ਰੱਖਿਆ ਮੰਤਰਾਲਾ

ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ

Posted On: 28 JUL 2021 5:05PM by PIB Chandigarh

ਮਈ 2020 ਤੋਂ 86,623.55 ਕਰੋੜ ਰੁਪਏ ਦੀ ਲਾਗਤ ਵਾਲੇ ਕੁੱਲ 41 ਏ ਓ ਐੱਨ ਪੂੰਜੀ ਖਰੀਦ ਲਈ ਸਵਦੇਸ਼ੀ ਵੈਂਡਰਾਂ ਨੂੰ ਦਿੱਤੇ ਗਏ ਹਨ ।
ਸਰਕਾਰ ਦੁਆਰਾ ਸਵਦੇਸ਼ੀ ਪੱਧਰ ਤੇ ਆਈਟਮਾਂ ਦੀ ਲਾਜ਼ਮੀ ਖਰੀਦ ਅਤੇ ਸਵਦੇਸ਼ੀ ਖਰੀਦ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਹੇਠਾਂ ਦਿੱਤੀ ਗਈ ਹੈ ।
1.   ਰੱਖਿਆ ਮੰਤਰਾਲੇ ਨੇ ਮਿਤੀ 21 ਅਗਸਤ 2020 ਅਤੇ ਮਿਤੀ 31 ਮਈ 2021 ਨੂੰ 2 "ਪੋਜ਼ੀਟਿਵ ਸਵੇਦਸ਼ੀ ਸੂਚੀਆਂ"  ਨੋਟੀਫਾਈ ਕੀਤੀਆਂ ਹਨ, ਜਿਸ ਵਿੱਚ ਡਿਫੈਂਸ ਆਈਟਮਸ ਜਿਸ ਵਿੱਚ ਹਥਿਆਰ / ਪ੍ਰਣਾਲੀ / ਉਪਕਰਣ / ਗੋਲੀ ਸਿੱਕੇ ਸਮੇਤ ਕੁਲ 209 ਰੱਖਿਆ ਆਈਟਮਜ਼ ਸੰਕੇਤਿਕ ਸਮੇਂ ਦੇ ਨਾਲ ਸ਼ਾਮਲ ਕੀਤੀਆਂ ਹਨ , ਜਿਸ ਪਿੱਛੋਂ ਉਹਨਾਂ ਦੀ ਦਰਾਮਦ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ।
2.   ਰੱਖਿਆ ਉਤਪਾਦਨ ਵਿਭਾਗ ਨੇ ਉਦਯੋਗ ਅਤੇ ਅੰਦਰੂਨੀ ਵਿਪਾਰ ਉਤਸ਼ਾਹਿਤ ਕਰਨ ਬਾਰੇ ਵਿਭਾਗ (ਡੀ ਪੀ ਆਈ ਆਈ ਟੀ) ਦੁਆਰਾ ਨੋਟੀਫਾਈ ਕੀਤੀ ਗਈ ਤਾਜ਼ਾ ਜਨਤਕ ਖਰੀਦ ਆਰਡਰ 2017 ਤਹਿਤ 46 ਆਈਟਮਸ ਨੋਟੀਫਾਈ ਕੀਤੀਆਂ ਹਨ । ਜਿਹਨਾਂ ਲਈ ਕਾਫੀ ਸਥਾਨਕ ਸਮਰਥਾ ਅਤੇ ਮੁਕਾਬਲਾ ਹੈ । ਇਹਨਾਂ ਆਈਟਮਾਂ ਦੀ ਖਰੀਦ ਕੀਮਤ ਨੂੰ ਧਿਆਨ ਵਿੱਚ ਰੱਖਣ ਤੋਂ ਬਗੈਰ ਸਥਾਨਕ ਸਪਲਾਈ ਕਰਨ ਵਾਲਿਆਂ ਤੋਂ ਕਰਨੀ ਹੋਵੇਗੀ ।
3.   ਮਿਤੀ 16 ਸਤੰਬਰ 2020 ਦੀ ਜਨਤਕ ਖਰੀਦ ਨੀਤੀ 2017 ਦੇ ਅਨੁਸਾਰ , ਜਿਸ ਵਿੱਚ ਇਹ ਕਿਹਾ ਗਿਆ ਹੈ "ਜੀ ਐੱਫ ਆਰ 2017 ਦੇ ਨਿਯਮ 161 (4) ਨਿਯਮ ਅਨੁਸਾਰ 200 ਕਰੋੜ ਰੁਪਏ ਤੋਂ ਘੱਟ ਸੰਭਾਵਿਤ ਖਰੀਦ ਕੀਮਤ ਵਾਲੇ ਕੰਮ ਜਾਂ ਸੇਵਾਵਾਂ , ਵਸਤਾਂ , ਸਾਰਿਆਂ ਦੀ ਖਰੀਦ ਲਈ ਵਿਸ਼ਵ ਪੱਧਰੀ ਟੈਂਡਰ ਪੁੱਛਗਿੱਛ ਜਾਰੀ ਨਹੀਂ ਕੀਤੀ ਜਾਵੇਗੀ , ਜਦੋਂ ਤੱਕ ਖਰਚਾ ਵਿਭਾਗ ਦੁਆਰਾ ਨਿਰਧਾਰਿਤ ਸਮਰੱਥ ਅਥਾਰਟੀ ਤੋਂ ਮਨਜ਼ੂਰੀ ਨਹੀਂ ਲਈ ਜਾਂਦੀ"।
ਇਸ ਤੋਂ ਅੱਗੇ, ਸਾਲ 2021—22 ਲਈ ਦੇਸ਼ ਵਿਚਲੀ ਖਰੀਦ ਲਈ ਐਲੋਕੇਸ਼ਨ ਪਿਛਲੇ ਸਾਲ ਦੇ ਮੁਕਾਬਲੇ ਵਧਾ ਦਿੱਤੀ ਗਈ ਹੈ ਅਤੇ ਇਸ ਸਾਲ ਇਹ ਮਿਲਟ੍ਰੀ ਆਧੁਨਿਕੀਕਰਨ (71,438.36 ਕਰੋੜ ਰੁਪਏ) ਅਲਾਟ ਕੀਤੀ ਗਈ ਰਾਸ਼ੀ ਦਾ 64.09% ਹੈ ।


ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਅੱਜ ਲੋਕ ਸਭਾ ਵਿੱਚ ਪ੍ਰੋਫੈਸਰ ਸ਼੍ਰੀ ਸੋਗਾਤਾਰੇ ਨੂੰ ਲਿਖਤੀ ਜਵਾਬ ਵਿੱਚ ਦਿੱਤੀ ।

*****************


ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਆਰ ਪੀ



(Release ID: 1740078) Visitor Counter : 140


Read this release in: English , Marathi , Tamil