ਭਾਰਤ ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ ਪੰਜ ਰਾਜਾਂ ਦੇ ਸੀਈਓਜ਼ ਨਾਲ ਸਮੀਖਿਆ ਮੀਟਿੰਗ ਕੀਤੀ

Posted On: 28 JUL 2021 6:24PM by PIB Chandigarh

ਭਾਰਤੀ ਚੋਣ ਕਮਿਸ਼ਨ ਨੇ ਅੱਜ ਨਿਰਵਾਚਨ ਸਦਨ ਵਿਖੇ ਗੋਆ, ਮਣੀਪੁਰ, ਪੰਜਾਬ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਪੰਜ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਅਗਾਮੀ ਚੋਣਾਂ ਲਈ ਯੋਜਨਾਬੰਦੀ 'ਤੇ ਸਮੀਖਿਆ ਮੀਟਿੰਗ ਕੀਤੀ।

ਮੁੱਢਲੀ ਬੈਠਕ ਪੋਲਿੰਗ ਸਟੇਸ਼ਨਾਂ 'ਤੇ ਘੱਟੋ-ਘੱਟ ਸਹੂਲਤਾਂ, ਵੋਟਰਾਂ ਦੀ ਸਹੂਲਤ ਲਈ ਰਜਿਸਟ੍ਰੇਸ਼ਨ ਪ੍ਰਬੰਧਾਂ ਦੀ ਸੌਖ, ਵੋਟਰ ਸੂਚੀ, ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ, ਈਵੀਐੱਮ / ਵੀਵੀਪੀਏਟੀ ਦਾ ਪ੍ਰਬੰਧ, ਸੀਨੀਅਰ ਨਾਗਰਿਕਾਂ ( 80+) ਅਤੇ ਪੀਡਬਲਯੂਡੀ ਲਈ ਡਾਕ ਬੈਲਟ ਦੀ ਸਹੂਲਤ, ਕੋਵਿਡ ਰੋਕਥਾਮ ਯੋਜਨਾ, ਪੋਲਿੰਗ ਅਮਲੇ ਦੀ ਸਿਖਲਾਈ ਅਤੇ ਵੋਟਰਾਂ ਦੀ ਵਿਆਪਕ ਪਹੁੰਚ ਸਮੇਤ ਵੱਖ-ਵੱਖ ਸੰਬੰਧੀ ਮੁੱਦਿਆਂ 'ਤੇ ਕੇਂਦਰਤ ਸੀ।

C:\Users\dell\Desktop\image0011EWO.jpg

ਮੁੱਖ ਚੋਣ ਕਮਿਸ਼ਨਰ ਸ੍ਰੀ ਸੁਸ਼ੀਲ ਚੰਦ੍ਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਰਦਰਸ਼ਤਾ ਅਤੇ ਨਿਰਪੱਖਤਾ ਚੋਣ ਪ੍ਰਕਿਰਿਆ ਦੀਆਂ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁੱਦੇ ਅਤੇ ਚੁਣੌਤੀਆਂ ਹਰੇਕ ਰਾਜ ਵਿੱਚ ਵੱਖੋ-ਵੱਖਰੀਆਂ ਹੋ ਸਕਦੀਆਂ ਹਨ, ਪਰ ਚੋਣ ਯੋਜਨਾਬੰਦੀ ਵਿੱਚ ਇੱਕ ਵੋਟਰ-ਕੇਂਦ੍ਰਤ ਪਹੁੰਚ ਅਤੇ ਸਾਰੇ ਹਿਤਧਾਰਕਾਂ ਨੂੰ ਭਾਗੀਦਾਰ ਫੈਸਲੇ ਲੈਣ ਦੀ ਜ਼ਰੂਰਤ ਹੈ।

ਆਪਣੇ ਸੰਬੋਧਨ ਦੌਰਾਨ ਸ੍ਰੀ ਸੁਸ਼ੀਲ ਚੰਦ੍ਰਾ ਨੇ ਵੋਟਰ ਸੂਚੀ ਦੀ ਸੋਧ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਸੀਈਓ ਨੂੰ ਵੋਟਰ ਰਜਿਸਟ੍ਰੇਸ਼ਨ ਦੇ ਸੰਬੰਧ ਵਿੱਚ ਸਾਰੀਆਂ ਲੰਬਿਤ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਕਿਹਾ। ਉਨ੍ਹਾਂ ਕੋਵਿਡ-19 ਮਹਾਮਾਰੀ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਬੁਨਿਆਦੀ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੀ ਲੋੜ ਨੂੰ ਦੁਹਰਾਇਆ। ਸ਼੍ਰੀ ਚੰਦਰਾ ਨੇ ਅੱਗੇ ਕਿਹਾ ਕਿ ਸੀਨੀਅਰ ਨਾਗਰਿਕਾਂ (80+) ਅਤੇ ਅਪਾਹਜ ਵਿਅਕਤੀਆਂ ਨੂੰ ਪੋਸਟਲ ਬੈਲਟ ਦੀ ਸਹੂਲਤ ਲਾਗੂ ਕਰਨ ਦੀਆਂ ਸਾਰੀਆਂ ਚੁਣੌਤੀਆਂ ਦੀ ਪਛਾਣ ਅਤੇ ਚੋਣਾਂ ਦੌਰਾਨ ਇਸ ਦੇ ਨਿਰਵਿਘਨ ਅਤੇ ਪਾਰਦਰਸ਼ੀ ਲਾਗੂ ਕਰਨ ਲਈ ਹੱਲ ਕਰਨ ਦੀ ਲੋੜ ਹੈ।

