ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਕੇਂਦਰ ਨੇ ਉੱਚ ਪੱਧਰੀ ਟੀਮ ਕੇਰਲ ਰਵਾਨਾ ਕੀਤੀ
ਕੇਂਦਰੀ ਟੀਮ, ਕੋਵਿਡ 19 ਪ੍ਰਬੰਧਨ ਲਈ ਜਨਤਕ ਸਿਹਤ ਦੀ ਪ੍ਰਭਾਵਸ਼ਾਲੀ ਦਖਲਅੰਦਾਜ਼ੀ ਵਿਚ ਰਾਜ ਦੀ ਸਹਾਇਤਾ ਕਰੇਗੀ
Posted On:
29 JUL 2021 10:44AM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੇਰਲ ਵੱਲੋਂ ਰੋਜ਼ਾਨਾ ਕੋਵਿਡ ਮਾਮਲਿਆਂ ਦੀ ਅਸਧਾਰਨ ਤੌਰ ਤੇ ਵੱਧ ਰਹੀ ਗਿਣਤੀ ਦੀ ਰਿਪੋਰਟ ਕੀਤੇ ਜਾਣ ਦੇ ਮੱਦੇਨਜ਼ਰ ਕੋਵਿਡ-19 ਪ੍ਰਬੰਧਨ ਲਈ ਪ੍ਰਭਾਵਸ਼ਾਲੀ ਜਨਤਕ ਸਿਹਤ ਦੇ ਉਪਾਅ ਸਥਾਪਿਤ ਕਰਨ ਲਈ ਰਾਜ ਸਿਹਤ ਅਥਾਰਟੀਆਂ ਨਾਲ ਸਹਿਯੋਗ ਕਰਨ ਲਈ ਇੱਕ ਉੱਚ-ਪੱਧਰੀ ਬਹੁ-ਅਨੁਸ਼ਾਸਨੀ ਟੀਮ ਨੂੰ ਕੇਰਲ ਭੇਜਣ ਦਾ ਫੈਸਲਾ ਕੀਤਾ ਹੈ।
ਕੇਰਲ ਜਾਣ ਵਾਲੀ 6 ਮੈਂਬਰੀ ਕੇਂਦਰੀ ਟੀਮ ਦੀ ਅਗਵਾਈ ਡਾ: ਐਸ ਕੇ ਸਿੰਘ, ਡਾਇਰੈਕਟਰ, ਨੈਸ਼ਨਲ ਸੈਂਟਰ ਫਾਰ ਡੀਜੀਜ਼ ਕੰਟਰੋਲ (ਐਨਸੀਡੀਸੀ) ਕਰ ਰਹੇ ਹਨ। ਟੀਮ 30 ਜੁਲਾਈ, 2021 ਨੂੰ ਕੇਰਲ ਪਹੁੰਚੇਗੀ ਅਤੇ ਕੁਝ ਜ਼ਿਲ੍ਹਿਆਂ ਦਾ ਦੌਰਾ ਕਰੇਗੀ।
ਇਹ ਟੀਮ ਰਾਜ ਦੇ ਸਿਹਤ ਵਿਭਾਗਾਂ ਨਾਲ ਨੇੜਿਓਂ ਕੰਮ ਕਰੇਗੀ, ਜ਼ਮੀਨੀ ਸਥਿਤੀ ਦਾ ਜਾਇਜ਼ਾ ਲਵੇਗੀ ਅਤੇ ਜਰੂਰੀ ਜਨਤਕ ਸਿਹਤ ਦਖਲਅੰਦਾਜ਼ੀਆਂ ਦੀ ਸਿਫਾਰਸ਼ ਕਰੇਗੀ ਤਾਂ ਜੋ ਰਾਜ ਵੱਲੋਂ ਰਿਪੋਰਟ ਕੀਤੇ ਜਾ ਰਹੇ ਵੱਡੀ ਗਿਣਤੀ ਵਿਚ ਮਾਮਲਿਆਂ ਨੂੰ ਰੋਕਿਆ ਜਾ ਸਕੇ।
1.54 ਲੱਖ ਦੇ ਸਰਗਰਮ ਮਾਮਲਿਆਂ ਨਾਲ ਕੇਰਲ ਪਿਛਲੇ 7 ਦਿਨਾਂ ਵਿਚ 1.41 ਦੇ ਵਾਧੇ ਦੀ ਦਰ ਨਾਲ ਦੇਸ਼ ਵਿਚ ਕੁੱਲ ਸਰਗਰਮ ਮਾਮਲਿਆਂ ਵਿਚ 37.1% ਦਾ ਯੋਗਦਾਨ ਪਾ ਰਿਹਾ ਹੈ। ਰਾਜ ਵਿਚ ਔਸਤਨ ਰੋਜ਼ਾਨਾ 17, 443 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ। ਰਾਜ ਨੇ ਸਮੂਹਕ ਤੌਰ ਤੇ 12.93% ਅਤੇ ਹਫਤਾਵਾਰੀ 11.97% ਦੀ ਦਰ ਨਾਲ ਉਚੀ ਪੋਜਿਟਿਵਿਟੀ ਦਰ ਵੀ ਰਿਪੋਰਟ ਕੀਤੀ ਹੈ। 6 ਜ਼ਿਲ੍ਹੇ 10% ਤੋਂ ਵੱਧ ਹਫਤਾਵਾਰੀ ਪੋਜਿਟਿਵਿਟੀ ਰਿਪੋਰਟ ਕਰ ਰਹੇ ਹਨ I
----------------------
ਐਮ.ਵੀ.
(Release ID: 1740257)