਚ ਦਿੰਦੀ ਹੈ । ਇਸ ਵਿੱਚ ਦਿਵਯਾਂਗ ਵਿਦਿਆਰਥੀਆਂ ਲਈ ਵਿਸ਼ੇਸ਼ ਈ—ਕੰਟੈਂਟ ਦੇ ਵਿਕਾਸ ਦੇ ਨਾਲ ਨਾਲ ਰੇਡੀਓ, ਕਮਿਊਨਿਟੀ ਰੇਡੀਓ ਅਤੇ ਬਰਾਡਕਾਸਟ ਅਤੇ ਦੀਕਸ਼ਾ ਪੋਰਟਲ ਤੇ ਕਿਉ ਆਰ ਕੋਡੇਡ  ਐਨਰਜਾਈਜ਼ਡ ਡਿਜੀਟਲ ਪਾਠ ਪੁਸਤਕਾਂ ਗਰੇਡ 1 ਤੋਂ 12 ਤੱਕ ਦੀ ਅਪਲੋਡਿੰਗ , ਦੀ ਵਿਵਸਥਾ ਹੈ । ਇੱਕ ਵੱਖਰਾ ਡੀ ਟੀ ਐੈੱਚ ਚੈਨਲ ਵਿਸ਼ੇਸ਼ ਤੌਰ ਤੇ ਬੌਲੇ ਵਿਦਿਆਰਥੀਆਂ ਲਈ ਆਈ ਐੱਸ ਐੱਲ ਤੇ ਚਲਾਇਆ ਜਾ ਰਿਹਾ ਹੈ ।
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦਿੱਤੀ ।

***************


ਐੱਮ ਜੇ ਪੀ ਐੱਸ / ਏ ਕੇ



(Release ID: 1740422) Visitor Counter : 124


Read this release in: English , Urdu , Marathi , Telugu