ਸੀਈਸੀ ਸ਼੍ਰੀ ਸੁਸ਼ੀਲ ਚੰਦ੍ਰਾ ਨੇ ਸੀਈਓਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਾਂ ਨੂੰ ਚੋਣ ਰਾਜਾਂ ਜਾਂ ਹੋਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੋਣ ਪ੍ਰਬੰਧਨ ਵਿੱਚ ਨਵੀਨਤਾ ਅਤੇ ਉੱਤਮ ਅਭਿਆਸਾਂ ਨੂੰ ਸਿੱਖਣਾ ਅਤੇ ਅਪਣਾਉਣਾ ਚਾਹੀਦਾ ਹੈ।

ਚੋਣ ਕਮਿਸ਼ਨਰ ਸ੍ਰੀ ਅਨੂਪ ਚੰਦ੍ਰ ਪਾਂਡੇ ਨੇ ਸੀਈਓਜ਼ ਨਾਲ ਗੱਲਬਾਤ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚੋਣਾਂ ਦੇ ਹਰ ਪਹਿਲੂ ’ਤੇ ਸਮੇਂ-ਸਮੇਂ 'ਤੇ ਅਤੇ ਵਿਆਪਕ ਨਿਗਰਾਨੀ ਚੋਣਾਂ ਵਾਲੇ ਰਾਜਾਂ ਦੇ ਸੀਈਓ ਵਲੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਆਗਾਮੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਪੰਜ ਰਾਜਾਂ ਵਿੱਚ ਜ਼ਮੀਨੀ ਪੱਧਰ ਦੀ ਚੋਣ ਮਸ਼ੀਨਰੀ ਨੂੰ ਸਰਗਰਮ ਕਰਨ ਦੀ ਲੋੜ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸੀਈਓਜ਼ ਨੂੰ ਬੁਨਿਆਦੀ ਢਾਂਚੇ ਦੀਆਂ ਖਾਮੀਆਂ ਅਤੇ ਲੋਜਿਸਟਿਕ ਲੋੜਾਂ ਨੂੰ ਪੂਰਾ ਕਰਨ, ਵੋਟਰ ਸੂਚੀਆਂ ਨੂੰ ਅਪਡੇਟ ਕਰਨ ਅਤੇ ਸੋਧ ਕਰਨ ਅਤੇ ਵੋਟਰ ਸਿੱਖਿਆ ਅਤੇ ਸ਼ਕਤੀਕਰਨ ਦੇ ਵਿਸਤ੍ਰਿਤ ਪ੍ਰੋਗਰਾਮ ਨੂੰ ਪੂਰਾ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।

ਸੱਕਤਰ ਜਨਰਲ ਸ਼੍ਰੀ ਉਮੇਸ਼ ਸਿਨਹਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਚੋਣ ਪ੍ਰਬੰਧਨ ਚੋਣ ਦੇ ਪ੍ਰਬੰਧਾਂ ਲਈ ਇਕਰਾਰਨਾਮਾ ਹੈ ਅਤੇ ਹਰ ਚੋਣ ਨੂੰ ਵਿਆਪਕ ਅਤੇ ਸਮੇਂ ਸਿਰ ਤਿਆਰੀ ਦੀ ਲੋੜ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜਾਂ ਲਈ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਪੰਜ ਰਾਜਾਂ ਦੀਆਂ ਅਗਾਮੀ ਚੋਣਾਂ ਦੀਆਂ ਤਿਆਰੀਆਂ ਲਈ ਕਮਿਸ਼ਨ ਦੀ ਅਗਵਾਈ ਲੈਣ ਲਈ ਇਹ ਯੋਜਨਾਬੰਦੀ ਮੀਟਿੰਗ ਆਯੋਜਿਤ ਕੀਤੀ ਗਈ ਸੀ।

ਪੰਜ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੇ ਵੋਟਰ ਸੂਚੀ ਦੀ ਸਥਿਤੀ, ਬਜਟ ਦੀ ਉਪਲਬਧਤਾ, ਮਨੁੱਖ ਸ਼ਕਤੀ ਦੇ ਸਰੋਤ, ਸਵੀਪ,  ਯੋਜਨਾਬੰਦੀ,  ਪੋਲਿੰਗ ਸਟੇਸ਼ਨ ਦੇ ਪ੍ਰਬੰਧ ਅਤੇ ਆਈਟੀ ਅਰਜ਼ੀਆਂ ਆਦਿ ਸਮੇਤ ਚੋਣ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ। ਭਾਰਤੀ ਚੋਣ ਕਮਿਸ਼ਨ ਦੇ ਸਾਰੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ, ਡਿਪਟੀ ਚੋਣ ਕਮਿਸ਼ਨਰ ਅਤੇ ਹੋਰ ਚੋਣ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ।

*****

ਐੱਸਬੀਐੱਸ



(Release ID: 1740131) Visitor Counter : 149


Read this release in: Tamil , English , Urdu , Hindi